ਸਭ ਰੰਗ

  •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
  •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
  •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
  •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
  • ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' (ਪੁਸਤਕ ਪੜਚੋਲ )

    ਦਵਿੰਦਰ ਕੌਰ (ਡਾ)   

    Cell: +91 99887 85546
    Address: ਮਕਾਨ ਨੰ: 251, ਰਾਮ ਨਗਰ
    ਸੁਨਾਮ India
    ਦਵਿੰਦਰ ਕੌਰ (ਡਾ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    abortion pill over the counter in usa

    where to buy abortion pill in usa
    'ਓਇ ਭੀ ਚੰਦਨੁ ਹੋਇ ਰਹੇ' ਨੂੰ ਪੜ੍ਹ ਕੇ ਇਕੋ ਗੱਲ ਦਿਮਾਗ਼ ਵਿਚ ਆਉਂਦੀ ਹੈ, ਜਿਸ ਨੂੰ ਲੇਖਕ ਦਲਵੀਰ ਸਿੰਘ ਲੁਧਿਆਣਵੀ ਦੇ ਅੰਦਾਜ਼ ਵਿਚ ਕਹਾਂ ਤਾਂ "ਜ਼ਿੰਦਗੀ ਹਰ ਕਦਮ ਇਕ ਨਈ ਜੰਗ ਹੈ, ਜਿੱਤ ਜਾਏਂਗੇ ਹਮ ਤੂੰ ਸੰਗ ਹੈ।" ਇਸ ਨਾਵਲ ਦੀ ਕਹਾਣੀ ਵਿਅਕਤੀ ਦੀ ਕਦੇ ਹਾਰ ਨਾ ਮੰਨਣ ਵਾਲੇ ਜਜ਼ਬੇ ਅਤੇ ਘੁੱਪ ਹਨੇਰੇ ਵਿਚ ਆਸਾਂ ਦੇ ਦੀਵੇ ਨੂੰ ਜਗਾਈ ਰੱਖਣ ਦੀ ਹੈ। ਡਾ• ਜਸਵੰਤ ਸਿੰਘ ਕੰਵਲ ਹੋਰਾਂ ਦੇ ਸ਼ਬਦਾਂ ਵਿਚ, "ਜ਼ਿੰਦਗੀ ਦਾ ਪੈਂਡਾ ਤਹਿ ਕਰਨਾ ਬੜਾ ਔਖਾ ਮਾਰਗ ਹੈ। ਪਰ, ਇਹ ਹਰ ਹਾਲਤ ਵਿਚ ਤਹਿ ਕਰਨਾ ਪੈਂਦਾ ਹੈ। ਜ਼ਿੰਦਗੀ ਇਕੋ ਤਰ੍ਹਾਂ ਦੇ ਹਲਾਤਾਂ ਵਿਚੋਂ ਨਹੀਂ ਗੁਜਰਦੀ। ਸਗੋਂ ਵਿੰਗੇ ਟੇਡੇ ਰਾਹਾਂ ਉਤੇ ਤੁਰਨਾ ਪੈਂਦਾ ਹੈ। ਰਾਹਾਂ ਦੀਆਂ ਮੁਸੀਬਤਾਂ ਮਨੁੱਖ ਨੂੰ ਨਵੇਂ–ਨਵੇਂ ਗਿਆਨ ਦੀ ਬਖਸ਼ਿਸ਼ ਕਰਦੀਆਂ ਹਨ।"
    ਇਸ ਦਾ ਵਿਸ਼ਾ-ਵਸਤੂ ਆਦਰਸ਼ਾਤਮਕ ਹੈ, ਜੋ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਪਾਠਕ ਦੀ ਜ਼ਿੰਦਗੀ ਨੂੰ ਸੇਧ ਪ੍ਰਦਾਨ ਕਰਨ ਲਈ ਇਮਾਨਦਾਰ ਕੋਸ਼ਿਸ਼ ਕਰਦਾ ਹੈ। ਅੱਜ ਦੀ ਦੌੜ ਭਰੀ ਜ਼ਿੰਦਗੀ ਵਿਚ ਕਿਤੇ ਪਿੱਛੇ ਰਹਿ ਗਈਆਂ ਕਦਰਾਂ–ਕੀਮਤਾਂ ਨੂੰ ਮੁੜ ਤੋਂ ਅਪਨਾਉਣ ਲਈ ਪ੍ਰੇਰਦਾ ਹੈ। ਇਹ ਨਾਵਲ ਗੱਲ ਕਰਦਾ ਹੈ ਮਾਂ–ਬਾਪ ਦੇ ਔਲਾਦ ਲਈ ਫਰਜ਼ ਦੀ, ਔਲਾਦ ਦੇ ਮਾਂ–ਪਿਉ ਲਈ ਸਤਿਕਾਰ ਦੀ, ਜੀਤ ਦੇ ਸਮਪਰਣ ਅਤੇ ਤਿਆਗ ਦੀ, ਸੁਖ ਅਤੇ ਪ੍ਰੀਤ ਦੀ ਪਾਕ ਮੁੱਹਬਤ ਦੀ ਅਤੇ ਸਭ ਤੋਂ ਵੱਧ ਕੇ ਉØੱਚੀਆਂ ਕਦਰਾਂ–ਕੀਮਤਾਂ ਦੀ।
    ਨਾਵਲ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਲੇਖਕ ਆਪਣੀ ਲੇਖਣੀ ਰਾਹੀਂ ਇਕ ਨਵੀਂ ਜੋਤ ਜਗਾਉਣ ਦਾ ਉਪਰਾਲਾ ਕਰਦਾ ਹੈ। ਆਪਣੇ ਪਾਤਰਾਂ ਰਾਹੀਂ ਸਮਾਜ ਵਿਚ ਫੈਲੀਆਂ ਬੁਰਾਈਆਂ 'ਤੇ ਸੱਟ ਮਾਰਦਾ ਹੈ। ਦੁੱਖ ਨੂੰ ਜਿੱਤਣ ਦੀ ਕੋਸ਼ਿਸ਼ ਮਨੁੱਖ ਹਜਾਰਾਂ ਸਾਲਾਂ ਤੋਂ ਕਰਦਾ ਆ ਰਿਹਾ ਹੈ। ਪਰ ਉਹ ਉਸ ਦੀ ਪਕੜ ਵਿਚ ਨਹੀਂ ਆਉਂਦਾ, ਪਤਾ ਨਹੀਂ ਕਿਹੜੇ–ਕਿਹੜੇ ਮੋੜ 'ਤੇ ਜ਼ਿੰਦਗੀ ਵਿਚ ਦਾਖ਼ਲ ਹੋ ਜਾਂਦਾ ਹੈ। ਇਹ ਵੀ ਸੱਚ ਹੈ ਕਿ ਦੁੱਖ ਤੋਂ ਬਿਨਾਂ ਸੁੱਖ ਦਾ ਅਹਿਸਾਸ ਨਹੀਂ ਹੋ ਸਕਦਾ। ਨਾ ਤਾਂ ਦੁੱਖ ਸੁੱਖ ਤੋਂ ਅਲੱਗ ਹੈ ਅਤੇ ਨਾ ਹੀ ਸੁੱਖ ਦੁੱਖ ਤੋਂ ਜੁਦਾ। ਸੁੱਖ ਵਿਚ ਦੁੱਖ ਦੀ ਪਰਛਾਈ ਅਤੇ ਦੁੱਖ ਵਿਚ ਸੁੱਖ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ। ਇਹੀ ਦੁੱਖ ਅਤੇ ਸੁੱਖ ਇਸ ਨਾਵਲ ਦੇ ਪਾਤਰਾਂ ਦੀ ਜ਼ਿੰਦਗੀ ਨੂੰ ਨਵੇਂ ਮੋੜ ਦੇਂਦੇ ਹਨ।
    ਸਰਦਾਰ ਗੱਜਣ ਸਿੰਘ ਦੇ ਘਰ ਵਿਆਹ ਤੋਂ ਕਈ ਸਾਲਾਂ ਬਾਅਦ ਪੁੱਤਰ ਪੈਦਾ ਹੁੰਦਾ ਹੈ। ਸੁਖਪਾਲ ਦੇ ਪਾਲਣ ਪੋਸ਼ਣ ਸਮੇਂ ਇਸ ਗੱਲ ਦਾ ਪੂਰਾ ਖ਼ਿਆਲ ਰੱਖਿਆ ਗਿਆ ਕਿ ਉਸ ਨੂੰ ਉØੱਚ ਕਦਰਾਂ–ਕੀਮਤਾਂ ਦਿੱਤੀਆਂ ਜਾਣ। ਪਿੰਡ ਦੇ ਮਾਹੌਲ ਵਿਚ ਵੀ ਰਹਿ ਕੇ ਸੁਖਪਾਲ ਪੜ੍ਹਾਈ ਵਿਚ ਮੱਲਾਂ ਮਾਰਦਾ ਸਿਵਲ ਇੰਜੀਨੀਅਰ ਬਣ ਜਾਂਦਾ ਹੈ। ਉਸ ਨੂੰ ਜੀਵਨ ਸੰਗਨੀ ਵੀ ਪੜ੍ਹੀ-ਲਿਖੀ ਅਤੇ ਸਾਰੇ ਗੁਣਾਂ ਵਾਲੀ ਮਿਲੀ। ਇੰਝ ਜਾਪਦਾ ਹੈ ਜਿਵੇਂ ਦੋਵੇਂ ਰੱਬ ਨੇ ਇਕ-ਦੂਜੇ ਲਈ ਹੀ ਬਣਾਏ ਹੋਣ। ਪੜ੍ਹਾਈ-ਲਿਖਾਈ, ਰੂਪ-ਰੰਗ, ਗੁਣ ਸਭ ਕੁਝ ਇਕ-ਦੂਜੇ ਨਾਲ ਬਾਖੂਬੀ ਮੇਲ ਖਾਂਦੇ। ਦੋਵੇਂ ਵਿਆਹ ਤੋਂ ਕੁਝ ਦਿਨ ਬਾਅਦ ਸ਼ਿਮਲਾ ਘੁੰਮਣ ਜਾਂਦੇ ਹਨ। ਜਿਥੇ ਸੁਖਪਾਲ ਅਤੇ ਜੀਤ ਦੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ। ਸੁਖਪਾਲ ਆਪਣੀ ਨਵੀਂ ਵਿਆਹੀ ਨੂੰ ਇਸ ਸੰਸਾਰ ਵਿਚ ਇੱਕਲਿਆਂ ਛੱਡ ਸਦਾ ਲਈ ਰੁਖਸਤ ਹੋ ਜਾਂਦਾ ਹੈ। ਪਰ ਸੁਖਜੀਤ ਦੂਸਰਾ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੰਦੀ ਹੈ। ਮਹਾਰਾਜ ਦੀ ਹਜੂਰੀ ਵਿਚ ਉਹ ਇਹ ਪ੍ਰਣ ਲੈਂਦੀ ਹੈ ਕਿ "ਮੈਂ ਹੋਰ ਵਿਆਹ ਨਹੀਂ ਕਰਵਾਵਾਂਗੀ। ਇਥੇ ਹੀ ਰਹਿ ਕੇ ਬੇਬੇ–ਬਾਪੂ ਜੀ ਦੀ ਸੇਵਾ ਕਰਿਆ ਕਰਾਂਗੀ। ਇਹੋ ਹੀ ਮੇਰਾ ਧਰਮ ਐ, ਇਹੋ ਮੇਰਾ ਕਰਮ ਐ"।
    ਪਰਮਾਤਮਾ ਸੁਖਜੀਤ, ਸਰਦਾਰ ਗੱਜਣ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਜਿਊਣ ਦਾ ਸਹਾਰਾ ਦੇ ਦਿੰਦਾ ਹੈ। ਦਿਲਪ੍ਰੀਤ ਦੇ ਰੂਪ ਵਿਚ ਸੁਖਪਾਲ ਅਤੇ ਸੁਖਜੀਤ ਦੀ ਧੀ ਨੂੰ ਰੂਪ–ਰੰਗ, ਵਿਦਿਆ ਗੁਣ ਵਿਰਸੇ ਵਿਚ ਹੀ ਮਿਲੇ ਸਨ। ਸੋਨੇ ਉਪਰ ਸੁਹਾਗਾ ਇਹ ਹੁੰਦਾ ਹੈ ਕਿ ਦਿਲਪ੍ਰੀਤ ਆਪਣੀ ਮਿਹਨਤ ਦੇ ਸਦਕਾ ਬੀ•ਏ ਕਰਨ ਤੋਂ ਬਾਅਦ ਆਈ•ਏ•ਐਸ ਦੀ ਪ੍ਰੀਖਿਆ ਵੀ ਪਾਸ ਕਰ ਲੈਂਦੀ ਹੈ। ਆਈ•ਏ•ਐਸ ਦੀ ਇੰਟਰਵਿਊ ਸਮੇਂ ਉਸ ਦੀ ਮੁਲਾਕਾਤ ਸੁਖਰਾਜ ਨਾਲ ਹੁੰਦੀ ਹੈ। ਜੋ ਕਿ ਆਪ ਉਥੇ ਆਈ•ਏ•ਐਸ ਦੀ ਇੰਟਰਵਿਊ ਦੇਣ ਆਇਆ ਸੀ। ਹੌਲੀ–ਹੌਲੀ ਦੋਵੇਂ ਜਾਣੇ ਇਕ-ਦੂਜੇ ਦੇ ਕਰੀਬ ਆਉਂਦੇ ਜਾਂਦੇ ਨੇ। ਪ੍ਰੀਤ ਆਈ•ਏ•ਐਸ ਦੀ ਪ੍ਰੀਖਿਆਂ ਵਿਚ ਭਾਰਤ ਵਿਚੋਂ ਪਹਿਲੇ ਸਥਾਨ 'ਤੇ ਆਉਂਦੀ ਹੈ ਅਤੇ ਸੁਖਰਾਜ ਦੂਸਰੇ 'ਤੇ। ਦੋਵਾਂ ਦੇ ਘਰ ਵਾਲੇ ਵੀ ਉਨ੍ਹਾਂ ਦੀ ਸ਼ਾਦੀ ਲਈ ਤਿਆਰ ਹੋ ਜਾਂਦੇ ਹਨ। ਪਰ ਵਿਆਹ ਤੋਂ ਪਹਿਲਾਂ ਦੋਵੇਂ ਜਾਣੇ ਆਪਣੀ ਗਿਆਰਾਂ ਮਹੀਨੇ ਦੀ ਸਿਖਲਾਈ ਲਈ ਮਸੂਰੀ ਜਾਂਦੇ ਹਨ। ਸਿਖਲਾਈ ਪੂਰੀ ਕਰਕੇ ਵਾਪਸ ਆਉਣ 'ਤੇ ਦੋਵਾਂ ਨੂੰ ਪੰਜਾਬ ਕੇਡਰ ਹੀ ਮਿਲ ਜਾਂਦਾ ਹੈ। ਸੁਖ ਦੀ ਪੋਸਟਿੰਗ ਅੰਮ੍ਰਿਤਸਰ ਹੁੰਦੀ ਹੈ ਅਤੇ ਪ੍ਰੀਤ ਦੀ ਲੁਧਿਆਣੇ। ਦੋਵਾਂ ਦੇ ਮਾਂ-ਬਾਪ ਵਿਆਹ ਦੀ ਤਾਰੀਖ਼ ਪੱਕੀ ਕਰ ਦਿੰਦੇ ਹਨ, ਪਰ ਉਸ ਤੋਂ ਪਹਿਲਾ ਫਿਰ ਇਕ ਵਾਰੀ ਗਮਾਂ ਦਾ ਪਹਾੜ ਟੁੱਟ ਪੈਂਦਾ ਹੈ। ਪ੍ਰੀਤ ਦੀ ਸਹੇਲੀ ਦੇ ਵਿਆਹ ਤੋਂ ਚੰਡੀਗੜ੍ਹ ਤੋਂ ਵਾਪਸ ਆਉਂਦੇ ਹੋਏ ਸੁਖ ਤੇ ਪ੍ਰੀਤ ਦੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ। ਪ੍ਰੀਤ ਦੇ ਬਹੁਤ ਸੱਟਾਂ ਲੱਗਦੀਆਂ ਹਨ। ਇਸ ਦੁਰਘਟਨਾ ਵਿਚ ਪ੍ਰੀਤ ਦੀਆਂ ਅੱਖਾਂ ਦੀ ਰੋਸ਼ਨੀ ਵੀ ਚਲੀ ਜਾਂਦੀ ਹੈ। ਪਰ ਇਸ ਔਖੇ ਸਮੇਂ ਵਿਚ ਸੁਖ ਆਪਣੇ ਪਿਆਰ ਦਾ ਸਾਥ ਨਹੀਂ ਛੱਡਦਾ। ਉਸ ਦੇ ਇਲਾਜ ਲਈ ਚੰਡੀਗੜ੍ਹ ਤੋਂ ਦਿੱਲੀ, ਦਿੱਲੀ ਤੋਂ ਅਮਰੀਕਾ ਜਾਂਦਾ ਹੈ। ਆਪਣੀ ਨੌਕਰੀ ਦੀ ਪ੍ਰਵਾਹ ਕਿਤੇ ਬਿਨਾਂ ਸੁਖਰਾਜ ਪ੍ਰੀਤ ਨਾਲ ਕੀਤੇ ਕੌਲ-ਕਰਾਰ ਜ਼ਿੰਦਗੀ ਰਹਿਣ ਤੱਕ ਨਿਭਾਉਣ ਲਈ ਵਚਨ-ਬੱਧ ਹੁੰਦਾ ਹੈ। ਉਹ ਪ੍ਰੀਤ ਦੀ ਪ੍ਰੀਤ ਵਿਚ ਉਸ ਦੇ ਠੀਕ ਹੋਣ ਤੱਕ ਡੂਬਿਆ ਰਹਿੰਦਾ ਹੈ, ਸੁਖ ਦਾ ਪਿਆਰ ਆਖ਼ਿਰ ਰੱਬ ਨੂੰ ਵੀ ਮਨਾਂ ਲੈਂਦਾ ਹੈ ਅਤੇ ਪ੍ਰੀਤ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਂਦੀ ਹੈ। ਪਰ ਸਮਾਂ ਉਨ੍ਹਾਂ ਦੀ ਹੋਰ ਪ੍ਰੀਖਿਆ ਲੈਂਦਾ ਹੈ। ਸੁਖ ਦੇ ਮਾਤਾ–ਪਿਤਾ ਪ੍ਰੀਤ ਨਾਲ ਉਸ ਦਾ ਵਿਆਹ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਸੁਖ ਅਤੇ ਪ੍ਰੀਤ ਉਸ ਨੂੰ ਵੀ ਭਾਣਾ ਮੰਨ ਕੇ ਸਾਰੀ ਉਮਰ ਇਸੇ ਤਰ੍ਹਾਂ ਬਿਤਾਉਣ ਦਾ ਫੈਸਲਾ ਕਰਦੇ ਹਨ। ਪਰ ਫਿਰ ਸੁਖ ਦੇ ਮਾਤਾ-ਪਿਤਾ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਮਾਤਾ ਜੀ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਹਸਪਤਾਲ ਵਿਚ ਪ੍ਰੀਤ ਉਨ੍ਹਾਂ ਦੀ ਜੀਅ ਤੋੜ ਕੇ ਸੇਵਾ ਕਰਦੀ ਹੈ। ਆਖ਼ਿਰ ਸੁਖ ਦੇ ਮਾਤਾ–ਪਿਤਾ ਦੀ ਅੰਤਰ ਆਤਮਾ ਬਦਲਦੀ ਅਤੇ ਨਾਵਲ ਦੇ ਅੰਤ ਵਿਚ ਦੋਹਾਂ ਦਾ ਵਿਆਹ ਹੋ ਜਾਂਦਾ ਹੈ। 
    ਨਾਵਲ ਦੇ ਸ਼ੁਰੂਆਤ ਤੋਂ ਲੈ ਕੇ ਇਸ ਦੇ ਅੰਤ ਤੱਕ ਕਹਾਣੀ ਦੇ ਨਾਲ ਲੇਖਕ ਨੇ ਸਮਾਜ ਦੀਆਂ ਬੁਰਾਈਆਂ ਨੂੰ ਵੀ ਸੁਚੱਜੇ ਰੂਪ ਨਾਲ ਉਭਾਰਦੇ ਹੋਏ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਗੁਰਜੀਤ ਦੀ ਬੂਟਿਆਂ ਨੂੰ ਕੱਟਣ ਦੀ ਗੱਲ ਪੰਚਾਇਤ ਕੋਲ ਪਹੁੰਚਦੀ ਹੈ ਤਾਂ ਉਥੇ ਗੱਜਣ ਸਿੰਘ ਰਾਹੀਂ ਲੇਖਕ ਦਰੱਖਤਾਂ ਦੀ ਮਹੱਤਤਾ ਬਾਰੇ ਦੱਸਦਾ ਹੈ।
    ਪਿੰਡ ਵਿਚ ਸੁੱਚਾ ਸਿੰਘ ਦੀ ਨਸ਼ਿਆ ਕਾਰਨ ਹੋਈ ਮੌਤ ਦੀ ਗੱਲ ਨੂੰ ਲੇਖਕ ਨੇ ਸਾਡੇ ਸਮਾਜ ਵਿਚ ਕੋਹੜ ਬਣ ਚੁੱਕੀ ਨਸ਼ਿਆਂ ਦੀ ਬੁਰਾਈ 'ਤੇ ਸੱਟ ਮਾਰਨ ਲਈ ਵਰਤਿਆ ਹੈ।
    ਬੱਚਿਆਂ ਵੱਲੋਂ ਪੜ੍ਹਾਈ ਦੇ ਡਰ ਕਾਰਨ ਖ਼ੁਦਕੁਸ਼ੀਆਂ ਦਾ ਮਸਲਾ ਵੀ ਲੇਖਕ ਨੇ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਪ੍ਰੀਤ ਦੇ ਨਾਲ ਪੜ੍ਹਨ ਵਾਲੀ ਗੁਰਪ੍ਰੀਤ ਫੇਲ ਹੋਣ 'ਤੇ ਮੌਤ ਨੂੰ ਗਲ਼ੇ ਲਗਾ ਲੈਂਦੀ ਹੈ।
    ਲੇਖਕ ਦੀ ਕਹਾਣੀ ਇਸਤਰੀ ਪਾਤਰਾਂ ਦੇ ਗਿਰਦ ਘੁੰਮਦੀ ਹੋਈ ਅੱਗੇ ਵੱਧਦੀ ਹੈ। ਇਸਤਰੀ ਪਾਤਰਾਂ ਨੂੰ ਮਜ਼ਬੂਤ ਇਰਾਦੇ ਵਾਲੀ, ਤਾਕਤਵਰ ਅਤੇ ਸਵੈਮਾਨੀ ਵਿਖਾਇਆ ਹੈ। ਜੋ ਕਿ ਬੁਰੇ ਤੋਂ ਬੁਰੇ ਹਲਾਤਾਂ ਵਿਚ ਵੀ ਆਪਣਾ ਸਵੈਮਾਨ ਨਹੀਂ ਛੱਡਦੀਆਂ। ਲੇਖਕ ਦੀ ਆਦਰਸ਼ਵਾਦੀ ਸੋਚ ਉਸ ਨੂੰ ਔਰਤ ਰਾਹੀਂ ਆਪਣੀ ਕਹਾਣੀ ਦੱਸਣ ਲਈ ਪ੍ਰੇਰਦੀ ਹੈ।
    ਦਲਵੀਰ ਸਿੰਘ ਲੁਧਿਆਣਵੀ ਦੀ ਕਲਮ ਨਾਵਲ ਦੇ ਨਾਲ–ਨਾਲ ਇਨਸਾਨੀ ਕਦਰਾਂ–ਕੀਮਤਾਂ ਅਤੇ ਅਹਿਸਾਸਾਂ ਦੀ ਵੀ ਰਚਨਾ ਕਰਦੀ ਹੈ। ਜ਼ਿੰਦਗੀ ਬਾਰੇ ਉਨ੍ਹਾਂ ਦੀ ਸੋਚ, ਉਨ੍ਹਾਂ ਦੇ ਨਾਵਲ ਵਿਚ ਵਿਖਾਈ ਦਿੰਦੀ ਹੈ। ਇਸ ਦੀ ਕਹਾਣੀ ਅਤੇ ਇਸ ਵਿਚ ਵਾਪਰਣ ਵਾਲੀਆਂ ਘਟਨਾਵਾਂ ਇਸ ਦੇ ਨਾਂ "ਓਇ ਭੀ ਚੰਦਨ ਹੋਇ ਰਹੇ" ਨਾਲ ਪੂਰੀ ਤਰ੍ਹਾਂ ਇਕਸਾਰ ਜਾਪਦੀਆਂ ਹਨ। ਕਹਾਣੀ ਦੇ ਉਤਾਰ-ਚੜ੍ਹਾਉ ਪਾਠਕ ਨੂੰ ਆਖ਼ੀਰ ਤੱਕ ਬੰਨ੍ਹੀ ਰੱਖਦੇ ਹਨ। ਸਮਾਜ ਦੀ ਬੁਰਾਈ ਨੂੰ ਉਭਾਰਨਾ ਅਤੇ ਉਸ ਬੁਰਾਈ ਨੂੰ ਖ਼ਤਮ ਕਰਨ ਦੀ ਤਰਕੀਬ ਦੱਸਣਾ, ਇਹ ਦੋਵੇਂ ਗੱਲਾਂ ਉਨ੍ਹਾਂ ਨੇ ਆਪਣੇ ਨਾਵਲ ਵਿਚ ਨਾਲ–ਨਾਲ ਕੀਤੀਆਂ ਹਨ। ਡਾ• ਕੁਲਵਿੰਦਰ ਕੌਰ ਮਿਨਹਾਸ ਹੋਰਾਂ ਦੇ ਸ਼ਬਦਾਂ ਵਿਚ "ਓਇ ਭੀ ਚੰਦਨ ਹੋਇ ਰਹੇ ਦਲਵੀਰ ਸਿੰਘ ਲੁਧਿਆਣਵੀ ਦਾ ਅਜੋਕੇ ਸਮਾਜ ਅੰਦਰ ਫੈਲੀਆਂ ਕੁਰੀਤੀਆਂ ਉਤੇ ਚਾਨਣਾ ਪਾਉਂਦਾ ਅਤੇ ਬੜੇ ਖੂਬਸੂਰਤ ਅੰਦਾਜ ਵਿਚ ਉਨ੍ਹਾਂ ਦਾ ਸਮਾਧਾਨ ਦਰਸਾਉਂਦਾ ਹੋਇਆ, ਬਹੁਤ ਹੀ ਸਰਲ ਅਤੇ ਸਪੱਸ਼ਟ ਬੋਲੀ ਵਿਚ ਲਿਖਿਆ ਗਿਆ ਪਲੇਠਾ ਨਾਵਲ ਹੈ"।
    ਗਲਪ ਲਿਖਦੇ ਹੋਏ ਲੇਖਕ ਨੇ ਵਿਗਿਆਨ, ਸਮਾਜ ਸੁਧਾਰ ਅਤੇ ਕਰਮ ਦਾ ਸੁਮੇਲ ਕੀਤਾ ਹੈ। ਜੋ ਕਿ ਬਹੁਤ ਘੱਟ ਲੇਖਣੀਆਂ ਵਿਚ ਮਿਲਦਾ ਹੈ। ਇਸ ਨਾਵਲ ਦੀ ਸਭ ਤੋਂ ਵਿਲੱਖਣ ਗੱਲ ਇਹ ਹੈ ਕਿ ਇਸ ਦੇ ਪੁਰਸ਼ ਪਾਤਰਾਂ ਦਾ ਔਰਤ ਪ੍ਰਤੀ ਸਨਮਾਨ। ਸੁਖਰਾਜ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਹੈ ਕਿ ਪ੍ਰੀਤ ਆਈ•ਏ•ਐਸ• ਦੀ ਪ੍ਰੀਖਿਆ ਵਿਚੋਂ ਪਹਿਲੇ ਨੰਬਰ 'ਤੇ ਆਈ ਹੈ। ਉਸ ਦਾ ਪਾਤਰ ਆਮ ਤੌਰ 'ਤੇ ਪਾਏ ਜਾਨ ਵਾਲੇ ਆਦਮੀ ਦੇ ਸਭਾਉ ਦੇ ਉਲਟ ਜਿਸ ਨੂੰ ਉਹ ਪਿਆਰ ਕਰਦਾ ਹੈ। ਉਸ ਦੀ ਸਫਲਤਾ ਦਾ ਆਨੰਦ ਮਾਣਦਾ ਹੈ। ਜਦੋਂ ਉਹ ਮੁਸ਼ਕਿਲ ਵਿਚ ਹੁੰਦੀ ਹੈ; ਆਪਣੀ ਅੱਖਾਂ ਦੀ ਰੋਸ਼ਨੀ ਚਲੇ ਜਾਣ ਕਰਕੇ ਜ਼ਿੰਦਗੀ ਨਾਲ ਜੂਝ ਰਹੀ ਹੁੰਦੀ ਹੈ। ਉਸ ਸਮੇਂ ਉਹ ਉਸ ਦਾ ਸਿਰਫ਼ ਸਹਾਰਾ ਹੀ ਨਹੀਂ ਬਣਦਾ, ਸਗੋਂ ਪ੍ਰੀਤ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਲਿਆਉਣਾ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲੈਂਦਾ ਹੈ। ਸੁਖ ਦਾ ਪਾਤਰ ਸਿਰਫ਼ ਪਿਆਰ ਨੂੰ ਜਾਣਦਾ ਹੈ, ਉਸ ਲਈ ਜੀਵਨ ਦੇਣ ਦਾ ਨਾਂ ਹੈ। ਉਹ ਕੋਈ ਮੰਗ ਨਹੀਂ ਕਰਦਾ।
    ਜਦੋਂ–ਜਦੋਂ ਕਹਾਣੀ ਵਿਚ ਲੱਗਦਾ ਹੈ ਕਿ ਦੁੱਖਾਂ ਦਾ ਹਨੇਰਾ ਡੂੰਘਾ ਹੋ ਗਿਆ ਹੈ, ਉਸੇ ਸਮੇਂ ਆਸ ਦਾ ਇਕ ਨਵਾਂ ਸੂਰਜ ਖਿੜ ਜਾਂਦਾ ਹੈ। ਆਦਮੀ ਸਾਰੀ ਉਮਰ ਦੁਨਿਆਵੀਂ ਖੁਸ਼ੀਆਂ ਵਿਚ ਖੁਸ਼ੀ ਲੱਭਦਾ ਫਿਰਦਾ ਰਹਿੰਦਾ ਹੈ। ਪਰ ਉਸ ਦੀ ਭਟਕਣਾ ਸ਼ਾਂਤ ਨਹੀਂ ਹੁੰਦੀ। ਇਸ ਨਾਵਲ ਦੇ ਪਾਤਰ ਜ਼ਿੰਦਗੀ ਦੀਆਂ ਛੋਟੀਆਂ–ਛੋਟੀਆਂ ਖੁਸ਼ੀਆਂ ਵਿਚ ਖੁਸ਼ ਰਹਿੰਦੇ ਜਾਪਦੇ ਹਨ। ਵੱਡੀਆਂ ਪੁਲਾਘਾਂ ਪੁੱਟਣ ਦੇ ਬਾਵਜੂਦ ਸੁਖ ਅਤੇ ਪ੍ਰੀਤ ਇਕ ਦੂਸਰੇ ਵਿਚ ਹੀ ਆਪਣੀ ਜ਼ਿੰਦਗੀ ਲੱਭਦੇ ਹਨ।
    ਦਲਵੀਰ ਸਿੰਘ ਲੁਧਿਆਣਵੀ ਨੇ ਆਪਣੇ ਨਾਵਲ ਦਾ ਨਾਂ "ਓਇ ਭੀ ਚੰਦਨ ਹੋਇ ਰਹੇ" ਨੂੰ ਪੂਰੀ ਤਰ੍ਹਾਂ ਨਾਲ ਸਾਰਥਕ ਕੀਤਾ ਹੈ। ਕਈ ਵਾਰ ਵੇਖਣ ਨੂੰ ਮਿਲਦਾ ਹੈ ਕਿ ਕਿਤਾਬ ਦਾ ਨਾਂ ਅਤੇ ਉਸ ਦੀ ਕਥਾ-ਵਸਤੂ ਵਿਚ ਦੂਰ–ਦੂਰ ਤੱਕ ਕੋਈ ਰਿਸ਼ਤਾ ਨਹੀਂ ਹੁੰਦਾ, ਪਰ ਇਸ ਨਾਵਲ ਵਿਚ ਸਾਰੇ ਹੀ ਪਾਤਰ ਇਕ ਦੂਸਰੇ ਤੋਂ ਉਸ ਦੀਆਂ ਚੰਗਿਆਈਆਂ ਗ੍ਰਹਿਣ ਕਰਦੇ ਅਤੇ ਉਨ੍ਹਾਂ ਨੂੰ ਗ੍ਰਹਿਣ ਕਰਕੇ ਤਰੱਕੀ ਵੱਲ ਵੱਧਦੇ ਹਨ। ਇਸ ਨਾਵਲ ਦੀ ਇਕ ਹੋਰ ਵਿਸ਼ੇਸ਼ ਗੱਲ ਹੈ ਕਿ ਇਸ ਵਿਚ ਲੇਖਕ ਵੱਲੋਂ ਵਰਤੇ ਗਏ ਗੁਰਬਾਣੀ ਦੇ ਸ਼ਬਦ, ਸ਼ੇਅਰ ਅਤੇ ਗਾਣੇ, ਇਕ ਪਾਠਕ ਦੇ ਤੌਰ 'ਤੇ ਪੜ੍ਹਦੇ–ਪੜ੍ਹਦੇ ਜਦੋਂ ਕੋਈ ਸ਼ਬਦ, ਸ਼ੇਅਰ ਜਾਂ ਕਿਸੇ ਗਾਣੇ ਦੀਆਂ ਸਤਰਾਂ ਸਾਹਮਣੇ ਆਉਂਦੀਆਂ ਹਨ ਤਾਂ ਉਹ ਪੜ੍ਹਨ ਵਿਚ ਹੋਰ ਰਸ ਪੈਦਾ ਕਰਦੀਆਂ ਹਨ। ਇਸ ਗੱਲ ਦਾ ਪੂਰਾ ਖ਼ਿਆਲ ਰੱਖਿਆ ਹੈ ਕਿ ਇਹ ਸ਼ਬਦ, ਸ਼ੇਅਰ ਜਾਂ ਗਾਣੇ ਕਹਾਣੀ ਦੀ ਇਕਸਾਰਤਾ ਨੂੰ ਕਾਇਮ ਰੱਖਣ ਅਤੇ ਕਹਾਣੀ ਦਾ ਹਿੱਸਾ ਹੀ ਜਾਪਣ ਅਤੇ ਲੇਖਕ ਨੂੰ ਆਪਣੀ ਇਸ ਕੋਸ਼ਿਸ਼ ਵਿਚ ਪੂਰੀ ਸਫਲਤਾ ਮਿਲੀ ਹੈ। ਲੇਖਕ ਦਾ ਇਹ ਗੁਣ ਉਨ੍ਹਾਂ ਦੀ ਗੁਰਬਾਣੀ, ਸ਼ੇਅਰੋ–ਸ਼ਾਇਰੀ ਬਾਰੇ ਅਤੇ ਸਭ ਤੋਂ ਵੱਧ ਫਿਲਮਾਂ ਦੇ ਗਾਣਿਆਂ ਬਾਰੇ ਰੁਚੀ ਨੂੰ ਦਰਸਾਉਂਦਾ ਹੈ, ਸਾਬਿਤ ਕਰਦਾ ਹੈ ਕਿ ਇਹ ਬਹੁਮੁਖੀ ਪ੍ਰਤਿਭਾ ਦੇ ਧਨੀ ਹਨ।
    ਲੇਖਕ ਨੇ ਨਾਵਲ ਵਿਚ ਕਈ ਛੋਟੀਆਂ–ਛੋਟੀਆਂ ਚੀਜਾਂ ਅਤੇ ਜਗਾਵਾਂ ਬਾਰੇ ਘੱਟ ਸ਼ਬਦਾਂ ਵਿਚ ਬਹੁਤ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਕਿ ਤ੍ਰਿਵੈਣੀ ਬਾਰੇ ਲਿਖਦੇ ਹੋਏ ਉਹ ਇਸ ਸਭ ਨੂੰ ਗਿਆਨ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਹ ਨਾਵਲ ਸਿਰਫ਼ ਇਕ ਕਹਾਣੀ ਨਹੀਂ ਸਗੋਂ ਗਿਆਨ ਦਾ ਭੰਡਾਰ ਵੀ ਹੈ। 
    ਇਹ ਨਾਵਲ ਆਦਰਸ਼ ਵਿਚਾਰਾਂ ਦੇ ਨਾਲ ਆਦਰਸ਼ ਪੇਂਡੂ ਮਾਹੌਲ ਦੀ ਵੀ ਸਿਰਜਣਾ ਕਰਦਾ ਹੈ। ਜਿਸ ਤੋਂ ਅਸੀਂ ਸਾਰੇ ਜਾਣੇ-ਅਨਜਾਣੇ ਬਹੁਤ ਦੂਰ ਹੁੰਦੇ ਜਾ ਰਹੇ ਹਾਂ। ਪਿੰਡਾਂ ਦਾ ਪੁਰਾਣਾ ਰਹਿਣ-ਸਹਿਣ ਹੁਣ ਪਿੰਡਾਂ ਵਿਚ ਵੀ ਬੀਤੇ ਹੋਏ ਕੱਲ ਦੀ ਗੱਲ ਬਣਦੀ ਜਾ ਰਹੀ ਹੈ। ਸਾਡਾ ਵਿਰਸਾ ਕਿਤੇ ਗੁਆਚਦਾ ਜਾ ਰਿਹਾ ਅਤੇ ਲੇਖਕ ਨੇ ਇਸ ਵਿਚ ਆ ਰਹੇ ਖਲਾਅ ਨੂੰ ਬਹੁਤ ਸ਼ਿੱਦਤ ਨਾਲ ਪੇਸ਼ ਕੀਤਾ। 
    "ਓਇ ਭੀ ਚੰਦਨ ਹੋਇ ਰਹੇ" ਸਾਨੂੰ ਮਿਹਨਤ ਅਤੇ ਸਿਰਫ਼ ਮਿਹਨਤ ਕਰਨ ਲਈ ਪ੍ਰੇਰਦਾ ਹੈ। ਸੁਖਪਾਲ ਦੀ ਮੌਤ ਤੋਂ ਬਾਅਦ ਜੀਤ ਅਤੇ ਸੁਖਪਾਲ ਦੇ ਮਾਂ-ਬਾਪ ਪ੍ਰੀਤ ਵਿਚ ਮਿਹਨਤ ਅਤੇ ਲਗਨ ਦਾ ਜ਼ਜਬਾ ਭਰ ਦਿੰਦੇ ਹਨ ਅਤੇ ਪ੍ਰੀਤ ਆਪਣੀ ਮਿਹਨਤ ਅਤੇ ਸਿਰੜ ਸਦਕਾ ਸਫ਼ਲਤਾ ਦੀਆਂ ਉਚਾਈਆਂ ਨੂੰ ਛੂੰਹਦੀ ਹੈ। 
    ਇਕ ਗੱਲ ਜੋ ਇਸ ਨਾਵਲ ਨੂੰ ਪੜ੍ਹਦੇ ਸਮੇਂ ਕਿਤੇ–ਕਿਤੇ ਅੱਖਰੀ ਹੈ। ਉਹ ਹੈ ਕਈ ਅਜਿਹੇ ਵਾਕਿਆਤ ਜੋ ਸਮੇਂ ਨਾਲ ਮੇਲ ਨਹੀਂ ਖਾਂਦੇ ਜਿਵੇਂ ਕਿ ਗੱਜਣ ਸਿੰਘ ਦੇ ਸਪੁੱਤਰ ਸੁਖਪਾਲ "ਦੀ ਮਿਹਨਤ ਅੱਗੇ ਰੰਗ ਲਿਆਈ ਕਿ ਬਾਰਵੀਂ ਵਿਚੋਂ ੮੭ ਫੀਸਦੀ ਨੰਬਰ ਆਏ। ਸੁਖ ਨੂੰ ਸੀ•ਈ•ਟੀ• ਵਿਚ ਦਾਖ਼ਲਾ ਮਿਲ ਗਿਆ" ਜਦੋਂ ਕਿ ਜਿਸ ਸਮੇਂ ਦੀ ਲੇਖਕ ਗੱਲ ਕਰ ਰਿਹਾ ਹੈ। ਉਸ ਸਮੇਂ ਬਾਰਵੀਂ ਜਾਂ ਸੀ•ਈ•ਟੀ• ਨਹੀਂ ਸੀ ਹੁੰਦੀ। ਦੂਸਰਾ ਜੇ ਅਸੀਂ ਸੁਖਪਾਲ ਅਤੇ ਸੁਖਜੀਤ ਦੀ ਕਹਾਣੀ ਅੱਜ ਤੋਂ ੨੫–੩੦ ਸਾਲ ਪਹਿਲਾ ਦੇ ਦੌਰ ਵਿਚ ਤਸੱਵਰ ਕਰਦੇ ਹਾਂ ਤਾਂ ਉਸ ਸਮੇਂ ਟੈਲੀਫੋਨ ਦੀ ਆਮ ਵਰਤੋਂ ਬੜੀ ਅਜੀਬ ਜਾਪਦੀ ਹੈ।
    ਪਰ ਇਹ ਚੀਜ਼ਾਂ ਨਾਵਲ ਦੀ ਵਿਸ਼ਾ–ਵਸਤੂ ਅੱਗੇ ਅਤੇ ਲੇਖਕ ਦੇ ਡੂੰਘੇ ਗਿਆਨ ਅਤੇ ਵਿਸ਼ੇ ਦੀ ਸਮਝ ਕਾਰਨ ਨਜ਼ਰ ਅੰਦਾਜ਼ ਕੀਤੀਆਂ ਜਾ ਸਕਦੀਆਂ ਹਨ। ਲੇਖਕ ਦੇ ਦਾਰਸ਼ਨਿਕ ਅਤੇ ਤਰਕਸ਼ੀਲ ਵਿਚਾਰ ਇਕ ਨਵਾਂ ਰੰਗ ਬੰਨਣ ਵਿਚ ਸਫ਼ਲ ਹੋਏ ਹਨ।
    ਆਪਣੇ ਵਿਚਾਰ ਪਾਠਕਾਂ ਤੱਕ ਪਹੁੰਚਾਉਣ ਵਿਚ ਲੇਖਕ ਪੂਰੀ ਤਰ੍ਹਾਂ ਸਫ਼ਲ ਹੋਏ ਅਤੇ ਮੈਂ ਉਨ੍ਹਾਂ ਨੂੰ ਇਸ ਲਈ ਵਧਾਈ ਦਿੰਦੀ ਹਾਂ।