ਪੁਸਤਕ 'ਜਿੱਤ ਦਾ ਐਲਾਨ' ਲੋਕ ਅਰਪਣ
(ਖ਼ਬਰਸਾਰ)
ਬੁਢਲਾਡਾ -- ਨਜਦੀਕੀ ਪਿੰਡ ਅਹਿਮਦਪੁਰ ਦੇ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਵਿਖੇ ਦੋ ਰੋਜਾ ਪੁਸਤਕ ਪ੍ਰਦਸ਼ਰ੍ਨੀ ਲਗਾਈ ਗਈ| ਇਸ ਪ੍ਰਦਸ਼ਨੀ ਮੌਕੇ ਅਧਿਆਪਕਾਂ ਅਤੇ ਬੱਚਿਆਂ ਵਿੱਚ ਸਾਹਿਤ ਪ੍ਰਤੀ ਰੁੱਚੀ ਪੈਦਾ ਕਰਨ ਲਈ ਸਾਹਿਬਦੀਪ ਪ੍ਰਕਾ੍ਸ਼ਨ ਭੀਖੀ ਵੱਲੋਂ ਪ੍ਰਕਾ੍ਿਸ਼ਤ ਕਾਵਿ ਸੰਗ੍ਰਹਿ ‘ਜਿੱਤ ਦਾ ਐਲਾਨ’ ਪੁਸਤਕ ਲੋਕ ਅਰਪਣ ਵੀ ਕੀਤੀ ਗਈ| ਇਸ ਮੌਕੇ ਜਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਦੇ ਮੁਖੀ ਭੁਪਿੰਦਰ ਸਿੰਘ ਨੇ ਸਾਹਿਤਕ ਰੁਚੀਆਂ ਰੱਖਣ ਵਾਲੇ ਪਾਠਕਾਂ ਅਤੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਤ, ਸ਼ਖਸੀਅਤ ਉਸਾਰੀ ਵਿੱਚ ਅਹਿਮ ਰੋਲ ਅਦਾ ਕਰਦਾ ਹੈ| ਉਹਨਾਂ ਕਿਹਾ ਕਿ ਸਾਹਿਤ ਸਿਰਜਣਾ ਅਮੁੱਲ ਕਲਾ ਹੈ| ਇਸ ਮੌਕੇ ਪੁਸਤਕ ‘ਜਿੱਤ ਦਾ ਐਲਾਨ’ ਦੇ ਲੇਖਕ ਖੁਸਦਿਲ ਭੁੱਲਰ ਨੇ ਕਿਹਾ ਕਿ ਸਮੁੱਚਾ ਕਾਵਿ ਸੰਗ੍ਰਹਿ ਸਮਾਜਿਕ ਸਰੋਕਾਰਾਂ ਦੀ ਪ੍ਰੋੜਤਾ ਕਰਦਾ ਹੈ| ਇਸ ਮੌਕੇ ਨਿਬੰਧਕਾਰ ਬਲਵਿੰਦਰ ਸਿੰਘ ਬੁਢਲਾਡਾ ਨੇ ਲੇਖਕ ਦੇ ਕਾਵਿ ਸੰਗ੍ਰਹਿ ਨੂੰ ਵੱਡਮੁੱਲਾ ਕਾਰਜ ਦੱਸਦਿਆਂ ਪੁਸਤਕ ‘ਜਿੱਤ ਦਾ ਐਲਾਨ’ ਨੂੰ ਸਾਹਿਤਕ ਖੇਤਰ ਵਿੱਚ ਜੀ ਆਇਆ ਆਖਿਆ| ਇਸ ਮੌਕੇ ਮਨੋਹਰ ਦਾਸ, ਡਾ. ਬੂਟਾ ਸਿੰਘ ਸੇਖੋਂ, ਬਲਤੇਜ ਧਾਲੀਵਾਲ, ਮੈਡਮ ਯੋਗਿਤਾ , ਗੁਰਦੀਪ ਸਿੰਘ ਐੱਮ ਆਰ ਪੀ, ਕਰਨ ਭੀਖੀ ਸਾਹਿਬਦੀਪ ਪ੍ਰਕਾ੍ਸ਼ਨ, ਮਨਪ੍ਰੀਤ ਕੋਰ, ਰਾਜ ਕੁਮਾਰ, ਜਸਪ੍ਰੀਤ ਸਿੰਘ ਵਿੱਕੀ, ਗੋਲੂ ਸਿੰਘ ਮੋਫਰ, ਤਜਿੰਦਰ ਸਿੰਘ ਮਸਤਾਨਾ, ਗਗਨਦੀਪ ਕੋਰ, ਅਮਨਦੀਪ ਸਿੰਘ ਲੈਕਚਰਾਰ ਆਦਿ ਹਾਜਿਰ ਸਨ|
ਗੁਰਪ੍ਰੀਤ ਸੋਹੀ