ਸਤਵਿੰਦਰ ਦੇ ਪਹਿਲਾਂ ਹੀ ਇੱਕ ਕੁੜੀ ਸੀ | ਹੁਣ ਉਸਨੂੰ ਦੂਜਾ ਬੱਚਾ ਹੋਣ ਵਾਲਾ ਸੀ | ਦਿਲੋਂ ਨਾ ਮੰਨਣ ਤੇ ਵੀ ਉਸਨੇ ਸਹੁਰਿਆਂ ਦੇ ਦਬਾਅ ਹੇਠ ਆਕੇ ਗਰਭ ਦਾ ਟੈਸਟ ਕਰਵਾ ਲਿਆ | ਸਹੁਰਿਆਂ ਨੇ ਹੁਕਮ ਦਿੱਤਾ ਕਿ ਗਰਭਪਾਤ ਕਰਵਾਇਆ ਜਾਵੇ | ਸਤਵਿੰਦਰ ਨੇ ਸਾਫ਼ ਇਨਕਾਰ ਕਰ ਦਿੱਤਾ | ਸਤਵਿੰਦਰ ਦੇ ਘਰ ਫੇਰ ਕੁੜੀ ਨੇ ਜਨਮ ਲਿਆ | ਸਾਰੇ ਦੁਖੀ ਹੀ ਦਿਸੇ ਸਿਵਾਏ ਸਤਵਿੰਦਰ ਦੇ | ਉਹ ਖੁਸ਼ ਸੀ ਕਿਉਂ ਕਿ ਉਸ ਨੇ ਇੱਕ ਜਾਨ ਬਚਾ ਲਈ ਸੀ | ਮੈਂ ਬੈਠਾ ਸੋਚ ਰਿਹਾ ਸੀ ਕਿ ਸਰਕਾਰ ਵਾਲਾ ਬਹਾਦੁਰੀ ਇਨਾਮ ਸਤਵਿੰਦਰ ਨੂੰ ਕਿਉਂ ਨਹੀਂ ਦਿੱਤਾ ਜਾ ਸਕਦਾ | ਆਖਿਰ ਉਸਨੇ ਵੀ ਵਿਰੁੱਧ ਸਥਿਤੀਆਂ ਹੋਣ ਦੇ ਬਾਵਜੂਦ ਵੀ ਇੱਕ ਜਾਨ ਬਚਾਈ ਸੀ |