ਵੇ ਮੁੜ ਆ ਵਤਨਾਂ ਨੂੰ
(ਗੀਤ )
ਆਜਾ ਵੇ ਮੁਡ਼ ਆ ਵਤਨਾਂ ਨੂੰ, ਆਜਾ ਵੇ ਮੁਡ਼ ਆ ਵਤਨਾਂ ਨੂੰ!
ਤੈਨੂੰ ਵਾਜਾਂ ਮਾਰਦੀ ਮਾਂ, ਵੇ ਮੁਡ਼ ਆ ਵਤਨਾਂ ਨੂੰ!
ਪੁੱਤਰ ਤੁਰ ਗਏ ਪ੍ਰਦੇਸਾਂ ਨੂੰ, ਸੁੰਨੀਆਂ ਕਰ ਗਏ ਰਾਹਵਾਂ!
ਹੁੱਬਕੀ ਹੁੱਬਕੀ ਮਮਤਾ ਰੋਵੇ, ਵਾਜਾਂ ਮਾਰਨ ਮਾਂਵਾਂ!
ਗਲੀਆਂ ਵਹਿਡ਼ੇ ਖਾਲੀ ਖਾਲੀ ਭਾਂ ਭਾਂ ਕਰਨ ਗਰਾਂ!
ਵੇ ਮੁਡ਼ ਆ ਵਤਨਾਂ ਨੂੰ....
ਉੱਜਡ਼ ਜਾਂਦੀ ਜਦੋਂ ਕਸੇ ਦੀ ਹਰੀ ਭਰੀ ਫੁਲਵਾਡ਼ੀ ਵੇ!
ਮੱਲੋ ਮੱਲੀ ਬਣ ਬੈਂਹਦਾ ਏ, ਹਰ ਗਾਲ੍ਹਡ਼ ਪਟਵਾਰੀ ਵੇ!
ਗਜ਼ ਦੀ ਥਾਂ ਤੇ ਰੱਸੀਆਂ ਦੇ ਨਾਲ ਮਣਿਦਾ ਫਰਿਦਾ ਥਾਂ!
ਵੇ ਮੁਡ਼ ਆ ਵਤਨਾਂ ਨੂੰ....
ਨਦੀਆਂ ਨਾਲੇ ਲੋਕੀਂ ਵੰਡ ਲਏ, ਬੰਜ਼ਰ ਹੋ ਗਈ ਖ਼ੇਤੀ ਵੇ!
ਮਹਲਾਂ ਦੇ ਵਚਿ ਉੱਲੂ ਬੋਲੂ, ਜੇ ਨਾ ਮੁਡ਼ਆਿ ਛੇਤੀ ਵੇ!
ਦੇਸ ਤੇਰਾ ਫਰਿ ਦੇਸ ਨਹੀ ਰਹਣਾ, ਬਦਲ ਜਾਊਗਾ ਨਾਂ!
ਵੇ ਮੁਡ਼ ਆ ਵਤਨਾਂ ਨੂੰ....
ਫਰਿ ਨਾ ਇੱਥੇ ਮੇਲੇ ਲਗਣੇ, ਨਾ ਵੱਜਣੇ ਢੋਲ ਵਸਾਖੀ ਦੇ!
ਨਾ ਛੱਲੀਆਂ ਤੇ ਚੱਲਣੇ ਗੋਪੀਏ, ਨਾ ਚਾਅ ਕਣਕ ਦੀ ਰਾਖੀ ਦੇ!
ਨਾ ਚਡ਼ੀਆਂ ਨਾ ਤੋਤੇ ਰਹਣੇ, ਵਸ ਉੱਡਣਗੇ ਕਾਂ!
ਵੇ ਮੁਡ਼ ਆ ਵਤਨਾਂ ਨੂੰ....
ਜੋਰੂ ਜਰ ਤੇ ਸਰਹੱਦਾਂ ਨੂੰ, ਕਦੇ ਨਾ ਸੁੰਨੇ ਛੱਡੀਏ ਵੇ!
'ਮੋਰਾਂਵਾਲੀਆ ਰਾਏ' ਆਜਾ, ਘਰੋਂ ਗਰੀਬੀ ਕੱਢੀਏ ਵੇ!
ਮੁਡ਼ਕੇ ਨਾ ਮਰ ਜਾਣਾ ਆਖੂੰ, ਖ਼ੁਦ ਮਰਦੀ ਮਰ ਜਾਂ!
ਵੇ ਮੁਡ਼ ਆ ਵਤਨਾਂ ਨੂੰ....