ਜਿੰਦ ਨੂੰ ਸਲੀਬਾਂ ਦੀ ਢੋਈ ਖੁਸ਼ੀ ਦਾ ਰਾਹ ਵਿਖਾਉਦੀ ਹੈ ।
ਪੱਤਝੜ ਦੀ ਰੁਤ ਲੰਘਣ ਮਗਰੋਂ ਫੇਰ ਬਹਾਰ ਆਉਂਦੀ ਹੈ ।
ਦਿੱਲ ਨੂੰ ਤੂੰ ਬਣਾ ਲੈ ਪੱਥਰ ਘਬਰਾ ਨਾਂ ਐਵੇ ਲੋੜਾਂ ਤੋ ,
ਲੋੜ ਹੀ ਤਾਂ ਜਿੰਦਗੀ ਨੂੰ ਜੀਵਨ ਦਾ ਰਾਹ ਵਿਖਾਉਦੀ ਹੈ ।
ਗੱਲ ਕਿਵੇ ਮੈਂ ਹੋਰ ਕੋਈ ਦੱਸ ਸੋਚਾਂ ਇਸ ਮਨ ਦੇ ਵਿੱਚੋਂ ,
ਇੱਕ ਰੋਟੀ ਦੀ ਸੋਚ ਸਦਾ ਹੀ ਮਨ ਤਾਈਂ ਤੜਫਾਉਦੀ ਹੈ।
ਮਹਿਲਾਂ ਵਾਲਾ ਸੁਪਨੇ ਵਿਚ ਜੇ ਬਣਾਵੇ ਮਹਿਲ ਕੁੱਲੀ ਨੂੰ,
ਤਾਂ ਸੋਚ ਉਸਦੀ ਗਰੀਬਾਂ ਨੂੰ ਲਿਤਾੜਨਾ ਹੀ ਚਾਹੁੰਦੀ ਹੈ ।
ਲੰਘਣਾ ਪੈਦਾ ਰਾਤਾਂ ਵਿੱਚ ਦੀ ਚੀਰ ਕੇ ਹਨੇਰਿਆਂ ਨੂੰ ,
ਚਾਨਣ ਦੀ ਕਿਰਨ ਸਿੱਧੂਆ ਨਜ਼ਰ ਫਿਰ ਹੀ ਆਉਦੀ ਹੈ ।