ਗ਼ਜ਼ਲ (ਗ਼ਜ਼ਲ )

ਭੁਪਿੰਦਰ ਸਿੰਘ ਬੋਪਾਰਾਏ    

Email: bhupinderboparai28.bb@gmail.com
Cell: +91 98550 91442
Address:
ਸੰਗਰੂਰ India
ਭੁਪਿੰਦਰ ਸਿੰਘ ਬੋਪਾਰਾਏ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਭਿਅਕ ਲੋਕ ਕਹਾਣਾ  ਚੰਗਾ ਹੁੰਦਾ ਹੈ
ਲੀੜਾ   ਫੱਬਦਾ   ਪਾਣਾ  ਚੰਗਾ ਹੁੰਦਾ ਹੈ

ਬੇਸ਼ੱਕ ਹੋਵੇ ਅਪਣਾ ਕਹਿਣ ਸਿਆਣੇ ਤਾਂ 
ਗੁੜ  ਚੋਰੀ  ਹੀ  ਖਾਣਾ  ਚੰਗਾ  ਹੁੰਦਾ  ਹੈ

ਬੇਸੁਰਿਆਂ  ਦੀ  ਟੋਲੀ  ਨਾਲੋਂ  ਤਾਂ  ਯਾਰੋ
ਕੱਲਿਆਂ ਸੁਰ ਵਿਚ ਗਾਣਾ ਚੰਗਾ ਹੁੰਦਾ ਹੈ

ਪਿਆਰ ਮੁਹਬੱਤ ਸਾਂਝਾਂ ਵਾਲਾ ਸਾਡਾ ਜੋ
ਵਿਰਸਾ ਯਾਦ ਕਰਾਣਾ  ਚੰਗਾ  ਹੁੰਦਾ  ਹੈ

ਸਾਰੀ ਦੁਨੀਆ ਘੁੰਮ ਕੇ ਜਾਣੀ ਗੱਲ ਸਹੀ
ਕਾਹਤੋਂ   ਟਿੰਡ   ਸਰ੍ਹਾਣਾ  ਚੰਗਾ  ਹੁੰਦਾ  ਹੈ

ਮੱਥੇ ਜਿਸਦੇ ਅੱਗ ਸੰਘਰਸ਼ੀ  ਮਘਦੀ ਏ
ਉਸਦਾ ਮਿਲਣ ਮਿਲਾਣਾ ਚੰਗਾ ਹੁੰਦਾ ਹੈ

'ਬੋਪਾਰਾਏ' ਹੱਕ  ਬੋਲਣ  ਦਾ  ਖੋਹਦੇਂ ਜੋ
ਉਹਨਾਂ ਦਾ ਮਿਟ  ਜਾਣਾ  ਚੰਗਾ ਹੁੰਦਾ ਹੈ