ਗਰੀਬ ਦੇ ਨਾਲ ਡਟ ਕੇ ਖੜੀਏ,
ਮਾੜੇ ਕੋਲੋਂ ਹਟ ਕੇ ਖੜੀਏ।
ਪਖੰਡੀ ਦੇ ਨਾ ਜਾਲ 'ਚ ਫਸੀਏ,
ਮੰਗਤੇ ਨੂੰ ਨਾ ਦੇਖ ਕੇ ਹੱਸੀਏ।
ਲੋੜ ਤੋਂ ਵਧ ਕੇ ਕਦੇ ਨਾ ਖਾਈਏ,
ਪੱਕੀ ਵੇਖ ਨਾ ਕੱਚੀ ਢਾਹੀਏ।
ਗਿਆਨ ਹੋਵੇ ਤਾਂ ਸਭ ਨੂੰ ਵੰਡੀਏ,
ਯਾਰੀ ਤੋੜ ਨਾ ਯਾਰ ਨੂੰ ਭੰਡੀਏ।
ਵੱਡਿਆ ਨਾਲ ਨਾ ਬਹੁਤਾ ਖੁੱਲੀਏ,
ਮਾੜਾ ਵੇਲਾ ਕਦੇ ਨਾ ਭੁੱਲੀਏ।
ਕਬੀਲਦਾਰੀ ਵਿੱਚ ਜਾਣਾ ਪੈਂਦੈ,
ਜਿੱਥੇ ਲਿਖਿਆ ਖਾਣਾ ਪੈਂਦੈ।