ਸਭ ਰੰਗ

  •    ਹੁਣ ਪਤਾ ਲੱਗਿਆ ਮੇਰਾ ਨਾਂਅ ਏ.ਟੀ.ਐਮ ਹੈ ! / ਚੰਦ ਸਿੰਘ (ਲੇਖ )
  •    ਅੱਛੇ ਦਿਨ ਆਨੇ ਵਾਲੇ ਐ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ / ਰਮੇਸ਼ ਸੇਠੀ ਬਾਦਲ (ਲੇਖ )
  •    ਸ਼ਾਇਰ ਸ਼ਮੀ ਜਲੰਧਰੀ / ਰਿਸ਼ੀ ਗੁਲਟੀ (ਲੇਖ )
  •    ਸੰਤ ਰਾਮ ਉਦਾਸੀ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਇੰਝ ਚਲਾਇਆ ਦੋ ਹਜ਼ਾਰ ਦਾ ਨੋਟ / ਹਰਦੀਪ ਬਿਰਦੀ (ਲੇਖ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼ : ਡਾ. ਗੁਰਦੇਵ ਸਿੰਘ ਸਿੱਧੂ / ਦਰਸ਼ਨ ਸਿੰਘ ਆਸ਼ਟ (ਡਾ.) (ਲੇਖ )
  •    ਸਾਡਾ ਕਤਾਰ ਬਦਲੀ ਦਾ ਚੱਕਰ / ਗੁਰਮੀਤ ਸਿੰਘ ਫਾਜ਼ਿਲਕਾ (ਵਿਅੰਗ )
  •    ਸਿਤਾਰੋਂ ਸੇ ਆਗੇ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਜ਼ਿੰਦਗੀ ਦੀ ਝਾਤ 'ਓਇ ਭੀ ਚੰਦਨੁ ਹੋਇ ਰਹੇ' / ਦਵਿੰਦਰ ਕੌਰ (ਡਾ) (ਪੁਸਤਕ ਪੜਚੋਲ )
  • ਹੀਰ (ਭਾਗ-9) (ਕਿੱਸਾ ਕਾਵਿ)

    ਵਾਰਿਸ ਸ਼ਾਹ   

    Address:
    ਸ਼ੇਖੂਪੁਰਾ Pakistan
    ਵਾਰਿਸ ਸ਼ਾਹ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    where can i buy low dose naltrexone

    buy naltrexone 3mg makcura.com naltrexone buy uk
    251. ਉੱਤਰ ਰਾਂਝੇ ਵੱਲੋਂ
    ਸਾਡੀ ਖ਼ੈਰ ਹੈ ਚਾਹੁੰਦੇ ਖੈਰ ਤੈਂਡੀ ਫਿਰ ਲਿਖੋ ਹਕੀਕਤਾਂ ਸਾਰੀਆਂ ਜੀ
    ਪਾਕ ਰਬ ਤੇ ਪੀਰ ਦੀ ਮਿਹਰ ਬਾਝੋਂ ਕੱਟੇ ਕੌਣ ਮਸੀਬਤਾਂ ਭਾਰੀਆਂ ਜੀ
    ਮੌਜੂ ਚੌਧਰੀ ਦੇ ਪੁਤ ਚਾਕ ਹੋ ਕੇ ਚੂਚਕ ਸਿਆਲ ਦੀਆਂ ਖੋਲੀਆਂ ਚਾਰੀਆਂ ਜੀ
    ਦਗ਼ਾ ਦੇ ਕੇ ਆਪ ਚੜ੍ਹ ਜਾਣ ਡੋਲੀ ਚੈਂਚਰਹਾਰੀਆਂ ਇਹ ਕਵਾਰੀਆਂ ਜੀ
    ਸੱਪ ਰੂਸੀਆਂ ਦੇ ਕਰਨ ਮਾਰ ਮੰਤਰ ਤਾਰੇਦੇਂਦੀਆਂ ਨੇ ਹੇਠ ਖਾਰੀਆਂ ਜੀ
    ਪੇਕੇ ਜੱਟਾਂ ਨੂੰ ਮਾਰ ਫਕੀਰ ਕਰਕੇ ਲੈਦ ਸਾਹੁਦੇ ਜਾ ਘੁਮਕਾਰੀਆਂ ਜੀ
    ਆਪ ਨਾਲ ਸੁਹਾਗ ਦੇ ਜਾ ਰੁਪੱਨ ਪਿੱਛੇ ਲਾ ਜਾਵਨ ਪਚਕਾਰੀਆਂ ਜੀ
    ਸਰਦਾਰਾਂ ਦੇ ਪੁੱਤਰ ਚਾਕ ਕਰਕੇ ਆਪ ਮੱਲਦੀਆਂ ਜਾਂ ਸਰਦਾਰੀਆਂ ਜੀ
    ਵਾਰਸ ਸ਼ਾਹ ਨਾ ਹਾਰਦੀਆਂ ਅਸਾਂ ਕੋਲੋਂ ਰਾਜੇ ਭੋਜ ਥੀਂ ਇਹ ਨਾ ਹਾਰੀਆਂ ਜੀ 

    252. ਰਾਂਝਾ ਆਪਣੇ ਦਿਲ ਨਾਲ
    ਰਾਂਝੇ ਆਖਿਆ ਲੁੱਟੀ ਦੀ ਹੀਰ ਦੌਲਤ ਜਰਮ ਗਾਲੀਏ ਤਾਂ ਓਥੇ ਜਾ ਲਈਏ
    ਉਹ ਰਬ ਦੇ ਨੂਰ ਦਾ ਖਵਾਨ ਯਗ਼ਮਾ ਸ਼ੁਹਦੇ ਹੋਇਕੇ ਜਰਮ ਵਟਾ ਲਈਏ
    ਇੱਕ ਹੋਵਨਾ ਰਹਿਆ ਫਕੀਰ ਮੈਥੋਂ ਰਹਿਆ ਏਤਨੇ ਵੱਸ ਸੋ ਲਾ ਲਈਏ
    ਮੱਖਣ ਪਾਲਿਆ ਚੀਕਣਾ ਨਰਮ ਪਿੰਡਾ ਜ਼ਰਾ ਖ਼ਾਕ ਦੇ ਵਿੱਚ ਰਲਾ ਲਈਏ
    ਕਿਸੇ ਜੋਗੀ ਥੀਂ ਸਿੱਖੀਏ ਸਿਹਰ ਕੋਈ ਚੇਲੇ ਹੋਇਕੇ ਕੰਨ ਪੜਵਾ ਲਈਏ
    ਅੱਗੇ ਲੋਕਾਂ ਦੇ ਝੁਗੜੇ ਬਾਲ ਸੇਕੇ ਜ਼ਰਾ ਆਪਣੇ ਨੂੰ ਚਿਣਗ ਲਾ ਲਈਏ
    ਅੱਗੇ ਝੰਗ ਸਿਆਲਾਂ ਦਾ ਸੈਰ ਕੀਤਾ ਜ਼ਰਾ ਖੇੜਿਆਂ ਨੂੰ ਝੋਕ ਲਾ ਲਈਏ
    ਓਥੇ ਖੁਦੀ ਗੁਮਾਨ ਮਨਜ਼ੂਰ ਨਾਹੀਂ ਸਿਰ ਵੇਚੀਏ ਤਾਂ ਭੇਤ ਪਾ ਲਈਏ
    ਵਾਰਸ ਸ਼ਾਹ ਮਹਿਬੂਬ ਨੂੰ ਤਦੋਂ ਪਾਈਏ ਜਦੋਂ ਆਪਣਾ ਆਪ ਗਵਾ ਲਈਏ

    253. ਰਾਂਝੇ ਦਾ ਜੋਗੀ ਬਨਣ ਦਾ ਇਰਾਦਾ
    ਬੁਝੀ ਇਸ਼ਕ ਦੀ ਅੱਗ ਨੂੰ ਵਾਉ ਲੱਗੀ ਸਮਾ ਆਇਆ ਹੈ ਸ਼ੌਕ ਜਗਾਵਨੇ ਦਾ
    ਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ ਮਤਾ ਜਾਗਿਆ ਕੰਨ ਪੜਾਵਨੇ ਦਾ
    ਪਟੇ ਪਾਲ ਮਲਾਈਆਂ ਨਾਲ ਰੱਖੇ ਵਕਤ ਆਇਆ ਹੈ ਰਗੜ ਮੁਨਾਵਨੇ ਦਾ
    ਜਰਮ ਕਰਮ ਤਿਆਗ ਕੇ ਥਾਪ ਬੈਠਾ ਕਿਸੇ ਜੋਗੀ ਦੇ ਹੱਥ ਵਿਕਾਵਨੇ ਦਾ
    ਬੁੰਦੇ ਸੋਇਨੇ ਦੇ ਲਾਹ ਕੇ ਚਾਇ ਚੜ੍ਹਿਆ ਕੰਨ ਪਾੜ ਕੇ ਮੁੰਦਰਾਂ ਪਾਵਨੇ ਦਾ
    ਕਿਸੇ ਐਸੇ ਗੁਰਦੇਵ ਦੀ ਟਹਿਲ ਕਰੀਏ ਸਹਿਰ ਦੱਸ ਦੇ ਰੰਨ ਖਿਸਕਾਵਨੇ ਦਾ
    ਵਾਰਸ ਸ਼ਾਹ ਮੀਆਂ ਇਨ੍ਹਾ ਆਸ਼ਕਾਂ ਨੂੰ ਫਿਕਰ ਜ਼ਰਾ ਨਾ ਜਿੰਦ ਗਵਾਵਨੇ ਦਾ

    254. ਰਾਂਝੇ ਦਾ ਹੋਕਾ
    ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ ਸਾਰੇ ਆਉ ਕਿਸੇ ਫਕੀਰ ਜੇ ਹੋਵਣਾ ਜੇ
    ਮੰਗ ਖਾਵਨਾ ਕੰਮ ਨਾ ਕਾਜ ਕਰਨਾ ਨਾ ਕੋ ਚਾਰਨਾ ਤੇ ਨਾ ਹੀ ਚੋਵਨਾ ਜੇ
    ਜ਼ਰਾ ਕੰਨ ਪੜਾਇਕੇ ਸਵਾਹ ਮਲਣੀ ਗੁਰੂ ਸਾਰੇ ਹੀ ਜਗ ਦਾ ਹੋਵਨਾ ਜੇ
    ਨਾ ਦਿਹਾੜ ਨਾ ਕਸਬ ਰੁਜ਼ਗਾਰ ਕਰਨਾ ਨਾਢੂ ਸ਼ਾਹ ਫਿਰ ਮੁਫਤ ਦਾ ਹੋਵਨਾ ਜੇ
    ਨਹੀਂ ਦੇਨੀ ਵਧਾਈ ਫਿਰ ਜੰਮਦੇ ਦੀ ਕਿਸੇ ਮੋਏ ਨੂੰ ਮੂਲ ਨਾ ਰੋਵਨਾ ਜੇ
    ਮੰਗ ਖਾਵਨਾ ਅਤੇ ਮਸੀਤ ਸੌਣਾ ਨਾ ਕੁਝ ਬੋਵਣਾ ਤੇ ਨਾ ਕੁਝ ਲੋਵਣਾ ਜੇ
    ਨਾਲੇ ਮੰਗਣਾ ਤੇ ਨਾਲੇ ਘੂਰਨਾ ਈ ਦੇਣਦਾਰ ਨਾ ਕਿਸੇ ਦਾ ਹੋਵਨਾ ਜੇ
    ਖੁਸ਼ੀ ਆਪਣੀ ਉੱਠਣਾ ਮੀਆਂ ਵਾਰਸ ਅਤੇ ਆਪਣੀ ਨੀਂਦ ਹੀ ਸੋਵਨਾ ਜੇ

    255. ਟਿੱਲੇ ਜਾਕੇ ਜੋਗੀ ਨਾਲ ਰਾਂਝੇ ਦੀ ਗੱਲ ਬਾਤ
    ਟਿੱਲੇ ਜਾਇਕੇ ਜੋਗੀ ਦੇ ਹੱਥ ਜੋੜੇ ਸਾਨੂੰ ਆਪਣਾ ਫਕੀਰ ਸਾਈ
    ਤੇਰੇ ਦਰਸ ਦੀਦਾਰ ਦੇ ਦੇਖਨੇ ਨੂੰ ਆਇਆ ਦੇਸ ਪਰਦੇਸ ਮੈਂ ਚੀਰ ਸਾਈ
    ਸਿਦਕ ਧਾਰ ਕੇ ਨਾਲ ਯਕੀਨ ਆਇਆ ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈ
    ਬਾਦਸ਼ਾਹ ਸੱਚਾ ਰੱਬ ਆਲਮਾਂ ਦਾ ਫਕਰ ਓਸ ਦੇ ਹੈਨ ਵਜ਼ੀਰ ਸਾਈ
    ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ ਦੁਧ ਬਾਝ ਨਾ ਹੋਵੇ ਹੈ ਖੀਰ ਸਾਈਂ
    ਯਾਦ ਹੱਕ ਦੀ ਸਬਰ ਤਸਲੀਮ ਨਿਹਚਾ ਤੁਸਾਂ ਜਗ ਦੇ ਨਾਲ ਕੀ ਸੀਰ ਸਾਈਂ
    ਫਕਰ ਕੁਲ ਜਹਾਨ ਦਾ ਆਸਰਾ ਹੈ ਤਾਬਿਹ ਫਕਰ ਦੀ ਪੀਰ ਤੇ ਮੀਰ ਸਾਈਂ
    ਮੇਰਾ ਮਾਉਂ ਨਾ ਬਾਪ ਨਾ ਸਾਕ ਕੋਈ ਚਾਚਾ ਤਾਇਆ ਨਾ ਭੈਣ ਨਾ ਵੀਰ ਸਾਈਂ
    ਦੁਨੀਆਂ ਵਿੱਚ ਹਾਂ ਬਹੁਤ ਉਦਾਸ ਹੋਇਆ ਪੈਰੋਂ ਸਾਡਿਉਂ ਲਾਹ ਜ਼ੰਜੀਰ ਸਾਈਂ
    ਤੈਨੂੰ ਛੱਡ ਕੇ ਜਾਂ ਮੈਂ ਹੋਰ ਕਿਸ ਥੇ ਨਜ਼ਰ ਆਂਵਦਾ ਜ਼ਾਹਰਾ ਪੀਰ ਸਾਈਂ

    256. ਨਾਥ ਦਾ ਉੁੱੱਤਰ
    ਨਾਥ ਦੇਖ ਕੇ ਬਹੁਤ ਮਲੂਕ ਚੰਚਲ ਅਹਿਲ ਤਬ੍ਹਾ ਤੇ ਸੁਹਣਾ ਛੈਲ ਮੁੰਡਾ
    ਕੋਈ ਹੁਸਨ ਦੀ ਖਾਣ ਹੁਸ਼ਨਾਕ ਸੁੰਦਰ ਅਤੇ ਲਾਡਲਾ ਮਾਂਉ ਤੇ ਬਾਪ ਸੰਦਾ
    ਕਿਸੇ ਦੁਖ ਤੋਂ ਰੁਸ ਕੇ ਉਠ ਆਇਆ ਇੱਕੇ ਕਿਸੇ ਦੇ ਨਾਲ ਪੈ ਗਿਆ ਧੰਦਾ
    ਨਾਥ ਆਖਦਾ ਦੱਸ ਖਾਂ ਸੱਚ ਮੈਥੇ ਤੂੰ ਹੈਂ ਕਿਹੜੇ ਦੁਖ ਫਕੀਰ ਹੁੰਦਾ

    257. ਉਹੀ ਚਾਲੂ
    ਇਹ ਜਗ ਮਕਾਮ ਫਨਾਹ ਦਾ ਹੈ ਸੱਭਾ ਰੇਤ ਦੀ ਕੰਧ ਇਹ ਜੀਵਣਾ ਹੇ
    ਛਾਉਂ ਬੱਦਲਾਂ ਦੀ ਉਮਰ ਬੰਦਿਆਂ ਦੀ ਅਜ਼ਰਾਈਲ ਨੇ ਪਾੜਨਾ ਸੀਵਨਾ ਹੈ
    ਅੱਜ ਕਲ ਜਹਾਨ ਦਾ ਸਹਿਜ ਮੇਲਾ ਕਿਸੇ ਨਿਤ ਨਾ ਹੁਕਮ ਤੇ ਥੀਵਨਾ ਹੈ
    ਵਾਰਸ ਸ਼ਾਹ ਮੀਆਂ ਅੰਤ ਖਾਕ ਹੋਨਾ ਲਖ ਆਬੇ ਹਿਆਤ ਜੇ ਪੀਵਨਾ ਹੈ

    258. ਨਾਥ ਦਾ ਉੁੱੱਤਰ
    ਹੱਥ ਕੰਗਨਾ ਪਹੁੰਚੀਆਂ ਫਬ ਰਹੀਆਂ ਕੰਨੀ ਝਟਕਦੇ ਸੁਹਣੇ ਬੁੰਦੜੇ ਨੇ
    ਮੰਝ ਪਟ ਦੀਆਂ ਲੁੰਗੀਆਂ ਖਨ ਅਤੇ ਸਿਰ ਭਿੰਨੇ ਫੁਲੇਲ ਦੇ ਜੁੰਡੜੇ ਨੇ
    ਸਿਰ ਕੂਚਕੇ ਬਾਰੀਆਂ ਦਾਰ ਛੱਲੇ ਕੱਜਲ ਭਿੰਨੜੇ ਨੈਣ ਨਚੰਦੜੇ ਨੇ
    ਖਾਇ ਪਹਿਨ ਫਿਰਨ ਸਿਰੋਂ ਮਾਪਿਆਂ ਦਿਉਂ ਤੁਸਾਂ ਜਹੇ ਫਕੀਰ ਕਿਊ ਹੁੰਦੜੇ ਨੇ

    259. ਉਹੀ ਚਲਦਾ
    ਖਾਬ ਰਾਤ ਦੀ ਜਗ ਦੀਆਂ ਸਭ ਗੱਲਾਂ ਧਨ ਮਾਲ ਨੂੰ ਮੂਲ ਨਾ ਝੂਰੀਏ ਜੀ
    ਪੰਜ ਭੂਤ ਬਕਾਰ ਤੇ ਉਦਰ ਪਾਪੀ ਨਾਲ ਸਬਰ ਸੰਤੋਖ ਦੇ ਪੂਰੀਏ ਜੀ
    ਉਸਨ ਸੀਤ ਦੁਖ ਸੁਖ ਸਮਾਨ ਜਾਪੇ ਜਿਹੇ ਸ਼ਾਲ ਮਸ਼ਰੂ ਤਹੇ ਭੂਰੀਏ ਜੀ
    ਭੌ ਆਤਮਾ ਵਸ ਰਸ ਕਸ ਤਿਆਗੇ ਐਵੇਂ ਗੁਰੂ ਨੂੰ ਕਾਹ ਵਡੂਰੀਏ ਜੀ

    260. ਉਹੀ ਚਲਦਾ
    ਭੋਗ ਭੋਗਨਾ ਦੁਧ ਤੇ ਦਹੀ ਪੀਵਨ ਪਿੰਡਾ ਪਾਲ ਕੇ ਰਾਤ ਦਿਹੁੰ ਧੋਵਲਾ ਹੈਂ
    ਖਰੀ ਕਠਨ ਹੈ ਫਕਰ ਦੀ ਵਾਟ ਮੂੰਹੋਂ ਆਖ ਕੇ ਕਹ ਵਗੋਵਨ ਹੈਂ
    ਵਾਹੋਂ ਵੰਝਲੀਹ ਤਰੀਮਤਾਂ ਨਿਤ ਘੂਰੇਂ ਗਾਏਂ ਮਹੀਂ ਵਸਾਇਕੇ ਚੋਵਨਾ ਹੈ
    ਸੱਚ ਆਖ ਜੱਟਾ ਕਹੀ ਬਣੀ ਤੈਨੂੰ ਸਵਾਦ ਛੱਡ ਕੇ ਖੇਹ ਕਿਉਂ ਹੋਵਨਾ ਹੈਂ

    261. ਰਾਂਝੇ ਦਾ ਉੱਤਰ
    ਜੋਗੀ ਛੱਡ ਜਹਾਨ ਫਕੀਰ ਹੋਏ ਏਸ ਜੱਗ ਵਿੱਚ ਬਹੁਤ ਖਵਾਰੀਆਂ ਨੇ
    ਲੈਣ ਦੇਣ ਤੇ ਦਗ਼ਾ ਅਨਿਆ ਕਰਨਾ ਲੁਟ ਘਸੁਟ ਤੇ ਚੋਰੀਆਂ ਯਾਰੀਆਂ ਨੇ
    ਉਹ ਪੁਰਖ ਨਿਰਬਾਨ ਪਦ ਜਾ ਪਹੁੰਚੇ ਜਿਨ੍ਹਾਂ ਪੰਜੇ ਹੀ ਇੰਦਰੀਆਂ ਮਾਰੀਆਂ ਨੇ
    ਜੋਗ ਦੇਹੋ ਤੇ ਕਰੋ ਨਿਹਾਲ ਮੈਨੂੰ ਕੇਹੀਆਂ ਜਿਊ ਤੇ ਘੁੰਡੀਆਂ ਚਾੜ੍ਹਈਆਂ ਨੇ
    ਏਸ ਜਟ ਗ਼ਰੀਬ ਨੂੰ ਤਾਰ ਓਵੇਂ ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ
    ਵਾਰਸ ਸ਼ਾਹ ਮੀਆਂ ਰਬ ਸ਼ਰਮ ਰੱਖੇ ਜੋਗ ਵਿੱਚ ਮਸੀਬਤਾਂ ਭਾਰੀਆਂ ਨੇ

    262. ਨਾਥ ਦਾ ਉੁੱੱਤਰ
    ਮਹਾਂ ਦੇਵ ਥੋਂ ਜੋਗ ਦਾ ਪੰਥ ਬਣਿਆ ਖਰੀ ਕਠਨ ਹੈ ਜੋਗ ਮੁਹਿੰਮ ਮੀਆਂ
    ਕੌੜਾ ਬਕਬਕਾ ਸਵਾਦ ਹੈ ਜੋਗ ਸੰਦਾ ਜਿਹੀ ਘੋਲ ਕੇ ਪੀਵਣੀ ਨਿਮ ਮੀਆਂ
    ਜਹਾਂ ਸੁਨ ਸਮਾਧ ਕੀ ਮੰਡਲੀ ਹੈ ਅਤੇ ਜੋਤਨਾ ਹੈ ਰਮ ਝਮ ਮੀਆਂ
    ਤਹਾਂ ਭਸਮ ਲਗਾਇਕੇ ਭਸਮ ਹੋਨਾ ਪੇਸ਼ ਜਾਏ ਨਾਹੀਂ ਗਰਬ ਢਿਮ ਮੀਆਂ

    263. ਰਾਂਝੇ ਦਾ ਉੱਤਰ
    ਤੁਸੀਂ ਜੋਗ ਦਾ ਪੰਥ ਬਤਾਉ ਸਾਨੂੰ ਸ਼ੌਕ ਜਾਗਿਆ ਹਰਫ ਨਗੀਨਿਆਂ ਦੇ
    ਏਸ ਜੋਗ ਦੇ ਪੰਥ ਵਿੱਚ ਆ ਵੜਿਆਂ ਛੁਪਨ ਐਬ ਸਵਾਬ ਕਮੀਨਿਆਂ ਦੇ
    ਹਿਰਸ ਅੱਗ ਤੇ ਫਕਰ ਦਾ ਪਵੇ ਪਾਣੀ ਜੋਗ ਠੰਡ ਘੱਤੇ ਵਿੱਚ ਸੀਨਿਆਂ ਦੇ
    ਹਿਕ ਫਕਰ ਹੀ ਰਬ ਦੇ ਰਹਿਣ ਸ਼ਾਬਤ ਹੋਰ ਥਿੜਕਦੇ ਅਹਿਲ ਖਜ਼ੀਨਿਆਂ ਦੇ
    ਤੇਰੇ ਦਵਾਰ ਤੇ ਆਨ ਮੁਹਤਾਜ ਹੋਏ ਅਸੀਂ ਨੌਕਰ ਹਾਂ ਬਾਝ ਮਹੀਨਿਆਂ ਦੇ
    ਤੇਰਾ ਹੋ ਫਕੀਰ ਮੈਂ ਨਗਰ ਮੰਗਾਂ ਛੱਡਾਂ ਵਾਇਦੇ ਏਨ੍ਹਾਂ ਰੋਜ਼ੀਨਿਆਂ ਦੇ

    264. ਨਾਥ ਦਾ ਉੱਤਰ
    ਏਸ ਜੋਗ ਦੇ ਵਾਇਦੇ ਬਹੁਤ ਔਖੇ ਨਾਦ ਅਨਹਤ ਤੇ ਸਨ ਵਜਾਵਨਾ ਵੋ
    ਜੋਗੀ ਜੰਗਮ ਗੋਦੜੀ ਜਟਾ ਧਾਰੀ ਮੁੰਡੀ ਨਿਰਮਲਾ ਭੇਖ ਵਟਾਵਨਾ ਵੋ
    ਤਾੜੀ ਲਾਇਕੇ ਨਾਥ ਦਾ ਧਿਆਨ ਧਰਨਾ ਦਸਵੇਂ ਦਵਾਰ ਹੈ ਸਾਸ ਚੜ੍ਹਵਨਾ ਵੋ
    ਜੰਮੇ ਆਏ ਦਾ ਹਰਖ ਤੇ ਸੋਗ ਛੱਡੇ ਨਹੀਂ ਮੋਇਆਂ ਗਿਆਂ ਪਛੋਤਾਵਨਾ ਵੋ
    ਨਾਂਉਂ ਫਕਰ ਦਾ ਬਹੁਤ ਆਸਾਨ ਲੈਣਾ ਖਰਾ ਕਠਨ ਹੈ ਜੋਗ ਕਮਾਵਨਾ ਵੋ
    ਧੋ ਧਾਇਕੇ ਜਟਾਂ ਨੂੰ ਧੂਪ ਦੇਣਾ ਸਦਾ ਅੰਗ ਭਭੂਤ ਰਮਾਵਣਾ ਵੋ
    ਉਦਿਆਨ ਬਾਸ਼ੀ ਜਤੀ ਸਤੀ ਜੋਗੀ ਝਾਤ ਇਸਤਰੀ ਤੇ ਨਾਹੀਂ ਪਾਵਣਾ ਵੋ
    ਲਖ ਖ਼ੂਬਸੂਰਤ ਪਰੀ ਹੂਰ ਹੋਵੇ ਜ਼ਰਾ ਜਿਉ ਨਾਹੀਂ ਭਰਮਾਵਨਾ ਵੋ
    ਕੰਦ ਮੂਲ ਤੇ ਪੋਸਤ ਅਫੀਮ ਬਿਜੀਆ ਨਸ਼ਾ ਖਾਇਕੇ ਮਸਤ ਹੋ ਜਾਵਨਾ ਵੋ
    ਜਗ ਖਾਬ ਖਿਆਲ ਹੈ ਸੁਪਨ ਮਾਤਰ ਹੋ ਕਮਲਿਆਂ ਹੋਸ਼ ਭੁਲਾਵਨਾ ਵੋ
    ਘਤ ਮੁੰਦਰਾਂ ਜੰਗਲਾਂ ਵਿੱਚ ਰਹਿਣਾ ਬੀਨ ਕਿੰਗ ਤੇ ਸੰਗ ਵਜਾਵਨਾ ਵੋ
    ਜਗਨ ਨਾਥ ਗੋਦਾਵਰੀ ਗੰਗ ਜਮਨਾ ਸਦਾ ਤੀਰਥਾਂ ਤੇ ਜਾ ਨਹਾਵਨਾ ਵੋ
    ਮੇਲੇ ਸਿੱਧਾਂ ਦੇ ਖੇਲਨਾਂ ਦੇਸ ਪੰਚਮ ਨਵਾਂ ਨਾਥਾਂ ਦਾ ਦਰਸਨ ਪਾਵਨਾ ਵੋ
    ਕਾਮ ਕਰੋਧ ਤੇ ਲੋਭ ਹੰਕਾਰ ਮਾਰਨ ਜੋਗੀ ਖਾਕ ਦਰ ਖਾਕ ਹੋ ਜਾਵਨਾ ਵੋ
    ਰੰਨਾਂ ਘੂਰਦਾ ਗਾਂਵਦਾ ਫਿਰੇਂ ਵਹਿਸ਼ੀ ਤੈਨੂੰ ਔਖ਼ੜਾ ਜੋਗ ਕਮਾਵਨਾ ਵੋ
    ਇਹ ਜੋਗ ਹੈ ਕੰਮ ਨਰਾਸਿਆਂ ਦਾ ਤੁਸਾਂ ਜੱਟਾਂ ਦੀ ਜੋਗ ਥੋਂ ਪਾਵਨਾ ਵੋ

    265. ਉੱਤਰ ਰਾਂਝਾ
    ਤੁਸਾਂ ਬਖਸ਼ਨਾ ਜੋਗ ਤਾਂ ਕਰੋ ਕਿਰਪਾ ਦਾਨ ਕਰਦਿਆਂ ਢਿਲ ਨਾਲ ਲੋੜੀਏ ਜੀ
    ਜਿਹੜਾ ਆਸ ਕਰਕੇ ਡਿੱਗੇ ਆਨ ਦਵਾਰੇ ਜਿਉ ਓਸ ਦਾ ਚਾ ਨਾ ਤੋੜੀਏ ਜੀ
    ਸਿਦਕ ਬੰਨ੍ਹ ਕੇ ਜਿਹੜਾ ਚਰਨ ਲੱਗੇ ਪਾਰ ਲਾਈਏ ਵਿੱਚ ਨਾ ਬੋੜੀਏ ਜੀ
    ਵਾਰਸ ਸ਼ਾਹ ਮੀਆਂ ਜੈਂਦਾ ਕੋਈ ਨਾਹੀਂ ਮਿਹਰ ਓਸ ਥੋਂ ਨਾ ਵਿਛੋੜੀਏ ਜੀ

    266. ਉੱਤਰ ਨਾਥ
    ਘੋੜਾ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ ਨਫਸ ਮਾਰਨਾ ਕੰਮ ਭੁਜੰਗੀਆਂ ਦਾ
    ਤਡ ਜ਼ਰਾਂ ਤੇ ਹੁਕਮ ਫਕੀਰ ਹੋਵਨ ਇਹ ਕੰਮ ਹੈ ਮਾਹਨੂੰਆਂ ਚੰਗਿਆਂ ਦਾ
    ਇਸ਼ਕ ਕਰਨ ਤੇ ਤੇਗ ਦੀ ਘਾਰ ਕੱਪਣ ਨਹੀਂ ਕੰਮ ਇਹ ਭੁਖਿਆਂ ਨੰਗਿਆਂ ਦਾ
    ਜਿਹੋ ਮਰਨ ਸੋ ਫਕਰ ਕੀਂ ਹੋ ਵਾਕਿਫ ਨਹੀਂ ਕੰਮ ਇਹ ਮਰਨ ਥੀਂ ਸੰਗੀਆਂ ਦਾ
    ਏਥੇ ਥਾਂ ਨਾਹੀਂ ਅੜਬੰਗਿਆਂ ਦਾ ਫਕਰ ਕੰਮ ਹੈ ਸਿਰਾਂ ਥੋਂ ਲੰਘਿਆਂ ਦਾ
    ਸ਼ੌਕ ਮਿਹਨ ਤੋ ਸਿਦਕ ਯਕੀਨ ਬਾਝੋਂ ਕੇਹਾ ਫਾਇਦਾ ਟੁਕੜਿਆਂ ਮੰਗਿਆਂ ਦਾ
    ਵਾਰਸ ਸ਼ਾਹ ਜੇ ਇਸ਼ਕ ਦੇ ਰੰਗ ਰੱਤੇ ਕੁੰਦੀ ਆਪ ਹੈ ਰੰਗ ਦਿਆਂ ਰੰਗਿਆਂ ਦਾ

    267. ਉਹੀ ਚਾਲੂ
    ਜੋਗ ਕਰੇ ਸੋ ਮਰਨ ਥੀਂ ਹੋਇ ਅਸ਼ਬਰ ਜੋਗ ਸਿੱਖੀਏ ਸਿਖਨਾ ਆਇਆ ਈ
    ਨਿਹਚਾ ਧਾਰ ਕੇ ਗੁਰੂ ਦੀ ਸੇਵ ਕਰੀਏ ਇਹ ਹੀ ਜੋਗੀਆਂ ਦਾ ਫਰਮਾਇਆ ਈ
    ਨਾਲ ਸਿਦਕ ਯਕੀਨ ਦੇ ਬਨ੍ਹ ਤਕਵਾ ਧੰਨੇ ਪਥਰੋਂ ਰਬ ਨੂੰ ਪਾਇਆ ਈ
    ਸੈਂਸੈ ਜਿਊ ਮਲੀਨ ਦੇ ਨਸ਼ਟ ਕੀਤੇ ਤੁਰਤ ਗੁਰੂ ਨੇ ਰਬ ਦਿਖਾਇਆ ਈ
    ਬੱਚਾ ਸਿਉਂ ਜਿਸ ਵਿੱਚ ਕਲਬੂਤ ਖਾਕੀ ਸੱਚੇ ਰੱਬ ਨੇ ਥਾਉਂ ਬਨਾਇਆ ਈ
    ਵਾਰਸ ਸ਼ਾਹ ਮੀਆਂ ਹਮਾਂ ਓਸਤ ਜਾਪੇ ਸਰਬ ਮਏ ਭਗਵਾਨ ਨੂੰ ਪਾਇਆ ਈ

    268. ਉਹੀ ਚਾਲੂ
    ਮਾਲਾ ਮਨਿਕਾਂ ਵਿੱਚ ਜਿਉਂ ਹਿਕ ਧਾਗਾ ਤਿਵੇਂ ਸਰਬ ਕੇ ਬੀਚ ਸਮਾਇ ਰਹਿਆ
    ਸੱਭਾ ਜੀਵਾਂ ਦੇ ਵਿੱਚ ਹੈ ਜਾਨ ਵਾਂਗੂ ਨਸ਼ਾ ਭੰਗ ਅਫੀਮ ਵਿੱਚ ਆ ਰਹਿਆ
    ਜਿਵੇਂ ਪੱਤਰੀਂ ਮਹਿੰਦੀਉ ਰੰਗ ਰਚਿਆ ਤਿਵੇਂ ਜਾਨ ਜਹਾਨ ਵਿੱਚ ਆ ਰਹਿਆ
    ਜਿਵੇਂ ਰਕਤ ਸਰੀਰ ਵਿੱਚ ਸਾਸ ਅੰਦਰ ਤਿਵੇਂ ਜੋਤ ਮੇਂ ਜੋਤ ਬਣਾ ਰਹਿਆ
    ਰਾਂਝਾ ਬਨ੍ਹ ਕੇ ਖਰਚ ਹੈ ਮਗਰ ਲੱਗਾ ਜੋਗੀ ਆਪਣਾ ਜ਼ੋਰ ਸਭ ਲਾ ਰਹਿਆ
    ਤੇਰੇ ਦਵਾਰ ਜੋਗਾ ਹੋ ਰਹਿਆਂ ਹਾਂ ਮੈਂ ਜਟ ਜੋਗੀ ਨੂੰ ਘਣਾ ਸਮਝਾ ਰਹਿਆ
    ਵਾਰਸ ਸ਼ਾਹ ਮੀਆਂ ਜਿਹਨੂੰ ਇਸ਼ਕ ਲੱਗਾ ਦੀਨ ਦੁਨੀ ਦੇ ਕੰਮ ਥੀਂ ਜਾ ਰਹਿਆ

    269. ਰਾਂਝੇ ਤੇ ਨਾਥ ਦਾ ਮਿਹਰਬਾਨ ਹੋਣਾ ਅਤੇ ਉਹਨੂੰ ਚਿਲਿਆਂ ਦੇ ਤਾਅਨੇ
    ਜੋਗੀ ਹੋ ਲਾਚਾਰ ਜਾਂ ਮਿਹਰ ਕੀਤੀ ਤਦੋਂ ਚੇਲਿਆਂ ਬੋਲੀਆਂ ਮਾਰੀਆਂ ਨੀ
    ਜੀਭਾਂ ਸਾਣ ਚੜ੍ਹਾਇਕੇ ਗਿਰਦ ਹੋਏ ਜਿਵੇਂ ਤਿੱਖੀਆਂ ਤੇਜ਼ ਕਟਾਰੀਆਂ ਨੀ
    ਦੇਖ ਸੁਹਨਾ ਰੂਪ ਜਟੇਟੜੇ ਦਾ ਜੋਗ ਦੇਣ ਦੀਆਂ ਕਰਨ ਤਿਆਰੀਆਂ ਨੀ
    ਠਰਕ ਮੁੰਡਿਆਂ ਦੇ ਲੱਗੇ ਜੋਗੀਆਂ ਨੂੰ ਮੱਤਾਂ ਜਿਨ੍ਹਾਂ ਦੀਆਂ ਰਬ ਨੇ ਮਾਰੀਆਂ ਨੀ
    ਜੋਗ ਦੇਨ ਨਾ ਮੂਲ ਨਮਾਣਿਆਂ ਨੂੰ ਜਿਨ੍ਹਾਂ ਕੀਤੀਆਂ ਮਿਹਨਤਾਂ ਭਾਰੀਆਂ ਨੀ
    ਵਾਰਸ ਸ਼ਾਹ ਖੁਸ਼ਾਮਦ ਏ ਸੁਹਨਿਆਂ ਦੀ ਗੱਲਾਂ ਹੱਕ ਦੀਆਂ ਨਾ ਨਿਰਵਾਰੀਆਂ ਨੀ

    270. ਨਾਥ ਦਾ ਚਿਲਿਆਂ ਨੂੰ ਉੁੱੱਤਰ
    ਗੀਬਤ ਕਰਨ ਬੇਗਾਨੜੀ ਤਾਇਤ ਔਗਨ ਸੱਤੇ ਆਦਮੀ ਇਹ ਗੁਨ੍ਹਾਂਗਾਰ ਹੁੰਦੇ
    ਚੋਰ ਕਿਰਤ ਘਣ ਚੁਗ਼ਲ ਤੇ ਝੂਠ ਬੋਲੇ ਲੂਤੀ ਲਾਵੜਾ ਸੱਤਵਾਂ ਯਾਰ ਹੁੰਦੇ
    ਅਸਾਂ ਜੋਗ ਨੂੰ ਗਲ ਨਹੀਂ ਬਨ੍ਹ ਬਹਿਨਾ ਤੁਸੀਂ ਕਾਸ ਨੂੰ ਏਡ ਬੇਜ਼ਾਰ ਹੁੰਦੇ
    ਵਾਰਸ ਜਿਨ੍ਹਾਂ ਉਮੀਦ ਨਾ ਟਾਂਗ ਕਾਈ ਬੇੜੇ ਤਿਨ੍ਹਾਂ ਦੇ ਆਕਬਤ ਪਾਰ ਹੁੰਦੇ

    271. ਚਿਲਿਆਂ ਨੇ ਗੁੱੱਸਾ ਕਰਨਾ
    ਰਲ ਚੇਲਿਆਂ ਤਾ ਅਕਸਾਇ ਕੀਤਾ ਬਾਲ ਨਾਥ ਨੂੰ ਪਕੜ ਪਥੱਲਿਉ ਨੇ
    ਛੱਡ ਦਵਾਰ ਉਖਾੜ ਭੰਡਾਰ ਚੱਲੇ ਜਾ ਰੰਦ ਤੇ ਵਾਟ ਸਭ ਮਲਿਉ ਨੇ
    ਸੇਲ੍ਹੀਆਂ ਟੋਪੀਆਂ ਮੁੰਦਰਾਂ ਸੁਟ ਬੈਠੇ ਮੋੜ ਗੋਦੜੀ ਨਾਥ ਥੇ ਘਲਿਉਂ ਨੇ
    ਵਾਰਸ ਰਬ ਬਖੀਲ ਨਾ ਹੋਏ ਮੇਰਾ ਚਾਰੇ ਰਾਹ ਨਸੀਬ ਦੇ ਮਲਿਉ ਨੇ

    272. ਰਾਂਝੇ ਦਾ ਉੱਤਰ
    ਸੁੰਙਾਂ ਲੋਕ ਬਖੀਲ ਹੈ ਬਾਬ ਮੈਂਡੇ ਮੇਰਾ ਰੱਬ ਬਖੀਲ ਨਾ ਲੋੜੀਏ ਜੀ
    ਕੀਜੇ ਗ਼ੌਰ ਤੇ ਕੰਮ ਬਣਾ ਦਿੱਜੇ ਮਿਲੇ ਦਿਲਾਂ ਨੂੰ ਨਾ ਵਿਛੋੜੀਏ ਜੀ
    ਇਹ ਹੁਕਮ ਤੇ ਹੁਸਨ ਨਾ ਨਿੱਤ ਰਹਿੰਦੇ ਨਾਲ ਆਜਜ਼ਾਂ ਕਰੋ ਨਾ ਜ਼ੋਰੀਏ ਜੀ
    ਕੋਈ ਕੰਮ ਗਰੀਬ ਦਾ ਕਰੇ ਜ਼ਾਇਆ ਸਗੋਂ ਓਸ ਨੂੰ ਹਟਕੀਏ ਹੋੜੀਏ ਜੀ
    ਬੇੜਾ ਲੱਦਿਆ ਹੋਵੇ ਮੁਸਾਫਰਾਂ ਦਾ ਪਾਰ ਲਾਈਏ ਵਿੱਚ ਨਾ ਬੋੜੀਏ ਜੀ
    ਜ਼ਮੀਂ ਨਾਲ ਨਾ ਮਾਰੀਏ ਫੇਰ ਆਪੇ ਹੱਥੀਂ ਜਿਨ੍ਹਾਂ ਨੂੰ ਚਾੜ੍ਹੀਏ ਘੋੜੀਏ ਜੀ
    ਭਲਾ ਕਰਦਿਆਂ ਢਿਲ ਨਾ ਮੂਲ ਕਰੀਏ ਕਿੱਸਾ ਤੂਲ ਦਰਾਜ਼ ਨਾ ਤੋੜੀਏ ਜੀ
    ਵਾਰਸ ਸ਼ਾਹ ਯਤੀਮ ਦੀ ਗ਼ੌਰ ਕਰੀਏ ਹੱਥ ਆਜਜ਼ਾਂ ਦੇ ਨਾਲ ਜੋੜੀਏ ਜੀ

    273. ਨਾਥ ਦਾ ਉੱਤਰ
    ਧੁਰੋਂ ਹੁੰਦੜੇ ਕਾਵਸ਼ਾਂ ਵੈਰ ਆਏ ਟੁਰੀਆਂ ਚੁਗ਼ਲੀਆਂ ਧੁਰੋਂ ਬਖੀਲੀਆਂ ਵੋ
    ਮੈਨੂੰ ਤਰਸ ਆਇਆ ਦੇਖ ਜ਼ੁਹਦ ਤੇਰਾ ਗੱਲਾਂ ਮਿੱਠੀਆਂ ਬਹੁਤ ਰਸੀਲੀਆਂ ਵੋ
    ਪਾਣੀ ਦੁਧ ਵਿੱਚੋਂ ਕਢ ਲੈਣ ਚਾਤਰ ਜਦੋਂ ਛਿੱਲ ਪਾਉਂਦੇ ਤੀਲੀਆਂ ਵੋ
    ਗੁਰੂ ਦਬਕਿਆ ਮੁੰਦਰਾਂ ਝਬ ਲਿਆਉ ਛੱਡ ਦੇਹੋ ਗੱਲਾਂ ਅਨਖੀਲੀਆਂ ਵੋ
    ਨਹੀਂ ਡਰਨ ਹਨ ਮਰਨ ਥੀਂ ਭੌਰ ਆਸ਼ਕ ਜਿਨ੍ਹਾਂ ਸੂਲੀਆਂ ਸਿਰਾਂ ਤੇ ਸੀਲੀਆਂ ਵੋ
    ਵਾਰਸ ਸ਼ਾਹ ਫਿਰ ਨਾਥ ਨੇ ਹੁਕਮ ਕੀਤਾ ਕਢ ਅੱਖੀਆਂ ਨੀਲੀਆਂ ਪੀਲੀਆਂ ਵੋ

    274. ਚਿਲਿਆਂ ਨੇ ਨਾਥ ਦਾ ਹੁਕਮ ਮੰਨ ਲੈਣਾ
    ਚੇਲਿਆਂ ਗੁਰੂ ਦਾ ਹੁਕਮ ਪਰਵਾਨ ਕੀਤਾ ਜਾ ਸੁਰਗ ਦੀਆਂ ਮਿੱਟੀਆਂ ਮੇਲੀਆਂ ਨੇ
    ਸੱਭਾ ਤਿੰਨ ਸੌ ਸੱਠ ਜਾ ਭਾਵੇਂ ਤੀਰਥ ਵਾਚ ਗੁਰਾਂ ਦੇ ਮੰਤਰਾਂ ਕੀਲੀਆਂ ਨੇ
    ਨਵੇਂ ਨਾਥ ਬਵੰਜੜਾ ਬੀਰ ਆਏ ਚੌਂਸਠ ਜੋਗਨੀ ਨਾਲ ਰਸੀਲੀਆਂ ਨੇ
    ਛਏ ਜਤੀ ਤੇ ਦਸੇ ਅਵਤਾਰ ਆਏ ਵਿੱਚ ਆਬੇ ਹਿਆਤ ਦੇ ਝੀਲੀਆਂ ਨੇ

    275. ਚਿਲਿਆਂ ਨੇ ਰਾਂਝੇ ਲਈ ਤਿਆਰ ਕੀਤੀਆਂ ਮੁੰੰਦਰਾਂ ਲਿਆਂਦੀਆਂ
    ਦਿਨ ਚਾਰ ਬਣਾ ਸੁਕਾਅ ਮੁੰਦਰਾਂ ਬਾਲ ਨਾਥ ਦੀ ਨਜ਼ਰ ਗੁਜ਼ਾਰਿਆ ਨੇ
    ਗੁੱਸੇ ਨਾਲ ਵਿਗਾੜ ਕੇ ਗੱਲ ਸਾਰੀ ਡਰਦੇ ਗੁਰੁ ਥੀਂ ਚਾ ਸਵਾਰਿਆ ਨੇ
    ਜ਼ੋਰਾਵਰਾਂ ਦੀ ਕੱਲ੍ਹ ਹੈ ਬਹੁਤ ਮੁਸ਼ਕਲ ਜਾਣ ਬੁਝ ਕੇ ਬਦੀ ਵਸਾਰਿਆ ਨੇ
    ਗੁਰੂ ਕਿਹਾ ਸੋ ਏਨ੍ਹਾਂ ਪਰਵਾਨ ਕੀਤਾ ਨਰਦਾਂ ਪੁੱਠੀਆਂ ਤੇ ਬਾਜ਼ੀ ਹਾਰਿਆ ਨੇ
    ਘੁਟ ਵਟ ਕੇ ਕਰੋਧ ਨੂੰ ਛਮਾਂ ਕੀਤਾ ਕਾਹੀ ਮੋੜ ਕੇ ਗੱਲ ਨਾ ਸਾਰਿਆ ਨੇ
    ਗਹਿਣਾ ਕਪੜਾ ਕੁਲ ਤਾਰਾਜ ਕੀਤਾ ਹੁਸਨ ਬਾਨੋਨੀ ਚਾ ਉਜਾੜਿਆ ਨੇ
    ਲਿਆ ਉਸਤਰਾ ਗੁਰੂ ਦੇ ਹੱਥ ਦਿੱਤਾ ਜੋਗੀ ਕਰਨ ਦੀ ਨੀਤ ਚਾ ਧਾਰਿਆ ਨੇ
    ਵਾਰਸ ਸ਼ਾਹ ਹੁਣ ਹੁਕਮ ਦੀ ਪਈ ਫੇਟੀ ਲਖ ਵੈਰੀਆਂ ਧਕ ਕੇ ਮਾਰਿਆ ਨੇ

    276. ਬਾਲਨਾਥ ਨੇ ਰਾਂਝੇ ਨੂੰ ਆਪਣੇ ਸਾਮਣੇ ਬਠਾਉਣਾ
    ਬਾਲ ਨਾਥ ਨੇ ਸਾਮਣੇ ਸੱਦ ਧੀਦੋ ਜੋਗ ਦੇਣ ਨੂੰ ਪਾਸ ਬਹਾਲਿਉ ਸੂ
    ਰੋਡ ਭੋਡ ਹੋਇਆ ਸਵਾਹ ਮਲੀ ਮੂੰਹ ਤੇ ਸਪੋ ਕੋੜਮੇ ਦਾ ਨਾਂਉ ਗਾਲਿਆ ਸੂ
    ਕੰਨ ਪਾੜਕੇ ਝਾੜ ਕੇ ਲੋਭ ਬੋਦੇ ਇੱਕ ਪਲਕ ਵਿੱਚ ਮੁੰਨ ਵਖਾਲਿਆ ਸੂ
    ਜਿਵੇਂ ਪੁੱਤਰਾਂ ਤੇ ਕਰੇ ਮਿਹਰ ਜਣਨੀ ਜਾਪੇ ਦੁਧ ਪਵਾ ਕੇ ਪਾਲਿਆ ਸੂ
    ਛਾਰ ਅੰਗ ਲਗਾ ਕੇ ਸਿਰ ਮੁੰਨ ਅੱਖੀਂ ਪਾ ਮੰਦਰਾਂ ਚਾ ਨਵਾਲਿਆ ਸੂ
    ਖਬਰਾਂ ਕੁਲ ਜਹਾਨ ਵਿੱਚ ਖਿੰਡ ਗਈਆਂ ਰਾਂਝਾ ਜੋਗੀੜਾ ਸਾਰ ਵਖਾਲਿਆ ਸੂ
    ਵਾਰਸ ਸ਼ਾਹ ਮੀਆਂ ਸੁਨਿਆਰ ਵਾਂਗੂੰ ਜਟ ਫੇਰ ਮੁੜ ਭੰਨ ਕੇ ਗਾਲਿਆ ਸੂ

    277. ਰਾਂਝੇ ਨੂੰ ਜੋਗੀ ਨੇ ਨਸੀਹਤ ਦੇਣੀ
    ਦਿੱਤੀ ਦਿਖਿਆ ਰਬ ਦੀ ਯਾ ਦਦੱਸੀ ਗੂਰ ਜੋਗ ਦੇ ਭੇਤ ਨੂੰ ਪਾਈਏ ਜੀ
    ਨਹਾ ਧੋਏ ਪਰਭਾਤ ਭਭੂਤ ਮਲੀਏ ਚਾਇ ਕਿਸੂਤੇ ਅੰਗ ਵਟਾਈਏ ਜੀ
    ਸਿੰਗੀ ਫਾਹੁੜੀ ਖੱਪਰੀ ਹੱਥ ਲੈ ਕੇ ਪਹਿਲੇ ਰਬ ਦਾ ਨਾਉਂ ਧਿਆਈਏ ਜੀ
    ਨਗਰ ਅਲਖ ਵਜਾਇ ਕੇ ਜਾ ਵੜੀਏ ਪਾਪ ਜਾਣ ਜੇ ਨਾਦ ਵਜਾਈਏ ਜੀ
    ਸੁਖੀ ਦਵਾਰ ਵਸੇ ਜੋਗੀ ਭੀਖ ਮਾਂਗੇ ਦਈਏ ਦੁਆ ਅਸੀਂ ਸੁਣਾਈਏ ਜੀ
    ਇਸੀ ਭਾਂਤ ਸੋਂ ਲਗਰ ਦੀ ਭੀਖ ਲੈ ਕੇ ਮਸਤ ਲਟਕਦੇ ਦਵਾਰ ਕੋਂ ਆਈਏ ਜੀ
    ਵੱਡੀ ਮਾਂਉਂ ਹੈ ਜਾਨ ਕੇ ਕਰੋ ਨਿਸਚਾ ਛੋਟੀ ਭੈਨ ਮਸਾਲ ਕਿਰਪਾਈ ਜੀ
    ਵਾਰਸ ਸ਼ਾਹ ਯਕੀਨ ਦੀ ਕਲ੍ਹਹ ਪਹਿਦੀ ਸਭੋ ਸੱਤ ਹੈ ਸੱਤ ਠਹਿਰਾਈਏ ਜੀ

    278. ਰਾਂਝਾ ਨਾਥ ਅੱਗੇ ਵਿਟਰ ਗਿਆ
    ਰਾਂਝਾ ਆਖਦਾ ਮਗਰ ਨਾ ਪਵੋ ਮੇਰੇ ਕਦੀ ਕਹਿਰ ਦੇ ਵਾਕ ਹਟਾਈਏ ਜੀ
    ਗੁਰੂ ਮਤ ਤੇਰੀ ਸਾਨੂੰ ਨਹੀਂ ਪੁੰਹਦੀ ਗਲ ਘੁਟ ਕੇ ਚਾ ਲੰਘਾਈਏ ਜੀ
    ਪਹਿਲੇ ਚੇਲਿਆਂ ਨੂੰ ਚਾ ਚੀਜ਼ ਕਰੀਏ ਪਿੱਛੋਂ ਜੋਗ ਦੀ ਰੀਤ ਬਤਾਈਏ ਜੀ
    ਇੱਕ ਵਾਰ ਜੋ ਦੱਸਣਾ ਦੱਸ ਛੱਡੋ ਘੜੀ ਘੜੀ ਨਾ ਗੁਰੂ ਅਕਾਈਏ ਜੀ
    ਕਰਤੂਤ ਜੇ ਏਹਾ ਸੀ ਸਭ ਤੇਰੀ ਮੁੰਡੇ ਠਗ ਕੇ ਲੀਕ ਨਾਲ ਲਾਈਏ ਜੀ
    ਵਾਰਸ ਸ਼ਾਹ ਸ਼ਾਗਿਰਦ ਤੇ ਚੇਲੜੇ ਨੂੰ ਕੋਈ ਭਲੀ ਹੀ ਮਤ ਸਿਖਾਈਏ ਜੀ

    279. ਨਾਥ ਦਾ ਉੱਤਰ
    ਕਹੇ ਨਾਥ ਰੰਝੇਟਿਆ ਸਮਝ ਭਾਈ ਸਿਰ ਚਾਇਉਈ ਜੋਗ ਭਰੋਟਰੀ ਨੂੰ
    ਅਲਖ ਨਾਦ ਵਜਾਇਕੇ ਕਰੋ ਲਿਸਚਾ ਮੇਲ ਲਿਆਵਨਾ ਟੁਕੜੇ ਰੋਟੜੀ ਨੂੰ
    ਅਸੀæ ਮੁਖ ਆਲੂਦ ਨਾ ਜੂਠ ਕਰੀਏ ਚਾਰ ਲਿਆਵੀਏ ਆਫਣੀ ਖੋਤੜੀ ਨੂੰ
    ਵਡੀ ਮਾਉਂ ਬਰਾਬਰ ਜਾਣਨੀ ਹੈ ਅਤੇ ਭੈਣ ਬਰਾਬਰਾਂ ਛੋਟੜੀ ਨੂੰ
    ਜਤੀ ਸਤੀ ਨਮਾਨਿਆਂ ਹੋ ਰਹੀਏ ਸਾਬਤ ਰੱਖਈਏ ਏਸ ਲੰਗੋਟੜੀ ਨੂੰ
    ਵਾਰਸ ਸ਼ਾਹ ਮੀਆਂ ਲੈ ਕੇ ਛੁਰੀ ਕਾਈ ਵੱਢ ਦੂਰ ਕਰੇ ਏਸ ਬੋਟੀ ਨੂੰ

    280. ਰਾਂਝੇ ਦਾ ਉੁੱੱਤਰ
    ਸਾਬਤ ਹੋਏ ਲੰਗੋੜੀ ਸੁਣੀ ਨਾਥਾ ਕਾਹੇ ਝੁਗੜਾ ਚਾ ਉਜਾੜਦਾ ਮੈ
    ਜਿਭ ਇਸ਼ਕ ਬੋਂ ਰਹੇ ਜੇ ਚੁਪ ਮੇਰੀ ਕਾਹੇ ਐਡੜੇ ਪਾੜਨੇ ਪਾੜਦਾ ਮੈ
    ਜਿਊ ਮਾਰ ਕੇਰਹਿਣ ਜੇ ਹੋਏ ਮੇਰਾ ਐਡੇ ਮੁਆਮਲੇ ਕਾਸਨੂੰ ਧਾਰਦਾ ਮੈਂ
    ਏਸ ਜਿਊ ਨੂੰ ਨਢੜੀ ਮੋਹ ਲੀਤਾ ਨਹੀਂ ਤੇ ਫਕੀਰ ਦਾ ਨਾਉਂ ਚਿਤਾਰਦਾ ਮੈਂ
    ਜੇ ਤਾਂ ਮਸਤ ਉਜਾੜ ਵਿਚ ਜਾ ਬਹਿੰਦਾ ਮਹੀਂ ਸਿਆਲਾਂ ਦੀਆਂ ਕਾਸਨੂੰ ਚਾਰਦਾ ਮੈਂ
    ਸਿਰ ਰੋੜ ਕਰਾਇ ਕਿਊਂ ਕੰਨ ਪਾਟਨ ਜੇ ਤਾਂ ਕਿਬਰ ਹੰਕਾਰ ਨੂੰ ਮਾਰਦਾ ਮੈਂ
    ਜੋ ਮੈਂ ਜਾਣਦਾ ਕੰਨ ਤੂੰ ਪਾੜ ਮਾਰੋ ਇਹ ਮੁੰਦਰਾਂ ਮੂਲ ਨਾ ਮਾਰਦਾ ਮੈਂ
    ਇੰਕੇ ਕੰਨ ਸਵਾਰ ਦੇ ਫਿਰ ਮੇਰੇ ਇੱਕੇ ਘਤੂੰ ਢਲੇਤ ਸਰਕਾਰ ਦਾ ਮੈਂ
    ਹੋਰ ਵਾਇਦਾ ਫਿਕਰ ਨਾ ਕੋਈ ਮੈਥੇ ਵਾਰਸ ਰਖਦਾ ਹਾਂ ਗੰਮ ਯਾਰਦਾ ਮੈਂ