ਸਭ ਰੰਗ

  •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
  •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
  •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
  •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
  • ਸਾਡਾ ਕਤਾਰ ਬਦਲੀ ਦਾ ਚੱਕਰ (ਵਿਅੰਗ )

    ਗੁਰਮੀਤ ਸਿੰਘ ਫਾਜ਼ਿਲਕਾ   

    Email: gurmeetsinghfazilka@gmail.com
    Cell: +91 98148 56160
    Address: 3/1751, ਕੈਲਾਸ਼ ਨਗਰ
    ਫਾਜ਼ਿਲਕਾ India
    ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    accutane without blood tests

    buy accutane pills

    antidepressant sertraline

    buy sertraline
    ਸ਼ਹਿਰ ਦੇ ਨਾਮਵਰ ਬੈਂਕ ਦੀ ਕਤਾਰ ਦੀ ਲੰਬਾਈ ਵੇਖ ਕੇ ਮੈਂ ਦੰਗ ਰਹਿ ਗਿਆ । ਅੱਜ ਤਾ ਇਸ ਕਾਤਾਰ  ਨੈ ਪਿਛਲੇ ਸਾਰੇ ਰਿਕਾਰਡ ਤੋੜ ਕੇ ਰੱਖ ਦਿਤੇ ਸੀ। ਮੈਂ ਥੋੜ੍ਹਾ ਜਿਹਾ ਹੋਰ ਅਗ਼ੇ ਵਧਿਆ। ਲਓਂ ! ਕਮਾਲ ਹੋਗੀ,  ਦੂਸਰੀ ਹੋਰ ਕਤਾਰ ਸੀ, ਉਹਦੇ ਪਿਛਲੇ ਪਾਸੇ ਬੀਬੀਆਂ ਦੀ ਲੰਮੀ ਕਤਾਰ। ਕਿਹੜੇ ਵੇਲੇ ਦੀਆਂ ਇਹ ਬੀਬੀਆਂ ਆਪਣੇ ਘਰ  ਦੇ ਰੋਟੀ ਟੁਕ ਦਾ ਕੰਮ ਛਡ ਕੇ ਆਈਆਂ ਹੋਣਗੀਆ?  ਕੱਠੀਆਂ ਤਿੰਨ ਕਤਾਰਾਂ ? ਅਗ਼ੇ ਦੀ ਅਗ਼ੇ ਮੈਂ ਤੁਰਦਾ ਗਿਆ।   ਆਪਣੇ   ਬੇਟੇ   ਜਿੰਮੀ  ਨੂੰ ਵੇਖਣ ਕਿ ਉਹ ਕਿਥੇ ਕੁ ਖੜ੍ਹਾ ਹੈ ।  ਉਹ ਸਵੇਰ ਅੱਠ ਵਜੇ ਹੀ ਕਾਲਜ ਤੋਂ ਉਚੇਚਾ ਛੁੱਟੀ ਲੈ ਕੇ ਆਣ ਖੜਾ ਸੀ। ਮੈਂ ਉਸ ਨੂੰ ਭੇਜਿਆ ਸੀ। ਇਹ ਕਹਿ ਕੇ, ਤੂੰ ਜਾਹ,ਵੇਖ  ਜਾਕੇ -- ਫਿਰ ਮੈਂ ਵੀ ਆਉਨਾ।  ਕਿਉਂਕਿ ਕਈ ਦਿਨ ਉਹ ਏ ਟੀ ਐਮ ਤੇ ਜਾਂਦਾ ਰਿਹਾ ਸੀ। ਪਰ ਉਨ੍ਹਾਂ ਵਿਚ ਪੈਸੇ ਹੀ ਨਹੀਂ ਸੀ ਪਾਏ ਹੁੰਦੇ ।   ਲੈ  ਕੇ ਕਿਥੌਂ  ਆਉਂਦਾ ?    ਡੈਬਿਟ ਕਾਰਡ  ਏ;ਟੀ  ਐਮ ਕਾਰਡ ਵੀ ਵਰਤ ਵੇਖੇ ਸੀ  , ਪਰ ਜੋ ਲੋੜ ਨਕਦੀ ਨਾਲ ਪੂਰੀ ਹੁੰਦੀ ਹੈ ।  ਉਹ  ਇਨ੍ਹਾ ਦੀ ਵਰਤੋਂ ਨਾਲ ਕਿਵੇਂ ਪੂਰੀ ਹੋ ਸਕਦੀ ?  ਬੇਟਾ ਦੂਰ ਪਿਛੇ ਜਿਹੇ ਖੜ੍ਹਾ ਸੀ ਕਤਾਰ ਵਿਚ ਉਹਦੇ ਅਗੇ ਸੌਂ ਕੁ ਦੇ ਕਰੀਬ ਲੋਕ ਖੜ੍ਹੇ ਸੀ -  ਮੋੜਵੀਂ ਜਿਹੀ ਕਤਾਰ ਵਿਚ । ਮੈਂ ਅੰਦਾਜ਼ਾ ਲਾਇਆ ਕਿ ਇਹ ਵਾਰੀ ਤਾਂ ਮਸਾਂ ਦੋ ਤਿੰਨ ਵਜੇ ਤਕ ਆ ਸਕੇਗੀ ।  ਐਨਾ ਚਿਰ ਤਾਂ ਖ੍ੜ੍ਹੇ ਹੋਣਾ ਵੀ  ਔਖਾ ! ਚਲੋ ਵੇਖਦੇ ਹਾਂ,, ਅਜੇ   ਨੌਂ ਵਜੇ  ਨੇ । ਘਰ ਫੋਨ ਕੀਤਾ ।  ਸਾਰੀ ਸਥਿਤੀ ਦਸੀ ।  ਪਤਨੀ ਦੇ ਬੋਲ ਸਨ –ਕੋਈ ਨਾ ਲਾਈਨ ਵੇਖ ਕੇ ਘਾਬਰ ਨਾ  ਜਿਓ ਤੁਸੀਂ ਤਾਂ ਊਂ ਈ ਕਾਹਲੇ ਪੈ ਜਾਨੇ ਓ -- ਲਾਈਨ ਵਿਚ ਖੜ੍ਹਨਾ ਵੀ ਸਿਖੋ   ਇਹ ਤਾਂ  ਨਿਤ ਈ ਐਂ ਰਹਿਣੀਆਂ ਨੇ ।   ਵਾਰੀ ਸਿਰ ਖੜ ਜਿਓ , ਜਿੰਮੀ  ਖੜਜੂ ਥੋੜ੍ਹਾ ਚਿਰ ਤੁਸੀ ਖੜ੍ਹ ਜਾਇਓ ।।   ਚਲ ਜਿਵੇਂ ਤੂੰ ਕਹਿਨੀ ਏਂ , ਹੌਲੀ ਜਿਹੇ  ਮੈਂ ਸਹਿਮਤੀ ਦੇ ਦਿਤੀ ।  ਫਿਰ ਵੀ ਗ੍ਰਹਿ ਮੰਤਰੀ ਦਾ ਹੁਕਮ ਸੀ ।ਕਿਵੇਂ ਨਾ ਮੰਨਦਾ ? ਮੇਰੇ ਲਈ ਬਹੁਤਾ ਚਿਰ ਖੜ੍ਹਨਾ ਔਖਾ ਹੀ  ਸੀ ।  ਪਹਿਲਾਂ ਤਾਂ ਸੋਚਿਆ, ਬਈ ਬੀਬੀਆਂ ਦੀ ਕਤਾਰ   ਕੁਝ  ਛੋਟੀ ਹੈ  ।   ਘਰ ਵਾਲੀ ਨੂੰ ਨਾ ਸਦ ਲਵਾਂ, ਉਹ ਵੀ ਖੜ੍ਹ ਜੂ ।   ਪਰ ਫਿਰ  ਕਿਹਾ ਓ  ਕੀ ਯਾਂਰ  ਲੋਕ ਕਹਿਣਗੇ  ਸਾਰਾ ਟੱਬਰ ਹੀ ਬੈਂਕ ਮੂਹਰੇ ਭਰਤੀ ਹੋ ਗਿਆ । ਚੰਗਾ ਚੱਕਰ ਪਾਇਆ ਮੋਦੀ ਸਰਕਾਰ ਨੇ । ਯਾਰੋ ਆਵਦੇ ਨੋਟ ਲੈਣ ਲਈ ਖਜਲ ਖੁਆਰੀ ? ਬੀਬੀਆਂ  ਵਾਲੀ ਕਤਾਰ ਵਿਚ ਮੇਰੇ ਭਰਾ ਦੀ ਨੂੰਹ ਵੀ ਆਣ ਖੜੀ ਸੀ  ।ਮੇਰੇ ਭਤੀਜੇ  ਨੇ  ਸਕੂਲੋ ਅਜ  ਏਸੇ ਕੰਮ ਦੀ ਛੁਟੀ ਲਈ ਸੀ । 
    ਬੀਬੀਆਂ ਵਾਲੀ ਕਤਾਰ ਵਿਚ  ਇਕ ਦਮ ਹਲ ਚਲ ਜਿਹੀ ਹੋਈ। ਲੈ ਇਹ ਕੀ? ਕਿਸੇ ਨੇ ਬੈਂਕ ਦੇ ਸ਼ਟਰ   ਨੂੰ ਉਪਰੋਂ ਸਾਫ ਕਰਦੇ ਨੇ ਸਦੀਆਂ   ਦੀ ਜੰਮੀ ਧੂੜ ਉਡਾਈ ਸੀ ਜਿਹਦੇ ਨਾਲ ਸ਼ਟਰ ਦੇ ਕੋਲ ਖੜੀਆਂ ਬੀਬੀਆਂ ਦੇ  ਚਿਹਰੇ ਮਿਟੀ ਨਾਲ ਲਥ ਪਥ ਹੋ ਗਏ । ਐਨੇ ਨੂੰ ਮੇਰਾ  ਭਤੀਜਾ   ਹਰਵਿੰਦਰ  ( ਸ਼ੰਪੂ ) ਵੀ  ਆ  ਗਿਆ --- ਸਾਰਾ ਨਜ਼ਾਰਾ ਵੇਖਣ।  ਕਹਿਣ ਲਗਾ – ਚਲ ਸੁਖੀਏ ਆਪਾਂ  ਨੂੰ ਇਥੋਂ  ਕੀ ਮਿਲਣਾ ? ਤਮਾਸ਼ਾ ਜਿਹਾ ਬਣਾਈ ਫਿਰਦੇ ਨੇ ।   ਉਸ ਨੇ ਸ਼ਟਰ ਵਿਚੋਂ ਬੀਬੀਆਂ ਤੇ ਡਿਗਦੀ ਧੂੜ ਵੇਖ ਲਈ ਸੀ । ਨਾਲ ਹੀ ਡੰਡੇ  ਘੁਮਾਉਂਦੇ ਪੁਲੀਸ ਵਾਲੇ ।  ਦਸ ਵਜਣ ਵਾਲੇ ਸੀ।  ਮੇਰੇ ਬੇਟੇ ਨੂੰ ਦੋ ਘੇਟੇ ਹੋ ਗਏ ਸੀ। ਕਤਾਰ ਵਿਚ ਹੋਰ ਵੀ ਵਾਧਾ ਹੋ ਗਿਆ ਸੀ। ਤਿੰਨ ਚਾਰ ਪੁਲਸ ਵਾਲੇ ਡੰਡੇ ਘੁੰਮਾਈ ਕਤਾਰਾਂ ਨੂੰ ਸਿਧਿਆਂ ਕਰਨ ਵਿਚ ਜੁਟ ਗਏ । ਇਕ ਕਤਾਰ ਤਾਂ ਬੈਂਕ ਦੇ ਨਾਲ ਵਾਲੀ ਗਲੀ ਵਿਚ ਦੂਰ ਤਕ ਪਹੁੰਚ ਗਈ ਸੀ। ਕਈ ਦਿਨਾਂ ਬਾਅਦ ਬੈਂਕ ਵਿਚ ਕੈਸ਼ ਆਇਆ  ਹੋਣ ਕਰਕੇ  ਹਰ ਬੰਦਾ ਆਸ਼ਵੰਦ ਸੀ ਕਿ ਉਹ ਬੈਂਕ ਵਿਚੋਂ ਕੁਝ ਨਾ ਕੁਝ ਲੈ ਹੀ ਜਾਏਗਾ ।  ਮੈਂ ਵੇਖਿਆ ਕਤਾਰਾਂ ਵਿਚ ਪਿੰਡਾਂ  ਦੇ ਲੋਕ ਬਹੁਤ ਸੀ। ਸਾਦ ਮੁਰਾਦੇ , ਸਿਧੇ ਪਧਰੇ ਮਿਹਨਤਕਸ਼।  ਪਤਾ ਨਹੀ ਰਾਤ ਦੇ ਹੀ ਡੇਰੇ ਲਾ ਕੇ ਕਤਾਰ ਵਿਚ  ਆਣ  ਖੜੋ ਗਏ ਸੀ ।ਮੈਂ ਇਕ ਦਹੁੰ   ਨੂੰ ਪੁਛਿਆ ।   ਮੇਰੀ ਗਲ ਠੀਕ ਨਿਕਲੀ। ਉਹ ਕਲ੍ਹ ਦੇ ਹੀ  ਬੈਂਕ ਮੂਹਰੇ ਆ ਗਏ ਸੀ। ਦੂਰੋਂ ਪਿੰਡਾਂ ਤੋਂ ਆ ਕੇ ਉਹ ਪੁਛ ਕੇ ਗਏ ਸੀ ਕਿ ਕੈਸ ਕਦੋਂ ਵੰਡਣਾ ਏ । ਬੇਟੇ ਵਾਲੀ ਕਤਾਰ ਕੋਲ ਡੰਡਾ ਲਹਿਰਾਉਂਦਾ ਸਿਪਾਹੀ ਆਇਆ   ਫੁਰਮਾਨ ਜਾਰੀ ਕਰਦਾ ਬੋਲਿਆ ---  ਓਇ ਤੁਸੀਂ ਇਸ ਕਤਾਰ ਚੋਂ ਨਿਕਲੋ ਉਸ ਪਾਸੇ ਚਲੋ ਜਾਓ ।  ਮੇਰਾ ਬੇਟਾ ਤੇ ਉਹਦੇ ਪਿਛੇ ਖੜ੍ਹੇ ਸਾਰੇ ਬੰਦੇ ਕਾਹਲੀ  ਵਿਚ  ਭਗਦੜ ਜਿਹੀ ਨਾਲ  ਨਵੀਂ ਕਤਾਰ ਵਿਚ ਜਾ ਖੜ੍ਹੇ ਹੋਏ ।  ਗਿਆਰਾ ਵੱਜ ਗਏ।  ਅਜੇ ਤਕ ਕਤਾਰਾਂ ਹੀ ਨਹੀ ਸੂਤ ਆਈਆਂ । ਮੇਰੀ ਪਤਨੀ  ਮੁੰਡੇ ਲਈ ਤੇ ਮੇਰੇ ਲਈ  ਘਰੋਂ ਚਾਹ ਲੈ ਆਈ । ਇਹ ਸੋਚ ਕੇ ਕਿ ਮੁੰਡਾ ਸਵੇਰ ਦਾ ਖੜਾਂ, ਵੇਖਾਂ ਤਾਂ ਸਹੀ ਜਾ ਕੇ।। ਉਹ ਰੋਜ਼ ਅਖਬਾਰਾਂ ਵਿਚੋਂ ਤਸਵੀਰਾਂ ਵੇਖਕੇ  ਬੈਂਕਾਂ ਅਗੇ ਹੁੰਦੇ ਹੰਗਾਮਿਆਂ ਤੋਂ ਜਾਣੂੰ ਸੀ – ਪੁਤ ਖੜ੍ਹਾ ਰਹੀਂ ।  ਜੇ ਥਕ ਜਾਵੇ ਤਾਂ ਡੈਡੀ ਖੜ੍ਹਜੂ ।  ਆ ਜਾ ਪਹਿਲਾ ਚਾਹ ਪੀ ਲੈ ।  ਮੈਂ  ਬੇਟੇ ਦੀ ਥਾਂ ਜਾ ਖੜ੍ਹਿਆ ।  ਉਹ ਚਾਹ ਪੀਣ ਲਗਾ ।  ਕੋਲ ਮੇਰੀ ਪਤਨੀ ਖੜੀ ਸਾਨੂੰ ਕਤਾਰ ਚ ਖੜੇ ਵੇਖ ਮੁਸਕਰਾਈ ਜਾਵੇ।  ਲੈ ਅਜ ਵੀ ਜੇ ਪੈਸੇ ਨਾ ਮਿਲੇ ਨਾ ਤਾਂ ਮੈ ਲਗੂੰ ਲਾਈਨ ਵਿਚ ਡੰਡਾ ਫੜਕੇ, ਤਮਾਸ਼ਾਂ ਬਣਾਈ ਫਿਰਦੇ  ਨੇ । ਏਨੇ ਨੂੰ ਇਕ ਪੁਲੀਸ ਵਾਲਾ ਮੇਰੀ  ਬੀਵੀ ਕੋਲ ਜਾ ਕੇ ਕਹਿਣ ਲਗਾ --- ਬੀਬੀ ਤੂੰ ਕਿਵੇਂ ਖੜ੍ਹੀ ਏ । ਜੇ ਪੈਸਾ ਲੈਣੇ ਨੇ ਤਾਂ ਬੀਬੀਆਂ ਵਾਲੀ ਲਾਇਨ ਵਿਚ ਲਗ ਜਾ। ਇਥੇ ਕੀ ਕਰਦੀ ਏਂ ? ਮੈੰ ਚਾਹ ਦੇਣ ਆਈ ਆਂ, ਮੁੰਡਾ ਖੜਾਂ ਸਵੇਰ ਦਾ ।  ਪੁਲਿਸ਼ ਵਾਲਾ ਹਿੜ ਹਿੜ ਕਰਦਾ ਚਲਾ ਗਿਆ।  ਚਾਹ ਪੀ ਕੇ  ਮੁੰਡਾ ਆਵਦੀ ਦੀ ਥਾਂ ਤੇ ਫਿਰ ਆਣ ਖੜਾ ਹੋ ਗਿਆ ।  ਮੈਂ ਵੇਖਿਆ।   ਦੋ ਤਿੰਨ ਬਜ਼ੁਰਗ ਲਗਦੇ ਬੰਦੇ ਪੁਲੀਸ ਵਾਲੇ ਨਾਲ ਕੋਈ ਗਿਟ ਮਿਟ ਕਰਨ ਲਗੇ-- ਸ਼ਾਂਇਦ ਉਹਦੇ ਕੋਈ ਨਜ਼ਦੀਕੀ ਸੀ ।।ਸਕੀਮ ਘੜਦਾ  ਉਹ ਡੰਡਾ ਫੇਰਦਾ ਉਸ ਕਤਾਰ ਵਿਚ ਖੜੈ ਲੋਕਾਂ ਨੂੰ ਕਹਿਣ ਲਗਾ –ਉਇ ਤੁਸੀਂ ਇਧਰ  ਕੀ ਕਰਨ ਆਏ ਹੋ ।ਜਾਉ ਉਧਰ ਜਾਓ ਜਿਧਰ  ਸਵੇਰੇ ਖੜੇ ਸੀ। ਉਹ ਵਿਚਾਰੇ ਸਾਰੇ ਫਿਰ ਭਜ ਤੁਰੇ ਉਸੇ ਲਾਈਨ ਵਿਚ ਜਿਥੇ ਸਵੇਰੇ ਖੜ੍ਹੇ ਸੀ। ਤੇ ਉਹ ਤਿਂਨ ਚਾਰ ਬਜ਼ੁਰਗ ਜਿਨ੍ਹਾਂ  ਨੇ ਘੜੀ ਪਲ ਪਹਿਲਾਂ ਪੁਲਿਸ਼ ਵਾਲ; ਨਾਲ ਗਿਟ ਮਿਟ ਕੀਤੀ ਸੀ। ਉਹ ਇਸ ਨਵੀਂ ਕਤਾਰ ਵਿਚ ਆਣ ਲਗੇ ।  ਜਿਸ ਨੂੰ ਪੁਲੀਸ ਵਾਲਾ ਆਪੇ ਹੀ ਬਜ਼ੁਰਗਾਂ ਦੀ  ਵਿਸ਼ੇਸ਼  ਕਤਾਰ ਕਹਿਣ ਲਗਾ।  ਬਜ਼ੁਰਗ ਵੀ ਉਹ ਜਿਹੜੇ ਮੇਰੇ ਵੇਖਦੇ ਵੇਖਦੇ ਹੁਣ ਬਾਰਾਂ ਵਜੇ ਆਕੇ ਸਵੇਰ ਦੇ ਖੜਿਆਂ ਦੀ ਕਤਾਰ ਤੁੜਵਾ ਕੇ  ਪੁਲੀਸ ਦੀ ਮਦਦ ਨਾਲ ਆੰਦਰ ਵੀ ਜਾ ਵੜੇ  ਸੀ। ਮੈਂ ਪੁਲੀਸ ਵਾਲੇ ਕੋਲ ਜਾ ਕੇ ਹਲੀਮੀ ਨਾਲ ਕਿਹਾ....ਸਾਹਿਬ ਜੀ ਇਹ ਤਾਂ ਵਿਚਾਰੇ ਸਵੇਰ ਦੇ ਕਤਾਰ ਵਿਚ ਲਗੇ ਸੀ ਤੁਸੀਂ ਇਨ੍ਹਾਂ ਨੂੰ ਫਿਰ ਇਧਰੋ  ਭਜਾ ਦਿਤਾ।  ਉਹ ਮੇਰੀ ਗਲ ਅਣਸੁਣੀ  ਜਿਹੀ  ਕਰਦਾ  ਔਹ  ਗਿਆ। ਬੇਟੇ ਦਾ ਨੰਬਰ  ਅਖੀਰ ਦੋ ਕੁ ਵਜੇ ਆਇਆ। ਤਾਂ ਬੈਂਕ  ਦਾ ਲੰਚ ਟਾਇਮ ਹੋ ਗਿਆ ।   ਕਤਾਰਾਂ ਬਦਲਦੇ ਨੂੰ ਅਖੀਰ ਚਾਰ ਕੁ ਵਜੇ ਤਕ  ਸਾਰੀ ਦਿਹਾੜੀ ਭੰਨ ਕੇ  ਆਪਣੇ ਹੀ ਖਾਤੇ ਵਿਚ ਜਮ੍ਹਾਂ ਹੋਏ ਨੋਟ ਮਿਲੇ । ਮੋਦੀ ਸਰਕਾਰ ਦੇ  ਨੋਟ ਬੰਦੀ ਦੇ ਇਸ ਸ਼ਾਂਹੀ ਫੁਰਮਾਨ ਨੇ  ਨੇ ਸਾਨੂੰ ਸਾਰੇ ਟੱਬਰ ਨੂੰ ਪੁਲੀਸ ਦੇ   ਜਬਰੀ  ਕਤਾਰ ਬਦਲੀ ਦੇ  ਚੱਕਰ ਵਿਚ ਪਾਈ ਰਖਿਆ।  ਜੋ ਇਸ ਵਿਅੰਗ ਦਾ ਆਧਾਰ  ਬਣਿਆ ।  ਕਾਂਸ਼! ਹੈ  ਕੋਈ ? ਜੋ  ਹੁਣ ਇਕ ਮਹੀਨੇ  ਤੱਕ  ਦੀ  ਸਾਡੇ  ਜਿਹੇ  ਲੱਖਾਂ  ਲੋਕਾਂ ਦੀ ਖਜਲ ਖੁਆਰੀ ਨੂੰ ਸਮਝ ਸਕੇ ।