ਸਭ ਰੰਗ

  •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
  •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
  •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
  •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
  • ਇੱਕੀਵੀਂ ਸਦੀ ਦੇ ਸੋਲ੍ਹਵੇਂ ਸਾਲ ਨੂੰ ਮੁਸ਼ਾਇਰੇ ਰਾਹੀਂ ਅਲਵਿਦਾ (ਖ਼ਬਰਸਾਰ)


    ਸਰ੍ਹੀ -- ਸਦੀ ਦੇ ਸੋਲ੍ਹਵੇਂ ਵਰ੍ਹੇ ਨੂੰ ਅਲਵਿਦਾ ਕਹਿਣ ਤੇ ਸਤਾਰਵੇਂ ਦੀ ਉਡੀਕ ਨੂੰ ਸਮਰਪਤ, ਲੋਅਰ ਮੇਨ ਲੈਂਡ ਦੀਆਂ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਨਾਲ, ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਲੋਂ 17 ਦਸੰਬਰ ਨੂੰ ਇਕ ਮੁਸ਼ਾਇਰਾ ਆਯੋਜਤ ਕੀਤਾ ਗਿਆ, ਜਿਸ ਵਿਚ ਮੈਟਰੋ ਵੈਨਕੂਵਰ ਦੇ ਨਾਮਵਰ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ। ਬਰਫੀਲੇ ਮੌਸਮ ਦੀ ਪਰਵਾਹ ਨਾ ਕਰਦਿਆਂ ਸਰੋਤੇ ਦੂਰੋਂ ਦੂਰੋਂ ਚੱਲ ਕੇ ਮੁਸ਼ਾਇਰੇ ਦਾ ਆਨੰਦ ਮਾਨਣ ਆਏ।
     
      ਸਭ ਤੋਂ ਪਹਿਲਾਂ ਜਰਨੈਲ ਸਿੰਘ ਆਰਟਿਸਟ ਨੇ ਆਏ ਸਰੋਤਿਆਂ ਤੇ ਸ਼ਾਇਰਾਂ ਨੂੰ ਖੁਸ਼-ਆਮਦੀਦ ਕਿਹਾ। ਫਿਰ ਵਿਦਾ ਹੋ ਰਹੇ ਸਾਲ ਵਿਚ ਜਾਰਜ ਮੈਕੀ ਲਾਇਬ੍ਰੇਰੀ ਵਿਚ ਮਨਾਈਆਂ ਗਈਆਂ ਕਾਵਿ-ਸ਼ਾਮਾਂ ਬਾਰੇ ਚੰਦ ਸਬਦ ਕਹੇ। ਫਿਰ ਮੋਹਨ ਗਿੱਲ ਨੂੰ ਅਗਲੀ ਕਾਰਵਾਈ ਚਲਾਉਣ ਦਾ ਸੱਦਾ ਦਿੱਤਾ।
      ਮੋਹਨ ਗਿੱਲ ਨੇ ਸਭ ਤੋਂ ਪਹਿਲਾਂ ਮੁਸ਼ਾਇਰੇ ਵਿਚ ਭਾਗ ਲੈ ਰਹੇ ਸ਼ਾਇਰਾਂ ਦੀ ਸਰੋਤਿਆਂ ਨਾਲ ਜਾਣ ਪਹਿਚਾਣ ਕਰਵਾਈ ਤੇ ਫਿਰ ਸੀਨੀਅਰ ਸ਼ਾਇਰ ਜੀਵਨ ਰਾਮਪੁਰੀ ਨੂੰ ਆਪਣਾ ਕਲਾਮ ਪੇਸ਼ ਕਰਨ ਲਈ ਬੇਨਤੀ ਕੀਤੀ। ਜੀਵਨ ਰਾਮਪੁਰੀ ਨੇ ਆਪਣੀ ਗ਼ਜ਼ਲ ਵਿਚ ਥਲਾਂ ਦੀ ਤਪਸ਼ ਦੇ ਗੁੰਮ ਹੋ ਜਾਣ ਤੇ ਨਦੀਆਂ ਦੇ ਸਹਿਰਾ ਬਣ ਜਾਣ ਦੀ ਗੱਲ ਕੀਤੀ। ਦਵਿੰਦਰ ਕੌਰ ਜੌਹਲ ਨੇ ਮੋਹਨ ਗਿੱਲ ਦਾ ਨਮਕੀਨ ਰਸਗੁੱਲਾ ਸਣਾਉਣ ਮਗਰੋਂ ਗਾ ਕੇ ਗੀਤ ਸੁਣਾਇਆ ਜਿਸ ਵਿਚ ਫੋਜੀ ਦੀ ਪਤਨੀ ਦੀਆਂ ਮਰੁੰਡ ਹੋ ਰਹੀਆਂ ਸਧਰਾਂ ਦੇ ਅਹਿਸਾਸ ਦਾ ਵਰਨਣ ਸੀ। ਇੰਦਰਜੀਤ ਧਾਮੀ ਨੇ ਜ਼ਿੰਦਗੀ ਨੂੰ ਕੈਮਰੇ ਵਿਚ ਕੈਦ ਕਰਨ ਵਾਲੇ ਸ਼ਿਅਰ ਕਹਿਣ ਮਗਰੋਂ ਨਵੇਂ ਸਾਲ ਨੂੰ ਜੀ ਆਇਆਂ ਕਹਿੰਦੀ ਇਨਕਲਾਬੀ ਕਵਿਤਾ ਸੁਣਾਈ। ਸੁਖਵਿੰਦਰ ਕੌਰ ਪਵਾਰ ਨੇ ਸਿਖਿਆਦਾਇਕ ਕਵਿਤਾ ਬੋਲੀ। ਜਰਨੈਲ ਸਿੰਘ ਸੇਖਾ ਨੇ ਆਪਣੀ ਵਿਅੰਗਾਤਮਿਕ ਕਵਿਤਾ ਵਿਚ ਬਣਾਉਟੀ ਨਰਕ ਦੀ ਝਾਕੀ ਦਾ ਦ੍ਰਿਸ਼ ਪੇਸ਼ ਕੀਤਾ ਕਿ ਕਿਵੇਂ ਨਰਕ ਦੇ ਭੇੜੂ ਸੁਰਗ ਦੇ ਸਾਊਆਂ ਤੋਂ ਛੱਤੀ ਪਦਾਰਥ ਮਾਠ ਲੈਂਦੇ ਹਨ। ਮੋਹਨ ਗਿੱਲ ਨੇ ਉਸੇ ਵਿਸ਼ੇ ਨਾਲ ਸਬੰਧਤ ਨਮਕੀਨ ਰਸਗੁੱਲਾ ਸੁਣਾ ਦਿੱਤਾ ਕਿ ਕਿਵੇਂ ਆੜ੍ਹਤੀਏ ਕੋਲੋਂ ਇਕ ਕਿਸਾਨ ਗਲੇ ਟਮਾਟਰਾਂ ਬਦਲੇ ਨੋਟਾਂ ਦੀਆਂ ਗੁੱਥੀਆਂ ਮਾਠ ਲੈਂਦਾ ਹੈ। ਰੁਪਿੰਦਰ ਰੂਪੀ ਨੇ ਗਾ ਕੇ ਗ਼ਜ਼ਲ ਕਹੀ। ਇਕ ਸ਼ਿਅਰ ਸੀ;
                                  ਪੀੜਾਂ ਨੂੰ ਰੱਖ ਦਬਾ ਕੇ, ਜ਼ਖਮਾਂ ਨੂੰ ਰੱਖ ਲੁਕਾ ਕੇ। 
    ਪੀ ਸਬਰ ਦਾ ਪਿਆਲਾ, ਪਰ ਜੱਗ ਤੋਂ ਜ਼ਰਾ ਛੁਪਾ ਕੇ।
    ਦਵਿੰਦਰ ਗੌਤਮ ਨੇ ਇਕ ਭਾਵਪੂਰਤ ਗ਼ਜ਼ਲ ਕਹੀ, ਜਿਸ ਦਾ ਇਕ ਸ਼ਿਅਰ ਸੀ;
    ਸੁਣਾਵਾਂ ਦੁੱਖ ਕਿਸ ਨੂੰ ਮੈਂ ਕਰੂ ਇਨਸਾਫ ਕੀ ਏਥੇ
    ਅਦਾਲਤ ਆਪ ਮੁਜਰਮ ਦੇ ਜਦੋਂ ਆਗੋਸ਼ ਬੈਠੀ ਹੈ
    ਮੀਨੂ ਬਾਵਾ ਨੇ ਰਾਜਵੰਤ ਰਾਜ ਦੀ ਗ਼ਜ਼ਲ ਤਰੰਨਮ ਵਿਚ ਸੁਣਾਈ। ਸੁਖ ਗੋਹਲਵੜ ਨੇ ਆਪਣੀ ਕਵਿਤਾ ਵਿਚ ਵੀਰਾਨ ਹੋ ਰਹੀ ਧਰਤੀ ਨੂੰ ਬੰਦਿਆਂ ਦੇ ਜਿਉਣ ਜੋਗੀ ਬਣੀ ਰਹਿਣ ਦਾ ਹੋਕਾ ਦਿੱਤਾ। ਅਮਰਜੀਤ ਕੌਰ ਸ਼ਾਂਤ ਨੇ ਮਾਂ ਧੀ ਦੇ ਵਿਯੋਗ ਦਾ ਗੀਤ ਗਾਇਆ। ਹਰਚੰਦ ਸਿੰਘ ਗਿੱਲ ਨੇ ਗੁਰੂ ਗਬਿੰਦ ਸਿੰਘ ਦੀ ਦੇਸ਼ ਕੌਮ ਲਈ ਕੀਤੀ ਕੁਰਬਾਨੀ ਨੂੰ ਗਾ ਕੇ ਯਾਦ ਕੀਤਾ। ਕ੍ਰਿਸ਼ਨ ਭਨੋਟ ਵਲੋਂ ਕਹੀ ਗਈ ਗ਼ਜ਼ਲ ਦੇ ਸ਼ਿਅਰ ਕਾਬਲੇ ਦਾਦ ਸੀ। ਵੰਨਗੀ ਲਈ ਇਕ ਸ਼ਿਅਰ;
    ਜੇ ਨੇਰ੍ਹਾ ਦੂਰ ਕਰਨਾ ਹੈ ਸੇਕ ਤਾਂ ਸਹਿਣਾ ਹੀ ਪੈਣਾ ਹੈ
    ਲਹੂ ਬਾਲੇ ਬਿਨਾਂ ਤਾਂ ਪੰਧ ਰੁਸਨਾਉਣਾ ਨਹੀਂ ਆਉਂਦਾ
    ਕਵਿੰਦਰ ਚਾਂਦ ਦੀ ਗ਼ਜ਼ਲ ਦੇ ਹਰ ਸ਼ਿਅਰ ਨੇ ਭਰਪੂਰ ਤਾੜੀਆਂ ਖੱਟੀਆਂ। ਗ਼ਜ਼ਲ ਦਾ ਮਤਲਾ ਸੀ;
    ਲੁਕਣ ਦੀ ਲੋੜ ਕੀ ਹੈ ਪਰਦਿਆਂ ਜਾਂ ਚਿਲਮਨਾਂ ਉਹਲੇ
    ਦਿਲਾਂ ਦੇ ਭੇਦ ਦਫਨਾਏ ਪਏ ਨੇ ਚਿਹਰਿਆਂ ਉਹਲੇ
    ਮੋਹਨ ਗਿੱਲ ਨੇ 'ਕਵਿਤਾ' ਸਿਰਲੇਖ ਵਾਲੀ ਕਵਿਤਾ ਵਿਚ ਦੱਸਿਆ ਕਿ ਕਵਿਤਾ ਕੀ ਹੈ ਤੇ ਇਹ ਕਿਵੇਂ ਰੂਹ ਨੂੰ ਰੁਸ਼ਨਾਉਂਦੀ ਹੈ। ਨਦੀਮ ਪਰਮਾਰ ਨੇ ਕਾਫੀ ਨੁਮਾ ਕਵਿਤਾ ਸੁਣਾਉਣ ਦੇ ਨਾਲ ਉਰਦੂ ਵਿਚ ਇਕ ਗ਼ਜ਼ਲ ਕਹੀ। ਉਸ ਦਾ ਇਕ ਸ਼ਿਅਰ ਸੀ;
    ਫੂਲੋਂ ਕੀ ਯਿਹ ਚਾਹਤ ਕਿ ਗੁਲਜ਼ਾਰ ਮੇਂ ਸੂਖੇਂ
    ਗੁਲਚੀਂ ਕੀ ਖਾਹਸ਼ ਕਿ ਉਨਹੇਂ ਬਾਜ਼ਾਰ ਮੇਂ ਲਾਏ
    ਸਾਧੂ ਬਿਨਿੰਗ ਨੇ 'ਦਰਿਆ' ਨਾਮੀ ਕਵਿਤਾ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਕਿ ਦਰਿਆ ਮਨੁੱਖ ਨੂੰ ਬਹੁਤ ਕੁਝ ਦਿੰਦਾ ਹੈ ਪਰ ਮਨੁੱਖ ਨੇ ਦਰਿਆ ਦੀ ਹੋਂਦ ਨੂੰ ਹੀ ਖਤਰਾ ਪੈਦਾ ਕਰ ਦਿੱਤਾ ਹੈ। ਅਮ੍ਰੀਕ ਪਲਾਹੀ ਨੇ ਆਪਣੀ ਗ਼ਜ਼ਲ ਤਰੰਨਮ ਵਿਚ ਕਹੀ। ਸਾਰੇ ਸ਼ਿਅਰ ਭਾਵਪੂਰਤ ਸਨ। ਮਤਲਾ ਸੀ;
    ਮੈਂ ਤੇਰੇ ਸ਼ਹਿਰ ਆ ਕੇ ਕੀ ਲਿਆ ਹੈ
    ਕਿ ਹਰ ਗ਼ਮ ਜ਼ਿੰਦਗੀ ਦਾ ਪੀ ਲਿਆ
    ਨਛੱਤਰ ਸਿੰਘ ਬਰਾੜ ਤੇ ਰਾਜਿੰਦਰ ਸਿੰਘ ਪੰਧੇਰ ਨੇ ਆਪਣੀ ਸ਼ਾਇਰੀ ਦੀ ਸਰੋਤਿਆਂ ਨਾਲ ਸਾਂਝ ਪੁਵਾਉਣ ਦੀ ਥਾਂ ਬੀਤ ਰਹੇ ਸਾਲ ਤੇ ਆ ਰਹੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਰਣਜੀਤ ਸਿੰਘ ਨਿੱਜਰ ਨੇ ਚਮਕੌਰ ਦੀ ਗੜ੍ਹੀ ਦਾ ਦਰਦ ਕਵੀਸ਼ਰੀ ਰੂਪ ਵਿਚ ਪੇਸ਼ ਕੀਤਾ। ਅਖੀਰ 'ਤੇ ਅੰਗ੍ਰੇਜ਼ ਸਿੰਘ ਬਰਾੜ ਨੇ ਆਪਣੀਆਂ ਚਾਰ ਬੋਲੀਆਂ ਪਾ ਕੇ ਸ੍ਰੋਤਿਆਂ ਦੀਆਂ ਤਾੜੀਆਂ ਦੇ ਤਾਲ ਨਾਲ ਵਾਹ ਵਾਹ ਖੱਟੀ।  ੨੧ ਮਾਰਚ ੨੦੧੭ ਨੂੰ ਇਸੇ ਸਥਾਨ 'ਤੇ ਮੁੜ ਮਿਲਣ ਦੇ ਇਕਰਾਰ ਨਾਲ ਮੁਸ਼ਾਇਰੇ ਦੀ ਸਮਾਪਤੀ ਹੋਈ।