ਕਾਵਿ ਪੁਸਤਕ ਅਣਮੁੱਲੇ ਮੋਤੀ ਲੋਕ ਅਰਪਣ
(ਖ਼ਬਰਸਾਰ)
ਪਟਿਆਲਾ -- ਸਮਾਜ ਸੇਵੀ ਜਥੇਬੰਦੀ ਯੂਨੀਵਰਸਲ ਵੈਲਫੇਅਰ ਕਲੱਬ ਪੰਜਾਬ ਅਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਮਿਸ਼ਨ ਲਾਲੀ ਤੇ ਹਰਿਆਲੀ ਵਲੋਂ ਨਿਵੇਕਲਾ ਉਪਰਾਲਾ ਕਰਦੇ ਹੋਏ ਪਟਿਆਲਾ ਜਿਲ੍ਹੇ ਦੇ ਨੌਜਵਾਨ ਲੇਖਕ ਗੁਰਜੰਟ ਪਟਿਆਲਾ ਦੇ ਪਲੇਠੇ ਕਾਵਿ ਸੰਗ੍ਰ੍ਰਹਿ ਨੂੰ ਲੋਕ ਅਰਪਣ ਕਰਨ ਦਾ ਸਮਾਗਮ ਭਾਸ਼ਾ ਵਿਭਾਗ ਦੇ ਆਡੋਟੋਰੀਅਮ ਵਿਖੇ ਕੀਤਾ ਗਿਆ।ਕਿਤਾਬ ਅਣਮੁੱਲੇ ਮੋਤੀ ਕਾਵਿ ਸੰਗ੍ਰਹਿ ਨੂੰ ਮੁੱਖ ਮਹਿਮਾਨ ਮਹੰਤ ਹਰਪਾਲ ਦਾਸ ਜੀ ਡੇਰਾ ਇਮਾਮਗੜ੍ਹ ਮਲੇਰਕੋਟਲਾ, ਡਾਕਟਰ ਹਰਨੇਕ ਸਿੰਘ ਕਲੇਰ, ਗੁਰਚਰਨ ਸਿੰਘ ਜ਼ੌਲੀ ਸੁਪਰਡੈਂਟ ਸਿੱਖਿਆ ਵਿਭਾਗ, ਗਾਇਕਾ ਗੁਰਜੀਤ ਮੱਲ੍ਹੀ, ਕਰਨ ਭੀਖੀ ਮਾਨਸਾ ਪ੍ਰਕਾਸ਼ਕ ਸਾਹਿਬਦੀਪ ਪ੍ਰਕਾਸ਼ਨ, ਗਾਇਕ ਗੁਰਮੀਤ ਗਿੱਲ, ਮੈਡਮ ਸਤਿੰਦਰ ਕੌਰ, ਨਰਿੰਦਰ ਸਿੰਘ ਕਾਠਗੜ੍ਹ ਤੇ ਹਰਦੀਪ ਸਿੰਘ ਸਨੌਰ ਨੇ ਸਾਂਝੇ ਤੌਰ ਤੇ ਰਿਲੀਜ਼ ਕੀਤਾ।
ਡਾ. ਕਲੇਰ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਕਿਤਾਬ ਵਿਚ ਸ਼ਾਮਲ ਰਚਨਾਵਾਂ ਬਾਰੇ ਬੋਲਦਿਆਂ ਕਿਹਾ ਕਿ ਗੁਰਜੰਟ ਦੀ ਕਲਮ ਵਿਚ ਸੱਚਾਈ, ਦਰਦ, ਸੁਹਿਰਦਤਾ ਝਲਕਦੀ ਹੈ ਅਤੇ ਭਵਿੱਖ ਪ੍ਰਤੀ ਚਿੰਤਾ ਵੀ ਪ੍ਰਗਟਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਗੁਰਜੰਟ ਆਉਣ ਵਾਲੇ ਸਮੇਂ ਵਿਚ ਸਾਹਿਤ ਦੀ ਸੱਥ ਵਿਚ ਆਪਣੀ ਥਾਂ ਬਣਾ ਲਵੇਗਾ। ਮਹੰਤ ਹਰਪਾਲ ਦਾਸ ਨੇ ਬੋਲਦਿਆਂ ਕਿਹਾ ਕਿ ਗੀਤਕਾਰਾਂ ਨੂੰ ਚੰਗੀ ਸੇਧ ਦੇਣ ਵਾਲੇ ਗੀਤ ਲਿਖਣੇ ਚਾਹੀਦੇ ਹਨ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਭਿਅਕ ਕਦਰਾਂ ਕੀਮਤਾਂ ਨੂੰ ਸਮਝ ਕੇ ਜੀਵਨ ਬਤੀਤ ਕਰਨ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਉਨ੍ਹਾਂ ਗੁਰਜੰਟ ਦੇ ਪਿਤਾ ਫਕੀਰ ਸਿੰਘ ਤੇ ਮਾਤਾ ਗੁਰਮੇਲ ਕੌਰ ਨੂੰ ਮੁੁਬਾਰਕਾਂ ਦਿੰਦਿਆਂ ਅਜਿਹੇ ਚੰਗੀ ਸੋਚ ਰੱਖਣ ਵਾਲੇ ਪੁੱਤ ਤੇ ਮਾਣ ਕਰਨ ਤੇ ਅਰਦਾਸ ਕੀਤੀ ਕਿ ਸਾਰੇ ਨੌਜਵਾਨ ਨਸਿ਼ਆਂ ਤੋਂ ਰਹਿਤ ਤੇ ਭਰਾਤਰੀ ਸੋਚ ਰੱਖ ਕੇ ਲੋੜਵੰਦਾਂ ਮਦਦ ਕਰਨ। ਉਨ੍ਹਾਂ ਸੋਸ਼ਲ ਸਾਈਟਾਂ ਦੀ ਉਸਾਰੂ ਵਰਤੋਂ ਕਰਨ ਬਾਰੇ ਵੀ ਅਪੀਲ ਕੀਤੀ। ਇਸ ਮੌਕੇ ਹੁਸਨਪ੍ਰੀਤ ਸਿੰਘ, ਸਿਦਕਪ੍ਰੀਤ ਕੌਰ, ਕਿਰਪਾਲ ਪੰਜੌਲਾ, ਅਵਤਾਰ ਬਲਬੇੜਾ, ਹਰਮੀਤ ਮੀਤ, ਗੁਰਬਚਨ ਪਟਿਆਲਾ, ਨਾਵਲਕਾਰ ਕੇ. ਦੀਪ ਦਾਤੇਵਾਸ, ਨਵੀ ਨਾਭਾ, ਅਜੇ ਜ਼ੋਸ਼ੀ ਸਿੱਧੂਵਾਲ, ਜਗਪਾਲ ਰੱਲੀ, ਗੁਰਪ੍ਰੀਤ ਸੋਹੀ, ਹਰਜਿੰਦਰ ਛੀਂਟਾਂਵਾਲਾ, ਅਨਮੋਲ ਜੱਸ, ਨਵਦੀਪ ਮੁੰਡੀ, ਪ੍ਰੀਤ ਸੰਦੋੜ, ਪਰਮਪਾਲ ਬਾਦਲ, ਅਮਰਜੀਤ ਦੁਖੀ ਤੇ ਮਲਕੀਤ ਬੋਲੜ ਕਲਾਂ ਆਦਿ ਵੀ ਹਾਜ਼ਰ ਸਨ।
ਗੁਰਪ੍ਰੀਤ ਸੋਹੀ