ਹੋ ਗਿਆ ਤੂੰ ਗੈਰਾਂ ਦਾ ਕਿਉ ਯਾਰਾ ਸਾਨੂੰ ਉਜਾੜ ਕੇ ।
ਦਿੱਲ ਰਾਖ ਕੀਤਾ ਦੋਸਤਾ ਸੱਧਰਾਂ ਸਾਡੀਆਂ ਸਾੜ ਕੇ ।
ਯਾਦ ਤੇਰੀ ਨਾਲ ਮੇਰੇ ਰਹਿੰਦੀ ਸਦਾ ਹੈ ਮਹਿਰਮਾ ,
ਜਦੋਂ ਮਰਜੀ ਤੂੰ ਵੇਖ ਲਈਂ ਆ ਸਾਡਾ ਸ਼ੀਨਾ ਪਾੜ ਕੇ।
ਮੁੱਲ ਨਾਂ ਪਾਇਆ ਕੌਡੀ ਤੁਸੀਂ ਕਦੇ ਮੇਰੇ ਪਿਆਰ ਦਾ ,
ਫਰਸ਼ ਤੇ ਲਿਆ ਸੁਟ ਦਿੱਤਾ ਤੂੰ ਅਰਸ਼ਾ ਉਤੇ ਚਾੜ ਕੇ ।
ਸੱਚ ਸਿਆਣੇ ਨੇ ਆਖਦੇ ਇਹ ਪੈਦਾ ਵਿਛੋੜਾ ਪਿਆਰ ਚ ,
ਤੂੰ ਪਿਆਰ ਗੂੜਾ ਹੋਰ ਕੀਤਾ ਬ੍ਰਿਹੋ ਦੀ ਅੱਗ ਚ ਸਾੜ ਕੇ ।
ਯਾਰ ਦੇ ਬਾਝੋ ਯਾਰ ਦਾ ਨਹੀਂ ਸਰਦਾ ਕਦੇ ਵੀ ਹਾਣੀਆ ,
ਲਾਜ ਰੱਖ ਆਪਣੇ ਪਿਆਰ ਦੀ ਤੂੰ ਜਾਹ ਨਾ ਲਿਤਾੜ ਕੇ ।
ਐ ਦਗੇ ਬਾਜਾ ਮਿੱਟਾ ਲੈ ਤੂੰ ਸ਼ੱਕ ਭਾਵੇਂਆਪਣੇ ਦਿੱਲ ਦਾ ,
ਲੈ ਪਰਖ ਭਾਵੇ ਈਸਾ ਦੇ ਵਾਂਗੂੰ ਪਿਆਰ ਨੂੰ ਸੂਲੀ ਚਾੜ ਕੇ ।
ਖ਼ੂਨ ਮੇਰਾ ਤੂੰ ਮਾਂਗ ਆਪਣੀ ਦੇ ਵਿੱਚ ਸਜਾ ਲਈਂ ਦੋਸਤਾ,
ਰੀਝ ਸਿੱਧੂ ਦੇ ਦਿੱਲ ਦੀ ਹੈ ਇਹੋ ਤੂੰ ਜਾਈ ਨਾਂ ਲਿਤਾੜ ਕੇ ।