accutane without birth control reddit
buy accutane 10mg uk
clujmuenchen.ro buy accutane uk
ਰਾਜਵੀਰ ਕਾਲਜ ਤੋਂ ਆਈ ਘਰ ਕੁੱਝ ਮਹਿਮਾਨ ਆਏ ਬੈਠੇ ਸਨ। ਉਸਨੇ ਸਾਰਿਆ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਉਸਦੇ ਪਾਪਾ ਨੇ ਕਿਹਾ, "ਆ ਰਾਜ ਪੁੱਤਰ ਇੱਧਰ ਬੈਠ", ਨੇੜੇ ਪਈ ਕੁਰਸੀ ਵੱਲ ਇਸ਼ਾਰਾ ਕੀਤਾ ਰਾਜਵੀਰ ਬੈਠ ਗਈ।
ਉਸਦੇ ਪਾਪਾ ਨੇ ਗੱਲ ਸ਼ੁਰੂ ਕੀਤੀ, "ਰਾਜ ਪੁੱਤ ਇਹ ਤੇਰੇ ਲਈ ਰਿਸ਼ਤਾ ਲੈ ਕੈ ਆਏ ਨ,ੇ ਬੜੇ ਖਾਨਦਾਨੀ ਲੋਕ ਨੇ ਸਾਡੀ ਧੀ ਤਾਂ ਜੀ ਬਹੁਤ ਗੁਣੀ ਐ ਨਿਰੀ ਗਊ ਐ ਗਊ…ਕਦੇ ਅੱਖ ਵਿਚ ਪਾਈ ਨੀ ਰੜਕੀ…", ਤਾਂ ਉਹ ਸਾਰੇ ਮਿੰਨਾ ਜਿਹਾ ਮੁਸਕਰਾਏ ਤੇ ਰਾਜਵੀਰ ਨੇ ਕਿਹਾ, "ਹੋਰ ਤਾਂ ਸਭ ਚੀਕ ਐ ਪਾਪਾ ਤੁਹਾਡੇ ਧੀ ਹਾਂ, ਗਊ ਹਾਂ ਪਰ ਦੇਖਿਓ ਕਿੱਤੇ ਪਸ਼ੂ ਸਮਝ ਕੇ ਐ ਬਿਗਾਨੇ ਘਰ ਨਾ ਬੰਨ ਦਿਓ। ਵਰ ਤੇ ਘਰ ਪਰਖ ਕੇ ਭਾਲਿਓ…", ਸਾਰੇ ਰਾਜਵੀਰ ਦੇ ਚਿਹਰੇ ਵੱਲ ਹੈਰਾਨੀ ਨਾਲ ਦੇਖ ਰਹੇ ਸਨ।