ਸਭ ਰੰਗ

  •    ਅਧਿਆਪਕ ਜੋ ਮੇਰੇ ਦਿਲ ਵਿੱਚ ਵੱਸਦੇ ਨੇ / ਚਰਨਜੀਤ ਕੈਂਥ (ਲੇਖ )
  •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
  •    ਭੈਣ ਘਰ ਭਾਈ ਤੇ ਸਹੁਰੇ ਘਰ ਜਵਾਈ / ਰਮੇਸ਼ ਸੇਠੀ ਬਾਦਲ (ਲੇਖ )
  •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
  •    ਮੇਰੀ ਸਰਦਲ ਦੇ ਦੀਵੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਖੁਸ਼ੀ ਤੋਂ ਵੱਡਾ ਕੋਈ ਗਹਿਣਾ ਨਹੀ / ਵਿਵੇਕ (ਲੇਖ )
  •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਾਜਪ੍ਰੀਤ / ਰਿਸ਼ੀ ਗੁਲਟੀ (ਲੇਖ )
  •    ਹੁਕਮਨਾਮਿਆਂ ਰਾਹੀਂ ਸਤਿਗੁਰ ਰਾਮ ਸਿੰਘ ਜੀ ਦਾ ਬਿੰਬ / ਲਾਭ ਸਿੰਘ ਖੀਵਾ (ਡਾ.) (ਲੇਖ )
  •    ਵੋਟ ਮੰਗਤਿਆਂ ਤੋਂ ਬਚਣ ਦਾ ਕਾਰਗਰ ਘਰੇਲੂ ਨੁਸਖਾ / ਮਿੰਟੂ ਬਰਾੜ (ਵਿਅੰਗ )
  • ਅਧਿਆਪਕ ਜੋ ਮੇਰੇ ਦਿਲ ਵਿੱਚ ਵੱਸਦੇ ਨੇ (ਲੇਖ )

    ਚਰਨਜੀਤ ਕੈਂਥ   

    Email: ncollegiate@yahoo.com
    Cell: +91 98151 64358
    Address: ਅਹਿਮਦਗੜ੍ਹ
    ਸੰਗਰੂਰ India
    ਚਰਨਜੀਤ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    buy antibiotics online

    amoxicillin uk poisel.cz amoxicillin over the counter
    ਮੈਨੂੰ ਵਿਦਿਆਰਥੀ ਜੀਵਨ ਦਾ ਪੰਧ ਮੁਕਾਇਆਂ ਅੱਜ 39 ਸਾਲ ਬੀਤ ਗਏ। ਮੈਂ ਅੱਜ ਵੀ ਜਦੋਂ ਕਦੇ ਫੁਰਸਤ ਦੇ ਪਲਾਂ ਵਿੱਚ ਗੁਆਚ ਆਪਣੇ ਬੀਤੇ ਬਚਪਨ ਵਿੱਚ ਪਹੁੰਚ ਜਾਂਦਾ ਹਾਂ ਤਾਂ ਮੈਨੂੰ ਮੇਰੇ ਬਚਪਨ ਦੇ ਅਧਿਆਪਕ ਗੁਰੂ ਇੱਕ-ਇੱਕ ਕਰਕੇ ਬਹੁਤ ਯਾਦ ਆਉਂਦੇ ਹਨ। ਅੱਜ ਭਾਂਵੇ ਮੇਰੇ ਵੀ ਦੋਹਤੇ ਦੋਹਤੀਆਂ ਵਿਦਿਆਰਥੀ ਜੀਵਨ ਵਿੱਚ ਹਨ। ਮੈਨੂੰ ਵਿਦਿਆਰਥੀ ਜੀਵਨ ਵਿੱਚ ਮਿਲੇ ਬੇ-ਅਥਾਹ ਗੁਰੂ ਪਿਆਰ ਨੂੰ ਯਾਦ ਕਰਕੇ ਮੈਂ ਬਹੁਤ ਭਾਵੁਕ ਹੋ ਜਾਂਦਾ ਹਾਂ। ਇਹ ਗੁਰੂ ਪਿਆਰ ਰਾਤੀਂ ਇੱਕ ਸੁਪਨੇ ਵਿੱਚ ਮਿਲੇ ਮੇਰੇ ਪਿਆਰੇ ਅਧਿਆਪਕ ਸ. ਚਮਕੌਰ ਸਿੰਘ ਗੁਆਰਾ ਦੀ ਮੁਹੱਬਤ ਸਦਕਾ ਸਾਰਾ ਵਿਦਿਆਰਥੀ ਜੀਵਨ ਇੱਕ ਫਿਲਮ ਵਾਂਗ ਅੱਖਾਂ ਅੱਗੇ ਘੁੰਮ ਗਿਆ। ਉਹਨਾਂ ਸਾਰੇ ਪਿਆਰੇ ਅਧਿਆਪਕਾਂ ਦੀ ਯਾਦ ਵਿੱਚ ਭਾਵੁਕ ਹੋ ਗਿਆ। ਉਸ ਸਮੇਂ ਵਕਤ ਦੇਖਿਆ ਤਾਂ ਕੋਈ ਸਵੇਰ ਦੇ ਸਵਾ ਤਿੰਨ ਵੱਜ ਚੁੱਕੇ ਸਨ। ਇਕਾਂਤ ਦੇ ਪਲਾਂ ਨੇ ਕਲਮ ਚੁੱਕਣ ਲਈ ਮਜਬੂਰ ਕਰ ਦਿੱਤਾ। ਸੁਪਨੇ ਤੋਂ ਬਾਅਦ ਆਈ ਯਾਦ ਅੱਖਾਂ ਵਿੱਚੋਂ ਨੀਂਦ ਉਡਾ ਦਿੰਦੀ ਹੈ। ਵਿਦਿਆਰਥੀ ਅਤੇ ਅਧਿਆਪਕ ਦੇ ਪਾਕ ਰਿਸ਼ਤੇ ਦਾ ਮੋਹ ਅੱਖਾਂ ਵਿੱਚੋਂ ਹੰਝੂ ਬਣ-ਬਣ ਡੁੱਲਣ ਲੱਗ ਪੈਂਦਾ ਹੈ। 
    ਯਾਦ ਕਰਦਾਂ ਹਾਂ ਜਦੋਂ ਮੈਂ ਪਹਿਲੀ ਕਲਾਸ ਤੋਂ ਲੈ ਕੇ ਚੌਥੀ ਕਲਾਸ ਤੱਕ ਗੌਰਮਿੰਟ ਪ੍ਰਾਇਮਰੀ ਸਕੂਲ ਬਹਾਦਰਗੜ੍ਹ ਵਿੱਚ ਪੜ੍ਹਦਾ ਸੀ। ਸਾਨੂੰ ਪੜ੍ਹਾਉਂਦੇ ਅਧਿਆਪਕ ਅਤੇ ਉਹਨਾਂ ਦੇ ਬੱਚੇ ਵੀ ਸਾਡੇ ਸਹਿਪਾਠੀ ਸਨ। ਉਹਨਾਂ ਅਧਿਆਪਕਾਂ ਦੇ ਪੋਤੇ ਪੋਤੀਆਂ ਜਦੋਂ ਵੀ ਕਦੇ ਮੈਨੂੰ ਮਿਲਦੇ ਹਨ ਤਾਂ ਮੈਂ ਉਹਨਾਂ ਦਾ ਹਾਲ ਪੁੱਛਦਾ ਰਹਿੰਦਾ ਹਾਂ ਅਤੇ ਬੱਚਿਆਂ ਨਾਲ ਉਹਨਾਂ ਦੇ ਦਾਦੀ ਜਾਂ ਦਾਦਾ ਜੀ ਕੋਲੋਂ ਪੜ੍ਹਦੇ ਸਮੇਂ ਨੂੰ ਯਾਦ ਕਰਦਾ ਹਾਂ। ਇਹ ਕਿੰਨਾ ਪਿਆਰਾ ਰਿਸ਼ਤਾ ਹੈ। ਜਿਸ ਨੂੰ ਮੈਂ ਆਪਣੇ ਜੀਵਨ ਦੇ ਆਖਰੀ ਸਾਹਾਂ ਤੱਕ ਵੀ ਨਹੀ ਭੁੱਲ ਸਕਦਾ। 
    ਮੈਨੂੰ ਕਿੰਨੀ ਹੈਰਾਨੀ ਹੁੰਦੀ ਹੈ ਅੱਜ ਵੀ ਜਦੋਂ ਕਦੇ ਮੇਰੇ ਅਧਿਆਪਕ ਮੈਨੂੰ ਮੇਰਾ ਨਾਂ ਲੈ ਕੇ ਮੇਰਾ ਹਾਲ ਪੁੱਛਦੇ ਹਨ। ਕਿਉਂਕਿ ਉਹਨਾਂ ਪਤਾ ਨਹੀ ਆਪਣੇ ਜੀਵਨ ਵਿੱਚ ਕਿੰਨਿਆਂ ਹੀ ਬੱਚਿਆਂ ਨੂੰ ਵਿੱਦਿਆ ਦਾ ਮਾਰਗ ਦਿਖਾਇਆ ਹੋਵੇਗਾ। ਇਹ ਅਧਿਆਪਕ ਸ. ਰਛਪਾਲ ਸਿੰਘ ਜੀ ਹਨ, ਸ਼ਾਇਦ ਇਹਨਾਂ ਦਾ ਪਿੰਡ ਪੱਖੋਵਾਲ ਸੀ। ਇਹਨਾਂ ਦੀ ਛਤਰ ਛਾਇਆ ਵਿੱਚ ਪਹਿਲੀ ਤੋਂ ਚੌਥੀ ਕਲਾਸ ਤੱਕ ਰਿਹਾ। ਉਸ ਸਮੇਂ ਇਹਨਾਂ ਕੋਲ ਡਾਕ ਵਿਭਾਗ ਦੀ ਜੁੰਮੇਵਾਰੀ ਵੀ ਸੀ। ਜੋ ਸਾਨੂੰ ਦੁਪਿਹਰ ਸਮੇਂ ਸਕੂਲ ਅਤੇ ਰੇਲਵੇ ਸਟੇਸ਼ਨ ਉਪੱਰ ਲੱਗੇ ਲੈਟਰ ਬਾੱਕਸ ਵਿੱਚੋਂ ਚਿੱਠੀਆਂ ਨੂੰ ਕੱਢ ਕੇ ਉਹਨਾਂ ਉਪੱਰ ਮੋਹਰਾਂ ਲਾਉਣ ਦੀ ਜਿੰਮੇਵਾਰੀ ਵੀ ਦਿੰਦੇ ਸਨ। ਜਿਸ ਨੂੰ ਅਸੀਂ ਚਾਂਈ-ਚਾਂਈ ਕਰਦੇ ਹੁੰਦੇ ਸੀ। ਉਸ ਸਮੇਂ ਦੇ ਅਧਿਆਪਕ ਰਾਮ ਰਛਪਾਲ ਜੀ ਅਤੇ ਉਹਨਾਂ ਦੀ ਪਤਨੀ ਵੀ ਮੇਰੇ ਸਕੂਲ ਵਿੱਚ ਹੀ ਪੜਾਉਂਦੇ ਸਨ। ਅੱਜ ਵੀ ਮੈਂ ਹਰ ਰੋਜ ਸਵੇਰੇ ਸੈਰ ਸਮੇਂ ਉਹਨਾਂ ਦੇ ਦਰਸ਼ਨ ਕਰਕੇ ਗੱਦ-ਗੱਦ ਹੋ ਜਾਂਦਾ ਹਾਂ। ਪ੍ਰ੍ਰੰਤੂ ਉਹਨਾਂ ਦੇ ਚੱਲਣ ਦੀ ਸਪੀਡ ਦਾ ਮੈਂ ਅੱਜ ਵੀ ਕੋਈ ਮੁਕਾਬਲਾ ਨਹੀ ਕਰ ਸਕਦਾ। ਸਾਡੇ ਹੈੱਡਮਾਸਟਰ ਸ. ਦਲੀਪ ਸਿੰਘ ਜੀ ਘੁੰਗਰਾਣਾ ਪਿੰਡ ਤੋਂ ਸਨ। ਮਾਸਟਰ ਹਰਬੰਸ ਸਿੰਘ ਉਹਨਾਂ ਦੀ ਪਤਨੀ ਕੁਲਦੀਪ ਕੌਰ ਜੀ ਵੀ ਪੜ੍ਹਾਉਂਦੇ ਸਨ।ਜੋ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਮੇਰੇ ਦੋਸਤ ਜਸਵਿੰਦਰ ਸਿੰਘ ਖਹਿਰਾ (ਜੱਸੂ) ਉਹਨਾਂ ਦੇ ਮਾਤਾ ਜੀ ਵੀ ਸਾਨੂੰ ਪੜ੍ਹਾਉਂਦੇ ਸਨ। ਜੋ ਅੱਜ ਪਿੰਡ ਰੰਗੂਵਾਲ ਵਿੱਖੇ ਰਹਿੰਦੇ ਹਨ। ਇਹ ਯਾਦਾਂ ਸੰਨ 1968 ਤੋਂ 1972 ਤੱਕ ਦੀਆਂ ਨੂੰ ਦਿਲ ਵਿੱਚ ਸਮੇਟ 31 ਮਾਰਚ ਨੂੰ ਰਿਜਲਟ ਵਾਲੇ ਦਿਨ ਅਧਿਆਪਕਾਂ ਉੱਪਰ ਫੁੱਲਾਂ ਦੀ ਵਰਖਾ ਕਰਕੇ ਮੈਂ ਚੌਥੀ ਕਲਾਸ ਵਿੱਚੋਂ ਪਾਸ ਹੋ ਕੇ 1972 ਵਿੱਚ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਛਪਾਰ ਰੋਡ ਅਹਿਮਦਗੜ੍ਹ ਵਿਖੇ ਜਾ ਦਾਖਲ ਹੋ ਗਿਆ।ਪੰਜਵੀਂ ਕਲਾਸ ਇਸ ਸਕੂਲ ਵਿੱਚ ਪਹਿਲੀ ਵਾਰ ਹੀ ਸ਼ੁਰੂ ਹੋਈ ਸੀ। 
    ਮੈਂ ਉਸ ਕਲਾਸ ਦਾ ਪਹਿਲਾਂ ਵਿਦਿਆਰਥੀ ਸੀ। ਜਿਸ ਕਰਕੇ ਮੇਰਾ ਰੋਲ ਨੰਬਰ ਇੱਕ ਪੰਜਵੀਂ ਤੋਂ ਲੈ ਕੇ ਦਸਵੀਂ ਕਲਾਸ ਤੱਕ ਰਿਹਾ। ਮੈਂ ਕਲਾਸ ਵਿੱਚ ਪਹਿਲੇ ਬੈਂਚ ਉਪਰ ਬੈਠ ਕੇ ਪੜ੍ਹਿਆ ਜਿਸ ਸਦਕਾ ਮੇਰਾ ਸਾਰੇ ਅਧਿਆਪਕਾਂ ਨਾਲ ਨੇੜੇ ਦਾ ਰਿਸ਼ਤਾ ਬਣਿਆ ਰਿਹਾ ਤੇ ਮੈਂ ਉਹਨਾਂ ਦੇ ਪਿਆਰ ਦਾ ਮੁਰੀਦ ਬਣਿਆ ਰਿਹਾ। 
    ਉਸ ਸਮੇਂ ਸਾਡੇ ਪੰਜਵੀ ਕਲਾਸ ਦੇ ਅਧਿਆਪਕ ਬਹੁਤ ਹੀ ਪਿਆਰੇ ਛੋਟੇ ਕੱਦ, ਸਾਵਲੇ ਰੰਗ ਦੇ ਮੇਰੇ ਗੁਰੂ ਸ. ਭਵਖੰਡਨ ਸਿੰਘ ਜੀ ਤੋਂ ਸਿੱਖਿਆ ਹਾਸਲ ਕੀਤੀ। ਉਹਨਾਂ ਦੀਆਂ ਇਕ ਦੋ ਗੱਲਾਂ ਨੂੰ ਮੈਂ ਜਿੰਦਗੀ ਵਿੱਚੋਂ ਕਦੇ ਵੀ ਨਹੀ ਭੁੱਲ ਸਕਦਾ। ਉਹ ਮੈਨੂੰ ਹੱਸਦੇ ਹੋਏ ਮੇਰੀਆਂ ਗੱਲ੍ਹਾਂ ਦੇ ਵਿੱਚ ਪੈਂਦੇ ਟੋਇਆਂ ਨੂੰ ਦੇਖ ਕਹਿੰਦੇ ਹੁੰਦੇ ਸੀ ਕਿ “ਤੂੰ ਸੱਸ ਨੂੰ ਬਹੁਤ ਪਿਆਰਾ ਹੋਏਗਾ” ਸੋ ਉਹਨਾਂ ਦੇ ਬੋਲਾਂ ਦੀ ਬਦੌਲਤ ਮੈਂ ਆਪਣੀ ਸੱਸ ਮਾਂ ਦਾ ਬਹੁਤ ਪਿਆਰ ਪਾ ਰਿਹਾ ਹਾਂ। ਇਹ ਵੀ ਗੁਰੂਆਂ ਦਾ ਆਸ਼ੀਰਵਾਦ ਹੀ ਹੁੰਦਾ ਹੈ। ਮੈਂ ਉਹਨਾਂ ਕੋਲੋਂ ਸਿਰਫ ਇੱਕ ਸਾਲ ਹੀ ਪੜ੍ਹਿਆ ਫਿਰ ਉਹ ਬਦਲਕੇ ਕਿਤੇ ਹੋਰ ਚੱਲੇ ਗਏ। ਮੈਨੂੰ ਕਦੇ ਮਿਲੇ ਨਹੀ। ਪਰੰਤੂ ਦਿਲ ਵਿੱਚ ਹਮੇਸ਼ਾ ਵਸਦੇ ਹਨ। 
    ਅਗਲੀ ਕਲਾਸ ਵਿੱਚ ਨਵੇਂ ਅਧਿਆਪਕਾਂ ਦੀ ਛਤਰ ਛਾਇਆ ਮਿਲੀ ਜਿਹਨਾਂ ਵਿੱਚ ਮਾਸਟਰ ਸ. ਹਰਨੇਕ ਸਿੰਘ ਬੁਟਾਹਰੀ, ਸ. ਹਰਚਰਨ ਸਿੰਘ ਘਣਗਸ, ਸ. ਚਮੌਕਰ ਸਿੰਘ ਗੁਆਰਾ, ਗਿਆਨੀ ਗੁਰਨਾਮ ਸਿੰਘ, ਸ੍ਰੀ ਸੁਰਿੰਦਰ ਕੁਮਾਰ ਸ਼ਰਮਾ ਪੋਹੀੜ੍ਹ, ਹਿੰਦੀ ਦੇ ਅਧਿਆਪਕ ਜਗਨ ਨਾਥ ਸ਼ਾਸਤਰੀ ਜੀ ਸਾਡੇ ਮੁੱਖ ਅਧਿਆਪਕ ਗਿਆਨੀ ਸੁੱਚਾ ਸਿੰਘ ਜੀ, ਡਰਾਇੰਗ ਮਾਸਟਰ ਬਲਵੀਰ ਸਿੰਘ, ਕੁਲਵੰਤ ਸਿੰਘ ਜੋ ਛਪਾਰ ਤੋਂ ਸਨ। ਸਾਡੇ ਪੀ.ਟੀ ਮਾਸਟਰ ਸ. ਪ੍ਰਕਾਸ਼ ਸਿੰਘ ਅਤੇ ਭੁਪਿੰਦਰ ਸਿੰਘ ਕਿਲਾ ਰਾਏਪੁਰ ਤੋਂ ਸਨ। ਸਾਰੇ ਹੀ ਅਧਿਆਪਕ ਮੈਨੂੰ ਬਹੁਤ ਪਿਆਰ ਕਰਦੇ ਸਨ। ਮੈਂ ਸਾਰਿਆਂ ਦਾ ਤਹਿ ਦਿਲੋਂ ਸਤਿਕਾਰ ਅਤੇ ਸੇਵਾ ਕਰਦਾ ਹੁੰਦਾ ਸੀ। 
    ਉਸ ਸਮੇਂ ਸਾਰੇ ਅਧਿਆਪਕ ਆਪਣੇ ਸਾਈਕਲਾਂ ਉਪਰ ਹੀ ਸਕੂਲ ਆਉਂਦੇ ਹੁੰਦੇ ਸਨ ਅਤੇ ਵਿਦਿਆਰਥੀ ਵੀ ਸਾਇਕਲਾਂ ਉੱਪਰ ਹੀ ਆਉਂਦੇ ਸਨ। ਮੈਂ ਆਪਣੇ ਘਰ ਤੋਂ ਪੈਦਲ ਹੀ ਪੜ੍ਹਨ ਜਾਂਦਾ ਹੁੰਦਾ ਸੀ। ਸਕੂਲ ਦੇ ਕੰਮਾਂ ਵਿੱਚ ਮੈਂ ਸਭ ਤੋਂ ਮੋਹਰੀ ਹੁੰਦਾ ਸੀ। ਸਾਰੇ ਅਧਿਆਪਕ ਮੇਰੀ ਹੀ ਡਿਊਟੀ ਲਾਉਂਦੇ ਸਨ। ਮੈਂ ਦਿੱਤੀ ਹੋਈ ਜਿੰੇਮੇਵਾਰੀ ਤਨਦੇਹੀ ਨਾਲ ਨਿਭਾਉਂਦਾ ਸੀ। ਜਿਸ ਸਦਕਾ ਮੈਂ ਆਪਣੇ ਜੀਵਨ ਵਿੱਚ ਵੀ ਸਫਲ ਹਾਂ। ਇਹ ਸਾਰੀ ਉਹਨਾਂ ਦੀ ਹੀ ਦੇਣ ਹੈ। 
    ਮੈਂ ਸਕੂਲ ਦੇ ਵਿੱਚ ਅਖੰਡ ਪਾਠ ਲਈ ਵੀ ਸੇਵਾ ਦੀ ਡਿਊਟੀ ਲਵਾਉਂਦਾ। ਮੈਂ ਸਕੂਲ ਦੀ ਬੈਂਡ ਦੀ ਟੀਮ ਵਿੱਚ ਵੀ ਸੇਵਾ ਸੁਰਿੰਦਰ ਕੁਮਾਰ ਸ਼ਰਮਾ ਜੀ ਦੀ ਛਤਰ ਛਾਇਆ ਹੇਠ ਨਿਭਾਈ। ਮੈਂ ਐਨ.ਸੀ.ਸੀ ਦਾ ਵੀ ਵਿਦਿਆਰਥੀ ਰਿਹਾ। ਮੈਨੂੰ ਲਿਖਣ ਦੀ ਚਿਣਗ ਮੇਰੇ ਹਿੰਦੀ ਵਾਲੇ ਸ੍ਰੀ ਜਗਨ ਨਾਥ ਜੀ ਨੇ ਲਾਈ। ਉਹ ਛੁੱਟੀਆਂ ਵਿੱਚ ਕਹਿੰਦੇ ਹੁੰਦੇ ਸਨ ਕਿ 100 ਲੇਖ ਲਿਖਣੇ ਹਨ। ਸਾਰੀ ਕਾਪੀ ਲਿਖਾਈਆਂ ਨਾਲ ਭਰ ਦੇਣੀ ਹੈ। ਉਸ ਲਿਖਣ ਦੀ ਆਦਤ ਨੇ ਮੇਰੇ ਕੋਲੋਂ ਦਸਵੀਂ ਵਿੱਚ ਹੀ ਇੱਕ ਨਾਵਲ ਲਿਖਵਾ ਦਿੱਤਾ ਸੀ। ਕਿਉਂਕਿ ਲਿਖਣ ਦੇ ਗੁਰ ਮੇਰੇ ਗੁਰੂ ਦੇ ਸਨ। 
    ਮੇਰੇ ਡਰਾਇੰਗ ਮਾਸਟਰ ਬਲਵੀਰ ਸਿੰਘ ਜੀ ਮੈਨੂੰ ਬਹੁਤ ਪਿਆਰ ਕਰਦੇ ਸਨ। ਕਿਉਂਕਿ ਮੇਰੀ ਡਰਾਇੰਗ ਬਹੁਤ ਖੂਬਸੂਰਤ ਸੀ। ਉਹ ਮੈਨੂੰ 100 ਵਿਚੋਂ 100 ਤੋਂ ਵੱਧ ਨੰਬਰ ਦੇਣਾ ਚਾਹੁੰਦੇ ਸਨ ਪਰ ਉਹ ਕਹਿੰਦੇ ਮੈਂ ਦੇ ਨਹੀ ਸਕਦਾ। 
    ਮਾਸਟਰ ਚਮਕੌਰ ਸਿੰਘ ਜੀ ਉਸ ਸਮੇਂ ਆਪਣੇ ਪਿੰਡ ਗੁਆਰਾ ਜੋ ਮਲੇਰਕੋਟਲਾ ਦੇ ਨਜਦੀਕ ਹੈ ਤੋਂ ਮੋਟਰ ਸਾਇਕਲ ਉੱਪਰ ਆਉਂਦੇ ਸਨ। ਉਹਨਾਂ ਦੀ ਸ਼ਖਸ਼ੀਅਤ ਬਹੁਤ ਹੀ ਪ੍ਰਭਾਵਸ਼ਾਲੀ ਸੀ। ਗਲੇ ਵਿੱਚ ਸਕਾਰਫ ਪਾਇਆ ਹੁੰਦਾ ਸੀ। ਉਹਨਾਂ ਨੂੰ ਕੰਨਟੀਨ ਤੋਂ ਲੌਂਗ ਲੈਚੀਆਂ ਵਾਲੀ ਚਾਹ ਲਿਆ ਕੇ ਪਿਲਾਉਣਾ ਮੇਰੀ ਡਿਊਟੀ ਹੁੰਦੀ ਸੀ। ਕਿਉਂਕਿ ਮੈਂ ਹਰ ਕੰਮ ਨੂੰ ਖੁਸ਼ੀ-ਖੁਸ਼ੀ ਕਰਦਾ ਸੀ। ਜਦੋਂ ਕਦੇ ਕਿਸੇ ਦੀ ਕਲਾਸ ਵਿੱਚ ਡੰਡਾ ਪਰੇਡ ਕਰਨੀ ਹੁੰਦੀ ਸੀ ਤਾਂ ਵੀ ਸਾਰੇ ਅਧਿਆਪਕ ਮੈਨੂੰ ਹੀ ਕਹਿੰਦੇ “ਚੱਲ ਬਈ ਸੇਵਾਦਾਰਾ ਹਰਫਨ ਮੌਲਾ ਲੈ ਕੇ ਆ।” 
    ਸਾਡੇ ਸੁਰਿੰਦਰ ਕੁਮਾਰ ਸ਼ਰਮਾ ਜੀ ਦੀ ਮੇਰੇ ਪੜ੍ਹਦੇ-ਪੜ੍ਹਦੇ ਹੀ ਬਦਲੀ ਹੋ ਗਈ। ਉਹ ਲੈਕਚਰਾਰ ਬਣਕੇ ਬੰਗੇ ਚੱਲੇ ਗਏ। ਮਨ ਉਦਾਸ ਹੋਇਆ ਉਸ ਤੋਂ ਬਾਅਦ ਮੇਰਾ ਇਹਨਾਂ ਨਾਲੋਂ ਰਾਬਤਾ ਟੁੱਟ ਗਿਆ। ਉਸ ਤੋਂ ਬਾਅਦ ਮੈਂ ਸ਼ੋਸਲ ਮੀਡੀਆ ਰਾਹੀਂ ਇਹਨਾਂ ਦੇ ਭਰਾ ਤੋਂ ਨੰਬਰ ਲੈ ਕੇ ਵੱਟਸਐਪ ਰਾਂਹੀ ਮੈਸਜ ਕਰਕੇ ਕੀਤਾ। ਇਹਨਾਂ ਨੂੰ ਪ੍ਰਣਾਮ ਕਰਕੇ ਦੱਸਿਆ ਕਿ ਮੈਂ ਤੁਹਾਡਾ ਇੱਕ ਪੁਰਾਣਾ ਵਿਦਿਆਰਥੀ ਹਾਂ। ਫਿਰ ਮੈਂ ਆਪਣੀ ਫੋਟੋ ਭੇਜੀ ਉਸ ਤੋਂ ਬਾਅਦ ਮੈਂ ਇੱਕ ਸਾਡੀ ਬੈਂਡ ਦੀ ਟੀਮ ਵਾਲੀ ਫੋਟੋ ਭੇਜੀ ਜਿਸ ਵਿੱਚ ਉਹ ਆਪ ਵੀ ਸਨ। ਉਸ ਪੁਰਾਣੀ ਯਾਦ ਜੋ ਕੋਈ 35 ਸਾਲ ਦੀ ਸੀ ਨੂੰ ਦੇਖ ਬਹੁਤ ਹੈਰਾਨ ਹੋਏ ਅਤੇ ਬਹੁਤ ਹੀ ਖੁਸ਼ ਹੋਏ ਤੇ ਕਿਹਾ “ਉਹ ਮਾਈ ਗਾੱਡ, ਤੂੰ ਤਾਂ ਮੇਰੇ ਬਹੁਤ ਹੀ ਪਿਆਰੇ ਵਿਦਿਆਰਥੀਆਂ ਵਿੱਚੋਂ ਇਕ ਹੈ।”  ਉਹ ਮੈਨੂੰ ਹੁਣ ਜਦੋਂ ਵੀ ਸਬੱਬ ਬਣਦਾ ਹੈ ਮਿਲਦੇ ਰਹਿੰਦੇ ਹਨ। ਅੱਜ ਦਾ ਮਸ਼ਹੂਰ ਗਾਇਕ ਅਤੇ ਫਿਲਮ ਸਟਾਰ ਰੌਸ਼ਨ ਪ੍ਰਿੰਸ ਉਹਨਾਂ ਦਾ ਹੋਣਹਾਰ ਸਪੁੱਤਰ ਹੈ। ਉਹ ਆਪਣਾ ਰਿਟਾਇਰਮੈਂਟ ਤੋਂ ਬਾਅਦ ਦਾ ਜੀਵਨ ਯੋਗ ਦੀਆਂ ਕਲਾਸਾਂ ਲਾ  ਕੇ ਬੰਗੇ ਹੀ ਗੁਜਾਰ ਰਹੇ ਹਨ। 
    ਸਾਡੇ ਡੀ.ਪੀ ਭੁਪਿੰਦਰ ਸਿੰਘ ਕਿਲਾ ਰਾਏਪੁਰ ਵਾਲੇ ਹੁਣ ਵੀ ਜਦੋਂ ਮਿਲਦੇ ਹਨ ਤਾਂ ਦਿਲ ਖੁਸ਼ ਹੋ ਜਾਂਦਾ ਹੈ। ਉਹਨਾਂ ਦੀ ਖੂਬਸੂਰਤੀ ਨੂੰ ਦੇਖ ਕੇ, ਜਿਹੋ ਜਿਹੇ ਸੋਹਣੇ ਸੁਨੱਖੇ ਅੱਜ ਤੋਂ 40-42 ਸਾਲ ਪਹਿਲਾਂ ਹੁੰਦੇ ਸਨ। ਅੱਜ ਵੀ ਉਹੋ ਜਿਹੇ ਹੀ ਹਨ। ਅਸੀਂ ਬਚਪਨ ਅਤੇ ਜਵਾਨੀ ਵਿਚੋਂ ਹੁੰਦੇ ਹੋਏ ਅੱਧ-ਖੜ ਉਮਰ ਵਿੱਚ ਪਹੁੰਚ ਗਏ ਹਾਂ। ਪਰੰਤੂ ਉਹ ਉਹੋ ਜਿਹੇ ਹੀ ਨਜ਼ਰ ਆਉਂਦੇ ਹਨ। ਜਿਵੇਂ ਕਾਲੀ ਦਾੜ੍ਹੀ ਲੰਮਾ-ਲੰਝਾਂ ਸੁਨੱਖਾ ਗੱਭਰੂ। 
    ਸਰਦਾਰ ਹਰਨੇਕ ਸਿੰਘ ਜੀ ਅੱਜ ਵੀ ਜਦੋਂ ਮਿਲਦੇ ਹਨ। ਬਹੁਤ ਪਿਆਰ ਕਰਦੇ ਹਨ। ਦਿਲ ਕਰਦਾ ਹੈ ਉਹਨਾਂ ਦੇ ਚਰਨਾਂ ਵਿੱਚ ਹੀ ਬੈਠੇ ਰਹੀਏ। ਉਹਨਾਂ ਦੇ ਬਰਾਬਰ ਬੈਠਣ ਨੂੰ ਦਿਲ ਨਹੀ ਕਰਦਾ ਉਹ ਸਾਨੂੰ ਭਾਂਵੇ ਬਰਾਬਰ ਦੇ ਸਮਝਦੇ ਹਨ। ਪਰ ਹੈ ਸਾਡੇ ਗੁਰੂ ਜਿਹਨਾਂ ਤੋਂ ਮਿਲਿਆ ਪਿਆਰ, ਸਿੱਖਿਆ, ਜੀਵਨ ਜਾਚ, ਜਿੰਦਗੀ ਦੇ ਆਖਰੀ ਸਾਹਾਂ ਤੱਕ ਯਾਦ ਰਹੇਗੀ। 
    ਅਧਿਆਪਕ ਸਮਾਜ ਦੇ ਸਿਰਜਣਹਾਰ ਹੁੰਦੇ ਹਨ। ਅਧਿਆਪਕ ਸਾਰੀ ਉਮਰ ਅਧਿਆਪਕ ਹੀ ਰਹਿ ਕੇ ਕਿੰਨੇ ਮਹਾਨ ਵਿਅਕਤੀ ਪੈਦਾ ਕਰਦੇ ਹਨ। ਜਿਸ ਦੀ ਮਿਸਾਲ ਸਾਡਾ ਸਮਾਜ ਹੈ। ਸਮਾਜ ਦੇ ਸਾਰੇ ਉੱਚੇ ਰੁਤਬੇ ਇੱਕ ਅਧਿਆਪਕ ਦੀ ਹੀ ਦੇਣ ਹੁੰਦੇ ਹਨ। ਮੇਰੀ ਨਜ਼ਰ ਵਿੱਚ ਅਧਿਆਪਕ ਰਾਸ਼ਟਰ ਦੇ ਨਿਰਮਾਤਾ ਹੁੰਦੇ ਹਨ। ਇਸ ਤੋਂ ਪਾਕ-ਪਵਿੱਤਰ  ਰੁੱਤਬਾ ਕੋਈ ਨਹੀ ਹੈ। ਇਨਸ਼ਾਂਹ ਅੱਲਾਹ ਸਾਰੇ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਦਿਲਾਂ ਵਿੱਚ ਇਸੇ ਤਰ੍ਹਾਂ ਵਸਦੇ ਰਹਿਣ।