ਰੱਬਾ ਸਾਨੂੰ ਮੁਆਫ ਕਰੀਂ (ਇਕਾਂਗੀ) (ਨਾਟਕ )

ਗੁਰਨਾਮ ਸਿੰਘ ਸੀਤਲ   

Email: gurnamsinghseetal@gmail.com
Cell: +91 98761 05647
Address: 582/30, St. No. 2L, Guru Harkrishan Nagar, Maler Kotla Road
Khanna India
ਗੁਰਨਾਮ ਸਿੰਘ ਸੀਤਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy tamoxifen

tamoxifen for men open buy tamoxifen

tamoxifen uk pharmacy

tamoxifen dosage online buy tamoxifen

buy zoloft

sertraline online read here buy sertraline online
ਦ੍ਰਿਸ਼:- ਇੱਕ ਵਧੀਆ ਘਰ, ਲਆਨ, ੨ ਕਾਰਾਂ
ਪਤੀ–ਪਤਨੀ  (ਮੰਨਾ ਸਿੰਘ ਅਤੇ ਪ੍ਰੀਤੀ) ਆਪਸ ਵਿਚ ਤੈਸ਼ ਵਿਚ ਬੋਲ ਰਹੇ ਹਨ। ਪਤੀ ਅਖਬਾਰ ਪੜ੍ਹ ਰਿਹਾ ਹੈ ਪਤਨੀ ਮੋਬਾਇਲ ਫੌਨ ਉੱਪਰ ਨੈੱਟ ਚਲਾ ਰਹੀ ਹੈ।
ਪ੍ਰੀਤੀ)……ਤੇ ਹੁਣ ਮੈਂ ਇਸ ਘਰ ਵਿਚ ਨਹੀਂ ਰਹਿ ਸਕਦੀ……..ਨਹੀਂ ਰਹਿ ਸਕਦੀ..….ਨਹੀ .…… ਰਹੀ ਸਕਦੀ…… ਬਸ ਬਹੁਤ ਹੋ ਗਿਆ। 
ਮੰਨਾ ਸਿੰਂਘ: ਸ੍ਰੀ ਮਤੀ ਜੀ, ਜਿਹੜੀ ਗੱਲ ਇੱਕ ਵਾਰ ਕਹਿਣ ਨਾਲ ਨਿਬੜ ਸਕਦੀ ਹੈ- ਉਸ ਨੂੰ ਤਿੰਨ ਵਾਰ ਕਹਿਣ ਦੀ ਕੀ ਜਰੂਰਤ? ਮੈਂ ਇਸ ਘਰ ਵਿਚ ਨਹੀਂ ਰਹਿ ਸਕਦੀ ……..ਨਹੀਂ ਰਹਿ ਸਕਦੀ.. ਨਹੀਂ ਰਹਿ ਸਕਦੀ-ਅਸੀਂ ਕਿਸੇ ਸ਼ਰੀਅਤ ਦੇ ਕਾਨੂੰਨ ਵਿਚ ਤਾਂ ਬੱਝੇ ਨਹੀਂ ਜੋ ਤਲਾਕ ! ਤਲਾਕ! ਤਲਾਕ ਵਾਂਗ ਤਿੰਨ ਵਾਰ ਕਹਿਣਾ ਪਏ।
ਪ੍ਰੀਤੀ): ਦੇਖੋ ਜੀ, ਤੁਸੀਂ ਮੇਰੀ ਗੱਲ ਨੂੰ ਹਾਸੇ-ਮਜ਼ਾਕ ਵਿਚ ਨਾ ਪਾਓ, ਮਤਲਬ ਮੈਂ ਵਾਕਿਆ ਹੀ ਨਹੀਂ ਰਹਿਣਾ ਚਾਹੁੰਦੀ, ਤੁਸੀਂ ਸਮਝਦੇ ਕਿਓੁਂ ਨਹੀਂ? ਕਿਉਂ ਮੇਰਾ ਦਿਮਾਗ ਹੋਰ ਖ਼ਰਾਬ ਕਰਦੇ ਜੇ ਗੁੱਸਾ ਚੜਾ੍ਹ ਕੇ?
ਮੰਨਾ ਸਿੰਂਘ: ਪਰ ਮਾਈ ਡੀਅਰ! ਮੇਰੀ ਤਾਂ ਹਰ ਵਾਰ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਚੜ੍ਹੇ ਹੋਏ ਗੁੱਸੇ ਦੇ ਬੁਖ਼ਾਰ ਨੂੰ ਸੁੱਟਾਂ ਲਾਹ ਕਿਉਂਕਿ….…ਮੈਨੂੰ ਤਾਂ ਆਪ ਇਹ ਕੁੱਤੇ ਦਾ ਪੁੱਤਰ ਲੱਗਦੈ ਬੜਾ ਬੁਰਾ ਕਿ ਖ਼ਾਹ-ਮਖਾਹ ਇਨਸਾਨ ਨੂੰ ਆ ਚੰਬੜਦੈ।
ਪ੍ਰੀਤੀ) : ਖ਼ਾਹ-ਮਖਾਹ ਜਾਂ ਬੇ-ਵਜ੍ਹਾ ਨਹੀਂ ਬਲਕਿ ਗੁੱਸੇ ਦੇ ਪਿੱਛੇ ਵੀ ਕੋਈ ਗੱਲ ਹੁੰਦੀ ਹੈ-ਕੋਈ ਵਜ੍ਹਾ ਹੁੰਦੀ ਹੈ। ਤੁਸੀ ਤਾਂ ਕਰਦੇ ਓ ਫਿਲਾਸਫ਼ਰਾਂ ਵਾਲੀਆਂ ਗੱਲਾਂ ਕਿ ਬੰਦੇ ਨੂੰ ਗੁੱਸਾ ਪੀ ਜਾਣਾ ਚਾਹੀਦੈ …ਪੀ…ਪੀ…..ਕੇ ਹੀ ਤਾਂ ਜ਼ਹਿਰ ਬਣਦੈ ਅੰਦਰ ….ਇਹ ਨਹੀਂ ਸੋਚਿਆ ਕਦੇ?
ਮੰਨਾ ਸਿੰਂਘ: ਨੋ….ਨੋ….ਨੋ! ਨੈਵਰ ਮਾਈ ਸਵੀਟ ਹਾਰਟ। ਮੈਂ ਕਦੇ ਇਸ ਗੱਲ ਦੀ ਹਾਮੀ ਨਹੀਂ ਭਰੀ ਕਿ ਇਸ ਉੱਲੂ ਦੇ ਪੱਠੇ ਨੂੰ ਪੀਣਾ ਤਾਂ ਕੀ, ਮੂੰਹ ਵੀ ਲਾਓ। ਮੈਂ ਸਿਰਫ ਇਹ ਕਹਿਨਾ ਕਿ ਜੇ ਕਰ ਤੁਹਾਨੂੰ ਲੱਗਦਾ ਹੈ ਕਿ ਆਹ ਗੱਲ ਤਾਂ ਗੁੱਸੇ ਵਾਲੀ ਹੈ ਤਾਂ ਉਸ ਨੂੰ ਕੁੱਝ ਚਿਰ ਵਾਸਤੇ ਇਕ ਪਾਸੇ ਰੱਖ ਦਿਓ ਤੇ ਆਪਣੇ ਗਿਆਨ ਭੰਡਾਰ ਦੀ ਵਰਤੋਂ ਕਰਦਿਆਂ ਠੰਡੇ ਦਿਮਾਗ ਨਾਲ ਉਸ ਉਪਰ ਵਿਚਾਰ ਕਰੋ……ਗੁੱਸੇ ਜਾਂ ਕਰੋਧ ਨੂੰ ਮੂੰਹ ਦੀ ਖਾਣੀ ਪਏਗੀ ਤੇ ਨੱਕ ਡੁਬਾ ਕੇ ਮਰਨ ਲਈ ਥਾਂ ਢੂੰਡਣੀ ਪਏਗੀ।
ਪ੍ਰੀਤੀ) : ਇਹ ਗੱਲਾਂ ਸਿਆਸਤਦਾਨਾਂ ਉੁੱਪਰ ਢੁਕਦੀਆਂ ਨੇ ਜਾਂ ਜਿਸ ਨੂੰ ਕੋਈ ਚੜ੍ਹੀ–ਲੱਥੀ ਦੀ ਨਾ ਹੋਵੇ ਤੇ ਸੁਣਨ ਦਾ ਹੋਵੇ ਆਦੀ ਪਰ ਹਰ ਕੋਈ ਨਹੀਂ ਉੱਤਰਦਾ ਪੂਰਾ ਇਸ ਫ਼ਲਸਫੇ ਉਪਰ। ਹੁਣ ਸਿਆਸਤਦਾਨਾਂ ਦੀ ਹੀ ਲੈ ਲਓ……ਉਹ ਇਕ ਦੂਸਰੇ ਨੂੰ ਕੁੱਤਾ, ਕੁੱਤੇ ਦਾ ਪੁੱਤਰ, ਕੰਜਰ, ਬੇ-ਈਮਾਨ. ਘੁਟਾਲੀਆ, ਦਲ–ਬਦਲੂ, ਮੌਕਾ ਪ੍ਰਸਤ ਜਿਸ ਨੂੰ ਤੁਸੀ ਕੀ ਕਹਿੰਦੇ ਹੁੰਦੇ ਜੇ ੋਪਪੋਰਟੁਨ…….
ਮੰਨਾ ਸਿੰਂਘ: ਪਪੋਰਟੁਨਸਿਟ. 
ਪ੍ਰੀਤੀ): ……ਹਾਂ ਜੋ ਵੀ ਹੋਇਆ….ਵਗੈਰਾ……ਵਗੈਰਾ ਤੇ ਉਹ ਮਿਰਾਸ਼ੀਆਂ ਵਾਂਗ ਹੀ …… ਹੀ……ਕਰਕੇ ਜਾਂਦੇ ਨੇ ਕਰ ਚੁੱਪ-ਕਿਓਂ  ਕੁੱਝ ਗਲਤ ਤਾਂ ਨੀ ਆਖਿਆ ਮੈਂ?
ਮੰਨਾ ਸਿੰਂਘ: ਬਿਲਕੁਲ ਠੀਕ ਆਖਿਐ ਜੀ…. ਸੁੱਘੜ ਸਿਆਣੀ ਪਤਨੀ ਹੈ-ਇੰਨਾ ਤਾਂ ਜਾਣਦੀ ਹੀ ਹੈ। 
ਪ੍ਰੀਤੀ: (ੀਦਲ ਵਿੱਚ) ਸੁੱਘੜ –ਸਿਆਣੀ ਕਹਿ ਕੇ ਕਿਧਰੇ  ਮੇਰਾ ਮਜ਼ਾਕ  ਤਾਂ ਨਹੀਂ ਬਣਾ ਰਹੇ ਪਰ ਮੇਰੀ ਸੁੱਘੜਤਾ ਅਤੇ ਸਿਆਣਪ ਵਿਚ ਕਮੀ ਹੀ ਕੀ ਹੈ! ਹੋ ਸਕਦੈ ਸੱਚ ਹੀ ਕਹਿੰਦੇ ਹੋਣ……
ਮੰਨਾ ਸਿੰਘ: ਕੀ ਸੋਚਣ ਲੱਗ ਪਏ ਜੀ ?
ਪ੍ਰੀਤੀ: ਇਹੋ ਕਿ ਬੰਦੇ ਨੂੰ ਮੂਰਖ ਬਣਾਉਣਾ ਖੂਬ ਆਂਉਦੈ ਤੁਹਾਨੂੰ। 
ਪ੍ਰੀਤੀ : ਭਲੀਏ ਲੋਕੇ, ਮੂਰਖ ਨੂੰ ਮੂਰਖ ਬਣਾਉਣਾ ਦਾ ਕੀ ਤੁੱਕ ਜਾਂ ਲਾਭ?
ਪ੍ਰੀਤੀ: (ਤਪਾਕ ਕਰਦੀ ਹੋਈ) ਲਓ ਕਰ ਲਉ ਗੱਲਾਂ ਇੰਨਾਂ ਦੀਆਂ! ਹੁਣ ਸਿੱਧਾ ਈ ਮੂਰਖ! ਮਤਲਬ ਅਸੀਂ ਹੁਣ ਮੂਰਖ ਹੋ ਗਏ! ਇਹ ਤਾਂ ਹੱਦ ਹੀ ਹੋ ਗਈ । ਮੈਂ ਤਾਂ ਕੁੱਝ ਹੋਰ ਈ ਸੋਚਦੀ ਸਾਂ!
ਮੰਨਾ ਸਿੰਘ: ਡਾਰਲਿੰਗ ….ਸਵੀਟ ਹਾਰਟ ! ਮੇਰਾ ਮਤਲਬ ਇਨਸਾਨ ਤਾਂ ਹੈ ਈ ਮੂਰਖ ……ਮਤਲਬ ਇਹਨਾ ਤੋਂ ਵੱਡਾ ਮੂਰਖ ਕੋਈ ਬਣਾਇਆ ਨਹੀ ਰੱਬ ਨੇ ……….ਸਮਝਾਉਣਾ ਪਏਗਾ ਜਾਂ ਸੁੱਘੜ ਸਿਆਣੀ  ਔਰਤ ਖੁਦ ਸਮਝ ਜਾਏਗੀ?ਬਾਕੀ ਰਹੀ ਸਿਆਸਤਦਾਨਾਂ ਦੀ ਇਹ ਤਰਕੀਬ ਸਾਨੂੰ ਇੰਨੀ ਕੁ ਤਾਂ ਸਿੱਖ ਲੈਣੀ ਚਾਹੀਦੀ ਹੈ ਕਿ ਮਸਲੇ ਨੂੰ ਭਖਣ ਨਾ ਦਿਓ ਅਤੇ ਠੰਡਾ ਤਾਂ ਹੋਣ ਦਿਓ । ਭਾਂਵੇ ਲੋਕ ਕਹਿਂੰਦੇ ਆ ਕਿ ਉਹ ਘੱਟ ਪੜ੍ਹੇ- ਲਿਖੇ ਆ, ਸਕੂਲਾਂ-ਕਾਲਜਾਂ ਵਿਚੋ ਗੁੰਡਾ ਗਰਦੀ ਕਾਰਣ ਕੱਢੇ ਗਏ ਸੀ ਪਰ ਵਕਤ ਦੀ ਨਜ਼ਾਕਤ ਨੂੰ ਤਾਂ ਪਛਾਣਦੇ ਆ ।ਬੰਦਾ ਤਾਂ ਠਾਹ ਸੋਟਾ- ਗੋਡੇ ਲੱਗੇ –ਗਿੱਟੇ ਲੱਗੇ ਉਸ ਨੂੰ ਕੀ, ਠੋਕ ਦਿੱਤਾ।
ਪ੍ਰੀਤੀ) : ਠੀਕ ਹੈ …..ਮੰਨ ਲੈਦੇਂ ਹਾਂ ਕਿ ਠੰਡੇ ਦਿਮਾਗ ਤੋਂ ਕੰਮ ਲੈ ਕੇ ਮਸਲਾ ਨਜਿੱਠਿਆ ਜਾਵੇ ਪਰ ਤੁਹਾਡੀ ਅੱਖ ਮੇਰੇ ਫ਼ੋਨ ਉਪਰ ਹੀ ਕਿਓੁਂ ਰਹਿੰਦੀ ਹੈ…….. ਮੇਰੀਆਂ ਸਹੇਲੀਆਂ ਤੁਹਾਨੂੰ ਵੱਢਦੀਆਂ ਤਾਂ ਨਹੀਂ, ਮੇਰੀ ਮਾਂ ਦੀ ਗੱਲ ਤੁਹਾਨੂੰ ਭਾਂਉਦੀ ਨਹੀ…..ਤੁਹਾਨੂੰ ਉਹਨਾਂ ਕਦੇ ਕਿਹਾ ਕੁੱਛ? ਜੇ ਉਹ ਭਾਬੀ ਦੀ ਮੂਰਖਤਾ ਦੀ ਗੱਲ ਮੇਰੇ ਨਾਲ ਸਾਂਝੀ ਕਰ ਲੈਂਦੇ ਆ ਤਾਂ ਤੁਹਾਨੂੰ ਕੀ? 
ਪਤੀ: ਮੇਮ ਸਾਹਿਬਾ, ਕਹਿੰਦੇ ਆ ਸਿਆਣਾ ਬੰਦਾ ਜਾਂ ਔਰਤ ਉਹੀ ਆ ਜੋ ਅਗਲੇ ਨੂੰ ਸਵਾਲ ਕਰਨ ਤੋਂ ਪਹਿਲਾਂ ਉਸ ਦਾ ਜਵਾਬ ਆਪਣੇ ਅੰਦਰੋਂ ਕੱਢ ਲਵੇ।
ਪ੍ਰੀਤੀ): ਚਲੋ ਤੁਸੀਂ ਸਿਆਣੇ ਸਹੀ…..ਅਸੀਂ ਤਾਂ ਹੋਏ ਅਨਪੜ੍ਹ ਗਵਾਰ। ਤੁਸੀਂ ਦੱਸੋ ਮੇਰੀ ਮਾਂ ਨੇ ਤੁਹਨੂੰ ਕਦੇ ਕੁੱਝ  ਕਿਹਾ?
ਮੰਨਾ ਸਿੰਂਘ: ਬਿਲਕੁੱਲ ਨਹੀਂ! ਉਸ ਕੋਲ ਐਨੀ ਹਿੰਮਤ ਨਹੀਂ ਜੁ ਮੈਂਨੁੰ  ਕੁੱਝ ਕਹਿ ਸਕੇ…… ਹਾਂ ਜੋ ਮੂਰਖ ਪੁਣਾ ਕਰਨਾ ਹੁੰਦੈ, ਤੇਰੇ ਕੋਲੋ ਕਰਾaੁਂਦੀ ਹੈ ।
ਪ੍ਰੀਤੀ) : ਮਸਲਨ?
ਮੰਨਾ ਸਿੰਂਘ: ਮਸਲਨ…...ਤੂੰ ਹਰ ਵਕਤ ਅਲੱਗ ਹੋਣ ਦੀ ਰੱਟ ਲਗਾ ਕੇ ਰੱਖਦੀ ਹੈ…..ਘਰ ਦੀ ਕਿਸੇ ਜਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਰੱਖਦੀ। ਘਰ ਦੀ ਇੱਜ਼ਤ ਦਾ ਕੋਈ ਖਿਆਲ ਨਹੀਂ ਕਰਦੀ…..ਇਹ ਸੱਭ ਕੁੱਝ ਤੈਨੂੰ ਕੋਣ ਸਿਖਾਂਉਦਾ ? ਤੈਨੂੰ ਆਪਣੀ ਭਾਬੀ ਉਪਰ ਬਹੁਤ ਸ਼ਿਕਵਾ ਰਹਿੰਦੈ ਕਿ ਉਹ ਮਾਂ ਨੂੰ ਤੰਗ ਕਰਦੀ ਹੈ ਪਰ ਇੱਥੇ ਤੇਰਾ ਕੰਮ ਵੀ ਉਹੀ ਹੈ ਕਦੇ ਸੋਚਿਆ ਜਾਂ ਕਦੇ ਖਿਆਲ ਆਇਆ ? ਮੱਮੀ ਮੈਨੂੰ ਕੁੱਝ ਦੱਸਦੇ ਐ ਅਤੇ ਕੁੱਝ ਨਹੀਂ ਪਰ ਤੂੰ ਕਿਸ ਫ਼ਿਤਰਤ ਦੀ ਮਾਲਕ ਹੈਂ  ਜੁ ਘਰ ਦੀ ਹਰ ਜਿੰਮੇਵਾਰੀ ਤੋਂ ਅਜਾਦ ਹੈ?
ਪ੍ਰੀਤੀ) : ਉਹਹ, ਮਾਈ ਗਾਡ! ਮਤਲਬ ਇਸ ਘਰ ਵਿਚ ਮੇਰਾ ਐਨਾ ਵੀ  ਹੱਕ ਨਹੀਂ ਕਿ ਕਿਸੇ ਨੂੰ ਅਪਣੀ ਪਸੰਦ ਦਸ ਸਕਾਂ? ਦਵਾਈ ਖਾਣ ਨਾਲ ਕਦੇ ਨੀਂਦ ਆ ਜਾਂਦੀ ਹੈ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਸੁੱਤੀ ਰਹਿੰਦੀ ਹਾਂ?
ਮੰਨਾ ਸਿੰਂਘ: ਦਵਾਈਆਂ ਤਾਂ ਮੇਮ ਸਾਹਿਬਾ ਹੁਣ ਤੇਰੇ ਪੇਸ਼ ਗਈਆਂ ਪੈ ਸਮਝੋ । ਸਿਆਣੇ ਲੋਕ ਜੰਕ ਫੂਡ ਮਤਲਬ ਪਿਜ਼ਾ, ਬਰਗਰ ਅਤੇ ਹੋਰ ਸਵਾਹ ਖੈਹ ਤੋਂ ਕਰ ਚੁੱਕੇ ਆ ਤੋਬਾ। ਸਿਰਫ ਝੂਠ੍ਹੇ ਦਿਖਾਵੇ ਵਾਲੇ ਅਤੇ ਬੱਚਿਆਂ ਦੀਆਂ ਦੁਸ਼ਮਣ ਮਾਵਾਂ ਹੀ ਇਹ ਖਾਂਦੀਆਂ ਅਤੇ ਖੁਆਂਦੀਆਂ ਨੇ ਇਹ ਸਭ ਕੁਝ।
ਪ੍ਰੀਤੀ) ਪ੍ਰੀਤੀ: ਦੁਸ਼ਮਣ ਮਾਵਾਂ? ਮਤਲਬ ਹੁਣੇ ਤੁਸੀ ਪਾਗਲ ਮਾਵਾਂ ਵੀ ਕਹਿਣ ਤੋ ਗੁਰੇਜ਼ ਨਹੀਂ ਕਰਨੀ…ਉਹ ਵੀ ਕਹਿ ਈ ਛੱਡੋ ।
ਪਤੀ ਮੰਨਾ ਸਿੰਘ: ਚੱਲੋ ਉਹ ਖ਼ਿਤਾਬ ਤੂੰ ਆਪ ਹੀ ਦੇ ਦਿੱਤਾ। ਬਿਮਾਰੀਆਂ ਮੁੱਲ ਲੈ ਕੇ ਬੱਚਿਆਂ ਨੂੰ ਦੇਣੀਆਂ ਅਤੇ ਆਪ ਸਹੇੜਨੀਆਂ ਪਾਗਲਪਨ ਤੋਂ ਘੱਟ ਹੈਂ ਜਾਂ ਦੁਸ਼ਮਣੀ ਤੋਂ?
ਮੰਨਾ ਸਿੰਘ: ਬਿਮਾਰੀਆਂ……. ਮੈਂ ਪੁੱਛਦੀ ਹਾਂ ਇੰਨੀ ਹਾਈ ਜੈਂਟਰੀ ਬਾਹਰ ਅੰਦਰ ਜਾਂਦੀ ਹੈ, ਘੁੰਮਦੀ –ਫਿਰਦੀ ਹੈ, ਆਨੰਦ ਲੈਂਦੀ ਹੈ - ਕੀ ਉਹ ਸੱਭ ਪਾਗਲ ਹਨ ?
ਮੰਨਾ ਸਿੰਘ: ਹਾਈਜੈਂਟਰੀ ! ਮਤਲਬ ਆਪਾਂ ਆਪਣੇ ਆਪ ਨੂੰ ਹਾਈ ਜੈਂਟਰੀ ਵਿਚ ਸ਼ੁਮਾਰ ਕਰ ਲਿਆ ? ਹਾ! ਹਾ! ਮਤਲਬ ਮੂਰਖਤਾ ਦੀ ਇੱਕ ਹੋਰ ਟਕਾ ਟਕ ਮਿਸਾਲ ! ਮਤਲਬ ਤੇਰਾ ਤਾਂ ਉਹ ਹਾਲ ਹੈ ਕਿ ਇੱਕ ਫਿਲਾਸਫਰ ਜਾਂ ਕਹਿ ਲਓ ਵਿਦਵਾਨ ਨੇ ਇੱਕ ਘੱਟ ਪੜ੍ਹੀ  ਲਿਖੀ ਅੋਰਤ ਨਾਲ ਵਿਆਹ ਕਰਵਾ ਲਿਆ- ਇਹ ਸੋਚ ਕੇ ਕਿ ਉਹ ਉਸਨੂੰ ਪੜ੍ਹਾ ਲਿਖਾ ਕੇ ਸੁਘੜ ਸਿਅਣੀ ਪਤਨੀ ਬਣਾ ਦੇਵੇਗਾ ਅਤੇ ਪਹਿਲੇ ਦਿਨ ਉਸ ਨੇ ਪੜ੍ਹਾਇਆ ਕਿ ੰaਨ ਸਿ ਸੋਚaਿਲ aਨਮਿaਲ ਮਤਲਬ ਮਨੁੱਖ ਸਮਾਜਿਕ ਪ੍ਰਾਣੀ ਜਾਂ ਜੀਵ ਹੈ …. ਅਜੇ ਇਸ ਤੋਂ ਅਗਾਂਹ ਚੱਲਣਾ ਹੀ ਸੀ ਕਿ ਪਤਨੀ ਬੋਲ ਪਈ ਅਨਮਿaਲ! ਮਤਲਬ ਮੈਂ ਇੱਕ ਜਾਨਵਰ ਨਾਲ ਵਿਆਹ ਕਰਵਾਇਆ ਹੈ! ਇਸ ਗੱਲ ਦਾ ਏਨਾ ਬਖੇੜਾ ਹੋਇਆ ਕਿ ਉਹ ਨਵਾਬਜ਼ਾਦੀ ਪੇਕੇ ਚਲੀ ਗਈ ਅਤੇ ਜਾ ਕਿ ਕਿਹਾ ਕਿ ਉਸ ਦਾ ਪਤੀ ਹੈ ਕਿ ਇੱਕ ਜਾਨਵਰ ਅਤੇ ਉਹ ਉਸ ਨੂੰ ਵੀ ਜਾਨਵਰ ਸਮਝਦਾ ਹੈ…ਹਾ!ਹਾ!
ਪ੍ਰੀਤੀ: ਫਿਰ ਕੀ ਹੋਇਆ ਸੂ ? ਕਹਾਣੀ ਤਾਂ ਬਹੁਤ ਦਿਲਚਸਪ ਹੈ ।
ਮੰਨਾ ਸਿੰਘ: ਘਰ ਵਾਲੇ ਸੋਚਣ ਲੱਗੇ ਕਿ ਲੋਕ ਫਿਲਾਸ਼ਫਰਾਂ ਨੂੰ ਪਾਗਲ ਕਹਿੰਦੇ ਸੁਣਿਆ ਹੈ ….. ਹੋਵੇ ਨਾ ਹੋਵੇ ਕੁੜੀ ਸਾਡੀ ਸੱਚ ਈ ਕਹਿ ਰਹੀ  ਹੈ ? ਇੱਕ ਪਾਗਲ ਬੰਦਾ ਜਾਨਵਰਾਂ  ਵਾਂਗ ਕੁੱਟ ਵੀ ਸਕਦਾ ਹੈ, ਇਸ ਕਰਕੇ ਕੁੜੀ ਨੂੰ ਉਥੇ ਭੇਜਣਾ ਖ਼ਤਰਨਾਕ ਹੈ ।
ਪ੍ਰੀਤੀ : ਇਸ ਕਹਾਣੀ ਤੋਂ ਸਿੱਟਾ ਕੀ ਨਿਕਲਿਆ?
ਮੰਨਾ :- ਲਓ ਘਰ ਲਓ ਘਿਓ ਨੂੰ ਭਾਂਡਾ! ਸਿੱਟੇ ਹੀ ਸਿੱਟੇ ਨੇ। ਲੋੜ ਹੈ ਮਰੋੜਨ ਦੀ ਜਰਾ ਦਿਮਾਗ ਦੀ ਮਾਲਿਸ਼ ਕਰਕੇ। ਕੁੱਝ ਸਿਆਣੇ ਬੰਦੇ ਵਿਚ ਪਏ ਤਾਂ ਜਾ ਕੇ ਕੰਮ ਸੂਤ ਆਇਆ-ਪਹਿਲੀ ਗੱਲ ਤੇ ਦੂਸਰਾ ਸਿੱਟਾ ਕਿ ਇਨਸਾਨ ਇੱਕ ਦੂਸਰੇ ਲਈ ਬਣਿਆਂ ਹੈ ਅਤੇ ਇਸੇ ਵਿਚ ਇਸ ਦੀ ਵੁੱਕਤ ਹੈ। ਹੁਣ ਤੇਰੀ ਦਰਾਣੀ  ਤੇਰੇ ਤੋਂ ਵੱਧ ਪੜ੍ਹੀ-ਲਿਖੀ ਹੈ ਪਰ ਉਸ ਵਿਚ ਨਿਮਰਤਾ, ਸਲੀਕਾ, ਮਿਲਵਰਤਨ ਅਤੇ ਮਿਠਾਸ ਵਰਗੇ ਦੈਵੀ ਗੁਣ ਤੇਰੇ ਤੋਂ ਸੋ ਗੁਣਾ ਵੱਧ ਹਨ ਜਾਂ ਇੱਝ ਕਹਿ ਲਓ ਕਿ ਜਮੀਨ–ਅਸਮਾਨ ਦਾ ਫ਼ਰਕ ਹੈ। ਇਹਨਾ ਗੁਣਾ ਸਦਕਾ ਉਸ ਦੀ ਪੇਕੇ-ਸੁਹਰੇ ਦੋਹਾਂ ਪ੍ਰੀਵਾਰਾਂ ਵਿਚ ਸਰਦਾਰੀ ਹੈ। ਆਪਣੇ ਸਲੀਕੇ ਕਾਰਣ ਉਹ ਆਪਣੇ ਪੇਕਿਆਂ ਦੀ ਵਡਿਆਈ ਵੀ ਮੁਫ਼ਤ ਵਿਚ ਕਰਵਾ ਲੈਂਦੀ ਹੈ ਜਿਵੇਂ ਕਹਿੰਦੇ ਹਨ ਹਿੰਘ ਲੱਗੇ ਨਾ ਫਟਕੜੀ ਤੇ ਰੰਗ ਚੋਖਾ ਪਰ ਕਈ ਅੋਰਤਾਂ ਹਿੰਘ ਫਟਕੜੀ ਵੀ ਬਹੁਤ ਲਾaੁਂਦੀਆਂ ਹਨ ਪਰ  ਰੰਗ ਫਿਕੇ ਦਾ ਫਿੱਕਾ, ਕਿਉਂ ਕਿ ਕੋਰਿਆਂ ਤੇ ਕਦੇ ਰੰਗ ਨਹੀਂ ਚੜਦਾ ।
ਪ੍ਰੀਤੀ: ਕੋਰੇ! ਮੈਂ ਬਹੁਤ ਕੁੱਝ ਸੁਣ ਚੁੱਕੀ ਆਂ …… ਕਦੇ ਦੁਸ਼ਮਣ …ਕਦੇ ਪਾਗਲ …..ਤੇ ਹੁਣ ਕੋਰੇ…ਮੇਰੀ ਸਮਝ ਤੋ ਬਾਹਰ ਹੈ ਇਹ ਸੱਭ ਕੁੱਝ…ਮੇਰੀਆਂ ਸਹੇਲੀਆਂ ਤੋਂ ਪੁੱਛੋ ਕਿ ਉਹ ਮੇਰੀ ਕਿੰਨੀ ਇਜ਼ਤ ਕਰਦੀਆਂ ਹਨ ।
ਮੰਨਾ ਸਿੰਂਘ: ਸਹੇਲੀਆਂ ਤੋ ਪੁੱਛਾਂ? ਉਹਨਾਂ ਸਹੇਲੀਆਂ ਤਂੋ ਜਿਹਨਾਂ ਵਿਚੋਂ ਕਿਸੇ ਨੂੰ ਘਰ ਦੀ ਕਿਸੇ ਜਿੰਮੇਵਾਰੀ ਦਾ ਅਹਿਸਾਸ ਨਹੀਂ । ਘੁੰਮਣਾ – ਫਿਰਨਾ ਅਤੇ ਫ਼ਿਲਮਾਂ ਦੇਖਣਾ ਜਿਹਨਾਂ ਦਾ ਸ਼ੋਕ ਹੈ… ਖੈਰ ਇੱਜ਼ਤ ਤਾਂ ਮੈਂ ਵੀ ਤੇਰੀ ਬਹੁਤ ਕਰਦਾ ਹਾਂ ਕਦੇ ਮੇਮ ਸਾਹਿਬਾ ਨੂੰ ਤਲਖ਼ੀ ਨਾਲ ਬੁਲਾਇਆ ਹੋਵੇ ਤਾਂ ਦੱਸੋ? ਤੇਰੀਆਂ ਆਦਤਾਂ ਦਰੁਸਤ ਕਰਨ ਦਾ ਉਪਰਾਲਾ ਮਾਤਰ ਜਰੂਰ ਹੈ ਤਾਂ ਕਿ ਤੇਰੀ ਇੱਜ਼ਤ ਆਉਣ ਵਾਲੇ ਸਮੇ ਵਿਚ ਬਣ ਸਕੇ।ਟ੍ਰਿਨ …..ਟ੍ਰਿਨ….(ਪ੍ਰੀਤੀ ਦੇ ਫੋਨ ਦੀ ਘੰਟੀ ਵੱਜਦੀ ਹੈ )
ਪ੍ਰੀਤੀ : ਹੈਲੋ! ਜੀ ਮਾਮ।
ਫੋਨ :  ਹੈਲੋ! ਪ੍ਰੀਤ..ਦੱਸ ਤੂੰ ਠੀਕ ਤਾਂ ਹੈ ? ਲੱਗਦੈ ਤੇਰਾ ਮੂਡ ਠੀਕ ਨਹੀਂ। ਚੱਲ ਧੀਏ ਤੂੰ ਫਿਕਰ ਨਾ ਕਰ  ਮੈਂ ਵਕੀਲ ਨਾਲ ਸਾਰੀ ਗੱਲ ਕਰ ਚੁੱਕੀ ਆਂ ਤੇ ਤੂੰ ਬਸ ਆ ਜਾ। ਅੱਜ ਹੀ ਪੇਪਰ ਸਾਈਨ ਕਰਕੇ ਤਲਾਕ ਦੀ ਅਰਜ਼ੀ ਦੇ ਦੇਣੀ ਹੈ….ਫਿਰ ਲੱਗੂ ਇਸ ਨੂੰ ਪਤਾ।
ਪ੍ਰੀਤੀ: ਠੀਕ ਹੈ, ਮੈਂ ਬਾਅਦ ਵਿਚ ਕਰਦੀ ਹਾਂ ਫੋਨ…..।
ਮਾਂ : ਹੁੰਅਅ ! ਲੱਗਦੈ ਫਿਰ ਚੱਲ ਰਿਹੈ ਮਹਾਂ ਭਾਰਤ ਦਾ ਯੁੱਦ….ਕਿਸਮਤ ਦੀਆਂ ਗੱਲਾਂ ਨੇ…….ਐਨੀ ਲਾਡਾਂ ਨਾਲ ਪਾਲੀ ਧੀ ਤੇ ਬੰਦਾ ਈ ਭੈੜਾ ਮਿਲ ਪਵੇ ਤਾਂ ਮਾਪਿਆਂ ਦਾ ਕੀ ਜੀਣ…..ਖੈਰ, ਇਸ ਬੰਦੇ ਦੇ ਤਾਂ ਮੈਂ ਕੱਢ ਦਓੂਂ ਵੱਟ …ਕੀ ਯਾਦ ਕਰੇਗਾ…… ਪਰ ਮੁਸ਼ਕਿਲ ਵਿਚ ਆ ਰਹੀ ਆ ਕਿ ਇਹ ਅਜੇ ਹਾਮੀ ਨੀ ਭਰ ਰਹੇ….ਕੋਈ ਗਲ ਨੀ ਵਕੀਲ ਕਹਿੰਦਾ ਸੀ ਉਹ ਆਪ ਈ ਕਰੂ ਸਭ ਕੁੱਝ ….ਟ੍ਰਿਨ….ਟ੍ਰਿਨ
ਮਾਂ  ਨਛੱਤਰ ਕੋਰ : ਹੈਲੋ…ਪ੍ਰੀਤੀ …ਹਾਂ ਦੱਸ …ਮੈਨੂੰ ਪਤੈ ਪਹਿਲਾਂ ਤੁਹਾਡਾ ਤੜੁੱਕ-ਮੜੁੱਕਾ ਚੱਲ ਰਿਹਾ ਹੋਵੇਗਾ…….।
ਫੋਨ : ਉਹ ਮੈਡਮ ਮੈਂ ਵਕੀਲ ਬੋਲ ਰਿਹਾ ਹਾਂ, ਵਕੀਲ਼ ਬਖੇੜਾ ਦਾਸ ।
ਮਾਂ : ਉਹ ਸੋਰੀ ਬਖੇੜਾ ਜੀ …… ਮੈਨੂੰ ਡਰ ਹੈ ਕਿ ਕੋਈ ਹੋਰ ਬਖੇੜਾ ਨਾ ਖੜਾ ਹੋ ਜਾਏ ਮਤਲਬ ਕੇਸ  ਲੰਬਾ  ਚਲ ਪਵੇ ਤੇ ਖਰਚੇ ਦੀ ਥਾਂ ਤੇ ਖੱਜਲ ਖੁਆਰੀ ਵੱਖਰੀ ।
ਵਕੀਲ : ਮੈਂਡਮ ਅਸੀਂ ਬਖੇੜੇ ਦੂਰ ਕਰਨ ਲਈ ਹੀ ਤਾਂ ਬੈਠੇ ਹਾਂ … ਨਿੱਤ ਦੀ ਕਲ੍ਹਾ ਤੋਂ ਹਮੇਸ਼ਾ ਲਈ ਛੁਟਕਾਰਾ…… ਫਿਰ ਕਾਨੂੰਨ ਤੁਹਾਡੇ ਪੱਖ ਵਿਚ ਹੈ….…ਡਰ ਕਾਹਦਾ? ਅੱਜ ਹੀ ਆ ਜਾਓੁ ਫਿਰ ਹੋ ਸਕਦੈ ਅਸੀਂ ਇੱਕ ਹਫਤੇ ਲਈ ਜਾਣਾ ਹੈ ਬਾਹਰ ਘੁੰਮਣ । ਹਾਂ ਤੁਹਾਡੇ ੨੦੦੦੦/- ਸਾਡੇ ਕੋਲ ਪਹੁੰਚ ਚੁੱਕੇ ਹਨ –ਮੁਨਸ਼ੀ ਨੇ ਮੈਨੂੰ ਦੱਸ ਦਿੱਤਾ ਹੈ।
ਮਾ : ਲ਼ੈ ਦੱਸ! ਮੇਰੀ ਧੀ ਤਰਸ ਗਈ ਕਿ ਬਾਹਰ ਕਿਧਰੇ ਘੁੰਮ ਕੇ ਆਈਏ ਪਰ  ਕੋਈ ਨੀ ਸੁਣਦਾ ਉਸਦੀ ….. ਚੁੱਲ੍ਹੇ ਚਾਉਂਕੇ 'ਚ ਹੀ ਫਸ ਕੇ ਰਹਿ ਗਈ । ਤੁਸੀਂ ਭਰਾ ਜੀ ਇੱਕ ਅੱਧਾ ਦਿਨ ਅਟਕ ਕੇ ਚਲੇ ਜਾਣਾ ਪਰ ਸਾਡਾ ਐਹ ਕੰਮ ਕਰ ਕਰਕੇ ਹੀ ਜਾਣਾ ।
ਮੰਨਾ ਸਿੰਘ:  ਠੀਕ ਹੈ ਕਰੋ ਫੋਨ ਹੁਣੇ ਹੀ, ਇੰਤਜਾਰ ਕਾਹਨੂੰ ਕਰਾਉਣੀ ਹੈ……ਚਿੰਤਾ ਹੋਏਗੀ ਜਾਂ ਹੋ ਸਕਦੈ ਅਗਲਾ ਕਾਹਲੀ ਵਿਚ ਹੋਵੇ …….ਅਤੇ ਮੁਜ਼ਰਿਮਾਂ ਦਾ ਸਮੁੰਦਰ ਜਿਥੇ ਠਾਠਾਂ ਮਾਰ ਰਿਹਾ ਹੈ, ਧੱਕਾ ਅਤੇ ਫਰੇਬ, ਜਿਸ ਦੀ ਤਾਕਤ ਹੈ ਜੇਬ। ਮਤਲਬ ਜੇਬ ਗਰਮ ਤੇ ਅਫ਼ਸਰ ਕੀ, ਕਾਨੂੰਨ ਕੀ ਸੱਭ ਨਰਮ ਵਰਨਾ ਭਰਮ ਹੀ ਭਰਮ ਅਤੇ ਮਰਨ ਹੀ ਮਰਨ। ਸੰਵਿਧਾਨ ਵਲੋਂ ਦਿੱਤਾ ਹੋਇਆ ਬਰਾਬਰੀ ਜਾਂ ਸ਼ੋਸ਼ਣ ਵਿਰੁੱਧ ਅਧਿਕਾਰ ਤੁਹਾਡੀ ਕੋਈ ਮੱਦਤ ਨਹੀਂ ਕਰਦਾ ਜੇ ਕਰ ਤੁਹਾਡੀ ਜੇਬ ਗਰਮ ਨਹੀ ਜਾਂ ਵਕੀਲਾਂ ਅਤੇ ਅਫ਼ਸਰਾਂ ਦੀ ਜੇਬ ਗਰਮ ਨਹੀ ਹੁੰਦੀ ……..ਇਨਸਾਫ ਦੇ ਮੰਦਰ ਮਹਿਜ਼ ਖੱਜਲ ਖੁਆਰੀ ਤੋਂ ਵੱਧ ਕੁੱਝ ਨਹੀਂ ।
ਪ੍ਰੀਤੀ: ਤੁਹਾਨੂੰ ਕੀ ! ਕਿਸੇ ਦੀ ਚਿੰਤਾ ਤੁਹਾਨੂੰ ਕਦੋ ਤੋਂ ਹੋਣ ਲੱਗੀ? (ਕਹਿੰਦੀ ਹੋਈ ਅੰਦਰ ਚਲ਼ੀ ਗਈ ਅਤੇ ਮਾਂ ਨੂੰ ਫੋਨ ਮਿਲਾਂਉਦੀ ਹੈ ਜੋ ਮਿਲ ਨਹੀ ਰਿਹਾ) ਉ ਹੋ ਹੁਣ ਕਿਸ ਨੂੰ ਲੱਗ ਗਏ ਫੋਨ ਕਰਨ ……ਇਹ ਵੀ ਟਿੱਕਦੇ ਨਹੀ……ਫਸਾ ਦਿੱਤਾ ਮੈਨੂੰ ਕੜਿੱਕੀ 'ਚ! ਅਖ਼ੇ ਤੂੰ ਨੋਕਰੀ ਕਰਦੀ ਹੈਂ, ਕਿਸ  ਗਲੋਂ ਘੱਟ ਐਂ..….ਹੁਣ ਮੈਨੂੰ ਸਮਝ ਅਈ ਕਿ ਇਨਸਾਨ ਘੱਟ ਬਣਕੇ ਜੋ ਕੁੱਝ ਲੈ ਸਕਦਾ ਹੈ, ਬਰਾਬਰੀ ਕਰਕੇ ਉੱਕਾ ਈ ਨਹੀਂ ਲੈ ਸਕਦਾ ……ਹਾਂ ਅਗਰ ਕੁੱਝ ਪੱਲੇ ਪੈ ਸਕਦਾ ਹੈ ਤਾਂ ਮਣਾਂ ਮੂੰਹ ਭਾਰ, ਚਿੰਤਾ ਅਤੇ ਕਲੇਸ਼ ਦਾ…… ਕਿਸੇ ਨੇ ਸਮਝਾਇਆ ਹੀ ਨਹੀਂ ਅੱਜ ਤੱਕ ।ਸਾਰੇ  ਖੂਹ ਵਿਚ ਡਿੱਗਣ ਲਈ ਹੀ ਪ੍ਰੇਰਿਤ ਕਰਦੇ ਰਹੇ। ਵਾਕਿਆ ਈ ਦਰਾਣੀ ਅਤੇ ਨਣਾਣ ਦੀ ਕਿੰਨੀ ਇਜ਼ਤ ਹੈ ਆਪਣੇ ਘਰਾਂ ਵਿਚ, ਕਿੰਨੀ ਟੌਅਰ ਐ….ਹਰ ਕੋਈ ਹੱਸ-ਹੱਸ ਕੇ ਉਹਨਾਂ ਨਾਲ ਬੋਲਦਾ ਹੈ, ਹਰ ਕੋਈ ਸਲਾਹ ਲੈਂਦਾ ਹੈ  …..ਤੇ ਇੱਧਰ ਅਸੀਂ ਹਾਂ ਕਿ ਤਿਹਾਏ ਮਰ ਜਾਓ, ਕੋਈ ਵਾਤ ਵੀ ਨਾ ਪੁੱਛੇ… ਉਹਨਾਂ ਦੇ ਪੇਕਿਆਂ ਦੀ ਪੁੱਛ ਹੁੰਦੀ ਹੈ ਪੂਰੀ ਪਰ ਸਾਡੇ ਪੇਕਿਆਂ ਨੂੰ ਸਿਆਣਦਾ ਕੋਈ ਨੀ …..ਇਸ ਸੱਭ ਦਾ ਕਾਰਣ ਆਖਰ ਕੋਣ ਹੈ  ਟ੍ਰਿਨ…….. ਟ੍ਰਿਨ
ਪ੍ਰੀਤੀ: ਉਹ ਹੋ ਮਾਂ ਦਾ ਫਿਰ ਫੋਨ ਆਗਿਆ ….ਜੀ ਮਾਮਾ?
ਮਾਂ: ਪ੍ਰੀਤੀ ਬੇਟਾ ਤੂੰ ਇੰਝ ਕਰ ਕਿ ਸਿੱਧੀ ਬਖੇੜਾ ਦਾਸ ਮਾਧੋ ਝੇਹੜਾ ਦਾਸ ਮਾਧੋ ਐਡਵੋਕੇਟ ਦੇ ਚੈਂਬਰ ਵਿਚ  ਪਹੁੰਚ ਜਾ, ਮੈਂ ਵੀ ਉੱਥੇ ਹੀ ਪਹੁੰਚ ਰਹੀ ਹਾਂ।
ਪ੍ਰੀਤੀ : ਉ ਮਾਂ….. ਇਹ ਸੱਭ ਕੁੱਝ ਇੰਨੀ ਜਲਦੀ ਕਿਓਂ ਹੋ ਰਿਹਾ ਹੈ ….. ਕੁੱਝ ਸੋਚਣ ਦਾ ਮੋਕਾ ਵੀ ਤਾਂ ਦਿਓੁ……. ਚਿੰਪੂ ਦੀ ਪ੍ਰਵਰਿਸ਼ ਮੈਂ ਇਕੱਲੀ ਕਿਵੇਂ ਕਰੂੰਗੀ?
ਮਾਂ : ਤੂੰ ਇੱਥੇ ਆਏਂਗੀ, ਫਿਰ ਸੋਚਾਂਗੇ…….ਹਾਂ ਵਕੀਲ਼ ਨੇ ਬਾਹਰ ਜਾਣਾ ਵਾ ਘੁੰਮਣ –ਫਿਰਨ ਤੇ ਤੂੰ  ਫੋਰਨ ਆ ਜਾ ……

ਦ੍ਰਿਸ਼: (ਵਕੀਲ ਦਾ ਚੈਂਬਰ)
(ਪ੍ਰੀਤੀ ਆ ਕੇ ਦੇਖਦੀ ਹੈ ਕਿ ਵਕੀਲ ਸਾਹਬ ਇੱਕ ਕਲਾਇੰਟ ਨੂੰ ਕਿਵੇਂ ਸਮਝਾ ਰਹੇ ਸੀ )
ਵਕੀਲ਼ : ਦੇਖੋ ਮੈਡਮ ਦੀਕਸ਼ਤ ਅਤੇ ਸ੍ਰੀ ਮਾਨ ਛਿੱਬੂ ਮੱਲ ਜੀ। ਤੁਹਾਡੇ ਮੁੰਡੇ ਨੇ ਵਿਆਹੇ ਹੋਣ ਦੇ ਬਾਵਜੂਦ ਜਬਰ ਜਨਾਹ ਕੀਤਾ ਹੈ, ਗੈਂਗ ਰੇਪ ਕੀਤਾ ਹੈ, ਸਬੂਤ ਅਦਾਲਤ ਦੇ ਹੱਥ ਲੱਗ ਚੁੱਕੇ ਹਨ, ਕਾਨੂੰਨ ਬਹੁਤ ਸਖ਼ਤ ਹੈ……ਮਤਲਬ ਬਚਣਾ ਬਹੁਤ ਮੁਸ਼ਕਿਲ ਹੈ ।
ਸ੍ਰੀਮਤੀ ਦੀਕਸ਼ਤ : ਦੇਖੋ ਵਕੀਲ ਸਾਹਬ, ਤੁਸੀ ਸੱਭ ਜਾਣਦੇ ਹੋ ਕਿ ਕਿਵੇਂ ਬਚਾਉਣਾ ਹੈ…ਮੁੰਡੇ ਤੋਂ ਗਲਤੀ ਹੋ ਗਈ……ਅਗਾਂਹ ਤੋਂ ਕੰਨ ਹੋ ਜਾਣਗੇ……...ਬਦਨਾਮੀ ਬਥੇਰੀ ਹੋਗੀ…ਕੁੱਟ ਵੀ ਬਥੇਰੀ ਖਾ ਲਈ ….ਹੁਣ ਕੁੱਛ ਤਾਂ ਕਰੋ।
ਵਕੀਲ: ਦੇਖੋ ਮੈਡਮ, ਅਸੀ ਵਕੀਲ ਹਾਂ…..ਗਾਹਕ ਨੂੰ ਫਸਾਉਣ ਦੇ ਬਹੁਤ ਤਰੀਕੇ ਸਾਡੇ ਕੋਲ ਹਨ ਪਰ ਅਜਿਹੇ ਕੇਸਾਂ ਦੀ ਹਾਮੀ ਮੈਂ ਨਹੀਂ ਭਰਦਾ। ਤੁਸੀਂ ਜੇ ਕਰ ਜੱਜ ਸਾਹਬ ਨੂੰ ਵੀ ਇਹ ਗੱਲ ਆਖੋ ਕਿ ਮੁੰਡੇ ਤੋਂ  ਗਲਤੀ ਹੋਗੀ ਤਾਂ ਉਹ ਹੋ ਸਕਦੈ ਤੁਹਾਨੂੰ ਵੀ ਅੰਦਰ ਹੀ ਡੱਕ ਦੇਵੇ । ਅੱਜ ਇੰਨੀ ਹਾਇ ਤੋਬਾ ਅਤੇ ਹਾਲ ਪਾਹਰਿਆ ਕਰ ਰਹੇ ਹੋ…….ਮੁੰਡੇ ਦੀਆ ਹਰਕਤਾਂ ਉੱਪਰ ਪਹਿਲਾਂ ਤੋਂ ਅੱਖ ਕਿਉਂ ਨਹੀਂ ਰੱਖੀ? ਹਾਂ ਤੁਸੀ ਭੀਸ਼ਮ ਪ੍ਰਕਾਸ ਕੋਲ ਚਲੇ ਜਾਓ ….ਉਹ ਤੁਹਾਡਾ ਕੇਸ ਹੱਸ ਕੇ ਫੜੇਗਾ ਅਤੇ ਲੜੇਗਾ ਵੀ……ਬਚਾਉਣ ਦੀ ਗਰੰਟੀ ਵੀ ਦੇਵੇਗਾ । ਤੁਹਾਡੀ ਨੂੰਹ ਰਣੀ ਨੂੰ ਵੀ ਨਾਲ ਲੈ ਜਾਣਾ।
ਮਾਂ: ਨੂੰਹ ਰਣੀ ਤਾਂ ਜਿਸ ਦਿਨ ਇਹ ਘਟਨਾ ਵਾਪਰੀ ਅਤੇ ਸੁਣਿਆ ਉਸੇ ਦਿਨ ਘਰ ਛੱਡ ਕੇ ਚਲ਼ੀ ਗਈ। ਕਹਿਣ ਲੱਗੀ ਕਿ ਉਹ ਅਜਿਹੇ ਘਰ ਨਹੀ ਰਹਿ ਸਕਦੀ। ਪਰ ਵਕੀਲ ਸਾਹਬ ਤੁਸੀ ਜੱਗੂ ਗੈਂਗ ਦਾ  ਕੇਸ ਵੀ ਤਾਂ ਲੜਿਆ ਸੀ ਅਤੇ ਬਾਕਾਦਾ aਹਨਾਂ ਨੂੰ ਬਚਾਇਆ ਸੀ ਇਹ ਸਾਬਤ ਕਰਕੇ ਕਿ ਔਰਤ ਦਾ ਕੈਰੇਕਟਰ ਠੀਕ ਨਹੀਂ ਸੀ ।
ਵਕੀਲ: ਤੁਸੀਂ ਜੇ ਕਰ ਖਹਿੜਾ ਈ ਕਰ ਰਹੇ ਹੋ ਤਾਂ ਠੀਕ ਹੈ……੫੦ ਹਜਾਰ ਪੇਸ਼ਗੀ ਤੇ ਇੱਕ ਲੱਖ ਮੁਕੱਦਮਾ ਸ਼ੁਰੂ ਹੋਣ ਤੋਂ ਬਾਅਦ। ਸ਼ਾਮ ਨੂੰ ਪੰਜ ਵੱਜੇ ਘਰ ਪਹੁੰਚ ਜਾਣਾ।
ਮਾ : ਠੀਕ ਹੈ ਜੀ ।
ਵਕੀਲ: ਦੇਖੋ ਪ੍ਰੀਤੀ ਬੇਟੇ ਜਿੰਦਗੀ ਜੀਓ ਤਾਂ ਸ਼ਾਨ ਨਾਲ ਜੀਓ…… ਐਵੇ ਪਿੱਸ-ਪਿੱਸ਼ ਕੇ ਮਰਨਾ, ਦੱਮ ਘੁੱਟ ਕੇ ਜੀਣਾ ਜਾਂ ਮਰਨਾ ਇੱਕੋ ਹੀ ਗੱਲ ਹੈ । ਕੁਦਰਤ ਨੇ ਹਰ ਇਨਸਾਨ ਦਾ ਦਿਮਾਗ ਅਲੱਗ ਬਣਾਇਆ ਹੈ ਜੋ ਅਲੱਗ ਤੋਂ ਕਰਨ ਦੇ ਸਮਰੱਥ ਹੈ, ਸੋ ਸਰਕਾਰ ਨੇ ਵੀ ਕੁਦਰਤ ਨੂੰ ਹੀ ਆਧਾਰ ਮੰਨ ਕੇ ਤੁਹਾਡੀ ਬਾਂਹ ਫੜੀ ਹੈ । ਇਨਸਾਨ ਤਾਂ ਹੈ ਈ ਵਿਸਫੋਟਕ ਪਦਾਰਥ ਜੇ ਕਿੱਧਰੇ….
ਮਾਂ : ਨਾ ਇਹ ਗੱਲ ਇਸ ਦੀ ਸਮਝ ਵਿਚ ਪਵੇ ਤਾਂ ਨਾ? ਮਾਂ ਨੂੰ ਪੁੱਛ ਕੇ ਦੇਖੋ –ਜਿਸ ਦੀ ਧੀ ਦੁਖੀ, ਉਸ ਦਾ ਰੱਬ ਦੁਖੀ।
ਵਕੀਲ : ਮੈਮ ਤੁਸੀ ਫਿਕਰ ਨਾ ਕਰੋ। ਅਸੀਂ ਕਿਸੇ ਉੱਪਰ ਦਬਾਓ ਨਹੀਂ ਪਾਉਣਾ। ਹਰ ਇਨਸਾਨ ਆਪਣਾ ਬੁਰਾ ਭਲਾ ਖੁਦ ਸੋਚਣ ਸਮਝਣ ਦੇ ਸਮਰੱਥ ਹੈ……. ਕਾਨੂੰਨ ਨੇ ਤਾਂ ਸਿਰਫ ਅਗਵਾਈ ਕਰਨੀ ਹੈ ਵਰਨਾ ਇਨਸਾਨ ਤਾਂ ਹੈ ਈ ਵਿਸਫੋਟਕ….. ਮਤਲਬ ਅਸੀਂ ਸੱਭ ਸਮਝਦਾਰ ਹਾ ।
ਇੱਕ ਗੁਆਢਣ: (ਜੋ ਮਾਂ ਨਾਲ ਲੈ ਕੇ ਅਈ ਹੈ) ਬੇਟਾ ਤੂੰ ਮੇਰੇ ਵੱਲ ਦੇਖ …ਜਦੋ ਤੱਕ ਨਿਭੀ…… ਨਿਭੀ। ਅਸੀ ਤਾਂ ਟਣਕਦੇ ਸਿੱਕੇ ਆ…..ਭਾਂਵੇ ਕੋਈ ਕੋਰੀ ਕਹੇ ਜਾਂ ਜੋਰੀ, ਗੱਲ ਅਗਲੇ ਦੇ ਮੂੰਹ ਉਪਰ ……ਅੰਦਰ ਹੀ ਅੰਦਰ ਵਿਸ਼ ਘੋਲਣ ਵਾਲੇ ਨਹੀ ਜੇ ਅਸੀਂ। ਹੁਣ ਕੀ ਰੱਬ ਮੇਰੇ ਨਾਲ ਰੁੱਸ ਗਿਆ ਏ? ਬੱਚਿਆਂ ਦਾ ਖ਼ਰਚਾ ਲੈਨੀ ਆ ਰੁਹਬ ਨਾਲ ਕਿਸੇ ਦੀ ਹੈਂਅ ਨਹੀਂ ਬੈਂਅਅ ਨਹੀਂ ।
ਪ੍ਰੀਤੀ ( ਦਿਲ ਵਿਚ ਸੋਚ ਰਹੀ ਹੈ ) ਇਹ ਵੀ ਇੱਕ ਭਟਕ ਚੁੱਕੀ ਆਤਮਾ ਹੈ ਜਿਸ ਦਾ ਸਰੀਰ ਅਤੇ ਚਿਹਰਾ ਇਹ ਦੱਸਦਾ ਹੈ ਕਿ ਉਹ ਅੰਦਰ ਹੀ ਅੰਦਰ ਮਰ ਚੁੱਕੀ ਹੈ ਅਤੇ ਬੱਚਿਆਂ ਤੋਂ ਪਿਓ ਦਾ ਸਾਇਆ ਖੋਹ ਕੇ ਵੱਡਾ ਧ੍ਰੌਹ ਕੀਤਾ ਹੈ ਜਿਸ ਦੀ ਸਜ਼ਾ ਅਜੇ ਬਾਕੀ ਹੈ ।
ਮਾਂ: ਤੂੰ ਕੁੜੇ ਕੀ ਸੋਚਣ ਲੱਗ ਪਈ ?(ਮੋਢੇ ਨੂੰ ਫੜਕੇ ਮਾਂ ਨੇ ਹਿਲਾਇਆ)
ਪ੍ਰੀਤੀ: ਹੈਂਅਅ! (ਇਸ ਤਰਾਂ੍ਹ ਲੱਗਾ ਜਿਵੇ ਉਹ ਇਥੇ ਨਹੀਂ ਸੀ )
ਵਕੀਲ: ਤੇਰੀ ਪੜ੍ਹਾਈ ਅਤੇ ਨੌਕਰੀ ਤੇਰੇ ਹੱਕ ਵਿਚ ਹੈ, ਮਾਂ ਤੇਰੇ ਹੱਕ ਵਿੱਚ, ਕਾਨੂੰਨ ਤੇਰੇ ਹੱਕ ਵਿਚ , ਕੁਦਰਤ ਦੀ ਪ੍ਰੰਪਰਾ ਤੇਰੇ ਹੱਕ ਵਿਚ –ਫਿਰ ਚੁੱਪ ਦਾ ਮਤਲਬ…. ਇਨਸਾਨ ਤਾਂ ਹੈ ਈ…..
ਪ੍ਰੀਤੀ : ਵਿਸਫੋਟਕ ……ਜੇਕਰ …..
ਵਕੀਲ਼ : ਬਿਲਕੁਲ ਠੀਕ । ਮੈਮ ਤੁਸੀ ਘਬਰਾਅ ਰਹੇ ਸੀ ਕਿ ਤੁਹਾਡੀ ਬੇਟੀ ਦਾ ਮੂਡ ਬਦਲ ਗਿਆ ਹੈ ਅਤੇ ਉਸ ਨੂੰ ਸਮਝਾਉਣਾ ਕਠਿਨ ਹੈ –ਦੇਖੋ ਸੱਭ ਸਮਝ ਗਈ।
ਗੁਆਢਣ: ਆਖਰ ਲੁਤਰੋ ਅੰਟੀ ਦੇ ਕੋਲ ਉਠਦੀ – ਬਹਿੰਦੀ ਹੈ । ਵਕੀਲ ਸਾਹਬ ਸਾਨੂੰ ਐਵੇ ਬਦਨਾਮ ਕੀਤਾ ਹੋਇਐ ਲੁਤਰੋ- ਲੁਤਰੋ ਕਹਿ-ਕਹਿ ਕੇ । ਸਾਡੀਆਂ ਗਲਾਂ ਹੁੰਦੀਆਂ ਨੇ ਸੱਚੀਆਂ ਤੇ ਖ਼ਰੀਆਂ- ਖ਼ਰੀਆਂ । ਲੋਕ ਸਾਨੂੰ  ਕੋਰਾ ਕਹਿ ਦੇਂਦੇ ਆ – ਪਏ ਕਹਿਣ ।
ਪ੍ਰੀਤੀ : ਪਰ ਅੰਟੀ ਜੀ ਕੋਰਿਆਂ ਉਪਰ ਕਦੇ ਰੰਗ ਨੀ ਚੜਦਾ।
ਗੁਆਢਣ: ਮਤਲਬ?
ਪ੍ਰੀਤੀ : ਮਤਲਬ ਤੁਸੀ ਆਪਣੇ ਇਤਿਹਾਸ ਦੇ ਝਰੋਖੇ ਵੱਲ ਨਜ਼ਰ ਮਾਰੋ ਅਤੇ ਰੰਗ ਬਿਰੰਗੇ ਦ੍ਰਿਸਾਂ ਦੇ ਵਰਕੇ  ਪਲਟੋ। ਆਉਣ ਵਾਲੀ ਜ਼ਿੰਦਗੀ ਵਿਚ ਤੁਹਾਡੀ ਲਾਡਲੀ ਪਾਰੋ ਦੇ ਅਰਮਾਨਾਂ ਦੀ ਬਲੀ ਦੀ ਕੀਮਤ ਤੁਹਾਥੋਂ ਚੁਕਾਈ ਨਹੀਂ ਜਾਣੀ । ਉਸਨੂੰ ਦੈਵੀ ਗੁਣਾਂ ਵਾਲੇ ਸੰਸਕਾਰ ਤਾਂ ਹੀ ਉਪਜਣੇ ਸਨ ਜੇ ਕਰ ਤੁਹਾਡੇ ਅੰਦਰ  ਇੱਕ ਪ੍ਰੀਵਾਰਕ ਰਿਸ਼ਤੇ ਦੀ ਕੋਮਲ ਕੜੀ ਮਜਬੂਤ ਹੁੰਦੀ ਪਰ ਤੁਸੀਂ ਉਹਨਾਂ ਵਿਚੋਂ ਹੋ ਜੋ ਹੈ ਈ ….ਵਿਸਫੋਟਕ!
ਵਕੀਲ਼ : ਬੇਟਾ ਤੇਰੀਆਂ ਗੱਲਾਂ ਠੀਕ ਨੇ ਪਰ ਇਨਸਾਨ ਆਪਣੀ ਕਦਰ ਘੱਟਦੀ ਦੇਖ ਚੁੱਪ ਤਾਂ ਨਹੀਂ ਰਹਿ ਸਕਦਾ ਨਾ ? ਅੱਜ ਦੀ ਔਰਤ ਖੁਦਾ ਨਾਲ ਮੱਥਾ ਲਾ ਸਕਣ ਦੇ ਸਮਰੱਥ ਹੈ ਫਿਰ ਆਦਮੀ ਤਾਂ ਗੱਲ ਹੀ ਕੁੱਝ ਨਹੀਂ। ਤੌਹੀਨ ਭਰਿਆ ਜੀਵਨ ਵੀ ਕੋਈ ਜੀਵਨ ਹੈ? ਜ਼ਿੰਦਗੀ ਇਕ ਮਕਸਦ ਹੈ- ਇਰਾਦਾ ਹੈ ਨਾ ਕਿ ਪੀੜਾਂ ਦਾ ਪਰਾਗਾ।
ਪ੍ਰੀਤੀ : ਮਾਂ, ਜਦੋਂ ਮੈਂ ਵਿਆਹੀ ਸੀ ਤਾਂ ਦਾਦੀ ਜੀ ਨੇ ਮੈਨੂੰ ਕਿਹਾ ਸੀ ਜਾ ਧੀਏ ਰਾਵੀ – ਨਾ ਕੋਈ ਆਵੀ ਤੇ ਨਾ ਜਾਵੀ , ਪਰ ਅੱਜ ਤੁਸੀਂ ਕਹਿ ਰਹੇ ਹੋ ਕਿ ਜਾਹ ਧੀਏ ਡੁੱਬ, ਨਾ ਕੋਈ ਉੱਘ ਤੇ ਨਾ ਕੋਈ ਸੁੱਘ। ਇਕ ਅੋਰਤ ਚਾਰ ਦਵਾਰੀ ਤੋਂ ਬਾਹਰ ਮੱਥਾ ਨਹੀ ਲਾ ਸਕਦੀ ਤੇ ਵਕੀਲ ਸਾਹਬ ਕਹਿਣ ਡਏ ਆ ਰੱਬ ਨਾਲ ਮੱਥਾ ਲਾ ਸਕਦੀ ਹੈ, ਕਿੰਨਾ ਘੱਟ ਗਿਆਨ ਹੈ ਤੇ ਬਣ ਗਏ ਵਕੀਲ!
ਮਾਂ: ਮਤਲਬ ਅੱਜ ਮਾਂ ਤੇਰੀ ਦੁਸ਼ਮਣ ਹੋ ਗਈ, ਮਤਲਬ ਤੂੰ ਮੈਨੂੰ ਆਪਣੀਆਂ ਪਰੇਸ਼ਾਨੀਆਂ ਦੱਸਦੀ ਰਹੀ…..ਮੈਂ ਸੁਣਦੀ ਰਹੀ ਉਹ ਐਵੇਂ ਇੱਕ ਨਾਟਕ ਸੀ ਜਾਂ ਅੱਜ ਨਾਟਕ ਹੈ?
ਪ੍ਰੀਤੀ : ਨਾ ਉਹ ਨਾਟਕ ਸੀ ਨਾ ਅੱਜ ਨਾਟਕ ਹੈ – ਇਕ ਧੀ ਆਪਣੇ ਦੁੱਖ ਸੁੱਖ ਮਾਂ ਨਾਲ ਸਾਂਝੇ ਕਰਦੀ ਹੈ ਤਾਂ ਇਸਦਾ ਇਹ ਮਤਲਬ ਨਹੀਂ ਕਿ ਮਾਂ ਉਸ ਦਾ ਦੁੱਖ ਹੋਰ ਵਧਾ ਦੇਵੇ ਬਲਕਿ ਸੋਝੀਵਾਨ ਮਾਂ ਦਾ ਫ਼ਰਜ ਹੁੰਦਾ ਹੈ ਕਿ ਉਸ ਦੀ ਮਾਨਸਿਕ ਦਸ਼ਾ ਨੂੰ ਨਵੀ ਸੇਧ ਦੇਵੇ ਅਤੇ ਮੁਸ਼ਕਿਲਾਂ ਨੂੰ ਨਜਿੱਠਣ ਦੇ ਕਾਬਿਲ ਬਣਾਏ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ।
ਵਕੀਲ: ਅੱਜ ਜਮਾਨਾ ਬਦਲ ਗਿਆ ਪੁੱਤਰ । ਸਰਕਾਰ ਨੂੰ ਕਾਨੂੰਨ ਬਨਾਉਣ ਦੀ ਲੋੜ ਤਾਂ ਹੀ ਪਈ ।
ਪ੍ਰੀਤੀ : ਕਾਨੂੰਨ ਇਹ ਵੀ ਕਹਿੰਦਾ ਹੈ ਕਿ ਅਜਿਹੇ ਕੇਸਾਂ ਦੀ ਫੀਸ ਘੱਟ ਤੋ ਘੱਟ ਪਰ ਤੁਹਾਡੀ ਫੀਸ ੨੦੦੦੦ ਲੈਣ ਤੋਂ ਬਾਅਦ ਵੀ ੩੦੦੦੦ ਹੋਰ ਹੈ ਜੋ ਕਿ  ਕੱਲ ਤੱਕ ਮਿਲ ਜਾਣੀ ਚਾਹੀਦੀ ਹੈ – ਤੁਸੀਂ ਕਿਹੜੇ ਕਾਨੂੰਨ ਦੇ ਤਹਿਤ ਸਾਡਾ ਮੁਕੱਦਮਾ ਲੜੋਗੇ? ਹਜਾਰਾਂ ਨਹੀਂ ਲੱਖਾਂ ਘਰਾਂ ਵਿਚ ਪਤੀ ਪਤਨੀ ਗਲਤ ਫ਼ਹਿਮੀਆਂ ਕਾਰਣ ਅਦਾਲਤਾਂ ਵਿਚ ਰੋ ਪਿੱਟ ਰਹੇ ਹਨ ਅਤੇ ਹੱਥ ਲੱਗਦਾ ਹੈ ਖੋਟਾ ਸਿੱਕਾ ਮਤਲਬ ਤਲਾਕ –ਨਾਮਾ । ਤਲਾਕ ਦਾ ਮਤਲਬ ਪਤਾ ਹੈ ਤੁਹਾਨੂੰ ਜਾ ਸਰਕਾਰ ਨੂੰ ? 
ਗੁਆਢਣ: ਪੁੱਤਰ ਤੇਰੇ ਸਾਹਮਣੇ  ਮੈਂ ਖੜੀ  ਹਾਂ ਜਿੰਦੀ –ਜਾਗਦੀ ਤਸਵੀਰ ।
ਪ੍ਰੀਤੀ: ਫਿਰ ਕੀ ਖੱਟਿਆ ਅੰਟੀ ਤੁਸੀਂ ਇਹ ਸਰਟੀਫਿਕੇਟ ਲੈ ਕੇ? ਜਿਸ ਰਿਸ਼ਤੇ ਨੇ ਨਵੇਂ ਰਿਸ਼ਤਿਆਂ ਨੂੰ ਜਨਮ ਦਿਤਾ ਅਤੇ ਹੋਰ ਪਾਕਿ ਰਿਸ਼ਤਿਆਂ ਨੂੰ ਜਨਮ ਦੇਣਾ ਸੀ, ਜਿੰਮੇਵਾਰੀਆਂ ਸਿਖਾਉਣੀਆਂ ਸੀ , ਉਸ ਰਿਸ਼ਤੇ ਨੂੰ ਲੱਤ ਮਾਰਕੇ ਹੁਣ ਹੋਰਨਾ ਦੇ ਘਰਾਂ  ਵਿਚ ਵੀ ਵਿਸਫੋਟਕ ਪੈਦਾ ਕਰਨ ਲਈ ਖੜੇ ਹੋ?
(ਵਕੀਲ ਦੇ ਚੈਂਬਰ ਵਿਚ ਇੱਕ ਹੋਰ ਨਵ ਵਿਆਹੀ ਕੁੜੀ ਅਤੇ ਉਸ ਦੇ ਮਾਂ ਪਿਓ ਬੈਠੇ ਸਨ ਜੋ ਝੇਹੜਾ ਦਾਸ ਨਾਲ ਇਸੇ ਵਿਸ਼ੇ ਉਪਰ ਗੱਲ ਕਰ ਰਹੇ ਸਨ )
ਕੁੜੀ(ਨੰਨੀ): ਜੀ ਦੀਦੀ ! ਮੈ ਤੁਹਾਡੀਆਂ ਗੱਲਾਂ ਹੀ ਸੁਣ ਰਹੀ ਸੀ। ਵਾਕਿਆ ਈ ਗੱਲ ਠੀਕ ਆ ਕਿ ਸਾਨੂੰ ਅੱਜ ਸਾਡੀਆਂ ਸਹੇਲੀਆਂ, ਮਾਵਾਂ , ਨੋਕਰੀਆਂ ਅਤੇ ਕਾਨੂੰਨ  ਨੇ ਬਰਬਾਦ ਕੀਤਾ ਹੈ । ਸਾਡੀਆਂ ਭੂਆ, ਮਾਸੀਆਂ, ਚਾਚੀਆਂ ਦੇ ਘਰਾ ਵਿਚ ਕਦੇ ਕਦਾਈਂ ਝਗੜੇ ਹੁੰਦੇ ਆਏ ਹਨ ਪਰ ਐਹ ਅੱਜ ਤਲਾਕ ਦਾ ਦਾਨਵ ਤਾਂ ਨਹੀ ਸੀ । ਘਰਾਂ ਵਿਚ ਸੋ ਗੱਲਾਂ ਹੁੰਦੀਆਂ ਨੇ ਪਰ ਉਸ ਦਾ ਐਹ ਮਤਲਬ ਤਾਂ ਨਹੀਂ ਕਿ ਅਦਾਲਤਾਂ ਦੇ ਚੱਕਰ ਵਿਯੂ ਅਤੇ ਚਿੰਤਾ ਦੇ ਖੂਹ ਵਿਚ ਡਿੱਗ ਪਈਏ ਅਤੇ ਡੁੱਬ ਮਰੀਏ ?
ਕੁੜੀ ਦਾ ਪਿਓ(ਬਿਸ਼ਨ ਸਿੰਘ): ਮੈ ਤਾਂ ਪਹਿਲਾਂ ਈ ਕਹਿ ਰਿਹਾ ਸਾਂ ਕਿ ਸਿਅਣੇ ਕਹਿੰਦੇ ਆ ਝਗੜਾ ਮੁੱਲ ਨੀ ਲੈਣਾ ਤੇ ਜਹਿਰ ਮੁਫਤ ਨੀ ਪੀਣਾ। ਪਰ ਅੱਜ ਕੱਲ ਹੋ ਰਿਹੈ ਬਿਲਕੁਲ ਇਹੋ ਕੁੱਝ ਹਰ ਬਸ਼ਰ ਨਾਲ। ਖਾਹ- ਮਖਾਹ ਲੜਾਈ …..ਜਹਿਰ ਦੀਆਂ ਗੋਲੀਆਂ ਮੂੰਹ ਵਿਚ ਪਾਈ ਫਿਰਦੈ ਅੱਜ ਦਾ ਇਨਸਾਨ …..ਗੱਲ ਨੂੰ ਆਈ ਗਈ  ਕਰਨ ਲਈ ਤਿਆਰ ਹੀ ਨਹੀਂ। ਵਿਆਹ ਦੇ ਚਾਅ ਅਜੇ ਪੂਰੇ ਨੀ ਹੁੰਦੇ ਤੇ ਨਫਰਤ ਦੇ ਘਾਅ ਮੂੰਹ ਅੱਡ ਲੈਂਦੇ ਜੇ। ਵਿਆਹ ਦਾ ਮਤਲਬ ਹੈ ਜ਼ਿੰਦਗੀ ਨੂੰ ਨਵੀਆਂ ਅਤੇ ਦਿਲਚਸਪ ਲੀਹਾਂ ਉਪਰ ਅਗਾਂਹ ਟੋਰੋ ਨਾ ਕਿ ਘਰ ਲੁੱਟਾਅ ਕੇ ਮੱਥੇ ਫੋੜੋ।
ਪ੍ਰੀਤੀ: ਬਿਲਕੁੱਲ ਅੰਕਲ ਜੀ ਅੱਜ ਦੇ ਬੱਚੇ ਪੜ੍ਹੇ ਲਿਖੇ ਹੋਣ ਦੇ ਬਾਹਵਜੂਦ ਅਗਾਂਹ ਵਧੂ ਕਦਮ ਚੁੱਕਣ ਦੀ ਬਜਾਇ ਪਿਛਲੱਗ ਬਣ ਕੇ ਰਹਿ ਜਾਂਦੇ ਹਨ । ਸਹਿਣਸ਼ੀਲਤਾ ਨਾ ਹੋਣ ਕਰਕੇ ਆਪਣੇ ਹੀ ਹਮਸਫ਼ਰ ਦੀ ਛੋਟੀ –ਮੋਟੀ ਗੱਲ ਬਰਦਾਸ਼ਤ ਨਹੀ ਕਰਦੇ । ਗੱਲ ਜੇ ਕਰ ਇੱਥੇ ਹੀ ਖਤਮ ਹੋ ਜਾਵੇ ਤਾਂ ਵੀ ਬਚਾਅ ਸੰਭਵ ਪਰ ਇਹ ਅੱਗ ਜਦੋਂ ਘਰੋਂ ਬਾਹਰ ਚਲੀ ਜਾਂਦੀ ਹੈ ਤਾਂ ਲਾਵਾ ਫੁੱਟ ਕੇ ਰਹਿੰਦਾ ਹੈ। ਮੇਰੇ ਨਾਲ ਇਹੋ ਕੁੱਝ ਹੋਇਆ ਅਤੇ ਰਾਜੇ ਜੇ ਤੂੰ ਵੀ ਆਪਣਾ ਆਪ ਅਤੇ ਆਪਣੇ ਹਮਸਫਰ ਨਾਲ ਹਮਦਰਦੀ ਰੱਖਦੀ ਹੈ, ਜ਼ਿੰਦਗੀ ਦੇ ਪਿਆਰ ਦੇ ਹੰਢਾਏ ਪਲਾਂ ਨੂੰ ਯਾਦ ਕਰਕੇ ਅਗਾਂਹ ਨੂੰ ਟੁਰਨਾ ਹੈ ਤਾਂ ਇਸ ਅਦਾਲਤ ਤੋਂ ਪਿਛੇ ਮੁੜ ਜਾ ਜਿਵਂੇ ਕਿ ਮੈਂ ਮੁੜ ਰਹੀ ਹਾਂ। ਘਰ ਲੁੱਟਾਅ ਕੇ, ਨਫਰਤ ਹੰਢਾਅ ਕੇ ਹੋ ਸਕਦਾ ਹੈ ਪਿੱਛੇ ਮੁੜਿਆ ਨਾ ਜਾਵੇ।
ਪਿਓ (ਬਿਸ਼ਨ ਸਿੰਘ) : ਹਾਂ ਪੁੱਤਰ ਕਹਿੰਦੇ ਹਨ ਨਹੀ ਬਲਕਿ ਬਿਲਕੁਲ ਸੱਚ ਹੈ ਕਿ ਪਛਤਾਵਾ ਹੀ ਇਕ ਐਸਾ ਟੀਕਾ ਹੈ ਜੋ ਸਾਡਾ ਲਾਵਾ ਠੰਡਾ ਕਰ ਸਕਦਾ ਹੈ। ਗਲਤੀ  ਮੰਨਣ ਨਾਲ ਇਨਸਾਨ ਦਾ ਰੁੱਤਬਾ ਕਈ ਗੁਣਾ ਵੱਧ ਜਾਂਦਾ ਹੈ ਵਰਨਾ ਢੱਠਾ ਖੂਹ ਤਾਂ ਉਹ ਆਪ ਹੀ ਪੁੱਟ ਚੁੱਕਾ ਹੈ ਜਿਸ ਵਿਚ ਡਿੱਗਣ ਲਈ ਕਾਹਲਾ ਹੈ – ਕਿਸੇ ਨੇ ਹੱਥ ਫੜ ਕੇ  ਕੱਢਣਾ ਨਹੀ । ਪੜ੍ਹਾਈ ਸਾਨੂੰ ਸਿਖਾaੁਂਦੀ  ਹੈ ਨਿਮਰਤਾ ਅਤੇ ਵਿਚਾਰ ਜਿਵੇਂ ਅਸੀਂ ਪੜ੍ਹਦੇ ਸੁਣਦੇ ਹਾਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ । ਭਾਵ ਵਿਦਿਆ ਸਾਡੇ ਵਾਸਤੇ ਲੋਅ ਤਾਂ ਹੀ ਹੈ ਜੇਕਰ ਇਸ ਨੂੰ ਵਿਚਾਰ ਕੇ ਟੁਰੀਏ ਵਰਨਾ ਰਾਵਣ ਵਾਂਗ ਵਿਦਿਆ ਦੀ ਮਾਰੀ, ਬਣੀ ਅਹਿੰਕਾਰੀ – ਸੱਭ ਖਲਾਸ ਜਿਵੇ ਕਿਸੇ ਸ਼ਾਇਰ ਦੀਆਂ  ਇਹ ਲਾਈਨਾਂ ਯਾਦ ਆ ਰਹੀਆਂ ਹਨ: 
ਅਕਲ ਬੁੱਧ ਮਾਰੀ, ਸਾਰੀ ਦੀ ਸਾਰੀ, 
ਟੁਰਿਆ ਨੀ ਜਾਣਾ ਸਿਰ ਉਠਾ  ਕੇ ,
ਲਾਅਨਤ ਤੇ ਚਿੰਤਾ ਦੀ ਪੰਡ ਬੜੀ ਭਾਰੀ,
ਵਿਦਿਆ ਵਿਚਾਰੀ ਤਾਂ ਪਰਉਪਕਾਰੀ ।
ਨੰਨ੍ਹੀ : ਦੀਦੀ, ਤੁਸੀ  ਮੈਨੂੰ ਬਚਾਅ ਲਿਆ ….ਵੈਸੇ ਮੈਂ ਆ ਤਾਂ ਗਈ ਸੀ ਅਤੇ ਆਪਣੀ ਨਿੰਮੀ ਨੂੰ ਉਥੇ ਸੁੱਟ ਆਈ ਸਾਂ..ਸਾਰੇ ਕਹਿਣ ਲੱਗੇ ਅਸਾਂ ਨੀ ਲਿਜਾਣੀ ਉਹਨਾਂ ਦੀ ਕੁੜੀ ਆ …ਉਹਨਾਂ ਦਾ ਖੂਨ ਆ  (ਰੋਂਦੀ ਹੋਈ ) ਪਰ ਮੇਰੇ ਅੰਦਰ  ਉਸਦੀਆਂ ਕਿਲਕਾਰੀਆਂ ਦੀ ਗੂੰਜ ਮੈਨੂੰ ਚੈਨ ਨਹੀ ਲੈਣ ਦੇਂਦੀ । ਸੋਚਦੀ ਹਾਂ ਮੈਨੂੰ ਰੱਬ ਨੇ ਅਤੇ ਉਸ ਨੰਨੀ ਜਾਨ ਨੇ ਮਾਂ ਦਾ ਅਹਿਮ ਰਿਸ਼ਤਾ ਦਿੱਤਾ ਸੀ ..ਮੇਰੇ ਪਤੀ ਨੇ ਪਤਨੀ ਦਾ  ਪਵਿੱਤਰ ਰਿਸ਼ਤਾ ਦਿੱਤਾ ਸੀ, ਸਹੁਰੇ  ਪਰਿਵਾਰ ਨੇ ਬਹੂ ਦਾ ਲਾਜਵਾਬ ਰਿਸ਼ਤਾ ਦਿਤਾ ਸੀ  ਅਤੇ ਸੱਭ ਨੂੰ ਮਿਲਾ ਕੇ ਮੈ ਬਣੀ  ਸਾਂ…… ਮੈ ਬਣੀ ਸਾਂ ਸੁਹਾਗਣ ਪਰ ਬਦਲੇ ਵਿਚ ਮੈਂ ਸੱਭ ਨੂੰ ਕੀ ਦਿੱਤਾ ? ਆਪਣਿਆਂ ਦੀ ਹੀ ਇਜ਼ਤ ਨੂੰ ਉਛਾਲ ਕੇ ਮਿੱਟੀ ਵਿਚ ਰੋਲਿਆ ਅਤੇ ਦੁਸ਼ਮਣ ਅਖਵਾਉਂਣ ਦੀ ਅਰਜੀ ਵੀ ਦੇ ਦਿੱਤੀ ……(ਹੁੰਬਕੂ ਹੁੰਬਕੂ ਰੋਣ ਲੱਗ ਪੈਂਦੀ ਹੈ )
ਪ੍ਰੀਤੀ: ਹਾਂ , ਬਿਲਕੁਲ ਠੀਕ! ਸਾਡੇ ਵਰਗੀਆਂ ਹਜਾਰਾਂ ਨਹੀ ਲੱਖਾਂ ਹੋਣਗੀਆਂ ਜੋ ਬੇਸਮਝੀ ਕਾਰਣ ਜਾਂ ਕਿਸੇ ਨਾ ਕਿਸੇ ਗਰੂਰ ਕਾਰਣ ਆਪ ਅਤੇ ਆਪਦੇ ਮਾਪਿਆਂ ਨੂੰ ਤਾਂ ਅਸਿਹ ਪੀੜਾ ਦੀ ਚੱਕੀ ਵਿਚ ਪੀਸ ਹੀ ਰਹੀਆਂ ਹਨ, ਸਹੁਰੇ ਪ੍ਰੀਵਾਰ ਨੂੰ ਵੀ ਦੋਜਕ ਦੀ ਭੱਠੀ ਵਿਚ ਸੁੱਟਿਆ ਹੋਇਆਂ ਹੈ। ਰੱਬਾ ਵੇ ਸਾਨੂੰ ਮੁਆਫ ਕਰੀ! ਚੱਲ ਰਾਜੇ, ਪਹਿਲਾਂ ਵੱਡੀ ਭੈਣ ਆਪਣੀ  ਛੋਟੀ ਭੈਣ ਨੂੰ ਉਸ ਦੇ ਘਰ ਛੱਡ ਕੇ ਆਏਗੀ …ਚੱਲ ਚੱਲੀਏ……
ਬਖੇੜਾ ਦਾਸ: (ਹੋਲੀ ਜਿਹੀ ) ਝੇਹੜਾ ਦਾਸ!
ਝਹੇੜਾ ਦਾਸ : ਹਾਂ ਬਖੇੜਾ ਦਾਸ !
ਬਖੇੜਾ : ਇਹ ਤਾਂ ਗਈਆ ਸੋ ਗਈਆਂ,,, ਆਪਣੀਆਂ ਫੀਸਾਂ ਵੀ ਗਈਆਂ !