ਵਿਸਾਖੀ (ਕਵਿਤਾ)

ਮਨਦੀਪ ਗਿੱਲ ਧੜਾਕ   

Email: mandeepdharak@gmail.com
Cell: +91 99881 11134
Address: ਪਿੰਡ ਧੜਾਕ
India
ਮਨਦੀਪ ਗਿੱਲ ਧੜਾਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy prednisolone 5mg uk

buy prednisolone

ਚੜ੍ਹਿਆ ਵਿਸਾਖ ਮਹੀਨਾਂ ,ਮਨਾਓ  ਵਿਸਾਖੀ  ਨੂੰ ,
ਯਾਦ ਕਰੋ ਇਸ ਨਾਲ ਜੁੜੀ ਹਰ ਇੱਕ ਸਾਖ਼ੀ ਨੂੰ ।

ਜ਼ਮੀਨ ਨਾਲ ਜੁੜ੍ਹੇ ਲੋਕਾਂ ਦਾ ਇਹ ਤਿੱਥ-ਤਿਉਹਾਰ ਹੈ,
ਖੇਤੋਂ  ਘਰ  ਆਉਦੀ  ਸੋਨ  ਰੰਗੀ  ਜਿਹੀ  ਬਹਾਰ ਹੈ ।

ਪੁਰਾਤਨ ਕਾਲ ਤੋਂ ਹੀ ਕਰਦੇ ਸਭ ਇਤਜ਼ਾਰ  ਹੈ ,
ਕਿਰਸਾਨਾਂ, ਮਜ਼ਦੂਰਾਂ ਲਈ ਰੋਟੀ ਤੇ  ਵਪਾਰ ਹੈ ।

ਨੱਚਦਾ-ਟੱਪਦਾ ਹਰ ਕੋਈ ਖੁਸ਼ੀ ਮਨਾਉਦਾ ਹੈ,
ਰੋਣਕ ਮੇਲਿਆਂ ਦੀ    ਜਾ  ਕੇ  ਵਧਾਉਦਾ ਹੈ ।

ਦਸਮੇਸ਼ ਪਿਤਾ ਨੇ  ਇਸੇ  ਦਿਨ ਪੰਥ ਸਜਾਇਆਂ ਸੀ ,
ਆਪੇ ਗੂਰੁ ਆਪੇ ਚੇਲਾ ਨਵਾਂ ਅਧਾਇ ਚਲਾਇਆ ਸੀ।

ਸਿੱਖਾਂ ਨੂੰ ਦਿੱਤੀ ਸੀ ਨਿਵੇਕਲੀ ਤੇ ਅਨੌਖੀ ਪਹਿਚਾਨ ,
ਬਖ਼ਸ਼ੇ ਕੰਕਾਰ ਕੱਛ ,ਕੜਾ, ਕੇਸ, ਕੰਘਾਂ ਤੇ ਕਿਰਪਾਨ ।

ਸਿੱਖ ਧਰਮ  ‘ਚ ਜ਼ਾਤ-ਪਾਤ  ਨੂੰ ਮਿੱਟਾ  ਦਿੱਤਾ ਸੀ ,
ਚਿੜੀਆ ਨੂੰ ਬਾਜ਼ ਵਿਰੁੱਧ ਲੜ੍ਹਨਾਂ ਸਿਖਾ ਦਿੱਤਾ ਸੀ ।

ਜ਼ਾਲਮ ਅੰਗਰੇਜ਼ਾਂ ਨੇ ਇਸੇ  ਦਿਨ ਕਹਿਰ ਕਮਾਇਆਂ ਸੀ,
ਜਨਰਲ  ਡਾਇਰ ਨੇ ਵੀ  ਭੈੜਾ ਹੁਕਮ  ਸੁਣਾਇਆਂ  ਸੀ ।

ਰੋਇਆ ਸੀ ਪੱਤਾ-ਪੱਤਾ ਉਸ ਵਕਤ ਜਿਲ੍ਹਿਆਂ ਵਾਲੇ ਬਾਗ਼ ਦਾ ,
ਬਾਅਦ ‘ਚ ਗੋਲ ਹੋਇਆਂ ਬਿਸਤਰਾ ਅੰਗਰੇਜ਼ ਰਾਜ-ਭਾਗ ਦਾ ।

‘ਮਨਦੀਪ’ ਮਨਾਓ ਵਿਸਾਖੀ ਭੁੱਲ ਕੇ ਭੇਦ-ਭਾਵ ਨੂੰ, 
ਕਰੋ ਖੁਸ਼ਹਾਲ  ਆਪਣੇ ਮੁਲਕ ਤੇ ਦੇਸ ਪੰਜਾਬ ਨੂੰ।