ਮੇਰੇ ਪਿਆਰੇ ਮੰਮੀ ਜੀ ਤੇ ਡੈਡੀ ਜੀ,
ਮੈਂ ਇਹ ਪੱਤਰ ਸਵਰਗ ਵਿੱਚੋਂ ਇਹ ਦੱਸਣ ਲਈ ਲਿਖ ਰਹੀ ਹਾਂ ਕਿ ਮੈ ਆਪਣੇ ਘਰ ਸਹੀ ਸਲਾਮਤ ਪਹੁੰਚ ਗਈ ਹਾਂ। ਮੈਨੂੰ ਰਸਤੇ ਵਿੱਚ ਬਹੁਤ ਸਾਰੇ ਝੱਖੜ ਤੇ ਹਨੇਰੀਆਂ ਵਿੱਚੋਂ ਦੀ ਲੰਘਣਾ ਪਿਆ ਸੀ, ਕਿਉਂਕਿ ਰਸਤਾ ਮੁਸੰਕਲ ਤੇ,ਅਣਪਛਾਤਾ ਸੀ ਤੇ ਮੰਜ਼ਿਲ ਵੀ ਦੂਰ ਸੀ। ਜਦੋਂ ਮੈ ਦੋ ਹਫਤੇ ਹਸਪਤਾਲ ਵਿੱਚ ਕੋਮਾ ਵਿੱਚ ਸੀ ਤਾਂ ਅਸਲ ਵਿੱਚ ਮੈ ਓਦੋਂ ਹੀ ਇਸ ਕਠਨ ਰਸਤੇ ਤੇ ਚੱਲ ਪਈ ਸੀ। ਤੁਸਾਂ ਦੋਨਾ ਨੇ ਮੈਨੂੰ ਅਵਾਜ਼ਾਂ ਮਾਰ ਮਾਰ ਕੇ ਜਗਾਉਣ ਦੀ ਬਹੁਤ ਕੋਸੰਸੰ ਕੀਤੀ ਪਰ ਮੇਰਾ ਇਸ ਦੁਨੀਆਂ ਵਿੱਚ ਵਕਤ ਖਤਮ ਹੋ ਗਿਆ ਸੀ। ਜਦੋਂ ਮੇਰਾ ਜਨਮ ਹੋਇਆ ਸੀ ਤਾਂ ਮੈ ਆਪਣਾ ਵਕਤ ਆਪਣੇ ਹਥੀਂ ਲਿਖਕੇ ਆਈ ਸੀ; ਜੋ ਜੋ ਕੰਮ ਮੈ ਕਰਨੇ ਸੀ ਅਤੇ ਜਿਨਾ੍ਹ ਲੋਕਾਂ ਦੇ ਦਿਲਾਂ ਨੂੰ ਮੈ ਛੂਹਣਾ ਸੀ ਸਭ ਮੈ ਲਿਖਕੇ ਆਈ ਸੀ। ਇਥੋਂ ਤੱਕ ਕਿ ਮੈ ਆਪਣੇ ਮੰਮੀ ਡੈਡੀ ਵੀ ਖੁਦ ਚੁਣੇ ਸਨ। ਇਹ ਸਭ ਹੁੰਦਿਆਂ ਹੋਇਆਂ ਮੈ ਕਿਸ ਤਰਾਂ੍ਹ ਜਾਗ ਸੱਕਦੀ ਸੀ।
ਇਥੇ ਨਾ ਕੋਈ ਉਦਾਸ ਏ ਤੇ ਨਾ ਹੀ ਕੋਈ ਰੋਂਦਾ ਏ। ਇੱਥੇ ਤਾਂ ਇੱਕ ਐਸਾ ਵਾਤਾਵਰਨ ਹੈ ਕਿ ਜਿਹੜਾ ਮੈ ਧਰਤੀ ਤੇ ਨਹੀਂ ਸੀ ਦੇਖਿਆ। ਮੈ ਇਹ ਵਾਤਾਵਰਣ ਬਿਆਨ ਨਹੀਂ ਕਰ ਸਕਦੀ। ਤੁਸਾਂ ਰੋਣਾ ਨਹੀਂ, ਉਸ ਨਾਲ ਮੇਰੀ ਆਤਮਾ ਦੁਖੀ ਹੁੰਦੀ ਏ। ਮੈ ਤੁਹਾਡੇ ਤੋਂ ਦੂਰ ਨਹੀਂ ਗਈ। ਮੈ ਹਰ ਸੁਬਹਾ, ਦੁਪਹਿਰੇ ਤੇ ਰਾਤੀਂ ਤੁਹਾਡੇ ਇਰਦ ਗਿਰਦ ਹੀ ਹਾਂ ਤੇ ਤੁਹਾਡੀ ਰੱਖਿਆ ਕਰਦੀ ਹਾਂ। ਮਾਂ ਜਿਸ ਦਿਨ ਮੈ ਤੇਰੀਆਂ ਬਾਹਾਂ ਵਿੱਹ ਆਖਰੀ ਸਾਹ ਲਿਆ ਸੀ ਤੇ ਤੁਹਾਨੂੰ ਸਭ ਨੂੰ ਛੱਡਕੇ ਇਸ ਲੋਕ ਵਿੱਚ ਪਹੁੰਚੀ ਸੀ ਤਾਂ ਪਰਮਾਤਮਾ ਨੇ ਮੈਨੂੰ ਗਲੇ ਲਗਾਕੇ ਕਿਹਾ,
"ਆਉ ਬੱਚੇ, ਜੀ ਆਇਆਂ ਨੂੰ। ਚੰਗਾ ਹੋਇਆ ਮੇਰਾ ਬੱਚਾ ਵਾਪਸ ਆ ਗਿਆ ਏ।ਅਸੀਂ ਸਾਰੇ ਤੈਨੂੰ ਯਾਦ ਕਰਦੇ ਸੀ। ਮੇਰੇ ਬੱਚੇ, ਫਿਕਰ ਨਹੀਂ ਕਰਨਾ। ਤੇਰਾ ਪਿਆਰਾ ਪਰਵਾਰ ਵੀ ਆਪਣੀ ਆਪਣੀ ਵਾਰੀ ਤੇ ਇੱਥੇ ਪਹੁੰਚ ਜਾਏਗਾ। ਪਰ ਹਾਲ ਦੀ ਘੜੀ ਮੇਨੂੰ ਤੇਰੀ ਬਹੁਤ ਜ਼ਰੂਰਤ ਏ। ਧਰਤੀ ਤੇ ਇਨਸਾਨ ਦੀ ਮਦਦ ਕਰਨ ਲਈ ਮੇਰੀ ਇਕ ਪਲੈਨ ਦਾ ਤੂੰ ਬਹੁਤ ਹੀ ਜ਼ਰੂਰੀ ਹਿੱਸਾ ਹੈਂ।"
ਪਰਮਾਤਮਾ ਨੇ ਮੈਨੂੰ ਮੇਰੇ ਕੰਮ ਦੀ ਇੱਕ ਲਿਸਟ ਦਿੱਤੀ ਏ। ਉੇਸ ਲਿਸਟ ਵਿੱਚ ਮੈਨੂੰ ਸਭ ਤੋਂ ਅਹਿਮ ਕੰਮ ਤੁਹਾਡੇ ਦੋਨਾਂ ਦੀ ਹਿਫਾਜ਼ਤ ਕਰਨਾ ਹੈ। ਰਾਤੀਂ ਜਾਗ ਆਉਣ ਤੇ ਬਿਜਾਏ ਹੌਕੇ ਭਰਨ ਦੇ ਤੁਸੀਂ ਧਰਤੀ ਤੇ ਕੀਤੇ ਹੋਏ ਮੇਰੇ ਚੰਗੇ ਕੰਮਾਂ ਨੂੰ ਸੋਚਕੇ ਖ਼ੁਸੰ ਹੋਇਆ ਕਰੋ। ਮਾਂ, ਜਦੋਂ ਤੂੰ ਰੋਂਦੀ ਤੇ ਡੈਡੀ, ਜਦੋਂ ਤੁਸੀਂ ਹੌਕੇ ਭਰਦੇ ਹੋ ਤਾਂ, ਮੈਨੂੰ ਇਹ ਚੰਗਾ ਨਹੀਂ ਲੱਗਦਾ। ਇਨਸਾਨ ਦੁਖ ਵਿੱਚ ਰੋਂਦਾ ਏ ਪਰ ਮੈ ਇੱਥੇ ਪਰਮਾਤਮਾ ਦੇ ਬਹੁਤ ਹੀ ਨੇੜੇ ਹਾਂ। ਜੇ ਰੋਣ ਨੂੰ ਦਿਲ ਕਰੇ ਤਾਂ ਜ਼ਰੂਰ ਰੋਵੇ। ਮਾਂ, ਤੂੰ ਹੀ ਕਹਿੰਦੀ ਹੁੰਦੀ ਸੀ 'ਜੇ ਬਾਰਸੰ ਨਾ ਹੋਵੇ ਤਾਂ ਫੁੱਲ ਨਹੀਂ ਖਿਲਦੇ, ਫਸਲ ਨਹੀਂ ਉਗਦੀ ਤੇ ਜੀਵ ਜੰਤੂ ਪਿਆਸੇ ਮਰ ਜਾਂਦੇ ਹਨ'। ਇਸ ਲਈ ਰੋਣਾ ਵੀ ਜ਼ਰੂਰੀ ਏ, ਪਰ ਐਨਾ ਨਹੀਂ ਕਿ ਤੁਹਾਡੇ ਅਥਰੂ ਮੇਰੇ ਰਸਤੇ ਵਿੱਚ ਰੁਕਾਵਟ ਬਣ ਜਾਣ। ਤੁਹਾਡੇ ਰੋਣ ਨਾਲ ਮੇਰਾ ਵੀ ਰੋਣ ਨੂੰ ਜੀ ਕਰਦਾ ਏ ਪਰ ਇਥੇ ਰੋਣਾ ਮਨਾ੍ਹ ਹੈ। ਕਾਸੰ ਮੈ ਪਰਮਾਤਮਾ ਤੇ ਇਸ ਲੋਕ ਦੇ ਬਾਰੇ ਤੁਹਨੂੰ ਦੱਸ ਸੱਕਦੀ ਪਰ ਮੇਰੇ ਦੱਸਣ ਤੇ ਵੀ ਤੁਸੀਂ ਨਹੀਂ ਸਮਝੋਗੇ। ਮੈ ਤੁਹਾਨੂੰ ਸਾਰਿਆਂ ਨੂੰ ਦੇਖ ਸਕਦੀ ਹਾਂ ਪਰ ਤੁਸੀਂ ਮੇਨੂੰ ਨਹੀਂ ਦੇਖ ਸਕਦੇ। ਇਹ ਵੀ ਇਸ ਲੋਕ ਦਾ ਇੱਕ ਅਸੂਲ ਏ।
ਮੈ ਤੁਹਾਡੇ ਕਦਮਾਂ ਤੇ ਹੀ ਪਿੱਛੇ ਪਿੱਛ ਚੱਲ ਰਹੀ ਹਾਂ,ਪਰ ਇੱਕ ਕਦਮ ਮੈ ਪਿੱਛੇ ਹਾਂ। ਜਦੋਂ ਤੁਹਾਡਾ ਧਰਤੀ ਨੂੰ ਛੱਡਕੇ ਜਾਣ ਦਾ ਵਕਤ ਆਇਆ ਤਾਂ ਉਹ ਵਕਤ ਤੁਹਾਡਾ ਮੇਰੇ ਪਾਸ ਪਹੁੰਚਣ ਦਾ ਹੋਵੇਗਾ। ਮੈ ਤੁਹਾਡੇ ਸਵਾਗਤ ਲਈ ਅੱਗੇ ਖੜੀ ਹੋਵਾਂਗੀ ਤੇ ਫਿਰ ਆਪਾਂ ਕਦੀ ਨਹੀਂ ਵਿਛੜਾਂਗੇ। ਹਾਂ ਪਰਵਾਰ ਦੇ ਕਈ ਸਦੀਆਂ ਤੋਂ ਵਿਛੜੇ ਹੋਏ ਸੰਬੰਧੀਆਂ ਨੁੰ ਵੀ ਮੈ ਮਿਲੀ ਹਾਂ। ਤੁਸੀਂ ਮੇਰੇ ਨਾਲ ਇੱਕ ਵਾਇਦਾ ਕਰੋ ਕਿ ਮੇਰੇ ਵਿਛੋੜੇ ਵਿੱਚ ਰੋਵੋਗੇ ਨਹੀਂ,ਬਲਕਿ ਰੋਂਦਿਆਂ ਨੂੰ ਹਸਾਉਗੇ ਤੇ ਜ਼ਰੂਰਤਮੰਦਾਂ ਦੀ ਮਦਦ ਕਰੋਗੇ।
ਮੇਰਾ ਸਾਰਿਆਂ ਨੂੰ ਪਿਆਰ ਦੇਣਾ।
ਤੁਹਾਡੀ ਬੇਟੀ,
ਸੰੀਲਾ