naltrexone uk
buy naltrexone
online albuterol inhaler otc
buy albuterol inhaler canada
go buy albuterol sulfate
ਜ਼ੌਹਰਾ ਬੇਗਮ, ਤੂੰ? ਇਸ ਵਕਤ? ਐਥੇ ? ਕਿਉਂ?
ਸ਼ੌਹਰ, ਬੁੱਢੀ ਮਾਂ ਤੇ ਬੱਚਿਆਂ ਨੂੰ ਕਿਥੇ ਛੱਡ ਆਈ ਏਂ?
ਘਰ ਨੂੰ ਚਲੀ ਜਾ. ਇਹ ਜਗਾ੍ਹ ਇਸ ਵੇਲੇ ਤੇਰੇ ਰੁਕਣ ਦੀ ਨਹੀ.
ਕੁਝ ਵੀ ਹੋ ਸਕਦਾ ਏ. ਇੱਥੇ ਕੁਝ ਵੀ ਠੀਕ ਨਹੀਂ. ਚਲੀ ਜਾ.
ਮੌਲਵੀ ਸਾਹਿਬ, ਸ਼ੌਹਰ? ਘਰ? ਬੱਚੇ? ਬੁਢੀ ਮਾਂ? ਨਹੀਂ ਨਹੀਂ.
ਬੱਚੇ ਤਾਂ ਭੁਖ ਨਾਲ ਮਰ ਰਹੇ ਨੇ. ਤੇ ਸ਼ੌਹਰ ਮਹੀਨਿਆਂ ਤੋਂ ਬੀਮਾਰ ਏ.
ਇਸ ਬੇ ਸਹਾਰਾ ਜ਼ੌਹਰਾ ਨੂੰ ਸਿਰਫ ਇਹੀ ਇੱਕ ਰਸਤਾ ਮਿਲਿਆ ਏ.
ਮੇਰੇ ਬੱਚੇ ਅਗੋਂ ਤੋਂ ਭੁਖੇ ਨਹੀਂ ਮਰਨਗੇ, ਤੇ ਸ਼ੋਹਰ ਨੂੰ ਦਵਾ ਵੀ ਮਿਲੇਗੀ.
ਮੌਲਵੀ ਸਾਹਿਬ ਤੁਸੀਂ ਆਪਣੀ ਖੇਰ ਮਨਾਉ, ਤੇ ਜਲਦੀ ਵਾਪਸ ਚਲੇ ਜਾਊ.
ਆਪਣੀ ਕੁਰਸੀ ਸੰਭਾਲੋ, ਤੇ ਭੁੱਲ ਜਾਉ ਮੇਰੇ ਵਰਗੀਆਂ ਬੇਸਹਾਰਾ ਜ਼ੌਹਰਾਵਾਂ ਨੂੰ.
ਜੀਣ ਦਾ ਰਾਹ ਦੱਸਣ ਵਾਲਿਓ, ਅੱਜ ਤੁਸੀ ਆਪ ਹੀ ਭੱਟਕ ਗਏ ਹੋ?
ਤੁਸੀਂ ਜਾਊ. ਮੈਂਨੂੰ ਮੇਰੇ ਹਾਲ ਤੇ ਛੱਡ ਦਿਉ. ਮੈ ਜੱਨਤ ਦਾ ਰਾਹ ਲੱਭ ਲਿਆ ਏ.
ਤੂੰ ਇਕ ਔਰਤ ਏਂ. ਤੇਰੀ ਜੱਨਤ ਬਚਿਆਂ ਤੇ ਸ਼ੋਹਰ ਨਾਲ ਏ, ਜ਼ੌਹਰਾ ਬੇਗਮ.
ਚੱਲ ਜਲਦੀ ਚੱਲ਼ ਭੀੜ ਵੱਧ ਰਹੀ ਏ. ਜਾਨਦੀ ਏਂ ਭਾਰੀ ਖਤਰਾ ਏ ਅੱਜ ਇੱਥੇ.
ਅੱਜ ਜ਼ੌਹਰਾ ਖਤਰੇ ਤੌਂ ਨਹੀ ਡਰਦੀ. ਉਹ ਆਪਣਾ ਇਰਾਦਾ ਨਹੀਂ ਬਦਲਦੀ.
ਸਿਰਫ ਦੱਸ ਸੈਕਿੰਡ ਹਨ ਥੌਡੇ ਕੋਲ ਮੌਲਵੀ ਸਾਹਿਬ, ਜਾਉ, ਜਾਉ. ਚਲੇ ਜਾਉ.
ਜ਼ੌਹਰਾ ਬੇਗਮ ਦੀਆਂ ਅੱਖਾਂ'ਚ ਅੱਜ ਡੁੱਬਦੇ ਸੂਰਜ ਦੀ ਲਾਲੀ ਦੇਖਕੇ
ਮੌਲਵੀ ਸਾਹਿਬ ਇੱਕ ਸੁੱਕੇ ਪੱਤੇ ਵਾਗੂੰ ਕੰਬਣ ਲੱਗੇ ਤੇ ਦੌੜਨ ਲੱਗੇ.
ਅੇਨੇ ਨੂੰ ਇੱਕ ਧਮਾਕਾ ਹੋਇਆ, ਮੌਲਵੀ ਸਾਹਿਬ ਨੇ ਘੁੱਮਕੇ ਪਿੱਛੇ ਦੇਖਿਆ,
ਜ਼ੌਹਰਾ ਇੱਕ ਬੁੱਝਦੀ ਹੋਈ ਸ਼ਮਾ ਦੀ ਤਰਾਂ੍ਹ ਜ਼ਮੀਨ ਤੇ ਢੇਰੀ ਹੋਈ ਪਈ ਸੀ.
ਇੱਕ ਲੜਾਈ ਦੇ ਮੈਦਾਨ ਦੀ ਤਰਾਂ ਕਹਿਰ ਦੀ ਹਵਾ ਝੁਲ ਰਹੀ ਸੀ.
ਕੁਝ ਲੋਕ ਜੱਨਤ'ਚ ਜਾ ਚੁਕੇ ਸੀ ਤੇ ਕੁਝ ਜਾਣ ਲਈ ਤੜਫ ਰਹੇ ਸੀ.
ਕੀ ਇਹੀ ਸੀ ਜ਼ੌਹਰਾ ਦਾ ਵਜੂਦ? ਤੇ ਜ਼ੌਹਰਾ ਦੀ ਭੁਖ ਤੇ ਗਰੀਬੀ ਦਾ ਹੱਲ?
ਹੈ ਕੋਈ ਜਿਹੜਾ
ਇਸ ਜਹਾਲਤ ਦੇ ਘੁੱਪ ਹਨੇਰਿਆਂ 'ਚੋਂ ਹਜ਼ਾਰਾਂ ਜੌਹਰਾ ਬੇਗਮਾਂ ਨੂੰ ਬਚਾਏ?"