tamoxifen uk price
tamoxifen
uk smpc
ਬੋਲ ਬਾਲਾ ਝੂਠ ਦਾ ਹਰ ਪਾਸੇ ਚਲਦਾ ਹੈ
ਸੱਚ ਤਾਂ ਬੈਠਾ ਬਸ ਹੱਥ ਹੀ ਮਲਦਾ ਹੈ
ਸੱਚ ਦਾ ਨਾ ਵਿਕਦਾ ਦੁੱਧ ਵੀ ਹੁਣ ਤਾਂ
ਝੂਠ ਦਾ ਤਾਂ ਯਾਰੋ ਸਿੱਕਾ ਬੜਾ ਚਲਦਾ ਹੈ
ਝੂਠ ਦੀ ਹਰ ਕੋਈ ਕਰੇ ਵਗਾਰ ਪੂਰੀ
ਸੱਚੇ ਤੋਂ ਹੁਣ ਹਰ ਕੋਈ ਲੱਗੇ ਟਲਦਾ ਹੈ
ਝੂਠ ਨਿੱਤ ਮਾਰ ਕਿਲਕਾਰੀ ਜਨਮਦਾ
ਸੱਚ ਦਾ ਤਾਂ ਲੱਗੇ ਸਿਵਾ ਹੀ ਬਲਦਾ ਹੈ
ਸੱਚ ਦਾ ਤਜੁਰਬਾ ਬੁਢਾ ਜਿਹਾ ਜਾਪੇ
ਮਾਤ ਪਾਉਂਦਾ ਝੂਠ ਜਵਾਕ ਕੱਲ੍ਹ ਦਾ ਹੈ
ਝੂਠ ਦਾ ਪੌਦਾ ਨਿੱਤ ਹਰਾ ਹੋਵੇ ਰੋਜ਼
ਸੱਚ ਪੁਰਾਣੀ ਚੀਜ਼ ਵਾਂਗੂ ਗਲਦਾ ਹੈ
ਅੰਨ੍ਹਾ ਹੋਇਆ ਸੱਚੀ ਕਨੂੰਨ ਜਾਪਦਾ ਹੁਣ
ਹਰ ਫੈਸਲਾ ਸੁਨੇਹਾ ਇਹੀ ਘੱਲਦਾ ਹੈ