ਸਭ ਰੰਗ

  •    ਨੈਤਿਕਤਾ ਬਨਾਮ ਅਨੈਤਿਕਤਾ / ਚੰਦ ਸਿੰਘ (ਲੇਖ )
  •    ਪਿਆਰ ਤੇ ਸਿਆਸਤ 'ਚ ਸਭ ਜਾਇਜ਼ / ਮਿੰਟੂ ਬਰਾੜ (ਲੇਖ )
  •    ਅੱਗੇ ਵੱਧਣਾ ਹੀ ਜ਼ਿੰਦਗੀ ਹੈ / ਮਨਜੀਤ ਤਿਆਗੀ (ਲੇਖ )
  •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
  •    ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ / ਸੰਜੀਵ ਝਾਂਜੀ (ਲੇਖ )
  •    ਤਾਈ ਦੇ 2500 ਰੁਪੈ / ਰਾਜਵਿੰਦਰ ਸਿੰਘ ਰਾਜਾ (ਵਿਅੰਗ )
  •    ਵੋਟ / ਗੁਰਬਾਜ ਭੰਗਚੜ੍ਹੀ (ਲੇਖ )
  •    ਬਹੁਤ ਸਾਰੇ ਚੁਰਸਤੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਜਲਵਾਯੂ ਪਰਿਵਰਤਨ / ਫੈਸਲ ਖਾਨ (ਲੇਖ )
  •    ਮੈਂ, ਮੇਰੀ ਛੱਡੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਦਾਦਾ-ਦਾਦੀ ਅਤੇ ਅਜੋਕੀ ਪੀੜ੍ਹੀ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਬਲੀ ਦਾ ਬੱਕਰਾ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਗੀਤਕਾਰ ਬਲਜਿੰਦਰ ਸੰਗੀਲਾਂ / ਸੰਦੀਪ ਰਾਣਾ (ਲੇਖ )
  •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  • ਜਲਵਾਯੂ ਪਰਿਵਰਤਨ (ਲੇਖ )

    ਫੈਸਲ ਖਾਨ   

    Email: khan.faisal1996@yahoo.in
    Cell: +91 99149 65937
    Address: ਦਸਗਰਾਈਂ
    ਰੋਪੜ India
    ਫੈਸਲ ਖਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਇਕ ਸਮਾ ਸੀ ਜਦੋ ਸਮੇ ਸਿਰ ਸਰਦੀ, ਸਮੇ ਸਿਰ ਗਰਮੀ ਅਤੇ ਸਮੇ ਸਿਰ ਬਰਸਾਤ ਹੁੰਦੀ ਸੀ।ਕਿਸਾਨ ਅਤੇ ਹੋਰ ਜਨ ਜੀਵਨ ਪੂਰੀ ਤਰਾ੍ਹ ਕੁਦਰਤ ਤੇ ਨਿਰਭਰ ਸੀ ਅਤੇ ਕੁਦਰਤ ਵੀ ਪੂਰਾ ਸਾਥ ਦਿੰਦੀ ਸੀ। ਮੋਟੇ ਅਖਰਾ ਵਿਚ ਕਿਹਾ ਜਾਵੇ ਤਾ ਮਨੁੱਖ ਅਤੇ ਕੁਦਰਤ ਦਾ ਸਬੰਧ ਬੜਾ ਹੀ ਪੱਕਾ ਅਤੇ ਪਿਆਰ ਭਰਿਆ ਸੀ। ਜਿਵੇਂ ਜਿਵੇਂ ਮਨੁੱਖ ਨੇ ਤਰੱਕੀ ਕੀਤੀ ਹੈ ਤੇ ਉਹ ਪੁਰਾਤਨ ਤੋ ਆਧੁਨਿਕ ਅਤੇ ਆਧੁਨਿਕ ਤੋ ਅਤਿ ਆਧੁਨਿਕ ਯੁਗ ਵਲ ਵਧਿਆ ਹੈ ਉਵੇ ਉਵੇ ਹੀ ਉਸ ਦਾ ਰਿਸਤਾ ਕੁਦਰਤ ਨਾਲ ਕਮਜੋਰ ਹੁੰਦਾ ਗਿਆ ਜਾ ਕਹਿ ਲਵੋ ਕਿ ਮਨੁੱਖ ਕੁਦਰਤ ਤੋ ਦੂਰ ਹੁੰਦਾ ਗਿਆ।ਜਿਵੇਂ ਜਿਵੇਂ ਮਨੁੱਖ ਦੀ ਸੋਚ ਲਾਲਚ ਭਰੀ ਹੁੰਦੀ ਗਈ ਤਿਵੇਂ ਤਿਵੇਂ ਹੀ ਉਸ ਨੇ ਕੁਦਰਤ ਨਾਲ ਦੁਰਵਿਵਹਾਰ ਕਰਨਾ ਸੁਰੂ ਕਰ ਦਿੱਤਾ।ਮਨੁੱਖ ਦਾ ਲਾਲਚ ਵਧਦਾ ਹੀ ਗਿਆ ਤੇ ਉਸ ਦੁਆਰਾ ਕੁਦਰਤ ਨਾਲ ਕੀਤੀਆ ਜਾ ਰਹੀਆ ਛੇੜਖਾਨੀਆ ਵੀ ਵਧਦੀਆ ਗਈਆਂ।ਮਨੁੱਖ ਨੇ ਆਪਣੀਆ ਗਤੀਵਿਧੀਆ ਕਾਰਨ ਵਾਤਾਵਰਨ ਦੇ ਤਾਪਮਾਨ ਵਿਚ ਵੱਡਾ ਬਦਲਾਅ ਲਿਆਂਦਾ ਹੈ , ਜਿਸ ਨੂੰ ਜਲਵਾਯੂ ਪਰਿਵਰਤਨ ਕਿਹਾ ਜਾਦਾ ਹੈ।ਲਗਾਤਾਰ ਵੱਧਦਾ ਜਾ ਰਿਹਾ ਮਨੁੱਖ ਦਾ ਲਾਲਚ ਉਸ ਦੇ ਸਾਹਮਣੇ ਗੰਭੀਰ ਸਮੱਸਿਆਵਾ ਪੈਦਾ ਕਰ ਰਿਹਾ ਹੈ।ਮਨੁੱਖ ਨੇ ਲਗਾਤਾਰ ਜੰਗਲਾ ਦੀ ਕਟਾਈ ਕਰਕੇ ਕੁਦਰਤ ਨਾਲ ਸਭ ਤੋ ਵੱਡਾ ਖਿਲਵਾੜ ਕੀਤਾ ਹੈ।ਉਸ ਤੋ ਬਾਅਦ ਅੰਧਾ-ਧੁੰਦ ਪਥਰਾਟੀ ਬਾਲਣਾ ਦੀ ਵਰਤੋ ਕਰਕੇ ਉਸ ਨੇ ਇਸ ਜਖਮ ਨੂੰ ਹੋਰ ਗਹਿਰਾ ਕੀਤਾ ਹੈ।ਰਹਿੰਦੀ ਖੂੰਹਦੀ 
    ਕਸਰ ਵਧਦੀਆ ਹੋਇਆ ਫੈਕਟਰੀਆ ਅਤੇ ਕਾਰਖਾਨਿਆ
    ਨੇ ਪੂਰੀ ਕਰ ਦਿੱਤੀ ਹੈ।ਲਗਾਤਾਰ ਵਧਦੀ ਹੋਈ ਜੰਗਲਾ 
    ਦੀ ਕਟਾਈ, ਲੋੜ ਤੋ ਵੱਧ ਪਥਰਾਟੀ ਬਾਲਣਾ ਦੀ ਵਰਤੋ ਅਤੇ
    ਵੱਧ ਰਹੇ ਫੈਕਟਰੀਆ ਅਤੇ ਕਾਰਖਾਨਿਆ ਆਦਿ ਵਿਚੋ 
    ਪੈਦਾ ਹੋਈ ਕਾਰਬਨ ਡਾਈਆਕਸਾਈਡ ਅਤੇ ਹੋਰ ਗਰੀਨ
    ਹਾਉਸ ਪ੍ਰਭਾਵ ਪੈਦਾ ਕਰਨ ਵਾਲੀਆ ਗੈਸਾਂ ਜੋ ਕਿ ਸੂਰਜ 
    ਦੀ ਗਰਮੀ ਨੂੰ ਧਰਤੀ ਤੇ ਰੋਕਣ ਵਿਚ ਸਹਾਈ ਹੁੰਦੀਆ ਹਨ,ਦੀ ਮਾਤਰਾ ਵੱਧ ਜਾਣ ਕਰਕੇ ਸੂਰਜ ਦੀ ਗਰਮੀ ਦੀ ਮਾਤਰਾ ਵੀ ਧਰਤੀ ਤੇ ਵਧਦੀ ਜਾ ਰਹੀ ਹੈ।ਜਿਸ ਨਾਲ ਵਿਸਵ ਦਾ ਤਾਪਮਾਨ ਵੱਧਦਾ ਜਾ ਰਿਹਾ ਹੈ।ਜਿਸ ਨੂੰ ਗਲੋਬਲ ਵਾਰਮਿੰਗ ਦਾ ਨਾ ਦਿੱਤਾ ਗਿਆ ਹੈ।
    ਵਿਸਵ ਦਾ ਵੱਧਦਾ ਹੋਇਆ ਤਾਪਮਾਨ ਧਰਤੀ ਤੇ ਰਹਿੰਦੇ ਹਰੇਕ ਤਪਕੇ ਨੂੰ ਪ੍ਰਭਾਵਿਤ ਕਰਦਾ ਹੈ।ਭਾਵੇ ਉਹ ਮਨੁੱਖ ਜਾਤੀ ਹੋਵੇ ਜਾ ਫਿਰ ਪਸੂ,ਪੰਛੀ ,ਜਾਨਵਰ ਹੋਣ ਜਾ ਫਿਰ ਪੋਦੇ।ਇਹ ਹਰੇਕ ਤਰਾ੍ਹ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ।ਇਹ ਗੰਭੀਰ ਸਮੱਸਿਆ ਮਨੁੱਖ ਦੁਆਰਾ ਹੀ ਪੈਦਾ ਕੀਤੀ ਗਈ ਹੈ ਤੇ ਅੱਜ ਇਸ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਹੈ ਕਿ ਅੱਜ ਇਸ ਕਰਕੇ ਸਾਰੀ ਧਰਤੀ ਤੇ ਹੀ ਖਤਰਾ ਮੰਡਰਾ ਰਿਹਾ ਹੈ।ਦੁਨੀਆ ਭਰ ਦੀਆ ਸੰਸਥਾਵਾ ਅਤੇ ਵਿਗਿਆਨੀ ਇਸ ਉਤੇ ਕੰਮ ਕਰ ਰਹੇ ਹਨ ਤਾ ਜੋ ਇਸ ਤੋ ਨਿਕਲ ਰਹੇ ਅਤੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਤੋ ਨਿਪਟਿਆਂ ਜਾ ਸਕੇ।
    ਵਿਸਵ ਦੇ ਵੱਧਦੇ ਹੋਏ ਤਾਪਮਾਨ ਕਾਰਨ ਗਲੇਸੀਅਰਾਂ ਤੇ ਪਈ ਲੱਖਾ ਟਨ ਬਰਫ ਪਿਘਲ ਕੇ ਪਾਣੀ ਪਾਣੀ ਹੋ ਰਹੀ ਹੈ ਜਿਸ ਨਾਲ ਬਹੁਤ ਹੀ ਭਿਆਨਕ ਨਤੀਜੇ ਨਿਕਲ ਰਹੇ ਹਨ।
    IPCC (Intergovernmental Panel on Climate Change)  ਦੀ ਇਕ ਰਿਪੋਰਟ ਜੋ ਕਿ ਅਪ੍ਰੈਲ ੨੦੦੭ ਵਿਚ ਆਈ ਸੀ , ਦੇ ਮੁਤਾਬਿਕ ਵਿਸਵ ਦੇ ਵੱਧਦੇ ਹੋਏ ਤਾਪਮਾਨ ਕਾਰਨ ਵੱਡੇ ਪੱਧਰ aੁਤੇ ਹੜ ਆਉਣਗੇ।ਜਿਸ ਨਾਲ ਵੱਡੇ ਪੱਧਰ ਉਤੇ ਜਾਨ ਮਾਲ ਦੀ ਹਾਨੀ ਹੋਵੇਗੀ।
    IPCC ਦੀ ਇਕ ਹੋਰ ਰਿਪੋਰਟ ਮੁਤਾਵਿਕ ਵਿਸਵ ਦੇ ਤਾਪਮਾਨ ਵੱਧਣ ਦੇ ਕਾਰਨ ਇਸ ਸਦੀ ਦੇ ਅੰਤ ਤੱਕ ਸਮੁੰਦਰਾ ਦੇ ਪਾਣੀ ਦਾ ਸਤਰ ੭ ਤੋ ੨੩ ਇੰਚ ਵੱਧ ਜਾਵੇਗਾ।ਜੋ ਕਿ ਸਮੁਚੀ ਮਾਨਵ ਜਾਤੀ ਲਈ ਖਤਰੇ ਦੀ ਘੰਟੀ ਹੈ।
    ਜਾਣਕਾਰਾਂ ਦਾ ਮੰਨਣਾ ਹੈ ਕਿ ਪ੍ਰਿਥਵੀ ਦਾ ਤਾਪਮਾਨ ੧.੫ ਤੋ ੨.੫ ਡਿਗਰੀ ਸੈਲਸੀਅਸ ਤੱਕ ਵਧਣ ਨਾਲ ਪ੍ਰਿਥਵੀ ਤੇ ਰਹਿੰਦੀਆ ਲਗਭਗ ੩੦% ਜਾਨਵਰਾ ਅਤੇ ਪੋਦਿਆ ਦੀ ਪ੍ਰਜਾਤਿਆ ਹਮੇਸਾ ਲਈ ਸਾਨੂੰ ਅਲਵਿਦਾ ਕਹਿ ਜਾਣਗੀਆ।ਉਥੇ ਹੀ IPCC  ਦਾ ਪੂਰਵ ਅਨੁਮਾਨ ਹੈ ਕਿ ਇਸ ਸਦੀ ਦੇ ਅੰਤ ਤੱਕ ਪ੍ਰਿਥਵੀ ਦਾ ਤਾਪਮਾਨ ੧.੮ ਤੋ ੪ ਡਿਗਰੀ ਸੈਲਸੀਅਸ ਤੱਕ ਵੱਧ ਜਾਵੇਗਾ।
    ਉਥੇ ਹੀ ਵਿਸਵ ਸਿਹਤ ਸੰਸਥਾ (WHO) ਦਾ ਕਹਿਣਾ ਹੈ ਕਿ ੨੦੩੦ ਅਤੇ ੨੦੫੦ ਦੇ ਵਿਚਕਾਰ ਹਰ ਸਾਲ  ਆਮ ਹੋਣ ਵਾਲੀਆ ਮੋਤਾਂ ਨਾਲੋ ੨੫੦੦੦੦ ਜਿਆਦਾ ਮੋਤਾ ਕੁਪੋਸਣ, ਮਲੇਰੀਆ , ਡਾਇਰੀਆ ਅਤੇ ਹੀਟ ਸਟਰੈਸ ਆਦਿ ਕਾਰਨਾ ਕਰਕੇ ਹੋਣਗੀਆ ਜਿਸ ਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਹੋਵੇਗਾ।
    ਉਪਰੋਕਤ ਸਾਰੀਆ ਗੱਲਾ ਵਿਚ ਇਕ ਭਿਆਨਕ ਸੰਦੇਸ ਜਾ ਕਹਿ ਲਵੋ ਇਕ ਭਿਆਨਕ ਸੱਚ ਲੁਕਿਆ ਹੋਇਆ ਹੈ ਕਿ ਜੇਕਰ ਅੱਜ ਵੀ ਸਾਵਧਾਨ ਨਾ ਹੋਏ ਤਾ ਸਾਨੂੰ ਸੰਭਲਣ ਦਾ ਮੋਕਾ ਸਾਇਦ ਨਹੀ ਮਿਲੇਗਾ, ਕਿਉਕਿ ਇਹ ਬਹੁਤ ਹੀ ਧੀਮਾ ਪਰਿਵਰਤਨ ਹੈ, ਇਹ ਹੀ ਕਾਰਨ ਹੈ ਕਿ ਇਸ ਦਾ ਬਹੁਤਾ ਪ੍ਰਭਾਵ ਸਾਡੇ ਰੋਜਾਨਾ ਜੀਵਨ ਵਿਚ ਦੇਖਣ ਨੂੰ ਨਹੀ ਮਿਲਦਾ। ਪਰ ਇਸ ਦੇ ਭਿਆਨਕ ਨਤੀਜੇ ਸਾਡੇ ਸਾਹਮਣੇ ਹਨ ਅਤੇ ਹੋਰ ਭਿਆਨਕ ਨਤੀਜੇ ਭਵਿਖ ਵਿਚ ਦੇਖਣ ਨੂੰ ਮਿਲ ਸਕਦੇ ਹਨ।ਜਲਵਾਯੂ ਪਰਿਵਰਤਨ ਨੂੰ ਲੈ ਕੇ ਵਿਸਵ ਪੱਥਰ ਉਤੇ ਮੁਹਿੰਮਾ ਚਲ ਰਹੀਆ ਹਨ।ਸਭ ਤੋ ਜਰੂਰੀ ਹੈ ਕਿ ਕਾਰਬਨ ਡਾਇਆਕਸਾਈਡ ਅਤੇ ਗਰੀਨ ਹਾਉਸ ਗੈਸਾ ਦੇ ਮੁੱਖ ਸ੍ਰੋਤਾ ਦੀ ਪਛਾਣ ਕਰੀਏ ਤੇ ਉਹਨਾ ਨੂੰ ਠੱਲ ਪਾਉਣ ਦੇ ਤਾਰੀਕੇ ਲੱਭਿਏ।ਜਿਵੇਂ ਕਿ ਫੈਕਟਰੀਆਂ ਅਤੇ ਕਾਰਖਾਨਿਆ ਵਿਚੋ ਨਿਕਲਣ ਵਾਲੇ ਧੂੰਏ ਨੂੰ ਫਿਲਟਰ ਕਰਕੇ ਛੱਡਿਏ।ਸਵੈ ਚਲਿਤ ਵਾਹਨਾ ਦੀ ਘੱਟੋ ਘੱਟ ਵਰਤੋ ਕਰੀਏ।ਪਥਰਾਟੀ ਬਾਲਣਾ ਉਤੇ ਆਪਣੀ ਨਿਰਭਰਤਾ ਨੂੰ ਘਟਾਈਏ।ਊਰਜਾ ਦੇ ਨਵੇ ਸ੍ਰੋਤਾਂ ਦੀ ਖੋਜ ਕਰੀਏ ਅਤੇ ਊਰਜਾ ਦੇ ਨਵਿਆਉਣਯੋਗ ਸ੍ਰੋਤਾਂ ਦੀ ਵਰਤੋ ਨੂੰ ਵਧਾਈਏ।
    ਇਸ ਮੁੱਦੇ ਪ੍ਰਤਿ ਲੋਕਾ ਵਿਚ ਜਾਗਰੁਕਤਾ ਦੀ ਘਾਟ ਹੈ।ਜੇਕਰ ਅਸੀ ਚਾਹੁੰਦੇ ਹਾ ਕਿ ਇਸ ਸਮੱਸਿਆ ਪ੍ਰਤਿ ਵੱਡੇ ਪੱਧਰ ਉਤੇ ਕਦਮ ਚੁੱਕੇ ਜਾਣ ਅਤੇ ਵੱਡੇ ਪੱਧਰ ਉਤੇ ਕਾਰਜ ਹੋਵੇ ਤਾ ਲੋਕਾ ਵਿਚ ਜਾਗਰੁਕਤਾ ਲਿਆਉਣੀ ਬਹੁਤ ਹੀ ਜਰੂਰੀ ਹੈ ਕਿਉਕਿ ਜਾਗਰੁਕਤਾ ਦੇ ਨਾਲ ਹੀ ਇਸ ਸਮੱਸਿਆ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ।