naltrexon
lav
dosis naltrexon
ਭਰਾ ਤੋਂ ਭਰਾ ਵੱਖ ਕਰੇ ਰਾਜਨੀਤੀ |
ਇਹ ਕਿੱਦਾਂ ਦੀ ਅਜਕਲ ਚਲੇ ਰਾਜਨੀਤੀ |
ਖਿਡਾਉਣਾ ਮਿਲੇਗਾ ਤਾਂ ਦੁਧ ਪੀ ਲਵਾਂਗਾ |
ਜੁਆਕਾਂ ਨੂੰ ਕਿੱਦਾਂ ਫੁਰੇ ਰਾਜਨੀਤੀ |
ਓਹ ਬੰਦਾ ਹੈ ਸੁਥਰਾ ਮਗਰ ਦਲ ਵਿਰੋਧੀ ,
ਸਲਾਹੁਣ ਨਾ ਮੈਨੂੰ ਦਵੇ ਰਾਜਨੀਤੀ |
ਅਗਰ ਪਦ ਨਾ ਦੇਣਾ ਬਦਲ ਦਲ ਹੀ ਲੈਣਾ ,
ਅਸੀਂ ਵੀ ਬੜੇ ਹਾਂ ਬੜੇ ਰਾਜਨੀਤੀ |
ਕਹਿਣ ਸਚ ਨੂੰ ਸਚ ਦੀ ਜੋ ਦੇਂਦੀ ਨਾ ਛੁੱਟੀ ,
ਪਰਾਂ ਜਾ ਕੇ ਐਸੀ ਮਰੇ ਰਾਜਨੀਤੀ |
ਕਿਸੇ ਅਬਲਾ ਦੀ ਲਾਸ਼ ਰੱਖਕੇ ਚੁਰਾਹੇ ,
ਪਧਾਰੇ ਨੇ ਨੇਤਾ ਕਰੇ ਰਾਜਨੀਤੀ |
ਮੈ ਯਾਰਾਂ ਦਾ , ਪਿਆਰਾਂ ਦਾ, ਸਚ ਦਾ ਸ਼ਦਾਈ ,
ਯਾ ਰੱਬਾ , ਨਾ ਮੈਨੂੰ ਚੜੇ ਰਾਜਨੀਤੀ |