ਧਰਮੀ ਮੈਂ (ਕਵਿਤਾ)

ਬਿੰਦਰ ਜਾਨ ਏ ਸਾਹਿਤ   

Email: binderjann999@gmail.com
Address:
Italy
ਬਿੰਦਰ ਜਾਨ ਏ ਸਾਹਿਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈ ਰੱਬ ਦਾ ਬੰਦਾ ਹਾਂ
ਰੱਬ ਦੇ ਨਾਂ ਤੇ ਬੰਦੇ ਮਾਰਦਾ ਹਾਂ

   ਭਾਈਆਂ ਦਾ ਭਾਈ ਹਾਂ
ਮੈ ਭਾਈ ਤੋਂ ਭਾਈ ਪਾੜਦਾ ਹਾਂ

      ਮੈਂ ਕੱਟਡ਼ ਪੰਥੀ ਹਾਂ
ਮੈਂ ਫਿਰਕਈ ਕੰਧਾਂ ਉਸਾਰਦਾ ਹਾਂ

  ਮੈਂ ਸੇਕ ਹਾਂ ਮਜਹਵਾਂ ਦਾ
ਮੈਂ ਦੁਨੀਆਂ ਦੇ ਸੀਨੇ ਸਾੜਦਾ ਹਾਂ

  ਮੇਰਾ ਵਾਸਾ ਮਹਿਲਾਂ ਦਾ
ਮੈਂ  ਵੱਸਦੇ ਘਰ ਉਜਾੜਦਾਂ ਹਾਂ

   ਮੈਂ ਹਾਮੀ  ਨਫਰਤ ਦਾ
ਮੈਂ ਕੌਝੀ ਅੱਖ ਜੱਗ ਤਾੜਦਾ ਹਾਂ

    ਮੈਂ ਭਾਵੇਂ ਅਨਪੜ ਹਾਂ
ਮੈਂ ਪੜੇ ਲਿਖੇ ਨਿਤ ਚਾਰਦਾ ਹਾਂ

     ਮੈਂ ਡੁੱਬਦਾ ਬੇੜਾ ਹਾਂ
ਮੈਂ ਦੁਨੀਆਂ ਨੂੰ ਪਰ ਤਾਰਦਾ ਹਾਂ

   ਮੇਰੀ ਸੋਚ ਤਾਂ ਨਿਵੀਂ ਏ
ਬਿੰਦਰਾ ਮੈਂ ਉੱਚ ਵਿਚਾਰ ਦਾ ਹਾਂ