ਤੂੰ ਝਿੜਕੇ ਮੈਂ ਚੁੱਪ ਹੋ ਜਾਂਦੀ ਤੇ ਮੁਸਕਾ ਕੇ ਬੁਲਾਉਂਦੀ ਰਹੀ
ਝਿੜਕ ਤੇਰੀ ਨਾ ਯਾਦ ਰੱਖੀ ਸੱਭ ਕੁੱਝ ਦਿਲੋਂ ਭੁਲਾਉਂਦੀ ਰਹੀ
ਜੇ ਮੁਹੱਬਤ ਦੀ ਇੱਕ ਬੂੰਦ ਮਿਲੀ ਸ਼ੁਕਰ ਮੈਂ ਉਹ ਪਲ ਦਾ ਕੀਤਾ
ਸਮਝ ਕੇ ਮੀਂਹ ਕੋਈ ਨੂਰੀ ਦੇਰ ਤੱਕ ਉਸ ਚ ਨਹਾਉਂਦੀ ਰਹੀ।
ਗਿਲਾ ਨਾ ਮੈਨੂੰ ਕੋਈ ਜੇ ਤੂੰ ਕਈ ਵਾਰੀ ਦਿਲ ਜਲਾਇਆ
ਗਿਲਾ ਹੈ ਤੇਰੇ ਕਰਕੇ ਮੈਨੂੰ ਦੁਨੀਆਂ ਕਿਉਂ ਜਲਾਉਂਦੀ ਰਹੀ
ਮੈਂ ਚਾਵਾਂ ਸੰਗ ਬਣਾਏ ਸੀ ਮਹਿਲ ਮੇਲ ਦੀਆਂ ਸਧਰਾਂ ਦੇ
ਤੇਰੀ ਬੇਰੁਖੀ ਦੀ ਤੇਜ਼ ਬਾਰਸ਼ ਨਿੱਤ ਦਿਹਾੜੇ ਢਹਾਉਂਦੀ ਰਹੀ
ਬੜੇ ਜਲਜਲੇ ਡਰੌਦੇ ਰਹੇ ਬੇੜੀ ਕਿਸਮਤ ਦੀ ਡੋਬਣ ਲਈ
ਐਪਰ ਸਿਦਕ ਮੇਰੇ ਦੀ ਨਈਆ ਸਦਾ ਡੁਬਣ ਤੋਂ ਬਚਾਉਂਦੀ ਹਰੀ
ਮੈਂ ਕਿੰਨੇ ਤਰਲੇ ਪਾਏ ਸੀ ਤੇਰੇ ਸਾਹਵੇਂ ਦਿਨ ਤੇ ਰਾਤੀ
ਮੇਰੀ ਭੁੱਲ ਦੱਸ ਕੋਈ ਮੈਨੰ ਹੱਥ ਜੋੜ ਕੇ ਮੈਂ ਮਨਾਉਨਦੀ ਰਹੀ
ਤੂੰ ਹੀ ਤੂੰ ਹਰ ਤਰਫ ਮੈਨੂੰ ਨਜ਼ਰ ਆਇਆ ਦੀਪਕ ਬਣ ਕੇ
ਮੈ ਅਪਣਾ ਸਮਝ ਧੂੜ ਤੇਰੀ ਚੁੰਮ ਕੇ ਮੱਥੇ ਨੂੰ ਲਾਉਦੀ ਰਹੀ
ਇਸਕ ਤੇਰੇ ਮੈਨੂੰ ਬਾਸੀ ਕੀਤਾ ਪਾਗਲ ਹੋਈ ਬੌਰੀ
ਮੇਰੀ ਸੁਰਤ ਲਗ ਤੇਰੇ ਵਿਚ ਸਦਾ ਗੀਤ ਹੈ ਗਾਂਉਂਦੀ ਰਹੀ