ਨੈਤਿਕਤਾ ਬਨਾਮ ਅਨੈਤਿਕਤਾ
(ਲੇਖ )
buy prednisolone liquid
buy prednisolone 5mg tablets uk
news.noerskov.dk cheap prednisolone
where can i buy low dose naltrexone
buy
naltrexone ਨੈਤਿਕਤਾ ਤਾਂ ਹੁਣ ਬਿਲਕੁਲ ਖ਼ਤਮ ਹੋ ਗਈ ਹੈ, ਉਸਦੀ ਜਗ•ਾ ਅਨੈਤਿਕਤਾ ਨੇ ਲੈ ਲਈ ਹੈ। ਕਦੇ ਪਹਿਲਾਂ ਹੋਇਆ ਕਰਦਾ ਸੀ ਕਿ ਵੱਡੇ ਛੋਟਿਆਂ ਨੂੰ ਪਿਆਰ ਕਰਿਆ ਕਰਦੇ ਸਨ ਤੇ ਛੋਟੇ ਵੱਡਿਆਂ ਦਾ ਸਤਿਕਾਰ ਕਰਦੇ ਸਨ। ਅਧਿਆਪਕ ਗੁਰੂ ਦੇ ਸਮਾਨ ਅਤੇ ਵਿਦਿਆਰਥੀ ਚੇਲੇ ਦੇ ਸਮਾਨ ਹੁੰਦੇ ਸਨ। ਅਧਿਆਪਕਾਂ ਦਾ ਉਦੇਸ਼ ਹੁੰਦਾ ਸੀ ਬੱਚਿਆਂ ਨੂੰ ਇਸ ਕਦਰ ਪੜ•ਾਉਣਾ ਕਿ ਉਹ ਆਪਣੇ ਮਾਤਾ ਪਿਤਾ, ਅਧਿਆਪਕ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ। ਬੱਚੇ ਝਿੜਕਾਂ ਅਤੇ ਕੁੱਟ ਖਾ ਕੇ ਵੀ ਕੁਝ ਸਿੱਖਣ ਦੀ ਚਾਹਤ ਰੱਖਦੇ ਸਨ। ਨੈਤਿਕਤਾ ਦੇ ਮੁੱਖ ਅੰਗ ਸੱਚ, ਫਰਜ਼, ਸਿਸ਼ਟਾਚਾਰ, ਦਇਆ, ਨਿਸ਼ਟਾ, ਸਹਿਨਸ਼ੀਲਤਾ, ਨਿਹ-ਸਵਾਰਥ ਕੰਮ, ਨਿਰਪੱਖਤਾ, ਬੜੱਪਨ, ਵਫ਼ਾਦਾਰੀ, ਪਿਆਰ-ਮੁਹੱਬਤ ਅਤੇ ਸੇਵਾ ਭਾਵਨਾ ਹੁੰਦੇ ਸਨ। ਸਕਾਰਤਮਿਕਤਾ ਦੀ ਝਲਕ ਸਾਫ਼ ਨਜਰ ਆਉਂਦੀ ਸੀ। ਅਨੈਤਿਕਤਾ ਵਿੱਚ ਇਨ•ਾਂ ਮੁੱਖ ਅੰਗਾਂ ਦੇ ਉਲਟ ਸ਼ਬਦਾਂ ਦਾ ਪ੍ਰਯੋਗ ਹੁੰਦਾ ਹੈ ਜਿਵੇਂ ਸੱਚ ਦੀ ਜਗ•ਾ ਝੂਠ ਆਦਿ। ਇਨ•ਾਂ ਗੁਣ ਔਗੁਣਾਂ ਦੇ ਸ਼ਬਦਾਂ ਦੇ ਕਿਰਦਾਰ ਤੋਂ ਇਨਸਾਨ ਦੀ ਸਖਸ਼ੀਅਤ ਨਿਰਭਰ ਕਰਦੀ ਹੈ।
ਨਿੱਕਿਆਂ ਹੁੰਦਿਆਂ ਦੇਖਿਆ ਕਰਦੇ, ਜਦੋਂ ਕੋਈ ਗੱਭਰੂ ਪਿੰਡ ਦੀ ਧਰਮਸ਼ਾਲਾ ਦੇ ਕੋਲ ਖੁੰਡਾਂ ਜਾਂ ਤਖ਼ਤਪੋਸ਼ਾਂ ਤੇ ਬੈਠੇ ਬਜੁਰਗਾਂ ਦੇ ਕੋਲ ਦੀ ਲੰਘਦਾ ਤਾਂ ਉਹ ਨਿਮਰਤਾ ਸਤਿਕਾਰ ਸਹਿਤ ਫ਼ਤਿਹ ਬੁਲਾ ਕੇ ਲੰਘਦਾ। ਬਜੁਰਗ ਵੀ ਪਿੱਛੋਂ ਗੱਲਾਂ ਕਰਦੇ ਕਿ ਬੜਾ ਸਿਆਣਾ ਮੁੰਡਾ ਹੈ। ਜੇ ਬਾਹਰੋਂ ਆਇਆ ਕਿਸੇ ਘਰ ਦਾ ਪ੍ਰਾਹੁਣਾ ਹੁੰਦਾ ਤਾਂ ਉਸਨੂੰ ਪਿੰਡ ਦਾ ਪ੍ਰਾਹੁਣਾ ਆਪਣੇ ਘਰ ਦੇ ਪ੍ਰਾਹੁਣੇ ਵਾਂਗ ਸਮਝਿਆ ਜਾਂਦਾ ਸੀ। ਇਹ ਵੀ ਵਿਲੱਖਣਤਾ ਸੀ ਕਿ ਉਦੋਂ ਸਭ ਮਾਵਾਂ, ਭੈਣਾਂ, ਧੀਆਂ ਨੂੰ ਉਮਰ ਦੇ ਤਕਾਜੇ ਨਾਲ ਆਪਣੇ ਘਰ ਦੇ ਮੈਂਬਰਾਂ ਸਮਾਨ ਇੱਜ਼ਤ ਵਾਲੀ ਨਜ਼ਰ ਨਾਲ ਤੱਕਿਆ ਜਾਂਦਾ ਸੀ। ਮੁੰਡੇ ਕੁੜੀਆਂ ਸੰਗਦਿਲ ਹੁੰਦੇ ਸਨ। ਸ਼ਰਮ ਹਯਾ ਔਰਤਾਂ ਦਾ ਗਹਿਣਾ ਹੋਇਆ ਕਰਦਾ ਸੀ। ਮਾਂ ਧੀ ਦੀ ਗਾਲ• ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਸੀ। ਇੱਜਤ ਆਬਰੂ, ਅਣਖ਼ ਧਰਮ ਦੇ ਸਮਾਨ ਹੋਇਆ ਕਰਦੀ ਸੀ। ਸਦਭਾਵਨਾ ਮੇਲ ਮਿਲਾਪ ਘਿਉ-ਸ਼ੱਕਰ ਵਾਂਗ ਹੁੰਦਾਸੀ। ਨੈਤਿਕਤਾ ਦੇ ਗੁਣਾਂ ਸਦਕਾਂ ਹੀ ਪਿੰਡਾਂ ਦੇ ਸਰਪੰਚ, ਨੰਬਰਦਾਰ ਆਪਣੇ ਅਹੁਦੇ ਤੇ ਕਈ-ਕਈ ਸਾਲਾਂ ਤੱਕ ਬਰਕਰਾਰ ਰਹਿੰਦੇ ਸਨ। ਨਿਰਪੱਖ ਫੈਸਲੇ ਹੋਣ ਕਰਕੇ ਹੀ ਪਿੰਡ ਦੇ ਸਭ ਲੋਕ ਖੁਸ਼ ਹੁੰਦੇ ਸਨ ਅਤੇ ਇਨ•ਾਂ ਦਾ ਸਤਿਕਾਰ ਵੀ ਹੁੰਦਾ ਸੀ।
ਅੱਜ ਦੇ ਹਲਾਤਾਂ ਵੱਲ ਨਜ਼ਰ ਮਾਰੀਏ ਤਾਂ ਕੀ ਅਜਿਹਾ ਕੁਝ ਹੋ ਰਿਹਾ ਹੈ? ਬਿਲਕੁਲ ਨਹੀ। ਨਾਂ ਹੀ ਨਿਰਪੱਖ ਫੈਂਸਲੇ ਹੁੰਦੇ ਹਨ ਤੇ ਨਾਂ ਹੀ ਧੀਆਂ ਭੈਣਾਂ ਦੀ ਇੱਜ਼ਤ ਸੁਰੱਖਿਅਤ ਹੈ। ਸਮਾਜਿਕ ਬੁਰਾਈਆਂ ਵਿੱਚ ਸਾਡਾ ਸਮਾਜ ਗਰਕ ਹੋ ਰਿਹਾ ਹੈ। ਅਨੈਤਿਕਤਾ ਦੇ ਸਾਰੇ ਔਗੁਣਾਂ ਕਰਕੇ ਹੀ ਸਾਡੀ ਸਖਸ਼ੀਅਤ ਆਚਰਨ ਅੱਜ ਨਿਵਾਨ ਵੱਲ ਜਾ ਰਹੀ ਹੈ। ਸਵਾਰਥ ਵਿੱਚ ਝੂਠ ਬੇਈਮਾਨੀ ਦਾ ਸਹਾਰਾ ਲਿਆ ਜਾ ਰਿਹਾ ਹੈ। ਆਪਣੇ ਸਵਾਰਥ ਨੂੰ ਮੁੱਖ ਰੱਖਿਆ ਜਾ ਰਿਹਾ ਹੈ। ਹਰ ਪਾਸੇ ਪੈਸਾ ਹੀ ਪ੍ਰਧਾਨ ਹੈ। ਏਸੇ ਵਜ•ਾ ਕਰਕੇ ਅੱਜ ਰਿਸ਼ਤੇਦਾਰੀਆਂ ਵਿੱਚ ਤ੍ਰੇੜਾਂ ਆ ਰਹੀਆਂ ਹਨ। ਭੈਣ-ਭਰਾ, ਮਾਂ-ਪੁੱਤ, ਧੀਆਂ-ਪੁੱਤਾਂ ਦੇ ਖੂਨੀ ਰਿਸ਼ਤੇ ਪਾਣੀ ਬਣ ਚੁੱਕੇ ਹਨ। ਪਿਆਰ ਮੁਹੱਬਤਾਂ ਖ਼ਤਮ ਹੋ ਗਈਆਂ ਹਨ। ਲੜਾਈਆਂ ਝਗੜਿਆਂ ਕਾਰਨ ਕਤਲੇਆਮ ਹੋ ਰਹੇ ਹਨ, ਆਪਣੀ ਚੌਧਰਧਾਰੀ ਪਿੱਛੇ ਮਰ ਮਿਟ ਰਹੇ ਹਨ। ਦੋ-ਧਾਰੀ ਤਲਵਾਰ ਵਾਂਗ ਲੋਕਾਂ ਦੀ ਸੋਚ ਬਣ ਚੁੱਕੀ ਹੈ। ਆਪਣੇ ਮਤਲਬ ਲਈ ਕਿਤੇ ਹਾਂ ਹੋ ਰਹੀ ਹੈ ਤੇ ਕਿਤੇ ਨਾਂਹ। ਜਿੱਧਰ ਵੇਖੋ ਝੂਠ ਹੀ ਝੂਠ, ਲੋਕ ਗਿਰਗਟ ਵਾਂਗੂੰ ਰੰਗ ਬਦਲਦੇ ਹਨ। ਮਿਸਾਲ ਦਿੱਤੀ ਜਾ ਸਕਦੀ ਹੈ ਜਿਵੇਂ ਸਾਡੀ ਗਲੀ ਮੁਹੱਲੇ ਵਿੱਚ ਕਿਸੇ ਅਮੀਰ ਘਰ ਦੇ ਲੜਕੇ ਵੱਲੋਂ ਕੋਈ ਗਲਤ ਸ਼ਰਾਰਤ ਹੋਈ ਹੈ 'ਤੇ ਗਰੀਬ ਘਰ ਦੀ ਇੱਜ਼ਤ ਨੂੰ ਧੱਬਾ ਲੱਗਿਆ ਹੈ। ਉਹ ਗਲੀ ਗੁਆਂਢ ਲੋਕਾਂ ਨੂੰ ਇਕੱਠੇ ਕਰਦਾ ਹੈ ਇਨਸਾਫ਼ ਲਈ। ਲੋਕਾਂ ਨੂੰ ਵੀ ਸੱਚ ਝੂਠ ਦਾ ਪਤਾ ਹੁੰਦਾ ਹੈ। ਲੋਕ ਵਿਖਾਵੇ ਵਜੋਂ ਕੁਝ ਨਾਲ ਜਾਂਦੇ ਹਨ ਅਤੇ ਕੁਝ ਬਹਾਨੇਬਾਜੀ ਕਰਦੇ ਹਨ। ਜੇਕਰ ਕੋਈ ਨਾਲ ਜਾਂਦਾ ਹੈ ਤਾਂ ਉਹ ਸੱਚ ਬੋਲਣ ਤੋਂ ਡਰਦਾ ਹੈ ਕਿਉਂਕਿ ਅਮੀਰ ਲੜਕੇ ਦੇ ਪਿਤਾ ਤੋਂ ਡਰ ਲੱਗਦਾ ਹੈ ਜਾਂ ਕੋਈ ਮਤਲਬ ਹੁੰਦਾ ਹੈ ਕਿ ਜੇ ਮੈਂ ਸਫਾਈ ਦੇ ਦਿੱਤੀ ਤਾਂ ਕਿਤੇ ਮੇਰਾ ਨੁਕਸਾਨ ਨਾ ਹੋ ਜਾਵੇ, ਕੋਈ ਕੰਮ 'ਚ ਰੁਕਾਵਟ ਨਾ ਪੈ ਜਾਵੇ। ਸੋ, ਸਮਝੋ ! ਸੱਚ ਬੋਲਣ ਦੀ ਹਿੰਮਤ ਹੀ ਨਹੀਂ ਪੈਂਦੀ। ਉਹ ਰਾਜੇ ਵੀ ਹੁੰਦੇ ਸਨ ਜੋ ਗਲਤੀ ਹੋਣ ਤੇ ਕਿਸੇ ਨੂੰ ਬਖ਼ਸ਼ਦੇ ਨਹੀਂ ਸਨ ਭਾਂਵੇ ਕਿ ਉਸਦਾ ਆਪਣਾ ਹੀ ਲੜਕਾ ਕਿਉਂ ਨਾ ਹੋਵੇ, ਉਸਨੂੰ ਵੀ ਆਮ ਲੋਕਾਂ ਵਾਂਗ ਹੀ ਸਜਾ ਦਿੱਤੀ ਜਾਂਦੀ ਸੀ।
ਆਪਣੇ ਰਾਜਨੀਤਕ ਲੀਡਰਾਂ ਵੱਲ ਹੀ ਝਾਤੀ ਮਾਰੋ। ਆਪਣੇ ਸਵਾਰਥ ਲਈ ਕੀ-ਕੀ ਨਹੀਂ ਕਰਦੇ। ਪਾਰਟੀਆਂ ਬਦਲੀ ਜਾ ਰਹੇ ਹਨ। ਪਹਿਲਾਂ ਆਪਣੀ ਪਾਰਟੀ ਦੇ ਗੁਣ ਅਤੇ ਦੂਜਿਆਂ ਨੂੰ ਭੰਡਦੇ ਸਨ ਪਰ ਦੂਜੀ ਪਾਰਟੀ 'ਚ ਸ਼ਾਮਿਲ ਹੋਣ ਤੋਂ ਬਾਦ ਪਹਿਲੀ ਪਾਰਟੀ ਦੇ ਔਗੁਣਾਂ ਨੂੰ ਛੱਜ 'ਚ ਪਾ ਛੱਟਦੇ ਹਨ। ਨੈਤਿਕਤਾ ਅਤੇ ਅਨੈਤਿਕਤਾ ਦੀ ਸਾਫ਼ ਝਲਕ ਨਜਰ ਆਉਂਦੀ ਹੈ। ਆਪਣੇ ਪਰਿਵਾਰ ਵਿੱਚ ਹੀ ਦੇਖ ਲਵੋ। ਕੀ ਸਾਡੇ ਬੱਚੇ ਸਾਡੇ ਆਗਿਆਕਾਰ ਹਨ? ਬਹੁਤੇ ਘਰਾਂ ਵਿੱਚ ਬੱਚੇ ਮਾਂ-ਬਾਪ ਦੇ ਬਿਲਕੁਲ ਆਖੇ ਨਹੀਂ ਲੱਗਦੇ। ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਵੀ ਖ਼ਤਮ ਹੋ ਚੁੱਕੇ ਹਨ। ਸਭ ਆਪਣੇ ਮਤਲਬ ਤੱਕ ਹੀ ਸੀਮਤ ਹਨ। ਅੱਜ ਕਿਸੇ ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਚੰਗੇ ਲੱਗਣ ਵਾਲੇ ਵੀ ਵਾਸਤਾ ਪੈਣ ਤੇ ਬੁਰੇ ਇਨਸਾਨ ਲੱਗਦੇ ਹਨ, ਜਿਵੇਂ ਖਰਬੂਜਾ ਦੇਖਣ ਤੋਂ ਸੋਹਣਾ ਲੱਗਦਾ ਹੈ ਪਰ ਖਾਣ ਤੇ ਹੀ ਸੁਆਦ ਦਾ ਪਤਾ ਲੱਗਦਾ ਹੈ।
ਸੋ ਜੇਕਰ ਅਸੀ ਆਪਣੀ ਅਤੇ ਆਪਣੇ ਬੱਚਿਆਂ ਦੀ ਸਖਸ਼ੀਅਤ ਨੂੰ ਬੁਲੰਦ ਕਰਨਾ ਲੋਚਦੇ ਹਾਂ ਤਾਂ ਸਾਨੂੰ ਨੈਤਿਕਤਾ ਦੇ ਗੁਣਾਂ ਨੂੰ ਅਪਨਾਉਣਾ ਚਾਹੀਦਾ ਹੈ। ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ ਤੇ ਝੂਠ ਦੀ ਹਾਰ। ਸਾਨੂੰ ਆਪਣੇ ਬੱਚਿਆਂ ਨੂੰ ਤੇ ਸਕੂਲਾਂ-ਕਾਲਜਾਂ ਵਿੱਚ ਨੈਤਿਕਤਾ ਅਤੇ ਅਨੈਤਿਕਤਾ ਬਾਰੇ ਸਿੱਖਿਆ ਜਰੂਰ ਦਿੱਤੀ ਜਾਣੀ ਚਾਹੀਦੀ ਹੈ। ਮਤਲਬ ਪ੍ਰਸਤੀ ਨੂੰ ਛੱਡ ਕੇ ਨਿਸਵਰਥ ਮਾਨਵਤਾ ਦੀ ਭਲਾਈ ਹਿੱਤ ਕੰਮ ਕਰਨੇ ਚਾਹੀਦੇ ਹਨ। ਸਰਬੱਤ ਦਾ ਭਲਾ ਕਰਨ ਨਾਲ ਹੀ ਆਪਣਾ ਭਲਾ ਹੁੰਦਾ ਹੈ। ਸਾਡੀ ਹਮੇਸ਼ਾਂ ਸੋਚ ਸਕਾਰਤਮਿਕ ਹੋਣੀ ਚਾਹੀਦੀ ਹੈ। ਦੂਈ ਦਵੈਤ ਹੰਕਾਰ ਨੂੰ ਕੱਢ ਕੇ ਹੀ ਪ੍ਰੇਮ ਦੀ ਰਿਸ਼ਤੇ ਤੇ ਚਲਦੇ ਉੱਚੀਆਂ ਬੁਲੰਦੀਆਂ ਨੂੰ ਛੂੰਹਦੇ ਹੋਏ ਤਾਂ ਹੀ ਅਸੀ ਆਪਣੀ ਮੰਜ਼ਲ ਤੇ ਅਸਾਨੀ ਨਾਲ ਪੁੱਜ ਸਕਦੇ ਹਾਂ।