ਅਸੀ ਮਕਾਨ ਬਣਾਇਆ (ਲੇਖ )

ਰਮੇਸ਼ ਸੇਠੀ ਬਾਦਲ   

Email: rameshsethibadal@gmail.com
Cell: +9198766 27233
Address: Opp. Santoshi Mata Mandir, Shah Satnam Ji Street
Mandi Dabwali, Sirsa Haryana India 125104
ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇੱਟਾ, ਗਾਰੇ, ਸੀਮੈਟ, ਸਰੀਏ ਤੇ ਬਜਰੀ ਦੇ ਸੁਮੇਲ ਨਾਲ ਮਕਾਨ ਬਣਾਏ ਜਾਂਦੇ ਹਨ। ਕਈ ਤਰਾਂ ਦੇ ਤਕਨੀਕੀ ਮਾਹਿਰਾਂ , ਨਕਸ਼ਾ ਨਵੀਸ ਤੋ ਲੈਕੇ ਕਈ ਤਰਾਂ ਦੇ ਮਿਸਤਰੀ ਜਿਵੇਂ ਚਿਣਾਈਵਾਲਾ, ਪੱਥਰਵਾਲਾ, ਪੀ ਓ ਪੀ ਵਾਲਾ, ਲੱਕੜਵਾਲਾ, ਲੋਹੇਵਾਲਾ, ਪਲੰਬਰ, ਬਿਜਲੀ ਵਾਲਾ ਤੇ ਪੱਥਰ ਦੀ ਰਗੜਾਈ ਵਾਲੇ ਨਾਲ ਦੋ ਦੋ ਹੱਥ ਕਰਨੇ ਪੈਂਦੇ ਹਨ। ਜਦੋ ਇਹ ਸਾਰੇ ਕੰਮ ਪੂਰੇ ਹੋ ਜਾਂਦੇ  ਹਨ ਤਾਂ ਘਰਵਾਲੇ ਮਾਲਿਕ ਦੀ ਜਿੱਭ ਬਾਹਰ ਬਨੇਰੇ ਤੇ ਟੰਗੇ  ਨਜਰ ਵੱਟੂ ਤਰਾਂ ਬਾਹਰ ਨਿਕਲੀ ਹੁੰਦੀ ਹੈ।ਮਕਾਨ ਬਣਾਉਣਾ ਸੁਰੂ ਵੇਲੇ ਅਗਲਾ ਹਰ ਇਕ ਨੂੰ ਬੜੇ ਚਾਅ ਨਾਲ ਦੱਸਦਾ ਹੈ ਕਿ ਅਸੀ ਮਕਾਨ ਬਣਾਉਣਾ ਸੁਰੂ ਕਰ ਲਿਆ ਹੈ ਪਰ ਜਲਦੀ ਹੀ ਜਦੋ ਕੰਮ ਲਮਕ ਜਾਂਦਾ ਹੈ ਤਾਂ ਉਹੀ ਬੰਦਾ ਢਿੱਲਾ ਜਿਹਾ ਮੂੰਹ ਬਣਾਕੇ ਕਹਿੰਦਾ ਹੈ ਯਾਰ  ਕੀ ਦੱਸਾਂ ਘਰੇ ਮਿਸਤਰੀ ਜਿਹੇ ਲੱਗੇ ਹਨ। ਤੇ ਤਰਸ ਦਾ ਪਾਤਰ ਬਨਣ ਦੀ ਕੋਸਿਸ ਕਰਦਾ ਹੈ। 
ਅੋਖਾ ਸੋਖਾ ਹੋ ਕਿ ਅਗਲਾ ਮਕਾਨ ਤਾਂ ਬਣਾ ਲੈਂਦਾ ਹੈ ਪਰ ਮਕਾਨ ਨੂੰ ਘਰ ਵਿੱਚ ਬਦਲਣ ਲਈ ਸਾਰੀ ਜਿੰਦਗੀ ਤਰਲੋ ਮੱਛੀ ਹੋਇਆ ਰਹਿੰਦਾ ਹੈ। ਮਕਾਨ ਨੂੰ ਘਰ ਬਣਾਉਣ ਵਿੱਚ ਘਰ ਦੀ ਅੋਰਤ ਦਾ ਮੁੱਖ ਰੋਲ ਹੁੰਦਾ ਹੈ। ਰਿਸ਼ਤੇਦਾਰੀਆਂ ਦੇ ਝਮੇਲੇ, ਸਰੀਕੇ ਦੇ ਤਾਣੇ ਮੇਹਣੇ, ਨੂੰਹ ਸੱਸ ਦੀ ਕਿੱਚ ਕਿੱਚ ਤੇ ਬੱਚਿਆਂ ਦੇ ਨਿੱਤ ਦੇ ਖੁਲ੍ਹਦੇ ਮੂੰਹ ਉਸਨੂੰ ਚਿੜਚਿੜਾ ਬਣਾ ਦਿੰਦੇ ਹਨ। ਪਤੀ ਨੂੰ ਵੀ ਦੋਸੀ ਗਰਨਾਦਦੀ ਹੋਈ ਪਤਨੀ ਆਪਣੀ ਬਿਮਾਰੀਆਂ ਦਾ ਗੁੱਸਾ ਵੀ ਦੂਸਰਿਆਂ ਤੇ ਕੱਢਦੀ ਹੈ। ਪਰ ਸੁਘੜ੍ਹ ਤੇ ਸਿਆਣੀਆਂ ਅੋਰਤਾਂ ਆਪਣੀ ਸੂਝ ਬੂਝ ਨਾਲ ਮਕਾਨ ਨੂੰ ਘਰ ਬਣਾਈ ਗੱਖਦੀਆਂ ਹਨ। 
ਅਸੀ ਆਪਣਾ ਮਕਾਨ ਵੀਹ ਬਾਈ ਸਾਲ ਪਹਿਲਾ ਬਣਾਉਣਾ ਸੁਰੂ ਕੀਤਾ ਸੀ। ਦੋ ਮੰਜਿਲਾਂ ਮਕਾਨ ਅਸੀ  ਕਈ ਸਿਫਟਾਂ ਵਿੱਚ ਮੁਕੰਮਲ ਕੀਤਾ। ਪਹਿਲਾਂ ਗਰਾਂਊਂਡ ਫਲੋਰ, ਫਿਰ ਲਕੜੀ ਦਾ ਕੰਮ, ਫਿਰ ਪਹਿਲੀ ਮੰਜਿਲ, ਲੱਕੜੀ ਦਾ ਕੰਮ, ਕਦੇ ਰੰਗ ਰੋਗਣ ਤੇ ਕਦੇ ਟਾਇਲਾਂ ਅਤੇ ਹੋਰ ਨਵੀ ਦਿੱਖ ਦੇਣ ਦਾ ਕੰਮ। ਕਈ ਸਾਲ ਗਰਮੀ ਦੀਆਂ ਛੁੱਟੀਆਂ ਮਿਸਤਰੀਆਂ ਦੀ ਦਿੱਤੀ ਭੱਜ ਦੋੜ ਵਿੱਚ ਲੰਘਾਈਆਂ ਹਨ ।ਇਸੇ ਦੌਰਾਨ ਬਹੁਤ ਖੱਟੇ ਮਿੱਠੇ ਤਜੁਰਬੇ ਹੋਏ ਹਨ । ਜ਼ੋ ਯਾਦਾਂ ਦਾ ਹਿੱਸਾ ਬਣ ਗਏ। 
ਮਕਾਨ ਬਣਾਉਂਦੇ ਸਮੇ ਚਾਹੇ ਸਾਰਾ ਕੰਮ ਠੇਕੇ ਤੇ ਹੀ ਸੀ। ਪਰ ਮਿਸਤਰੀ ਮਜਦੂਰਾਂ ਨੂੰ ਦੋ ਟਾਇਮ ਦੀ ਚਾਹ ਅਸੀ ਆਪ ਪਿਲਾਉਂਦੇ ੇ ਸੀ। ਜੰਟਾ ਨਾਮ ਦਾ ਮਜਦੂਰ ਚਾਹ ਨਹੀ ਸੀ ਪੀਂਦਾ। ਇਸ ਲਈ  ਮੈ ਉਸ ਲਈ ਦੁੱਧ ਦਾ ਕੱਪ ਬਣਵਾ ਦਿੰਦਾ। ਚਾਹ ਬਣਾਉਣ ਤੋ ਪਹਿਲਾ ਪੁੱਛਿਆ ਜਾਂਦਾ ਕਿ ਕਿੰਨੇ ਆਦਮੀ ਹਨ ? ਜਵਾਬ ਵਿੱਚ ਬੱਚੇ ਦੱਸਦੇ ਕਿ ਮੰਮੀ ਪੰਜ ਮਜਦੂਰ ਤੇ ਇੱਕ ਜੰਟਾ। ਹੁਣ ਸਾਰੇ ਹੀ ਇਸ ਗੱਲ ਨੂੰ ਸਮਝਣ ਲੱਗ ਗਏ ਕਿ ਪੰਜ ਕੱਪ ਚਾਹ ਦੇ  ਤੇ ਇੱਕ ਕੱਪ ਦੁੱਧ ਦਾ ਬਣਾਉਣਾ ਹੈ।ਇੱਕ ਦਿਨ ਇਕ  ਰਿਸਤੇਦਾਰ ਨੇ ਜਦੋ ਇਹ ਸੁਣਿਆ ਕਿ ਇਕ ਜੰਟਾ। ਬਹੁਤ ਹੈਰਾਨ ਹੋਇਆ ਕਿ ਇਹ ਜੰਟਾ ਕੀ ਹੈ? ਇਹ ਜੰਟਾ ਕੋਣ ਹੈ ? ਜਦੋ ਉਸ ਨੂੰ ਸਾਰੀ ਗੱਲ ਦੱਸੀ ਤਾਂ ਉਹ ਬਹੁਤ ਹੱਸਿਆ। ਇਸ ਤਰਾਂ ਇੱਕ ਜੰਟਾ ਸਾਡੇ ਲਈ ਇਕ ਚੁਟਕਲਾ ਬਣ ਗਿਆ। 
ਜਦੋ ਉਪਰਲੀ ਮੰਜਿਲ ਬਣ ਰਹੀ ਸੀ ਤਾਂ ਮੈ ਅਤੇ ਦੋਨੇ ਬੇਟੇ ਜ਼ੋ ਛੋਟੇ ਛੋਟੇ ਹੀ ਸਨ, ਉਪਰ ਮਿਸਤਰੀਆਂ ਕੋਲ ਖੜੇ ਗੱਲਾਂ ਮਾਰਦੇ ਰਹਿੰਦੇ। ਇਕ ਵਾਰੀ ਥੱਲੌ ਕੋਈ ਸਮਾਨ ਲੈ ਕੇ ਆਉਣਾ ਸੀ। ਦੋਹਾਂ ਬੇਟਿਆਂ ਚੌ ਕਿਸੇ ਇੱਕ ਨੂੰ ਥੱਲੇ ਜਾਣਾ ਪੈਣਾ ਸੀ। ਮੇਰੇ ਛੋਟੇ ਬੇਟੇ ਨੇ ਚਲਾਕੀ ਖੇਡਦੇ ਹੋਏ ਵੱਡੇ ਨੂੰ ਆਖਿਆ, ਵੀਰੇ ਇLੰਕ ਤਾਂ ਥੱਲੋ ਆਹ ਸਮਾਨ ਲਿਆਉਣਾ ਹੈ ਤੇ ਦੂਜਾ ਪਰਲੇ ਘਰੋਂ ਉਹ ਸਮਾਨ ਲਿਆਉਣਾ ਹੈ। ਬੋਲ ਤੂੰ ਕਿਹੜਾ ਕੰਮ ਕਰੇਗਾ? ਉਹ ਥੱਲੇ ਸਮਾਨ ਲਿਆਉਣ ਲਈ ਇਹ ਸੋਚ ਕੇ ਰਾਜੀ ਹੋ ਗਿਆ ਕਿ ਪਰਲੇ ਘਰੇ ਨਾ ਜਾਣਾ ਪਵੇਗਾ। ਉਹ ਥੱਲੋ ਸਮਾਨ ਲੈ ਆਇਆ। ਤਾਂ ਛੋਟਾ ਕਹਿੰਦਾ । ਠੀਕ ਹੈ ਪਰਲੇ ਘਰੇ ਤਾਂ ਜਾਣਾ ਹੀ ਨਹੀ ਸੀ। ਅਸੀ ਉਸਦੀ ਸ਼ੈਤਾਨੀ ਵੇਖ ਕੇ ਦੰਗ ਰਹਿ ਗਏ। 
ਸਾਡੇ ਮਕਾਨ ਬਣਾਉਣ ਤੌ ਕੁਝ ਕੁ ਦੇਰ ਬਾਦ ਮੇਰੀ ਮਾਸੀ ਦਾ ਲੜਕਾ ਰਾਮ ਚੰਦ ਮਿਲਣ ਲਈ ਆਇਆ।ਉਸ ਨੂੰ ਛੋਟੇ ਹੁੰਦੇ ਨੂੰ ਸਾਰੇ  ਰਾਮੂ ਹੀ ਆਖਦੇ ਸਨ। ਨਵੀ ਬਣੀ ਕੋਠੀ ਵੇਖਕੇ ਉਹ ਬਹੁਤ ਖੁਸ਼ ਹੋਇਆ। ਕਿਉਕਿ ਉਸ ਸਮੇ ਤੱਕ ਸਾਡੇ ਕਿਸੇ ਵੀ ਰਿਸ਼ਤੇਦਾਰ ਦੀ ਕੋਠੀ ਨਹੀ ਸੀ ਬਣੀ। ਹੁਣ ਤਾਂ ਖੈਰ ਸਭ ਦੀ ਇਕ ਤੋ ਇੱਕ ਸੋਹਣੀ ਕੋਠੀ ਹੈ। ਬਹੁਤ ਸੋਹਣੀ ਕੋਠੀ ਹੈ ਬਈ ਤੁਹਾਡੀ। ਬੱਸ ਹੁਣ ਤੁਸੀ ਇਕ ਰਾਮੂ ( ਨੇਪਾਲੀ ਬਹਾਦਰ) ਰੱਖ ਲਵੋ। ਉਸ ਨੇ ਆਪਣੇ ਅੰਦਾਜ ਵਿੱਚ ਕਿਹਾ। ਉਸ ਦੀ ਰਾਮੂ ਰੱਖਣ ਵਾਲੀ ਗੱਲ ਨੇ ਖੂਬ ਹਾਸੜ ਪਾਇਆ।
ਆਪਣੇ ਕੰਮ ਦੇ ਦੋਰਾਨ ਚਿਨਾਈ ਵਾਲਾ ਠੇਕੇਦਾਰ ਰੇਸ਼ਮ ਮਿਸਤਰੀ ਆਪਣੇ ਪੰਜ ਛੇ ਸਾਲਾਂ ਦੇ ਮੰਡੇ ਨੂੰ ਆਪਣੇ ਨਾਲ ਲੈ ਆਇਆ। ਸਾਡੇ ਕਿਰਾਏਦਾਰਾਂ ਦੀ ਚਾਰ ਕੁ ਸਾਲਾਂ ਦੀ ਲੜਕੀ ਵੀ ਕੋਲੇ ਆਕੇ ਬੈਠ ਗਈ। ਹੁਣ ਉਹ ਪੈਂਡੂ ਮੰਡਾ, ਬੋਲਣ ਤੌ ਵੀ ਸੰਗੇ। ਤੇ ਇਹ ਤੇਜ਼ ਤਰਾਰ ਸ਼ਹਿਰੀ ਕੁੜੀ। ਕੁੜੀ ਮੁੰਡੇ ਨੂੰ ਬੁਲਾਵੇ ਤੇ ਮੁੰਡਾ ਸਿਰਫ ਬੇਬੇ  ਨੂੰ ਹੀ ਯਾਦ ਕਰੇ। ਅੰਕਲ ਯੇਹ ਬੋਲਤਾ ਨਹੀ? ਅੰਕਲ ਯੇਹ ਤੋ ਹਿਲਤਾ ਭੀ ਨਹੀ। ਅੰਕਲ ਚੁੱਪ। ਫਿਰ ਮੁੰਡਾ ਕਹਿੰਦਾ ਘਰੇ ਜਾਣਾ ਹੈ। ਤੇ ਅਖੀਰ ਮੰਡੇ ਨੇ ਘਰੇ ਜਾਕੇ ਹੀ ਸਾਹ ਲਿਆ। ਅੱਜ ਵੀ ਉਸ ਗੱਲ ਨੂੰ ਯਾਦ ਕਰਕੇ ਹੱਸੀ ਆ ਜਾਂਦੀ ਹੈ। ਮਕਾਨ ਬਣਾਉਂਦੇ ਸਮੇ ਹੋਏ ਖੱਟੇ ਮਿੱਠੇ ਤਜੁਰਬਿਆਂ ਦੀ ਪਿਟਾਰੀ ਬਹੁਤ ਵੱਡੀ ਹੈ। ਜ਼ੋ ਸਾਡੀਆਂ ਮਿੱਠੀਆਂ ਯਾਦਾ ਦਾ ਹਿੱਸਾ ਹਨ।