ਸਭ ਰੰਗ

  •    ਅਧਿਆਪਕ ਜੋ ਮੇਰੇ ਦਿਲ ਵਿੱਚ ਵੱਸਦੇ ਨੇ / ਚਰਨਜੀਤ ਕੈਂਥ (ਲੇਖ )
  •    ਚੋਣਾਂ ਦੀ ਮਸ਼ਹੂਰੀ ਬਨਾਮ ਪੰਜਾਬੀ ਮਾਂ ਬੋਲੀ / ਇਕਵਾਕ ਸਿੰਘ ਪੱਟੀ (ਲੇਖ )
  •    ਭੈਣ ਘਰ ਭਾਈ ਤੇ ਸਹੁਰੇ ਘਰ ਜਵਾਈ / ਰਮੇਸ਼ ਸੇਠੀ ਬਾਦਲ (ਲੇਖ )
  •    ਜਦੋਂ ਸਾਲੀ ਨੇ ਖਵਾਇਆ ਦੇਸੀ ਮੁਰਗਾ / ਜਸਵੀਰ ਸ਼ਰਮਾ ਦੱਦਾਹੂਰ (ਵਿਅੰਗ )
  •    ਮੇਰੀ ਸਰਦਲ ਦੇ ਦੀਵੇ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਖੁਸ਼ੀ ਤੋਂ ਵੱਡਾ ਕੋਈ ਗਹਿਣਾ ਨਹੀ / ਵਿਵੇਕ (ਲੇਖ )
  •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
  •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਾਜਪ੍ਰੀਤ / ਰਿਸ਼ੀ ਗੁਲਟੀ (ਲੇਖ )
  •    ਹੁਕਮਨਾਮਿਆਂ ਰਾਹੀਂ ਸਤਿਗੁਰ ਰਾਮ ਸਿੰਘ ਜੀ ਦਾ ਬਿੰਬ / ਲਾਭ ਸਿੰਘ ਖੀਵਾ (ਡਾ.) (ਲੇਖ )
  •    ਵੋਟ ਮੰਗਤਿਆਂ ਤੋਂ ਬਚਣ ਦਾ ਕਾਰਗਰ ਘਰੇਲੂ ਨੁਸਖਾ / ਮਿੰਟੂ ਬਰਾੜ (ਵਿਅੰਗ )
  • ਮੇਰੀ ਸਰਦਲ ਦੇ ਦੀਵੇ (ਪੁਸਤਕ ਪੜਚੋਲ )

    ਗੁਰਮੀਤ ਸਿੰਘ ਫਾਜ਼ਿਲਕਾ   

    Email: gurmeetsinghfazilka@gmail.com
    Cell: +91 98148 56160
    Address: 3/1751, ਕੈਲਾਸ਼ ਨਗਰ
    ਫਾਜ਼ਿਲਕਾ India
    ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਲੇਖਕ----ਹਮਦਰਦਵੀਰ ਨੌਸ਼ਹਰਿਵੀ
    ਪ੍ਰਕਾਸ਼ਕ ---ਲੋਕ ਗੀਤ ਪ੍ਰਕਾਸ਼ਨ ਮੁਹਾਲੀ (ਚੰਡੀਗਡ਼੍ਹ)
    ਪੰਨੇ ---  ੧੬੭   ਮੁਲ -----   ੨੫੦   ਰੁਪਏ

    ਪੰਜਾਬੀ ਸਾਹਤਿ ਜਗਤ ਵਚਿ ਹਮਦਰਦਵੀਰ ਨੌਸ਼ਹਰਿਵੀ ਦਾ ਨਾਂਅ ਬੀਤੀ ਅਧੀ ਸਦੀ ਤੋਂ ਅੰਬਰ ਦੇ ਧਰੂ ਤਾਰੇ ਵਾਂਗ ਚਮਕ ਰਹਾ ਹੈ। ਲੰਮੇ ਸਮੇਂ ਤੋਂ ਪੰਜਾਬੀ ਪਆਿਰੇ ਉਨ੍ਹਾਂ ਦੀਆਂ ਰਚਨਾਵਾ ਪਡ਼੍ਹਦੇ ਆ ਰਹੇ ਹਨ। ਖਾਸ ਕਰਕੇ ,ਕਹਾਣੀਆਂ, ਸਆਿਸੀ ਲੇਖ  ਤੇ ਨਜੀ  ਅਨੁਭਵਾਂ ਦੇ ਗੂਡ਼੍ਹ ਪਸਾਰੇ ਵਾਲੇ ਖੂਬਸੂਰਤ ਲੇਖ। ਇਸ ਤੋ ਬਨਾਂ ਵਸ਼ੇਸ਼ ਵਰਗ ਦੇ ਲੋਕਾਂ ਵਚਿ ਉਹ ਸ਼ਾਂਇਰ ਦੇ ਤੌਰ ਤੇ ਸਤਕਾਰ ਨਾਲ ਜਾਣਆਿ ਜਾਣ ਵਾਲਾ  ਕਲਮਕਾਰ ਹੈ। ਨੌਸ਼ਹਰਿਵੀ ਬਹੁਪਖੀ ਲੇਖਕ ਹੈ।  ਉਸ ਕੋਲ ਜ਼ੰਿਦਗੀ ਦਾ ਵਸ਼ਾਂਲ ਤਜ਼ਰਬਾ ਹੈ।  ਇਸ ਦੀ ਸਾਣ ਤੇ ਉਸ ਦੀ ਕਲਮ ਨੇ ਹੁਣ ਤਕ ੧੨ ਕਹਾਣੀ ਸੰਗ੍ਰਹ ਿਪੰਜਾਬੀ ਸਾਹਤਿ ਨੂੰ ਦੇ ਕੇ ਪੰਜਾਬੀ ਦੇ ਸਰਿਮੌਰ ਕਹਾਣੀਕਾਰ ਹੋਣ ਦੀ ਨਵੇਕਲੀ ਪਛਾਣ ਬਣਾਈ ਹੈ। ਸੱਤ ਕਾਵ ਿਸੰਗ੍ਰਹ ਿਉਨ੍ਹਾ ਨੇ ਲਖੇ ਹਨ । ਨੌਸ਼ਹਰਿਵੀ ਦੀਆਂ  ਚਰਚਤਿ ਕਹਾਣੀਆਂ ਦੀਆ ਕਤਾਬਾਂ ਵਚੋਂ ਡਾਚੀ ਵਾਲਆਿ ਮੋਡ਼ ਮੁਹਾ, ਮੇਰੇ ਹਸੇ ਦਾ ਆਸਮਾਨ ,ਨਕੇ ਨਕੇ ਹਟਿਲਰ ,ਸਲੀਬ ਉਤੇ ਟੰਗਆਿ ਮਨੁਖ , ਤੁਰਾਂ ਮੈਂ  ਨਦੀ ਦੇ ਨਾਲ ਨਾਲ ਤੇ ਪਛੇ ਜਹੇ ਛਪੀ ਉਨ੍ਹਾਂ ਦੀ ਸਵੈਜੀਵਨੀ ਦੀ ਕਤਾਬ ਕਾਲੇ ਲਖੁ ਨਾ ਲੇਖ ਬਹੁਤ ਚਰਚਤਿ ਹੋਈ ਸੀ। ਇਸ ਕਤਾਬ ਨਾਲ ਉਹ ਕਹਾਣੀਕਾਰ ਹੋਣ ਦੇ ਨਾਲ ਨਾਲ ਵਧੀਆ ਵਾਰਤਕਕਾਰ ਵਜੋਂ ਜਾਣਆਿ ਜਾਣ ਲਗਾ । ਇਸ ਕਤਾਬ ਦੀ ਚਰਚਾ ਪੰਜਾਬੀ ਦੇ ਨਾਲ ਅੰਗ੍ਰੇਜ਼ੀ ਅਖਬਾਰਾਂ ਵਚਿ ਵੀ ਹੋਈ । ਇਸ ਕਤਾਬ ਦਾ ਦੀਰਘ ਅਧਅਿਨ ਕਰਨ ਦਾ ਸਬਬ ਮੈਂਨੂੰ ਲੇਖਕ ਦੀਆ ਪਹਲਾਂ ਦੋ ਕਤਾਬਾਂ ਤੁਰਾ ਮੈਂ ਨਦੀ ਦੇ ਨਾਲ ਨਾਲ ਤੇ ਕਾਲੇ ਲਖੁ ਨਾ ਲੇਖ ਉਪਰੰਤ ਮਲਿਆਿ ਹੈ। ਇਸ ਸਮੇਂ ਦੌਰਾਨ ਮੇਰੀ ਲੇਖਕ ਨਾਲ ਲਗਾਤਾਰ ਫੋਨ ਤੇ ਗਲ ਬਾਤ ਹੁਂਦੀ ਰਹੀ ।  ਜਨਾ ਸਤਕਾਰ ਉਸਦੀ ਕਹਾਣੀ ਨੂੰ ਮਲਿਆਿ ਹੈ ਉਸ ਤੋਂ ਕਤੇ ਵਧ ਸਤਕਾਰ ਤੇ ਮਾਣ ਉਸ  ਦੀ ਵਾਰਤਕ ਦੇ ਹਸੇ ਆਇਆ ਹੈ । ਮੈਂਨੂੰ ਯਾਂਦ ਹੈ ਕ ਿਲੇਖਕ ਨੌਸ਼ਹਰਿਵੀ ਆਪਣੀ  ਕਹਾਣੀ, ਝੋਰਾ ਜਵਾਨ ਪੁਤਰਾਂ ਦਾ ਇਨਾਮ ਪ੍ਰਾਪਤ ਕਰਨ ਲਈ ਪਹੁਫੁਟੀ ਕਹਾਣੀ  ਸਨਮਾਨ ਸਮਾਗਮ ਪਟਆਿਲੇ ਵਚਿ ਪੂਰੇ ਚਾਅ ਨਾਲ ਗਆਿ ਤਾਂ ਮੈਂਨੂੰ ਮਲਿ ਕੇ ਬੇਹਦ ਖੁਸ਼ੀ ਹੋਈ। ਸਮਾਗਮ ਵਚਿ ਜਾਣ ਦਾ ਮੇਰਾ ਸਬਬ ਵੀ ਮੇਰੀ ਇਕ ਕਹਾਣੀ ਨੂੰ ਉਤਸ਼ਾਹੀ ਇਨਾਮ ਮਲਿਣਾ ਸੀ । ਇਹ ਗਲ ਸ਼ਾਂਇਦ ੧੯੯੨ ਦੀ ਹੈ । ਅਰਸਾ ਬੀਤ ਚਲਆਿ ਹੈ ਕ ਿਮੈਂ ਨੌਸ਼ਹਰਿਵੀ ਦੀਆਂ ਲਖਿਤਾਂ ਨੰ ਮੋਹ ਪਆਿਰ ਨਾਲ ਪਡ਼੍ਹਦਾ ਆ ਰਹਾ ਹਾਂ।  ਦੇਸ਼ਾਂ ਵਦੇਸ਼ਾਂ ਵਚਿ ਉਸ ਦੇ ਲੱਖਾਂ ਪਾਠਕ ਹਨ ।  ਮੈਂ ਇਸ ਕਤਾਬ ਨੂੰ ਪਡ਼੍ਹ ਕੇ ਮਹਸੂਸ ਕੀਤਾ ਹੈ ਕ ਿਲੇਖਕ ਆਪਣੀ ਜ਼ੰਿਦਗੀ ਦੇ ਇਕ ਇਕ ਪਲ ਨੂੰ ਸ਼ਬਦਾਂ ਵਚਿ ਸਾਂਭਣ ਲਈ ਕਲਮ ਦਾ ਸਹਾਰਾ ਲੈਂਦਾ ਹੈ ।  ੳਹ ਆਪਣੀਆਂ  ਮੋਹ ਭਜੀਆ ਯਾਂਦਾਂ  ਨੂੰ ਸ਼ਬਦੀ ਰੰਗ ਵਚਿ ਰੰਗ ਕੇ ਸੁਹਜ ਮਈ ਵਾਰਤਕ ਰੂਪ ਦੰਿਦਾ ਹੈ ।   ਉਸ ਦੀ ਸਹਜਿ ਮਈ ਵਾਰਤਕ ਉਸ ਅੰਦਰਲੇ ਜ਼ਜ਼ਬਾਤਾਂ ਦਾ ਹਡ਼੍ਹ ਹੈ ।।ਜਸਿ ਨੂੰ ੳਹ ਕਸੇ ਕੀਮਤ ਤੇ ਰੋਕ ਨਹੀਂ ਸਕਦਾ । ਆਪਣਾ ਅੰਦਰ ਫਰੋਲਣਾ ਮਾਡ਼ਾ ਨਹੀਂ ਸਗੋਂ ਇਕ ਪ੍ਰਤਭਾਸ਼ੀਲ ਲੇਖਕ ਦੀ  ਮਾਨਸਕਿਤਾ ਨੂੰ ਹਰ ਪਖ ਤੋੰ ਸੰਤੁਲਤਿ ਕਰਨ ਦਾ ਇਕ ਸਰਿਜਨਾਤਮਕ ਅਮਲ ਹੈ ।ਇਸ ਸੁਚਜੇ ਗਲਪਕਾਰ ਲਈ ਇਹ ਜ਼ਰੂਰੀ ਹੈ ।  ਸਹੀ ਅਰਥਾਂ ਵਚਿ ਇਸ ਉਮਰ ਵਚਿ ਜਾ ਕੇ ਜ਼ੰਿਦਗੀ ਦਾ ਤਜ਼ਰਬਾ ਹੀ ਐਨਾ ਹੋ ਜਾਂਦਾ ਹੈ ।ਕ ਿਲੇਖਕ ਉਸ ਦੀ ਅਖੱਰ ਅਖੱਰ ਪੇਸ਼ਕਾਰੀ ਕਰਕੇ ਆਪਣਾ ਕਥਾਰਸਜ਼ਿ ਕਰਦਾ ਹੈ। ਨੌਸ਼ਹਰਿਵੀ ਦੇ ਰਚਨਾ ਸਂਸਾਰ ਬਾਰੇ ਚੰਡੀਗਡ਼੍ਹ ਦੇ ਅਦੀਬ ਗੁਰਦਰਪਾਲ ਸੰਿਘ ਦੀ ਸੰਪਾਦਤ ਕਤਾਬ ਬਹੁਤ ਕੁਝ ਕਹ ਿਗਈ ਹੈ। ਜਸਿ ਦਾ ਹਵਾਲਾ ਲੇਖਕ ਨੇ ਆਪਣੀ ਇਸ ਪੁਸਤਕ ਦੇ ਲੇਖ ਇਕ ਕਤਾਬ ਦੇ ਬਹਾਨੇ ਕਈ ਕਤਾਬਾਂ ਦੀ ਗਲ ਵਚਿ ਕੀਤਾ ਹੈ ।ਹਥਲੀ  ਕਤਾਬ ਦੇ ਤਤਕਰੇ ਵਚਿ ਕੁਲ ਪੈਂਤੀ ਸਰਿਲੇਖ ਹਨ, ਜਨ੍ਹਾਂ ਵਚਿ ਦੋ ਵਦਿਵਾਨਾਂ ਦੇ ਮੁਢਲੇ ਵਚਾਰ ਹਨ  -ਡਾ:ਭੀਮਇੰਦਰ ਸੰਿਘ ਤੇ ਇੰਦਰਜੀਤ ਕੌਰ ਕੈਲਗਰੀ  ਦੇ । ਬਾਕੀ ਤੇਤੀ ਲੇਖਾਂ ਵਚੋਂ ਬੱਤੀ ਲੇਖ ਕਤਾਬ ਦੇ ਅੰਦਰ ਹਨ ।ਇਕ ਲੇਖ ੭੫  ਸਾਲਾ ਨੌਜਵਾਨ ਕਤਾਬ ਦੇ ਕੁਝ ਪੰਨੇ  (੯੨-੧੦੦) ਪ੍ਰਕਾਸ਼ਨ ਵਚਿ ਨਾ ਆਉਣ ਕਰਕੇ ਗਾਇਬ ਹੈ  । ਪਡ਼੍ਹੇ ਗਏ ਪੰਨਆਿਂ ਵਚੋਂ ਪੰਜਾਬੀ ਯੂਨੀਵਰਸਟੀ ਪਟਆਿਲਾ ਦੇ ਵਦਿਵਾਨ ਲੇਖਕ ਪ੍ਰੋ:ਭੀਮ ਇੰਦਰ ਸੰਿਘ ਨੇ  ਮਹਿਨਤ ਦਾ ਮੁਜਸਮਾ ਹਮਦਰਦਵੀਰ ਨੌਸ਼ਹਰਿਵੀ ਸਰਿਲੇਖ ਤਹਤਿ ਲੇਖਕ ਦੀ ਸਾਹਤਿ ਸਰਿਜਨਾ ਬਾਰੇ ਤੇ ਲੇਖਕ ਨਾਲ ਆਪਣੇ ਮੋਹ ਭਜੇ ਪਆਿਰੇ ਸੰਬੰਧਾਂ ਨੂੰ  ਉਜਾਗਰ ਕੀਤਾ ਹੈ । ਨਾਲ ਹੀ ਉਨ੍ਹਾਂ ਨੇ ਗਲ੍ਹਾ ਕੀਤਾ ਹੈ  ਕ ਿਲੇਖਕ ਨੌਸ਼ਹਰਿਵੀ ਨੂੰ ਆਪਣੇ ਕਾਰਜ ਕਾਲ ਦੌਰਾਨ ਹਕੂਮਤ ਦੀਆ ਵਧੀਕੀਆਂ  ਦਾ ਸਾਹਮਣਾ ਕਰਨਾ ਪਆਿ । ਸਰਕਾਰ ਦਾ ਰਵਈਆ ਉਸ ਪ੍ਰਤੀ ਬੇਰੁਖੀ ਵਾਲਾ ਰਹਾ। ਉਹ ਐਨਾ ਕੁਝ ਲਖਿਣ ਦੇ ਬਾਵਜੂਦ ਸਰਕਾਰੀ ਸਨਮਾਨਾਂ ਤੋਂ ਵਰਿਵਾ ਰਹਾ ਉਸ਼ ਤੋਂ ਪਛੋਂ ਲਖਿਣ ਵਾਲੇ ਕਈ ਕਲਮਕਾਰ ਸਰਕਾਰੀ ਸਨਮਾਨਾਂ ਨੂੰ ਹਾਸਲ ਕਰਕੇ ਔਹ ਗਏ ।  ਪਰ ਨੌਸ਼ਹਰਿਵੀ ਨੇ ਆਪਣੇ ਆਤਮ ਸਨਮਾਨ ਦੀ ਕੀਮਤ ਤੇ ਕੋਈ ਵੀ ਸਮਝੌਤਾ ਕਰਨਾ ਗਵਾਰਾ ਨਹੀਂ ਸਮਝਆਿ ।  ਉਸ ਨੇ ਸਰਕਾਰੀ ਬੇਰੁਖੀ ਦੀ ਕੋਈ ਪਰਵਾਹ ਨਾ ਕੀਤੀ ਉਸ ਨੇ ਆਪਣਾ ਸ਼ਾਨਾਮੱਤਾ ਤੇ ਅਣਖ ਵਾਲਾ ਸਾਹਤਿਕ ਸਫਰ ਜਾਰੀ ਰਖਆਿ। ਸਮੁੰਦਰ ਵਾਂਗ ਅਡੋਲ। ਸਾਹਤਿ ਦੇ ਮੁਸ਼ਕਲਾਂ ਭਰੇ ਸਫਰ ਨੇ ਉਸਦੀ ਕਲਮ ਦੀ ਧਾਂਰ ਨੂੰ ਖੁੰਢਾਂ ਨਾ ਹੋਣ ਦਤਾ । ਉਸ ਦੀ ਕਲਮ ਹੱਕ ਸੱਚ ਲਈ ਲਡ਼ਦੀ ਰਹੀ। ੳਹ ਲਗਾਤਾਰ ਸਮਾਜ ਵਚਿ ਵਚਿਰਦੇ ਠੱਗਾਂ, ਰਸ਼ਿਵਤਖੋਰਾਂ, ਕਰਿਤ ਚੋਰਾਂ, ਫਰਿਕਾਪ੍ਰਸਤਾਂ  ਖਲਾਫ  ਲਖਿਦਾ ਰਹਾ। ਉਸ ਨੇ ਸਥਾਪਤੀ ਨਾਲ ਕੋਈ ਵਕਤੀ ਸਮਝੌਤਾ ਨਹੀਂ ਕੀਤਾ ।  ਉਸ ਨੇ ਤਾਂ ਸਾਰੀ ਉਮਰ ਆਪਣੇ ਵਦਿਆਿਰਥੀਆਂ ਨੂੰ  ਵੀ ਸਆਿਸੀ  ਤੌਰ ਤੇ ਚੇਤੰਨ ਕੀਤਾ । ਇਸ ਪੁਸਤਕ ਦੇ ਕਈ ਲੇਖ ਜਥੇ ਉਸ ਦੀ ਆਪਣੀ ਜੀਵਨ ਗਾਥਾ ਦੀ ਪੇਸ਼ਕਾਰੀ ਹਨ, ਉਥੇ ਨਾਲ ਦੀ ਨਾਲ ਸਮਾਜਕਿ ਐਬਾਂ ਤੋਂ ਪਰਦਾ ਲਾਹੁੰਦੇ ਹਨ। ਸਾਹਤਿਕਾਰ ਨੌਸ਼ਹਰਿਵੀ  ਨੇ ਆਪਣੀਆਂ ਲਖਿਤਾਂ ਵਚਿਲਾ ਪ੍ਰਗਤੀਵਾਦੀ ਨਜ਼ਰੀਆ  ਬਰਕਰਾਰ ਰੱਖਆਿ। ਭੋਰਾ ਭਰ ਵੀ ਇਸ ਜੀਵਨ ਮੁਖੀ ਦ੍ਰਸ਼ਿਟੀਕੋਣ ਨੂੰ ਆਂਚ ਨਾ ਆਉਣ ਦਤੀ ।  ਜੇ ਸਰਕਾਰੀ ਮਾਨ ਸਨਮਾਨ ਨਹੀਂ ਮਲੇ ਤਾਂ ਨਾ ਸਹੀ । ਕਉਿਂ ਕ ਿਉਹ ਲੋਕਾਂ ਦਾ ਲੇਖਕ ਹੈ ਇਸ ਲਈ ਪੰਜਾਬ ਤੇ ਵਦੇਸ਼ਾਂ ਦੀਆਂ ਕਈ ਸਾਹਤਿਕ ਸਭਆਿਚਾਰਕ ਸੰਸਥਾਂਵਾਂ ਨੇ ਉਸ ਨੂੰ ਅੱਖਾਂ ਤੇ ਬਠਾ ਲਆਿ।  ੳਹ ਭਲੀ ਭਾਂਤ ਜਾਣਦਾ ਹੈ ਕ ਿਪੂੰਜੀਵਾਦੀ ਸਰਕਾਰਾਂ ਦਾ ਖਾਸਾ ਜ਼ੁਲਮੀ ਹੁੰਦਾ ਹੈ ।  ਉਨ੍ਹਾਂ ਦੀ ਅਖ ਦਾ  ਟੀਰ ਲੋਕ ਹੱਕਾਂ ਨੂੰ ਦਬਾਉਂਦਾ ਹੈ ਪਰ ਨੌਸ਼ਹਰਿਵੀ ਸਰਕਾਰਾਂ ਦੇ ਇਸ ਟੀਰ ਨੂੰ ਬੇਬਾਕੀ ਨਾਲ ਛਲਿਦਾ ਹੈ ।  ਇਹ  ਉਸ ਦੀ ਕਲਮ ਦੀ ਕਰਾਮਾਤ ਹੈ । ਤੇ ਇਹ ਕਰਾਮਾਤ ਉਸ ਦੀ ਇਸ ਕਤਾਬ ਦੇ ਲੇਖ ਪਡ਼੍ਹ ਕੇ ਥਾਂ ਥਾਂ ਵੇਖੀ ਜਾ ਸਕਦੀ ਹੈ । ਇਕ ਥਾਂ ਉਹ ਲਖਿਦਾ ਹੈ –ਮੇਰੇ ਚਾਰ ਬੱਚੇ ਹਨ ਪਡ਼੍ਹੇ ਲਖੇ ਹਨ ਸਥਾਪਤ ਹਨ । ਮੈ ਬੇਰੁਜ਼ਗਾਰ ਹਾਂ, ਪੈਨਸ਼ਨਹੀਣ  ਬੁਢਾ ਹਾਂ, ਇਕਲਾ ਤੇ ਅਸ਼ਥਾਂਪਤ। ਕਵਤਾ  ਭਵਨ ਉਸ ਦਾ ਘਰ ਹੈ ਜਸਿ ਨਾਲ ਉਸ ਨੂੰ ਬੇਹਦ ਪਆਿਰ ਹੈ । ਉਹ ਕਵਤਾ ਭਵਨ ਨੂੰ ਸਰਿਡ਼ ਦੀ ਹੱਦ ਤਕ ਪਆਿਰ ਕਰਦਾ ਹੈ ਕਉਿਂ ਕ ਿਇਸ ਦੀ ਉਸ਼ਾਰੀ ਕਰਨ ਵਚਿ ਉਸ ਨੇ ਆਪਣੀ ਸਾਰੀ ਹਯਾਂਤੀ ਲਾ ਦਤੀ । ਜਦੋਂ ਉਸ ਦੇ ਬੱਚੇ ਅਜੇ ਛੋਟੇ ਛੋਟੇ ਹੁੰਦੇ ਸੀ ।  ਹੁਣ  ਸਮਾਂ ਪਾਕੇ ਬੱਚੇ ਦੂਰ ਉਡਾਰੀ ਮਾਰ ਗਏ ਹਨ। ਉਸ ਦੀ ਜੀਵਨ ਸਾਥਣ ਵੀ ਵਛੋਡ਼ਾ ਦੇ ਗਈ ਹੈ ਉਹ ਇਕਲਾ ਕਵਤਾ ਭਵਨ ਵਚਿ ਰਹ ਿਕੇ ਕਲਮ ਨਾਲ ਆਪਣੇ ਅਤੀਤ ਨੂੰ ਯਾਦ ਕਰਦਾ ਤੇ ਸਮਾਜ ਦੀਆਂ ਬਦਲਦੀਆ ਕਦਰਾਂ ਕੀਮਤਾ ਬਾਰੇ ਲਖਿ ਰਹਾਹੈ । ਕਲਮ ਉਸ ਦੀ ਇਸ ਵੇਲੇ ਪੱਕੀ ਸਾਥਣ ਹੈ। ਉਹ ਕਲਮ ਦਾ ਕੁਲ ਵਕਤੀ ਕਾਮਾ ਹੈ। ਉਹ ਤੇ ਉਸਦੀ  ਕਲਮ ਮਲਿਕੇ ਚਲ ਰਹੇ ਹਨ ।  ਉਸ ਨੂ ਉਹ ਵੇਲਾ ਯਾਂਦ ਆਉਂਦਾ ਹੈ। ਜਦੋਂ ਤੀਲਾ ਤੀਲਾ ਕਰਕੇ ਉਸ ਦੀ ਮਰਹੂਮ ਪਤਨੀ ਪ੍ਰੀਤਮ ਕੌਰ ਤੇ ਬੱਚਆਿਂ ਨੇ ਰਲ ਮਲਿ ਕੇ ਕਵਤਾ ਭਵਨ ਉਸਾਰਆਿ ਸੀ । ਜਸਿ ਬੰਦੇ ਨੂੰ ਲੰਮਾ ਸਮਾਂ ਕਾਲਜ ਦੀਆਂ ਅਧਆਿਪਨ ਸੇਵਾਵਾਂ ਕਰਕੇ ਸੇਵਾ ਮੁਕਤੀ ਪਛੋਂ ਗੁਜ਼ਾਰੇ ਜੋਗੀ ਪੈਨਸ਼ਨ ਵੀ ਨਾ ਮਲੇ, ੳਸ ਦੀ ਕਲਮ ਨੇ ਸਰਕਾਰ ਦੇ ਅਖੌਤੀ ਵਕਾਸ ਦੇ ਬਖੀਏ ਹੀ ਉਧੇਡ਼ਨੇ ਹਨ ।  ਕਹੋ ਜਹਾ  ਮਾਰੂ ਕਾਨੂੰਨ ਹੈ ਇਨ੍ਹਾਂ ਸਰਕਾਰਾਂ ਦਾ । ਇਸ ਦੇਸ਼ ਦੀਆਂ ਸਮਾਜਕਿ ਕੁਰੀਤੀਆਂ ਤੇ ਮੂੰਹ ਅਡੀ ਵਰਾਟ ਮਸਲੇ ਉਸ ਨੂੰ ਰਹ ਿਰਹ ਿਕੇ ਤੰਗ ਕਰਦੇ ਹਨ । ਇਸ ਸਮੀਖਆਿ ਲੇਖ ਵਚਿ ਕਤਾਬ ਦੇ ਸਾਰੇ ਲੇਖਾਂ ਦੀ ਚਰਚਾ ਕਰਨੀ ਤਾਂ ਸਂਭਵ ਨਹੀਂ ਹੈ । ਕਉਿਂ ਕ ਿਇਸ ਵਚਿ  ਲੋਕ ਸੁਰ ਵਾਲੇ ਸੁਹਰਿਦ ਲੇਖਕ ਦਾ ਬਚਪਨ ,ਸ਼ਾਂਦੀ ,ਸਫਰ, ਕੱਿਤਾ ,ਯਾਂਦਾਂ ਦੀ  ਭਾਰੀ  ਪੰਡ ਤੇ ਸਮਕਾਲੀ ਸਮਾਜ ਤੇ ਸਾਰਥਕ  ਵਚਾਰ  ਹਨ ।      ਲੇਖ ਘੰਟੀਆਂ ਦੀਆਂ ਅਵਾਜ਼ਾ ਵਚਿ ਉਸ ਨੂੰ ਬਚਪਨ ਵਚਿ ਸਕੂਲ ਦੀਆਂ ਘੰਟੀਆ ਯਾਂਦ ਆਉਂਦੀਆਂ ਹਨ । ਉਸ ਨੂੰ ਯਾਂਦ ਆਉਂਦਾ ਹੈ ਆਪਣਾ ਉਹ ਕਾਲਜ ਜਥੇ ਕਦੇ ਛੁਟੀ ਦੀ ਘੰਟੀ ਵਜਦੀ ਹੀ ਨਹੀਂ  ਸੀ  ਉਸ ਨੂਂ ਇਹ ਵੀ ਯਾਂਦ ਹੈ ਕ ਿੳਹ ਘੰਟੀ ਵਜਣ ਤੋਂ ਕੁਝ ਮੰਿਟ ਪਹਲਾਂ ਹੀ ਕਲਾਸ ਦੇ ਕਮਰੇ ਅਗ਼ੇ ਜਾ ਖਡ਼ਦਾ ਸੀ ।  ਉਸ ਨੇ ਪੂਰੀ ਲਗਨ ਤੇ ਮਹਿਨਤ ਨਾਲ ਆਪਣੇ ਵਦਿਆਿਰਥੀਆਂ  ਨੂੰ ਪਡ਼੍ਹਾਇਆ ।  ਲੇਖਕ ਇਸ ਲੇਖ ਵਚਿ ਲਖਿਦਾ ਹੈ ।ਕ ਿਉਸ ਦੀ ਸੇਵਾ ਮੁਕਤੀ ਸਮੇਂ ਕਾਲਜ ਦਾ ਸੇਵਾਦਾਰ ਰਾਮ ਸ਼ਰਨ ਬਹੁਤ ਰੋਇਆ । ਰਾਮ ਸਰਨ ਦੇ ਬੋਲ ਸੀ --- ਤੁਸੀ ਸਉ ਮੈਂ ਬੇਫਕਿਰ ਸਾਂ। ਅਗਲੀ ਘੰਟੀ ਮਾਰਨ ਦੀ ਕੁਤਾਹੀ ਨਹੀਂ ਸੀ ਕਰਦਾ (ਪੰਨਾ੨੬)ਇਸ ਲਘੂ ਲੇਖ ਵਚਿ ਫੋਨ ਦੀ ਘੰਟੀ ,ਡਾਕੀਏ ਦੀ ਘੰਟੀ, ਸਾਈਕਲ ਦੀ ਘੰਟੀ ਬਚਪਨ ਵਚਿ ਬੀਬੀ ਦੀ ਪਤਿਲ ਦੀ ਵਜਾਈ ਘੰਟੀ ਬਾਰੇ ਪਡ਼੍ਹ ਕੇ ਬਹੁਤ ਖੁਸ਼ੀ ਮਲਿਦੀ ਹੈ । ਲੇਖ ਮੇਰਾ ਪਹਲਾ ਸਕੂਲ ਵਚਿ ਲੇਖਕ ਲਖਿਦਾ ਹੈ –ਮੈਂ ੨੦-੨੫ਮੀਲ ਦਾ ਸਫਰ ਸਾਈਕਲ ਤੇ ਕਰਦਾ ਸੀ । ਜੀਓ ਬਾਲਾ ਪੰਿਡ ਦਾ ਛੋਟਾ ਜਹਾ ਸਕੂਲ ਸੀ। ਉਸ਼ ਸਮੇਂ ਮੇਰੀ ਤਨਖਾਹ ਹੁੰਦੀ ਸੀ ੭੫ ਰੁਪਏ ਤੇ ਦਸ ਰੁਪਏ ਮਹੰਿਗਾਈ ਭੱਤਾ ਮਲਿਦਾ ਸੀ। ਇਕੋ ਕਮਰਾ ਸੀ ਸਕੂਲ ਦਾ । ਲੇਖ ਵਚੋਂ ਉਸ ਸਮੇਂ ਦੇ ਪੇਂਡੂ ਸਰਕਾਰੀ ਸਕੂਲਾਂ ਦੀ ਪੂਰੀ ਝਲਕ ਮਲਿਦੀ ਹੈ । ਲੇਖਕ ਨੌਸ਼ਹਰਿਵੀ ਦੇ ਉਸ ਪਹਲੇ ਪ੍ਰਾਇਮਰੀ ਸਕੂਲ ਵਚਿ ੪੪ ਬਚੇ ਪਡ਼੍ਹਦੇ ਸੀ ।ਉਸ਼ ਸਕੂਲ ਵਚਿ ਲੇਖਕ ਨੂੰ ਚਾਰ ਮਹੀਨੇ ਤਨਖਾਹ ਨਹੀਂ  ਸੀ  ਮਲੀ। ਇੰਜ ਇਹ ਸਮਾਂ ਲੇਖਕ ਦੇ ਮੁਢਲੇ ਸੰਘਰਸ਼ ਦਾ ਸਮਾਂ ਹੈ। ਆਪਣੀ ਜੇਬ੍ਹ ਵਚੋਂ ਲੇਖਕ ਨੇ ਪੈਸੇ ਜੋਡ਼ ਕੇ ਬਲੈਕ ਬੋਰਡ,ਚਾਕ, ਸਆਿਹੀ, ਫਟੀਆਂ , ਰਜਸਿਟਰ ਲਆਿਂਦੇ। ਕੁਝ ਸਮੇਂ ਬਾਅਦ ਲੇਖਕ ਭਾਰਤੀ ਹਵਾਈ ਸੈਨਾ ਵਚਿ ਭਰਤੀ ਹੋ ਜਾਂਦਾ ਹੈ । ਮਦਰਾਸ ਚਲਾ ਜਾਂਦਾ ਹੈ । ਜੀਵਨ ਦਾ ਅਗਲਾ ਪਡ਼ਾਅ ਸ਼ੁਰੂ ਹੋ ਜਾਂਦਾ ਹੈ ।
    ਲੇਖ ਮੈਂ ਟਊਿਸ਼ਨ ਪਡ਼੍ਹਾਈ ਨਾ ਕੀਤੀ ਕਮਾਈ ਵਚਿ ਉਨ੍ਹਾਂ ਵਦਿਆਿਰਥੀਆਂ ਦਾ ਜ਼ਕਿਰ ਹੈ ।ਜਂਿਨ੍ਹਾ ਨੇ ਲੇਖਕ ਕੋਲ ਟਊਿਸ਼ਨ ਰਖੀ ਵਸ਼ੇ ਦਾ ਦੀਰਘ ਗਆਿਨ  ਲੇਖਕ ਤੋਂ  ਹਾਸਲ ਕੀਤਾ ।  ਪਾਸ ਹੋਏ ।  ਪਰ ਜਦੋਂ ਲੇਖਕ ਨੂੰ  ਉਸ   ਦੀ ਮਹਿਨਤ ਦਾ ਮੁਲ ਦੇਣਾ ਸੀ ਉਦੋਂ ਤਤਿਰ ਹੋ ਗਏ ।  ਸੌਂ ਬਹਾਨੇ ਮਾਰਨ ਲਗੇ। ਲੇਖਕ  ਨੌਸ਼ਹਰਿਵੀ ਜੀ  ਦੀ ਸ਼ਰਾਫਤ ਦਾ ਨਜ਼ਾਇਜ਼ ਫਾਇਦਾ ਉਠਾਇਆ । ਇਕ ਗਲ ਬਹੁਤ ਖਾਸਾ ਹੈ ਇਸ ਕਤਾਬ ਦਾ ਲੇਖਕ ਆਪਣੇ ਨਾਲ ਚੰਗੇ ਮਾਡ਼ੇ ਸਮੇਂ ਨੂੰ ਨਰੋਲ ਗੁਰਬਾਣੀ ਨਾਲ ਜੋਡ਼ਦਾ ਹੈ ।  ਜਵੇਂ ਇਸ ਲੇਖ ਵਚਿ ਗੁਰਬਾਣੀ ਫੁਰਮਾਨ ਹੈ 
    –ਪੰਡਤਿ ਵਾਚਹ ਿਪੋਥੀਆਂ ,ਨਾ ਬੂਝਹ ਿਵੀਚਾਰ ਮਨ ਕਉ ਮਤੀ ਦੇ ਚਲਹ ਿਮਾਇਆ ਕਾ ਵਾਪਾਰ ।
    ਇਸ ਤਰਾ ਦੇ ਗੁਰਬਾਣੀ ਕਥਨ ਹੋਰ ਵੀ ਕਈ ਲੇਖਾਂ ਵਚਿ ਹਨ । ---
    ਨਰਿਮਲ ਹੋਏ ਕਰ ਇਸਨਾਨਾ ,ਗੁਰ ਪੂਰੇ ਕੀਨੇ ਦਾਨਾ (ਅੰਗ ੬੨੫)
    ਤੀਰਥ ਨਾਤਾ ਕਆਿ ਕਰੇ ਮਨ ਮਹ ਿਮੈਲ ਗੁਮਾਨ (ਅੰਗ ੬੧ )ਪੰਨਾ ੪੧)
    ਦਸਵੇਂ ਪਾਤਸ਼ਾਹ ਦਾ ਪਵਤਿਰ ਸ਼ਬਦ ਮਤਿੱਰ ਪਆਿਰੇ ਨੂੰ ਹਾਲ ਮੁਰੀਦਾਂ ਦਾ ਕਹਣਾ(ਮਾਛੀਵਾਡ਼ਾ  ਸਡ਼ਕ ਨੇਡ਼ੇ ਮੇਰਾ ਘਰ ਹੈ (ਪੰਨਾ ੪੫) ਲੇਖ ਮੇਰਾ ਨਕਾ ਜਹਾ ਫਲਿਮੀ ਸੰਸਾਰ  ਦਾ ਆਰੰਭ ਹੀ ਗੁਰੂ ਨਾਨਕ ਦੇਵ ਜੀ ਦੀ ਲਖੀ ਆਸਾ ਦੀ ਵਾਰ ਦੇ ਸ਼ਬਦ ਕੋਲੂ ਚਰਖਾ ਚਕੀ ਚਕ ਥਲ ਵਾਰੋਲੇ ਬਹੁਤ ਅਨੰਤ ਤੋੰ ਹੁੰਦਾ ਹੈ । (ਪੰਨਾ ੫੧)ਪੁਸਤਕ ਵਚਿ ਗੁਰਬਾਣੀ ਹਵਾਲੇ ਸਭ ਤੋਂ ਵਡਾ ਹਾਸਲ ਹੈ। ਕ ਿਲੇਖਕ ਆਪਣਾ ਜੀਵਨ ਗੁਰਬਾਣੀ ਅਨੁਸਾਰ ਜਉਿਂਦਾ ਹੈ । ਲੇਖਕ ਨੂੰ ਪੈਨਸ਼ਨ ਨਹੀਂ ਮਲੀ ਇਸ ਗਲ ਦਾ ਉਸ ਨੂੰ ਮਲਾਲ ਹੈ ਜੋ ਕ ਿਜਾਇਜ਼ ਹੈ ।  ਪੈਨਸ਼ਨ ਦਾ ਉਸ਼ ਨੂੰ ਹੱਕ ਕਉਿਂ ਨਹੀਂ ਮਲਿਆਿ?ਜੇ ਉਸ਼ ਨੂੰ ਪ੍ਰਾਵੀਡੈਂਟ ਫੰਡ ਦੀ  ਕੁਝ ਰਕਮ ਮਲੀ ਵੀ ਤਾ ਉਸ ਨੇ ਆਪਣੇ ਹੀ ਇਕ ਵਦਿਆਿਰਥੀ  ਦੇ ਝਾਂਸੇ ਵਚਿ ਆ ਕੇ ਕਸੇ ਨਜੀ ਕੰਪਨੀ ਨੂੰ ਵਆਿਜ ਦੇ ਲਾਲਚ ਵਚਿ ਦੇ ਦੱਿਤੀ ।ਠਗਆਿ ਗਆਿ। ਕੰਪਨੀ ਭਜ ਗਈ ।ਲੇਖਕ ਉਸ ਵਦਿਆਿਰਥੀ ਨੂੰ ਲਭਦਾ ਰਹਾ ।  ਲੇਖਕ ਆਪਣੀ ਇਸ ਅਣਭੋਲਤਾ ਨੁੰ ਛੁਪਾਉਂਦਾ ਬਲਿਕੁਲ ਨਹੀਂ ਸਗੋਂ ਇਸ ਦੇਸ ਵਚਿ ਚਲ ਰਹੀਆਂ ਠਗੀਆਂ ਦਾ ਲੰਮਾ ਚੌਡ਼ਾ ਚੱਿਠਾ ਪੇਸ਼ ਕਰਦਾ ਹੈ ਤੇ ਆਪਣੇ ਪਾਠਕਾਂ ਨੂੰ ਦੇਸ਼ ਦੀ ਆਰਥਕਿਤਾ ਬਾਰੇ ਗੂਡ਼੍ਹ ਗਆਿਨ ਦੰਿਦਾ ਹੈ ( ਏਥੇ ਡਾਕੇ ਪੈਣ ਦੁਪਹਰਿ ਨੂੰ ਪੰਨਾ ੬੫) ਇਹ ਜਾਣਕਾਰੀ ਪਡ਼੍ਹ ਕੇ ਪਾਠਕ ਦੇ ਕੰਨ ਖਡ਼੍ਹੇ ਹੋ ਜਾਂਦੇ ਹਨ । ਇਥੇ ਫਰਿ ਲੇਖਕ ਨੌਵੇਂ ਪਾਤਸ਼ਤਹ ਦੇ ਪਵਤਿਰ ਸ਼ਬਦ –ਮਨ ਰੇ ਕਹਾ ਭਇਓ ਤੈ ਬਓਰਾ  ਦਾ ਜ਼ਕਿਰ ਕਰਦਾ ਹੈ।  ਇਕ ਹੋਰ ਵਸ਼ੇਸ਼ਤਾ ਹੇ ਕ ਿਲੇਖਕ ਇਨ੍ਹਾਂ ਲੇਖਾਂ ਵਚਿ ਕਹਾਣੀ ਰਸ ਭਰਦਾ ਹੈ ।ਜਸਿ ਨਾਲ ਇਹ ਗਲਪੀ ਲੇਖ ਕਹਾਣੀ ਰਸ ਨਾਲ ਲਬਰੇਜ਼ ਹੋ ਜਾਂਦੇ ਹਨ ।ਪਾਠਕ ਨੁੰ ਆਨੰਦਤਿ ਕਰਦੇ ਹਨ ।ਵਚਿ ਵਚਿ ਪਾਠਕ  ਸੋਚਦਾ ਹੈ ।ਕ ਿਲੇਖਕ ਨਾਲ ਐਨੀ ਵਡੀ ਠਗੀ ਹੋ ਕਵੇਂ ਗਈ ?ਐਨਾ ਮਨ ਤੇ ਪਰਦਾ ਕਵੇਂ ਪੈ ਗਆਿ ?ਉਸ ਨੇ ਆਪਣੇ ਘਰ ਵਚਿ ਸਲਾਹ ਕਉਿਂ ਨਾ ਕੀਤੀ ।? ਆਪਣੇ ਬੱਚਆਿਂ ਨੂੰ ਕਉਿਂ ਨਾ ਪੁਛਆਿ ?ਅਪਣੇ ਕਸੇ ਹੋਰ ਸਾਥੀ ਨੂੰ ਨਾ ਪੁਛਆਿ? ਆਦ ਿਸਵਾਲ ਪਾਠਕ ਦੇ ਅੰਦਰ ਵਰੋਲੇ ਵਾਂਗ ਘੁੰਮਦੇ ਹਨ।  ਪੁਸਤਕ ਦੇ ਪੰਨਾ ੪੮ ਤੇ ਬਹੁਤ ਅਜ਼ੀਬ ਜਹੀ ਘਟਨਾ ਦਾ ਜ਼ਕਿਰ ਹੈ ।ਲੇਖਕ ਤੇ ਉਸ ਦਾ ਇਕ ਸਾਥੀ ਨਹਰਿ ਦੇ ਕੰਢੇ ਕੰਢੇ ਜਾ ਰਹੇ ਹਨ   ।   ਕਾਰ ਰੋਕਦੇ ਹਨ । ਲੇਖਕ ਨਹਰਿ ਕਂਢੇ ਥਲੇ ਪਾਣੀ ਵਚਿ ਉਤਰਦਾ ਹੇ ।  ਨਹਰਿ ਉਹੀ ਹੈ ਜਸਿ ਦੇ ਪਾਣੀ ਵਚਿ ਲੇਖਕ ਨੇ ਆਪਣੀ ਪਤਨੀ ਪ੍ਰੀਤਮ ਕੌਰ ਦੀਆ ਅਸਥੀਆਂ ਜਲ ਪਰਵਾਹ ਕੀਤੀਆਂ  ਸੀ   ਲੇਖਕ ਨਹਰਿ ਦੇ ਪਾਣੀ ਵਚੋਂ ਕਈ ਕੁਝ ਫਰੋਲਦਾ ਇਕ ਸੋਨੇ ਦਾ ਦੰਦ ਭਾਲ ਲੈਂਦਾ ਹੈ ।  ਤੇ ਸਮਝਦਾ ਹੈ ਕ ਿਇਹ ਦੰਦ ਉਸ ਦੀ ਵਛਿਡ਼ ਚੁਕੀ ਪਤਨੀ ਦਾ ਹੋਵੇਗਾ  ।ਲੇਖਕ ਨੇ ਦੰਦ ਜੇਬ੍ਹ ਵਚਿ ਪਾ ਲਆਿ ।ਇਸ ਘਟਨਾ ਕਰਮ ਨੂੰ  ਕੀ ਕਹਾ ਜਾਵੇ ? ਪਤਨੀ ਦਾ ਮੋਹ ਜਾਂ ਉਸ ਦੀ ਯਾਂਦ  ਨਸ਼ਾਨੀ ? ਵਛਿਡ਼ਨ ਵਾਲੇ ਜੀਵ ਪ੍ਰਤੀ ਭਾਵਨਾ ਹੋਲੀ ਹੌਲੀ ਘਟ ਜਾਂਦੀ ਹੈ ।ਆਪਣੇ  ਸਦਾ ਹੀ  ਦਲਾਂ ਵਚਿ ਤਾਂ ਰਹੰਿਦੇ ਹਨ ਪਰ ਲੇਖਕ ਦਾ ਇਹ ਕਰਮ ਉਸ ਦੀ   ਸੰਵੇਦਨਸ਼ੀਲਤਾ ਦੀ ਸਖਿਰ ਹੈ ।  ਲੇਖਕ ਨੌਸ਼ਹਰਿਵੀ  ਕੋਲੋਂ ਉਸ ਦੀ ਪਤਨੀ ਪ੍ਰੀਤਮ ਕੌਰ ਸੰਨ ੨੦੦੦ ਵਚਿ ਸਦਾ ਲਈ ਵਛਿਡ਼ ਗਈ ਸੀ ਤੇ ਉਸ ਦਾ ਵਆਿਹ  ਜਦੋਂ ਹੋਇਆ ਸੀ ਲੇਖਕ  ਅਜੇ ਪਡ਼੍ਹਦਾ  ਹੀ  ਸੀ ।ਪੁਰਾਣੇ ਵਕਤਾਂ ਵਚਿ ਵਆਿਹ ਛੋਟੀ ਉਮਰ ਵਚਿ ਕਰ ਦੰਿਦੇ ਸੀ  ।  ਇਸ ਸਮੇਂ ਨੂੰ ਲੇਖਕ ਨੇ ਬਹੁਤ ਭਾਵਕਤਾ ਨਾਲ ਕਤਾਬ ਵਚਿ ਸਾਂਭਆਿ ਹੈ ।  ਪਤਨੀ ਦੇ ਸੋਲ੍ਹਾਂ ਸਾਲ ਪਹਲੋਂ ਦੇ ਵਛੋਡ਼ੇ ਤੋਂ ਬਾਅਦ ਲੇਖਕ ਨੇ ਆਪਣੀ ਇਕਲਤਾ ਦਾ ਅਤ ਿਜਜ਼ਬਾਤੀ ਵਰਨਣ ਕਤਾਬ   ਦੇ  ਕੁਝ ਲੇਖਾਂ ਵਚਿ ਕੀਤਾ ਹੈ ।  ਯਾਦਾ ਦੀ ਲੰਮੀ ਪਟਾਰੀ ਹੈ   ।  ਪਤਨੀ ਬਾਰੇ  ਕੁਝ ਅਜਹਾ ਹੀ ਭਾਵਕ ਜ਼ਕਿਰ ਲੇਖਕ ਨੇ ਆਪਣੀ ਕਤਾਬ ਕਾਲੇ ਲਖੁ ਨਾ   ਲੇਖ  ਵਚਿ ਵੀ ਕੀਤਾ  ਸੀ ।   ਇਸ ਪਛੇ ਮੁਖ ਭਾਵਨਾ ਆਪਣੀ ਪਆਿਰੀ ਜੀਵਨ ਸਾਥਣ ਨੂੰ ਦੁਨੀਆਂ  ਤੇ ਅਮਰ ਕਰਨ ਦੀ ਜਾਪਦੀ ਹੈ  ।  ਲੇਖ ਮੈਂ ਤੇ ਮੇਰਾ ਸਾਈਕਲ ਵਚਿ ਜ਼ਕਿਰ ਹੈ –ਮੈਂ  ਵੀਹ ਸਾਲ ਕਾਲਜ ਸਾਈਕਲ ਉਤੇ ਆਉਂਦਾ ਜਾਂਦਾ ਰਹਾ।  ਕਰੀਬ ਗਆਿਰਾਂ ਸਾਲ ਮੈਂ ਕਾਲਜ ਸਾਈਕਲ ਤੇ ਗਆਿ ।   ਸੇਵਾ ਮੁਕਤ ਹੋਣ ਤੋਂ ਬਾਅਦ ਮੈਂ ਸਕੂਟਰ ਚਲਾਉਣਾ ਛਡ ਦਤਾ। ਸਾਈਕਲ ਵਰਤਣਾ ਸ਼ੁਰੂ  ਕਰ ਦਤਾ । ਸਾਈਕਲ ਮੇਰੇ ਤੋਂ ਕਦੇ ਵੀ ਦੂਰ ਨਹੀਂ ਹੋਇਆ (ਪੰਨਾ ੫੯) ਜਨਾਂ ਚਰਿ ਮੇਰੀ ਪਤਨੀ ਜਉਿਂਦੀ ਰਹੀ। ਉਹ ਹਮੇਸ਼ਾ ਲਵੇਰੀ ਮਝ ਰਖਦੀ ਸੀ ਮੇਰੀ ਪਤਨੀ  ਰਖਡ਼ੀ ਵਾਲੇ ਦਨਿ ਮੱਝ ਦੇ ਸੰਿਗਾਂ ਨੂੰ ਰਖਡ਼ੀ ਬੰਨ੍ਹਦੀ ਸੀ।  ਰਖਡ਼ੀ  ਵਾਲੇ ਦਨਿ ਮੇਰੇ ਸਾਈਕਲ ਦੇ ਹੈਂਡਲ ਨੂੰ ਵੀ ਰਖਡ਼ੀ ਬੰਨ੍ਹਦੀ ਸੀ ।  ਕੰਿਨਾ ਮੋਹ ਪਆਿਰ  ਸੀ  ਜੀਵਨ ਸਾਥਣ  ਪ੍ਰੀਤਮ ਕੌਰ ਦਾ ਲੇਖਕ ਨਾਲ !ਇਹੋ ਜਹੇ ਨਜਿਵਾਦੀ ਵਚਾਰ ਲੇਖਕ ਦੀ ਜ਼ੰਿਦਗੀ ਦੀ ਸਾਧਰਨਤਾ ,ਕੋਮਲਤਾ ਦਾ ਵਡਮੁਲਾ ਪ੍ਰਮਾਣ ਹਨ ।  ਦੇਸ਼ ਦੀਆ ਜਾਅਲ੍ਹੀ ਕੰਪਨੀਆ ਦਾ ਜ਼ਕਿਰ ਲੇਖਕ ਨੇ ਪੰਨਾ  ੬੫ ਤੇ ਕੀਤਾ ਹੈ ।ਹੁਣ ਤਾਂ ਆਰਥਕਿ ਠੱਗੀਆਂ ਆਨ ਲਾਈਨ ਹੋਣ ਲਗ ਪਈਆ ਹਨ ।  ਕਤਾਬ ਦੇ ਲੇਖ ਮੈਨੂੰ ਗੁੱਸਾ ਕਉਿਂ ਆਉਂਦਾ ਹੈਂ, ਪਾਣੀ ਅਰਜ਼ ਕਰੇ ,ਅਧੀ ਸਦੀ ਬਾਅਦ ਆਪਣੇ ਘਰ ਬਤਾਈ ਰਾਤ  ,ਕੁਡ਼ੀਆ ਦਾ ਕੀ ਹੈ, ਜੁਤੀ ਦੇ ਯਾਂਰ ਜ਼ੰਿਦਗੀ ਦੇ ਵਖ ਵਖ ਸਰੋਕਾਰਾਂ ਨਾਲ ਜੁਡ਼ੇ ਹੋਏ ਹਨ । ਇਕ ਕਤਾਬ ਦੇ ਬਹਾਨੇ ਕਈ ਕਤਾਬਾ ਦੀ ਗਲ ਲੇਖ ਵਚਿ ਲੇਖਕ ਨੇ ਆਪਣੇ ਵਦਿਵਾਨ ਆਲੋਚਕ ਮਤਿਰਾਂ  ਦਾ ਜ਼ਕਿਰ ਕੀਤਾ ਹੈ ।ਜਂਿਨ੍ਹਾਂ  ਵਚਿ ਪ੍ਰੋ: ਬ੍ਰਹਮ ਜਗਦੀਸ਼ ਸੰਿਘ ,ਕਰਨੈਲ ਸੰਿਘ ਸੋਮਲ, ਡਾ ਸਤੀਸ਼ ਵਰਮਾ,ਪ੍ਰੌ ਪਰਮਜੀਤ ਸੰਿਘ ਢੀਂਗਰਾ, ਤਰਸੇਮ ਸੰਿਘ ਭੰਗੂ,ਅਡਵੋਕੇਟ ਦਲਜੀਤ ਸੰਿਘ ਸ਼ਾਂਹੀ ਸ਼ਾਮਲ ਹਨ ।  ਲੇਖਕ ਨੌਸ਼ਹਰਿਵੀ ਦੀ ਕਤਾਬਾਂ ਨਾਲ ਪਕੀ ਪੀਡੀ ਸਾਂਝ ਹੈ ।ਕਤਾਬ ਦੀ ਇਹ ਸਾਂਝ ਉਸ  ਸਮੇਂ ਦੀ ਹੈ ਜਦੋਂ ਉਹ ਭਾਰਤੀ ਫੋਜ ਵਚਿ ਕਾਰਜਸ਼ੀਲ ਸੀ ।  ਲੰਮੇ ਅਰਸੇ ਤੋਂ ਉਹ ਕਤਾਬਾਂ  ਪਡ਼੍ਹਨ ਤੇ ਲਖਿਣ ਦੇ ਇਲਾਹੀ ਕਾਰਜ ਵਚਿ ਗਤੀਸ਼ੀਲ ਹੈ । ਉਸ ਅੰਦਰਲਾ ਸੱਚ ਲਗਾਤਾਰ ਕਤਾਬੀ  ਰੰਗ ਵਚਿ ਰੰਗ ਕੇ ਪਾਠਕਾਂ ਅਗੇ ਆ ਰਹਾ ਹੈ ।ਕਤਾਬ ਦੀ ਇਸ ਵਾਰਤਕ ਦਾ ਇਕ ਗੁਣ ਇਹ ਵੀ ਹੈ ਕ ਿਲੇਖਕ ਗੱਲ ਵਚੋਂ ਗੱਲ ਕਢ ਕੇ ਪਾਠਕ ਨੁੰ ਨਾਲ ਲੈ ਕੇ ਤੁਰਆਿ ਜਾਂਦਾ ਹੈ ।  ਜਦੋਂ ਇਕ ਲੇਖ ਵਚਿ ਏ ਸੀ ਬਸ ਦੇ ਸਫਰ ਦੀ ਦਾਸਤਾਨ ਪੇਸ਼ ਕਰਦਾ ਹੈ ਤਾਂ ਉਸ ਵਚਿ ਬਸ ਵਚਿ ਵਜਦੇ ਲਚਰ ਗੀਤ, ਮਾਵਾਂ ਦੀ ਡਗਿਦੀ ਸਹਿਤ,ਖਜਾਨੇ ਦੀ ਲੁਟ ,ਸਾਡੇ ਲੀਡਰਾਂ ਦੇ ਕਾਲੇ ਕਾਰਨਾਮੇ, ਟੁਟੀਆਂ ਸਡ਼ਕਾਂ ਤੇ ਹੋਰ ਬਹੁਤ ਕੁਝ ਇਕ ਲਡ਼ੀ  ਵਚਿ ਪਾਠਕ ਪਡ਼੍ਹਦਾ ਜਾਂਦਾ ਹੈ ।  ਲੇਖ ਮੈਂ ਜਾਣਆਿ ਵਡਹੰਸ ਹੈ ਬਹੁਤ ਮਾਅਰਕੇ ਦੀ ਗਲ ਤੇ ਕੇਂਦਰਤਿ ਹੈ। ਇਕ ਨਾਮਵਰ ਸਾਹਤਿ ਸਭਾ ਲੇਖਕ  ਨੂੰ ਮਾਨ ਸਨਮਾਨ ਲਈ ਸਦਦੀ ਹੈ । ਸਮਾਗਮ ਵਾਲਾ ਸ਼ਹਰਿ  ਦੂਰ ਬਹੁਤ ਹੈ ।ਲੇਖਕ ਜਕੋਤਕੀ ਵਚਿ ਹੈ। ਪਰ ਫਰਿ ਉਹ ਕਾਰ ਕਰਕੇ ਆਪਣੇ ਇਕ ਸਾਥੀ ਨਾਲ ਜਾਣ ਲਈ ਤਆਿਰ ਹੋ ਜਾਂਦਾ ਹੈ। ਲੰਮੀ ਵਾਟ ਹੈ ।  ਉਥੇ  ਜਾ ਕੇ ਲੇਖਕ ਨੂੰ ਆਸ ਹੁੰਦੀ  ਹੈ ਕ ਿਸਭਾ ਵਾਲੇ ਕੁਝ ਨਕਦ ਰਾਸ਼ੀ ਵੀ ਦੇਣਗੇ ।  ਪਰ ਉਹ ਹੈਰਾਨ ਰਹ ਿਜਾਂਦਾ ਹੈ ਕ ਿਉਸ ਨੂੰ ਇਕ ਯਾਂਦਗਾਰੀ ਚਂਿਨ੍ਹ  ਦੇ ਕੇ ਸਾਨਮਾਨਤਿ ਕਰ ਦਤਾ ਜਾਂਦਾ ਹੈ ।  ਰਸਤੇ ਵਚਿ ਆਪਣੇ ਸਾਥੀ ਨੂੰ ਲੇਖਕ ਦੇ   ਬੋਲ ਹਨ –ਮੈਂ ਪੁਛਆਿ ਕ ਿਸਨਮਾਨ ਰਾਸ਼ੀ ਵਾਲਾ ਲਫਾਫਾ ਦੇਣਾ ਭੁੱਲ ਤਾਂ ਨਹੀਂ ਗਏ  । ਇਹ ਸਾਰੀ ਗਾਥਾ ਪੰਨਾ ੧੩੩-੧੩੭ ਪਡ਼੍ਹਨ ਵਾਲੀ ਹੈ ।  ਇਸ ਕਤਾਬ ਦੇ ਅਖੀਰਲੇ ਪੰਨਆਿਂ ਤੇ ਚਾਰ ਪੰਜ ਲੇਖ, ਲੇਖਕ  ਦੀ ਵਾਰਤਕ ਦੀ  ਮੌਜੂਦਾ   ਜੀਵਨ ਦੀ ਪੇਸ਼ਕਾਰੀ ਦਾ  ਸਖਿਰ ਹਨ । ਜਵੇਂ ਹਾਲੀ ਮੇਰਾ ਜਾਣ ਦਾ ਵੇਲਾ ਨਹੀਂ ਆਇਆ ,(ਰਬ ਕਰੇ ਇਹ ਵੇਲਾ ਕਦੇ ਵੀ ਨਾ ਆਵੇ)  ਇਕਲਾਪੇ ਤੇ ਬੁਢਾਪੇ ਦੇ ਨਾਲ ਤੁਰਦਆਿਂ ( ਇਕਲੇ ਕਉਿਂ ਜੇ ਨੌਸ਼ਹਰਿਵੀ ਜੀ  ਐਨਾ ਵਡਾ ਪਾਠਕ ਵਰਗ ਤੇ  ਤੁਹਾਡੇ  ਪ੍ਰਸ਼ੰਸਕ ਹਨ ) ਇਕ ਅਦਨੇ ਬੰਦੇ ਦਾ ਸਚਾ ਸੌਦਾ, ਖੁਸ਼ਬੂ ਦਾ  ਸਫਰ ਜਾਰੀ ਰਹੇ । ਇਹ ਲੇਖ ਵਾਰ ਵਾਰ  ਪਡ਼੍ਹਨ ਨੂੰ ਜੀਅ ਕਰਦਾ ਹੈ। ਇਨ੍ਹਾਂ ਨੂੰ ਪਡ਼੍ਹ ਕੇ ਪਾਠਕ ਦੀ ਜ਼ਹਿਨੀ ਨੇਡ਼ਤਾ ਲੇਖਕ ਨਾਲ ਹੋਰ ਵਧ ਜਾਂਦੀ ਹੈ ।  ਨੌਸ਼ਹਰਿਵੀ ਦੀ ਕਲਮ ਦਾ ਇਹੀ ਜਾਦੂ ਹੈ ।  ਇਹ ਕਤਾਬ ਨਸ਼ਿਚੇ ਹੀ ਹਮਦਰਦਵੀਰ ਨੌਸ਼ਹਰਿਵੀ ਦਾ ਉਤਮ ਗਲਪੀ ਰੂਪ ਹੈ। ਤੇ ਸਵੈ ਜੀਵਨੀ ਵਰਗੀ ਹੋਣ ਦੇ ਨਾਲ ਨਾਲ ਸਮਾਜਕਿ ਸਭਆਿਚਾਰ ਦਾ ਸਾਂਭਣ ਯੋਗ  ਇਤਹਾਤਸਕ ਦਸਤਾਵੇਜ਼  ਹੈ ।