amoxicillin 500mg uses
amoxicillin 500mg
uses ਸਮੁੰਦਰ ਜਦ ਕਦੇ ਫੁੰਕਾਰਦਾ ਹੈ।
ਉਹ ਬੇੜੇ ਡੋਬਦਾ ਹੈ, ਮਾਰਦਾ ਹੈ।
ਉਹੀ ਫਿਰ ਸ਼ਾਂਤ ਸਾਗਰ ਹੋਣ ਵੇਲੇ,
ਕਰੋੜਾਂ ਬੇੜਿਆਂ ਨੂੰ ਤਾਰਦਾ ਹੈ।
ਮੈਂ ਖ਼ੁਦ ਵੀ ਆਪ ਅੱਖੀਂ ਵੇਖਿਆ ਹੈ,
ਕਿ ਤਾਕਤਵਰ ਕਿਵੇਂ ਹੰਕਾਰਦਾ ਹੈ।
ਤੂੰ ਕਿਸਦੇ ਜਾਲ ਵਿਚ ਉਲਝੀ ਨੀ ਜਿੰਦੇ,
ਇਹ ਮਾਹੀਗੀਰ ਦੂਜੇ ਪਾਰ ਦਾ ਹੈ।
ਇਹ ਜਿਹੜਾ ਚੋਗ ਚੁਗਦੈ ਮੋਤੀਆਂ ਦੀ,
ਪਰਿੰਦਾ ਓਪਰੀ ਜਹੀ ਡਾਰ ਦਾ ਹੈ।
ਹਜ਼ਾਰਾਂ ਜ਼ਖ਼ਮ ਖਾਧੇ ਦਿਲ ਮਿਰੇ ਨੇ,
ਅਜੇ ਵੀ ਬਾਜ਼ ਨੂੰ ਲਲਕਾਰਦਾ ਹੈ।
ਮੈਂ ਦਿਲ ਦਰਿਆ ਨੂੰ ਜੇਕਰ ਪਾਰ ਕੀਤਾ,
ਇਹ ਸਾਰਾ ਕਰਮ ਉਸ ਇਕਰਾਰ ਦਾ ਹੈ।