ਨਾਂ ਜੀ ਨਾਂ ਆਪਾ ਇਹ ਕੰਮ ਨਹੀਂ ਕਰਨਾ ,
ਇੱਕ ਦਿਨ " ਸੁੱਖੀ " ਅਤੇ " ਧਾਮੀ " ਕਮਰੇ ਵਿੱਚ ਇਕੱਠੇ ਬੈਠੇ ਗੱਲਾਂ ਕਰ ਰਹੇ ਸੀ ਆਪਣਾ ਹਰ ਰੋਜ਼ ਦਾ ਅੈਡੀ ਦੂਰੋਂ ਆਣਾ ਜਾਣਾ ਬਹੁਤ ਅੌਖਾ ਹੈ । ਕਿਉਂਕਿ ਉੁਹ ਦੋਹਨੇ ਪਿੰਡ ਦੂਰ ਸਰਕਾਰੀ ਨੌਕਰੀ ਕਰਦੇ ਸਨ " ਧਾਮੀ " ਕਿਸੇ ਦਫ਼ਤਰ ਵਿੱਚ ਕੰਮ ਕਰਦਾ ਸੀ ,ਅਤੇ " ਸੁੱਖੀ " ਸਕੂਲ ਵਿੱਚ ਟੀਚਰ ਲੱਗੀ ਹੋਈ ਸੀ ਉਹਨਾ ਦਾ ਹਰ ਰੋਜ਼ ਦਾ ਆਣਾ ਜਾਣਾ ਬਹੁਤ ਹੀ ਮੁਸਕਲ ਸੀ ।
ਉਹਨਾਂ ਦੀ " ਮਾਤਾ " ਗੁਰਜੀਤ ਕੌਰ " ਵੀ ਬਿਰਧ ਹੋ ਚੁੱਕੀ ਸੀ , ਮਾਤਾ ਜੀ ਹੁਣ ਇੰਨਾ ਚਲ ਫਿਰ ਨਹੀਂ ਸਕਦੀ ਸੀ ਅਤੇ ਨਾਂ ਹੀ ਕੋਈ ਕੰਮ ਕਰ ਸਕਦੇ ਸੀ । " ਮਾਤਾ ਜੀ " ਦੀ ਦੇਖ ਭਾਲ ਕਰਨ ਲਈ ਉਹਨਾਂ ਦੇ ਡਿਊਟੀ ਪਿੱਛੋਂ ਘਰ ਕੋਈ ਨਹੀਂ ਸੀ ਹੁੰਦਾ ।
" ਧਾਮੀ " ਕਹਿਣ ਲੱਗਿਆ " ਸੁੱਖੀ " ਨੂੰ ਕਿਉਂ ਨਾਂ ਆਪਾ " ਮਾਤਾ ਜੀ " ਨੂੰ ਬਿਰਧ ਆਸ਼ਰਮ ਵਿੱਚ ਦਾਖਲ ਕਰਵਾ ਦਈਏ , ਆਪਣਾ ਵੀ ਸੌਖਾ ਹੋ ਜਾਉਗਾ ਵਿੱਚ ਵਿਚਾਲੇ ਜਾਕੇ " ਮਾਤਾ ਜੀ " ਨੂੰ ਮਿਲ ਆਇਆ ਕਰਾਂਗੇ ।
ਇਹ ਸਾਰੀਆਂ ਗੱਲਾਂ ਮਾਤਾ " ਗੁਰਜੀਤ ਕੌਰ " ਜੀ ਵਿਹਡ਼ੇ ਵਿੱਚ ਬੈਠੇ ਸੁਣ ਰਹੇ ਸੀ ।
" ਸੁੱਖੀ " ਕਹਿਣ ਲੱਗੀ ਮੇਰੀ ਗੱਲ ਸੁਣੋ ਜੀ ਆਪਣੇ ਬਾਪੂ ਜੀ " ਮੀਤ " ਨੂੰ ਸੁਰਗਵਾਸ ਹੋਇਆ ਹੈ ਕਿੰਨਾ ਚਿਰ ਹੋ ਚੁੱਕਿਆ ਹੈ ਤੁਹਾਨੂੰ ਪਤਾ ਹੈਂ । ਉਸਤੋਂ ਬਾਅਦ ਵਿੱਚ " ਮਾਤਾ ਜੀ " ਕਿੰਨੀ ਮਿਹਨਤ ਕਰਕੇ ਕੋਠੀਆਂ ਵਿੱਚ ਭਾਡੇਂ ਮਾਜ਼ ਕੇ ਤੁਹਾਨੂੰ ਪੜਾਇਆ ਲਿਖਾਇਆ ਤੁਹਾਨੂੰ ਨੌਕਰੀ ਕਰਨ ਦੇ ਕਾਬਲ ਖੜਾ ਕੀਤਾ , ਤੁਸੀਂ ਅੱਜ ਮਾਤਾ ਜੀ ਦੇ ਅਸ਼ੀਰਵਾਦ ਨਾਲ ਹੀ ਨੌਕਰੀ ਕਰ ਰਹੇ ਹੋ ।
ਅੱਜ " ਮਾਤਾ ਜੀ " ਦੀ ਸੇਵਾ ਕਰਨ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਨੇ ਤੁਸੀਂ ਕਹਿ ਰਹੋ ਹੋ ਕਿ " ਮਾਤਾ ਜੀ " ਨੂੰ ਬਿਰਧ ਆਸ਼ਰਮ ਦਾਖਲ ਕਰਵਾ ਦਈਏ , ਤੁਹਾਡੀ ਕਿੰਨੀ ਵਧੀਆ ਸੋਚ ਹੈ ਆਪਣੇ ਬੱਚਿਆਂ ਨੂੰ ਇਸ ਗੱਲ ਤੋਂ ਬਹੁਤ ਵਧੀਆ ਸਿੱਖਿਆ ਮਿਲ ਸਕਦੀ ਹੈ । ਸਾਡੇ ਬੱਚੇ ਕੱਲ੍ਹ ਨੂੰ ਕੀ ਸੋਚਣ ਗਏ । ਚੰਗਾ ਹੋਇਆ ਤੁਸੀਂ ਇਹ ਗੱਲ ਬੱਚਿਆਂ ਦੇ ਕੋਲ ਹੁੰਦੇ ਨਾ ਕੀਤੀ । ਜੇ ਬੱਚਿਆਂ ਦੇ ਕੋਲ ਕੀਤੀ ਹੁੰਦੀ ਤਾਂ ਉਹਨਾ ਨੇ ਆਪਣੇ ਵਾਰੇ ਵੀ ਆਸ਼ਰਮ ਬੁੱਕ ਕਰਵਾ ਦੇਣਾ ਸੀ। ਵੱਡਿਆਂ ਦੀਆਂ ਤਾਂ ਅਸੀਸਾਂ ਹੀ ਕੰਮ ਕਰ ਜਾਦੀਆਂ ਨੇ ਜੀ ਹੁਣ " ਧਾਮੀ "ਕੋਲ ਕੋਈ ਜਵਾਬ ਨਹੀਂ ਸੀ।
" ਸੁੱਖੀ " ਕਹਿਣ ਲੱਗੀ ਅੱਜ ਤੋਂ ਬਾਅਦ ਮੈਂ ਸਕੂਲ ਨਹੀ ਜਾਵਾਂਗੀ ਮੈਂ ਘਰ ਰਹਿ ਕੇ " ਮਾਤਾ ਜੀ " ਦੀ ਸੇਵਾ ਕਰਾਗੀ ਅਤੇ ਨਾਲੋ ਘਰ ਵਿੱਚ ਹੀ ਬੱਚਿਆਂ ਨੂੰ ਟਿਉਸ਼ਨ ਪੜਾਵਾਂ ਗੀ । ਸਾਨੂੰ ਸਾਡੀ "ਮਾਤਾ ਜੀ " ਨਾਲੋਂ ਨੌਕਰੀ ਪਿਆਰੀ ਨਹੀ ਹੈ । ਵੱਡਿਆਂ ਦਾ ਤਾਂ ਅਸ਼ੀਰਵਾਦ ਹੀ ਬਹੁਤ ਹੁੰਦਾ ਹੈ ।
" ਮਾਤਾ ਜੀ " ਸਵੇਰੇ ਉੱਠਕੇ ਗੁਰੂਦੁਆਰੇ ਗਏ " ਸੁਖੀ " ਵੀ ਉਹਨਾਂ ਦੇ ਪਿੱਛੇ ਗਈ " ਮਾਤਾ ਜੀ " ਜੀ ਨੂੰ ਕੋਈ ਪਤਾ ਨਹੀਂ " ਮਾਤਾ ਜੀ " ਗੁਰੂਦੁਆਰੇ ਜਾ ਕੇ ਕਹਿਣ ਲੱਗੇ ਧੰਨ ਹੈ ਤੂੰ ਮੇਰੇ ਮਾਲਕ ਮੈਂ ਤੇਰੇ ਦਰ ਤੇ ਅਾਕੇ ਮੈਂ ਧੀ ਮੰਗਦੀ ਰਹੀ ਪਰ ਤੂੰ ਮੈਨੂੰ ਬਹੂ ਬਣਾਕੇ ਇੱਕ ਧੀ ਬਖਸ਼ ਦਿੱਤੀ । ਫਿਰ ਮਾਤਾ ਜੀ ਘਰ ਵਾਪਸ ਆ ਗਏ ।
" ਮਾਤਾ ਜੀ " ਸੁੱਖੀ ਨੂੰ ਕਹਿਣ ਲੱਗੇ ਧੀਏ ਤੂੰ ਮੇਰੇ ਪਿੱਛੇ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ ਹੈ ਪਰ ਵਾਹਿਗੁਰੂ ਤੈਨੂੰ ਬਹੁਤ ਕੁੱਝ ਦੇਵੇਗਾ " ਮਾਤਾ" ਜੀ ਨੇ ਇਹ ਕਹਿ ਕੇ ਆਪਣੀ ਸਾਰੀ ਜਾਈਦਾਦ " ਸੁੱਖੀ " ਦੇ ਨਾਮ ਕਰਵਾ ਦਿੱਤੀ । ਧੀਏ ਮੈਂ ਤਾਂ ਅੱਜ ਤੱਕ ਇਹੀ ਸੋਚ ਦੀ ਆਈ ਹਾਂ ਕਿ ਬਿਗਾਨੀਆਂ ਆਪਣੀਆਂ ਨਹੀਂ ਬਣਦੀਆਂ ਪਰ ਤੂੰ ਤਾਂ ਇੱਕ ਮਿਸਾਲ ਕਾਈਮ ਕਰ ਦਿੱਤੀ ਅਾਪਣੀਆਂ ਨਾਲੋਂ ਵੀ ਬੱਧ ਬਣ ਕੇ ਦਿਖਾ ਦਿੱਤਾ , ਅੱਜ ਮੈਨੂੰ ਪਤਾ ਲੱਗਿਆ ਹੈ ਕਿ ਬਿਗਾਨੀਆਂ ਧੀਆਂ ਮਾੜੀਆਂ ਨਹੀਂ ਹੁੰਦੀਆਂ ਸਗੋਂ ਆਪਣੇ ਹੀ ਮਾੜੇ ਹੁੰਦੇ ਹਨ , ਅੱਜ ਤੋਂ ਬਾਅਦ ਤੂੰ ਮੇਰੀ ਬਹੂ ਨੀ ਮੇਰੀ ਜਾਨ ਤੋਂ ਪਿਆਰੀ ਧੀ ਹੈਂ ।