ਮਤਰੇਈ ਮਾਂ (ਕਹਾਣੀ)

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਉਂਣ ਦੇ ਮਹੀਨੇ ਬਲਦੇਵ ਸਿੰਘ ਆਪਣੇ ਪਰਿਵਾਰ ਨਾਲ ਆਪਣੇ ਖੇਤਾਂ ਵਿੱਚ ਸਾਉਂਣ ਦੀਆਂ ਕਾਲੀਆਂ ਘਟਾ ਦਾ ਅਨੰਦ ਮਾਣ ਰਿਹਾ ਸੀ ।
ਬਲਦੇਵ ਸਿੰਘ ਦੀ ਪਤਨੀ ਜੀਤੋ ਕਹਿਣ ਲੱਗੀ ਮੈਂ ਖਿਆ ਜੀ ਮੈਂ ਤੁਹਾਨੂੰ ਇੱਕ ਗੱਲ ਆਖਾਂ ਬਲਦੇਵ ਸਿੰਘ ਕਿਉਂ ਨਹੀਂ ਜੀ ਮੇਰੀ ਸਰਕਾਰ ਜ਼ਰੂਰ ਆਖੋ ਜੀਤੋ ਕਹਿਣ ਲੱਗੀ ਦੇਖੋ ਜੀ ਰੱਬ ਨੇ ਆਪਾਂ ਨੂੰ ਵਿਆਹ ਤੋਂ ਦਸ ਬਾਰਾਂ ਸਾਲ ਬਾਅਦ ਧੀ ਦੀ ਬਖਸ਼ਿਸ਼ ਕੀਤੀ ਹੈ ।
 ਹੁਣ ਮੇਰੀ ਧੀ ਰਮਨ ਵੱਡੀ ਹੋ ਚੁੱ ਕੀ ਹੈ ਅਸੀਂ ਇਹਨੂੰ ਪੜਾ ਲਿਖਾਕੇ ਇੱਕ ਵਧੀਆ ਡਾਕਟਰ ਬਣਾਉਣਾ ਹੈ ।
                ਬਲਦੇਵ ਸਿੰਘ - ਕਿਉਂ ਨਹੀ ਮੇਰੀ ਸਰਕਾਰ ਦੇਖਣ ਪਾਖਣ ਨੂੰ ਸਾਡੀ ਇੱਕ ਤਾਂ ਜਾਨੋ ਵੱਧ ਪਿਆਰੀ ਬੱਚੀ ਹੈਂ ਜੇ ਅਸੀਂ ਆਪਣੀ ਬੱਚੀ ਲਈ ਨਹੀਂ ਸੋਚਾਗੇ ਹੋਰ ਕਿਸ ਲਈ ਸੋਚੇਗੇ , ਦੋਹਨੇ ਗੱਲਾਂ ਕਰਦੇ ਆਪਣੀ ਬਚੀ ਰਮਨ ਸਮੇਤ ਘਰ ਪਹੁੰਚ ਗਏ ਦੋਹਨੇ ਜੀਅ ਰਮਨ ਨੂੰ ਬਹੁਤ ਪਿਆਰ ਕਰਦੇ ਸਨ ।
              ਦੂਸਰੇ ਦਿਨ ਦੀ ਸਵੇਰ ਹੋਈ ਜੀਤੋ ਆਪਣੀ ਧੀ ਰਮਨ ਨੂੰ ਹਰ ਰੋਜ਼ ਦੀ ਤਰ੍ਹਾਂ ਤਿਆਰ ਕਰਕੇ ਸਕੂਲ ਭੇਜ ਦਿੱਤਾ ।
ਜੀਤੋ ਆਪਣੇ ਪਤੀ ਬਲਦੇਵ ਸਿੰਘ ਨੂੰ ਕਹਿਣ ਲੱਗੀ ਤੁਹਾਨੂੰ ਤਾਂ ਪਤਾ ਹੈ ਜੀ ਕਿ ਮੈਂ ਬਿਮਾਰ ਰਹਿੰਦੀ ਹਾ ਮੇਰਾ ਤਾਂ ਇੱਕ ਮਿੰਟ ਦਾ ਭਰੋਸਾ ਨਹੀਂ ਕਦ ਮੈਂ ਰੱਬ ਨੂੰ ਪਿਆਰੀ ਹੋ ਜਾਵਾਂ
                          ਬਲਦੇਵ ਸਿੰਘ --  ਨਾਂ ਨਾਂ ਜੀਤ ਇਹ ਤੂੰ ਕੀ ਕਹਿ ਹੈਂ ਅਜੇ ਤਾਂ ਤੂੰ ਆਪਣੀ ਧੀ ਰਮਨ ਨੂੰ ਡਾਕਟਰ ਬਣਿਆ ਦੇਖਣਾ ਹੈ , ਅਜੇ ਤੈਨੂੰ ਕੁੱਛ ਨਹੀਂ ਹੁੰਦਾ ਰੱਬ ਆਪਣੇ ਤੇ ਮਿਹਰ ਕਰੇਂਗਾ ਤੂੰ ਨਾ ਘਬਰਾ ਮੈਂ ਤੇਰੇ ਨਾਲ ਹਾਂ ਜੀਤੋ ਕਹਿਣ ਲੱਗੀ ਤੁਸੀਂ ਮੇਰੇ ਨਾਲ  ਇੱਕ ਬਆਦਾ ਕਰੋ ਜੇ ਮੈਂ ਮਰ ਗੀ ਤੁਸੀਂ ਦੂਜਾ ਵਿਆਹ ਤਾਂ ਨਹੀਂ ਕਰਵਾ ਲਉਂਗੇ ਬਲਦੇਵ ਸਿੰਘ ਨਹੀਂ ਨਹੀਂ ਜੀਤ ਇਹ ਤੂੰ ਕੀ ਕਹਿ ਰਹੀ ਹੈਂ ।
  ਜੀਤ --  ਹਾ ਜੀ ਮੈਂ ਠੀਕ ਹੀ ਕਹਿ ਰਹੀ ਹਾਂ ਜੇ ਤੁਸੀਂ ਦੂਜਾ ਵਿਆਹ ਕਰਵਾ ਲਿਆ ਮੇਰੀ ਲਾਡਾਂ ਨਾਲ ਪਾਹਲੀ ਹੋਈ ਮੇਰੀ ਧੀ ਰਮਨ ਦੀ 
ਜਿੰਦਗੀ ਤਵਾਹ ਹੋ ਜਾਣੀ ਮੈਨੂੰ ਅਵਾਜ਼ਾਂ ਮਾਰਿਆ ਕਰੂਗੀ ਨਾਲੇ ਰੋਇਆ ਕਰੂਗੀ ਨਾਲੇ ਮੈਨੁੰ ਗਾਲਾਂ ਕੱਢਿਆ ਕਰੂਗੀ ਨਾਲੇ ਕਿਹਾ ਕਰੂਗੀ ਮੈਨੂੰ ਛੱਡਗੀ ਇਹਨਾਂ ਦੀਆਂ ਜੁੱਤੀਆਂ ਖਾਣ ਨੂੰ ਆਪ ਮਰਗੀ ਮੈਥੋਂ ਪਾਸਾ ਵੱਟਗੀ ਬਿਗਾਨੇ ਵੱਸ ਪਾ ਗਈ , ਅੱਜ ਬਾਪੂ ਵੀ ਮਾਂ ਤੇਰੇ ਕੀਤੇ ਬਆਦੇ ਭੁੱਲ ਗਿਆ ਬਿਗਾਨਿਆਂ ਦੇ ਮੋਹ ਵਿੱਚ ਪੈ ਗਿਆ ਆਪਣੀ ਲਾਡਾਂ ਨਾਲ ਪਾਹਲੀ ਧੀ ਰਮਨ ਨੂੰ ਅੱਜ ਭੁੱਲ ਗਿਆ ਮਾਂ ਫਿਰ ਤਾਂ ਮਰ ਕੇ ਵੀ ਇੱਕ ਮਾਂ ਦੀ ਆਤਮਾ ਤੜਫ ਦੀ ਰਹੇਗੀ ।ਮੇਰੀ ਆਤਮਾ ਨੂੰ ਸ਼ਾਂਤੀ ਨਹੀ ਮਿਲੇਗੀ ।
          ਬਲਦੇਵ ਸਿੰਘ -- ਮੈਂ ਇਸਤਰ੍ਹਾਂ ਕਦੇ ਵੀ ਨਹੀਂ ਹੋਣ ਦਿਆਂਗਾ ਮੈਂ ਆਪਣੀ ਧੀ ਰਮਨ ਨੂੰ ਤੇਰੇ ਮਰਨ ਤੋਂ ਬਆਦ ਵੀ ਆਪਣੇ ਪਰਾਂ ਵਿੱਚ ਲਕੋਕੇ ਰੱਖਾਗਾਂ ਮੈਂ ਆਪਣੀ ਧੀ ਨੂੰ ਤੱਤੀ ਵਾਹ ਵੀ ਲੱਗਣ ਨਹੀ ਦਿਆਂਗਾ ।ਤੂੰ ਤਾਂ ਜੀਤ ਅੈਵੇ ਤੜਫੀ ਜਾਂਦੀ ਹੈ ਇਸਤਰ੍ਹਾਂ ਦਾ ਕੁੱਝ ਵੀ ਨਹੀਂ ਹੋਵੇਗਾ ।
ਜੀਤ ਲਉ ਜੀ ਆਪਾਂ ਤਾਂ ਗੱਲਾਂ ਵਿੱਚ ਹੀ ਰੁੱਝੇ ਰਹੇ ਟਾਈਮ ਦੇਖਿਆ ਨਹੀਂ ਆਪਣੀ ਪਿਆਰੀ ਧੀ ਰਮਨ ਵੀ ਸਕੂਲੋਂ ਪੜ ਕੇ ਵਾਪਸ ਆ ਗਈ ਰਮਨ ਨੇ ਅੰਦਰ ਬੜਦਿਆਂ ਹੀ ਭੱਜ ਕੇ ਹਰ ਰੋਜ਼ ਦੀ ਤਰ੍ਹਾਂ ਆਪਣੀ ਮਾਂ ਦੇ ਗਲ ਨੂੰ ਚਿੰਬੜ ਜਾਂਦੀ ਹੈ ਅਤੇ ਮਾਂ ਦਾ ਹਾਲ ਚਾਲ ਪੁੱਛਦੀ ਹੋਈ ਰਸੋਈ ਵੱਲ ਨੂੰ ਵੱਧਦੀ ਅਾ ਆਪਣੀ ਰੋਟੀ ਪਾ ਕੇ ਮਾਂ ਕੋਲ ਬੈਠ ਕੇ ਖਾਣ ਲੱਗਦੀ ਹੈ । 
ਦੂਸਰੇ ਦਿਨ ਰਮਨ ਸਕੂਲ ਜਾਣ ਲੱਗਦੀ ਹੈ ਤਾਂ ਮਾਂ ਰੋਕ ਲੈਂਦੀ ਹੈ ਪੁੱਤ ਰਮਨ ਅੱਜ ਮੇਰੀ ਤਵੀਤ ਬਹੁਤ ਡੋਨ ਹੈਂ ਤੂੰ ਅੱਜ ਸਕੂਲ ਨਾਂ ਜਾਹ ਰਮਨ ਮਾਂ ਦੀ ਗੱਲ ਸੁਣ ਕੇ ਸਕੂਲ ਵਾਲਾ ਬੈਂਗ ਰੱਖ ਦਿੰਦੀ ਹੈ ਅਤੇ ਆਪ ਦੇ ਪਾਪਾ ਬਲਦੇਵ ਸਿੰਘ ਨੂੰ ਬਲਾਉਂਦੀ ਹੈ ਤੇ ਮਾਂ ਦੀ ਤਵੀਤ ਜਿਆਦਾ ਖਰਾਬ ਹੋਣ ਵਾਰੇ ਦੱਸਦੀ ਹੈ । ਅਜੇ ਰਮਨ ਆਪਣੇ ਪਾਪਾ ਨੂੰ ਦੱਸ ਹੀ ਰਹੀ ਸੀ ,ਜਦੋ਼ ਬਲਦੇਵ ਸਿੰਘ ਨੇ ਆਪਣੀ ਪਤਨੀ ਜੀਤ  ਵੱਲ ਵੱਧਦੇ ਹੋਏ ਦੇਖਿਆ ਤਾਂ ਜੀਤ ਰੱਬ ਨੂੰ ਪਿਆਰੀ ਹੋ ਚੁੱਕੀ ਸੀ ਜੀਤੁ ਨੂੰ ਦੇਖ ਕੇ ਪਿਓ ਅਤੇ ਧੀ ਨੇ ਧਾਹਾਂ ਮਾਰੀਆਂ ਅਤੇ ਬਹੁਤ ਵਿਰਲਾਪ ਕੀਤਾ ।
          ਫਿਰ ਬਾਅਦ ਵਿੱਚ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਬੜੇ ਅਾਦਰ ਮਾਣ ਅਤੇ ਸਤਿਕਾਰ ਨਾਲ ਜੀਤ ਦਾ ਰੀਤੀ ਰਵਾਜ਼ਾਂ ਨਾਲ ਸੰਸਕਾਰ ਕਰ ਦਿੱਤਾ ਹੁਣ ਘਰ ਵਿੱਚ ਇਕੱਲੇ ਪਿਓ ਤੇ ਧੀ ਰਹਿ ਰਹੇ ਨੇ ਇੱਕ ਦਿਨ ਬਲਦੇਵ ਸਿੰਘ ਆਪਣੀ ਧੀ ਰਮਨ ਨਾਲ ਵਿਹਡ਼ੇ ਵਿੱਚ ਗੱਲਾਂ ਕਰ ਰਿਹਾ ਸੀ ਰਮਨ ਜਿਸ ਦਿਨ ਤੇਰੀ ਮਾਂ ਦੁਨੀਆਂ ਛੱਡ ਕੇ ਚਲੇ ਗਈ ਘਰ ਦੀਆਂ ਸਾਰੀਆਂ ਰੌਣਕਾਂ ਨਾਲ ਹੀ ਲੈ ਗਈ ਅਜੇ ਗੱਲਾਂ ਕਰਦੇ ਸੀ ਇੰਨਾ ਚਿਰ ਨੂੰ ਪਿੰਡ ਦੀਆਂ ਦੋ ਅੌਰਤਾਂ ਘਰ ਆਈਆਂ ਬਲਦੇਵ ਸਿੰਘ ਦਾ ਹਾਲ ਚਾਲ ਪੁਛਿਆ ਅਤੇ ਬਲਦੇਵ ਸਿੰਘ ਨੂੰ ਕਹਿਣ ਲੱਗੀਆਂ ਤੂੰ ਕਿੰਨਾ ਚਿਰ ਆਪਣੇ ਹੱਥ ਜਲਾਉਦਾ ਰਹੇਗਾ ਧੀ ਨੇ ਆਪਣੇ ਘਰ ਚਲੀ ਜਾਣਾ ਤੇਰੀ ਸਾਰੀ ਉਮਰ ਪਈਏ ਕਿਉਂਕਿ ਨਾਂ ਬਲਦੇਵ ਸਿੰਘ ਤੂੰ ਦੂਸਰਾ ਵਿਆਹ ਕਰਵਾਲੇ ਅਜੇ ਕਿਹਡ਼ਾ ਤੇਰੀ ਉੁਮਰ ਜਿਆਦਾ ਹੋਈ ਹੈਂ ।
         ਬਲਦੇਵ ਸਿੰਘ -- ਨਾਂ ਨਾਂ ਤਾਈ ਜੀ ਇਹ ਤੁਸੀਂ ਕੀ ਕਹਿ ਰਹੋ ਹਾਂ ਪੁੱਤਰ ਮੈਂ ਠੀਕ ਹੀ ਕਹਿ ਰਹੀ ਹਾਂ , ਨਾਂ ਨਾਂ ਤਾਈ ਇਹ ਕੰਮ ਮੈਂ ਨਹੀ ਕਰਨਾ ਮੈਂ ਜੀਤ ਦੇ ਬੋਲ ਪਗਾਉਂਣੇ ਮੈ ਕੀਤੇ ਸਾਰੇ ਬਆਦੇ ਪੂਰੇ ਕਰਨੇ ਮੈਂਂ ਆਪਣੀ ਧੀ ਦੀ ਜਿੰਦਗੀ ਨੀ ਖਰਾਬ ਕਰਨੀ ਮੈਂ ਦੂਜਾ ਵਿਆਹ ਨਹੀਂ ਕਰਵਾਉਣਾ । ਚੰਗਾ ਤੇਰੀ ਮਰਜ਼ੀ ਪੁੱਤਰਾਂ ਜਲਾਈ ਚੱਲ ਚੁੱਲੇ ਵਿੱਚ  ਸਾਰੀ ਉਮਰ ਹੱਥ , ਇੰਨੀ ਗੱਲ ਕਹਿ ਕੇ ਸੰਤੋ , ਬੰਤੋਂ ਘਰੋਂ ਵਾਪਸ ਚਲੀਆਂ ਗਈਆਂ ।
         ਹੁਣ ਬਲਦੇਵ ਸਿੰਘ ਸੋਚਣ ਲਈ ਮਜ਼ਬੂਰ ਹੋ ਗਿਆ ਅਤੇ ਉਦਾਸ ਰਹਿਣ ਲੱਗਿਆ ਇੱਕ ਦਿਨ ਬਲਦੇਵ ਸਿੰਘ ਮੰਜੇ ਤੇ ਪਿਆ ਕੁੱਝ ਸੋਚ ਰਿਹਾ ਸੀ ।
         ਅਤੇ ਸੰਤੋ ਬੰਤੋ ਨੇ ਆਕੇ ਫਿਰ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲਿਆ ਅਤੇ ਅੰਦਰ ਲੰਘ ਆਈਆਂ ਕਹਿਣ ਲੱਗੀਆਂ ਬਲਦੇਵ ਸਿਆ ਕੀ ਸੋਚ ਰਿਹਾ ਹੈਂ ਬੜਾ ਉਦਾਸ ਲੱਗ ਰਿਹਾ ਹੈ , ਬਸ ਕੁੱਝ ਨੀ ਤਾਈ ਮੈਂ ਤਾਂ ਅੈਵੇਂ ਹੀ ਮੰਜੇ ਤੇ ਪਿਆ ਸੀ ਹੁਣ ਬਲਦੇਵ ਸਿੰਘ ਆਪਣੀ ਪਤਨੀ ਜੀਤੋ ਨਾਲ ਕੀਤੇ ਬਆਦਿਆ ਬਾਰੇ ਸੋਚ ਰਿਹਾ ਕਦੇ ਆਪਣੀ ਧੀ ਰਮਨ ਬਾਰੇ ਸੋਚਦਾ ਕਦੇ ਆਪਣੀ ਜਿੰਦਗੀ ਲਈ ਸੋਚਦਾ ਹੁਣ ਬਲਦੇਵ ਸਿੰਘ ਇਹ ਚੱਕਰਾਂ ਵਿੱਚ ਪੈ ਚੁਕਿਆ ਸੀ । 
     ਸੰਤੋ ਬੰਤੋ ਫਿਰ ਕਹਿਣ ਲੱਗੀਆਂ ਪੁੱਤਰਾਂ ਸੋਚ ਲੈ ਤੇਰੀ ਰੋਟੀ ਪੱਕ ਦੀ ਹੋ ਜਾਉਗੀ ਬਲਦੇਵ ਸਿੰਘ ਸਭ ਕੁਝ ਭਲਾਕੇ ਸੰਤ ਬੰਤੋ ਨੂੰ ਵਿਆਹ ਲਈ ਹਾਂ ਕਰ ਦਿੱਤੀ । ਕੁੱਝ ਟਾਈਮ ਨਿੱਕਲਿਆ ਬਲਦੇਵ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ । ਹੁਣ ਬਲਦੇਵ ਸਿੰਘ ਇੱਕ ਧੀ ਦਾ ਬਾਪ ਨਹੀਂ ਹੁਣ ਦੋ ਧੀਆਂ ਦਾ ਬਾਪ ਬਣ ਚੁਕਿਆ ਸੀ ਕਿਉਂਕਿ ਜਿਸ ਨਾਲ ਬਲਦੇਵ ਸਿੰਘ ਨੇ ਵਿਆਹ ਕਰਵਾਇਆ ਉਸ ਕੋਲ ਵੀ ਇੱਕ ਰਮਨ ਦੇ ਹਾਣ ਦੀ ਬੇਟੀ ਸੀ ਜਿਸ ਦਾ ਨਾਮ ਜੋਤੀ ਸੀ ।
      ਹੁਣ ਬਲਦੇਵ ਸਿੰਘ ਆਪਣੀ ਦੂਸਰੀ ਪਤਨੀ ਭੋਲੀ ਨਾਲ ਨਵੀਂ ਜਿੰਦਗੀ ਸੁਰੂ ਕਰ ਚੁੱਕਿਆ ਸੀ ਅਤੇ ਨਵੇਂ ਪਰਿਵਾਰ ਦਾ ਬਹੁਤ ਵਧੀਆ ਪਿਆਰ ਬਣ ਚੁੱਕਿਆ ਹੁਣ ਦੋਹਨੇ ਭੈਣਾਂ ਰਮਨ ਅਤੇ ਜੋਤੀ ਦਾ ਵਾਪਸ ਵਿੱਚ ਬਹੁਤ ਪਿਆਰਾ ਬਣ ਚੁੱਕਿਆ ਸੀ ਦੋਹਨੇ ਭੈਣਾਂ ਇਕੱਠੀਆਂ ਹੀ ਕਾਲਜ ਪੜਣ ਜਾਇਆ ਕਰਦੀਆਂ ਸੀ । ਬਸ ਇਹ ਪਿਆਰ ਥੋਡ਼ਾ ਚਿਰ ਹੀ ਰਿਹਾ ਬਾਅਦ ਵਿੱਚ ਬਲਦੇਵ ਸਿੰਘ ਦੀ ਦੂਜੀ ਪਤਨੀ ਭੋਲੀ ਨੇ ਆਪਣਾ ਮਤਰੇਈ ਮਾਂ ਵਾਲਾ ਵਤੀਰਾ ਸੁਰੂ ਕਰ ਦਿੱਤਾ 
 ਹੁਣ ਬਲਦੇਵ ਸਿੰਘ ਦੀ ਪਹਿਲੀ ਧੀ ਰਮਨ ਤੇ ਅੱਤਿਆਚਾਰ ਦਿੱਤਾ ਘੜੀਆਂ ਵੱਧਦੀਆਂ ਜਾ ਰਹੀਆ ਸੀ ।
              ਹੁਣ ਰਮਨ ਨੂੰ ਸਾਰਾ ਘਰ ਦਾ ਕੰਮ ਕਰਕੇ ਕਾਲਜ ਜਾਣਾ ਪੈਂਦਾ ਸੀ ਕਈ ਦਫਾ ਰਮਨ ਆਪਣੇ ਪੁਰਾਣੇ ਕੱਪਡ਼ਿਆਂ ਨਾਲ ਹੀ ਕਾਲਜ ਚਲੀ ਜਾਂਦੀ ਸੀ ਕਾਲਜ ਦਾ ਸਟਾਪ ਰਮਨ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਰਮਨ ਕਾਲਜ ਦੀ ਟੋਪਰ ਬਣ ਚੁੱਕੀ ਸੀ । ਇਹ ਸਭ ਕੁੱਝ ਭੋਲੀ ਅਤੇ ਉਸਦੀ ਬੇਟੀ ਨੂੰ ਨਹੀ ਪਸੰਦ ਸੀ ।
ਰਮਨ ਜਦੋਂ ਕਾਲਜ ਚ ਪੜਕੇ ਵਾਪਸ ਆਉੇਂਦੀ ਉਸਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਸੀ ਅਤੇ ਨਾਲ ਮਾਂ ਧੀ ਦੀ ਮਾਰ ਵੀ ਖਾਣੀ ਪੈਂਦੀ ਸੀ ।
ਜਦੋਂ ਸ਼ਾਮ ਨੂੰ ਬਲਦੇਵ ਸਿੰਘ ਖੇਤੋਂ ਘਰ ਨੂੰ ਆਉਂਦਾ ਉਹ ਵੀ ਮਾਂ ਧੀ ਦੀ ਝੂਠੀ ਸ਼ਕਾਇਤ ਸੁਣ ਕੇ ਆਪਣੀ ਬੇਟੀ ਰਮਨ ਨੂੰ ਬਹੁਤ ਝਿੜਕ ਦਾ ਅਤੇ ਲੋਹੇ ਲਾਖੇ ਬੋਲ ਬੋਲਦਾ ਆਪ ਮਰਗੀ ਇਹਨੂੰ ਇਥੇ ਸੱਡ ਗਈ ।
             ਹੁਣ ਰਮਨ  ਨੂੰ ਕਾਲਜ ਵਿਚੋਂ ਵੀ ਹਟਾ ਲਿਆ ਗਿਆ ਰਮਨ ਰੋਂਦੀ ਹੋਈ ਆਪਣੇ ਪਾਪਾ ਬਲਦੇਵ ਸਿੰਘ ਕਹਿੰਦੀ ਹੈ ਪਾਪਾ ਮੈਂ ਮੰਮੀ ਦੇ ਬੋਲ ਪੂਰੇ ਕਰਨੇ ਨੇ ਮੈਂ ਪੜਕੇ ਡਾਕਟਰ ਬਣਨਾ ਹੈ 
ਮੈਨੂੰ ਹੋਰ ਪੜ ਲੈਂ ਦਿਓ ।ਪਰ ਬਲਦੇਵ ਸਿੰਘ ਦੇ ਕੰਨ ਤੇ ਜੂੰ ਨਾ ਸਰਕੀ ਬਲਦੇਵ ਸਿੰਘ ਕੀਤੇ ਬਆਦੇ ਅਤੇ ਆਪਣੀ ਧੀ ਰਮਨ ਦਾ ਪਿਆਰ ਭੁੱਲ ਚੁੱਕਿਆ ਅਤੇ ਨਵੇਂ ਮੋਹ ਪਿਆਰ ਚੰਗੀ ਤਰ੍ਹਾਂ ਫਸ ਚੁੱਕਿਆ ਸੀ ।ਇੱਕ ਵੀ ਰਮਨ ਦੀ ਗੱਲ ਨਹੀਂ ਮੰਨੀ ਸੀ ਇੱਕ ਦਿਨ ਰਮਨ ਆਪਣੀ ਮਾਂ ਵਾਲੇ ਕਮਰੇ ਚ ਸਫਾਈ ਕਰ ਰਹੀ ਸੀ ਮਾਂ ਦੀ ਫੋਟੋ ਅੱਗੇ ਬਹੁਤ ਵਿਰਲਾਪ ਕਰਦੀ ਅਤੇ ਆਪ ਤਨ ਕੱਪਡ਼ੇ ਖੋਲਕੇ ਮਾਂ ਨੂੰ ਵਿਖਾਉਂਦੀ ਏ ਦੇਖ ਮਾਂ ਇਨ੍ਹਾਂ ਜਾਲਮਾਂ ਨੇ ਮੇਰਾ ਕੀ ਹਾਲ ਕੀਤਾ ਹੈ ਮੈਨੂੰ ਵੀ ਆਪਣੇ ਕੋਲ ਬਲਾ ਇਹਨਾਂ ਜਾਲਮਾਂ ਤੋਂ ਮੈਨੂੰ ਬਚਾ ਲਏ । ਮਾਂ ਬਾਪੂ ਤਾਂ ਤੇਰਾ ਨਾਲ ਕੀਤੇ ਬਆਦੇ ਸਾਰੇ ਭੁੱਲ ਗਿਆ ।
         ਇਹ ਸਾਰਾ ਕੁੱਝ ਰਮਨ ਦੀ ਦੂਸਰੀ ਮਾਂ ਭੋਲੀ ਦੇਖ ਲੈਂਦੀ ਹੈਂ ਉਸ ਤੋਂ ਇਹ ਸਭ ਕੁੱਝ ਨਾ ਸਹਾਰ ਹੋਇਆ ਭੋਲੀ ਆ ਕੇ ਰਮਨ ਮਾਰਨਾ ਸੁਰੂ ਕਰ ਦਿੰਦੀ ਹੈ ਅਤੇ ਬਹੁਤ ਗਾਲੀ ਗਲੋਚ ਕਰਦੀ ਹੈ ਅਤੇ ਕਹਿੰਦੀ ਹੈ ਮੈਂ ਤੇਰੀ ਮਾਂ ਦਾ ਸੁਪਨਾ ਕਰਾਗੀ ਤੈਨੂੰ ਬਣਾਵਾਂ ਗੀ ਡਾਕਟਰ ਰਮਨ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੰਦੀ ਹੈਂ ।
       ਜਦੋਂ ਸ਼ਾਮ ਨੂੰ ਬਲਦੇਵ ਸਿੰਘ ਖੇਤਾਂ ਚੋ ਘਰ ਨੂੰ ਆਉਂਦਾ  ਉਸਨੂੰ ਹੋਰ ਰਮਨ ਦੇ ਵਿਰੁੱਧ ਸੱਚੀਆਂ ਝੂਠੀਆਂ ਲਾ ਕੇ ਭਰ ਦਿੰਦੀ ਹੈ ਰਮਨ ਤੇ ਹੋਰ ਮਾਰ ਪਵਾ ਦਿੰਦੀ ਹੈ ਅਤੇ ਨਾਲੇ ਕਹਿੰਦੀ ਹੈ ਇਸ ਕਲਹਿਣੀ ਦਾ ਕੋਈ ਮੁੰਡਾ ਦੇਖ ਫਾਹਾ ਵੱਡਦੋ ਨਹੀਂ ਇਹ ਕੋਈ ਨਵਾਂ ਚੰਦ ਚਾੜੂਗੀ ਅਸੀਂ ਦੁਨੀਆਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ।
 ਰਮਨ ਆਪਣੇ ਪਾਪਾ ਨੂੰ ਸਭ ਕੁੱਝ ਦੱਸਦੀ ਹੈ ਆਪਣੇ ਤਨ ਪਈਆਂ ਲਾਸਾਂ ਦਿਖਾਉਂਦੀ ਹੈਂ ਪਰ ਬਲਦੇਵ ਸਿੰਘ ਤੇ ਕੋਈ ਅਸਰ ਨਹੀਂ ਹੋ ਰਿਹਾ । ਬਲਦੇਵ ਸਿੰਘ ਨੇ ਗਰੀਬ ਤੋਂ ਗਰੀਬ ਘਰ ਦੇਖ ਕੇ ਰਮਨ ਦਾ ਵਿਆਹ ਕਰ ਦਿੱਤਾ  ਪਰ ਇੰਨਾ ਅੱਤਿਆਚਾਰ ਝੱਲਦੀ ਹੋਈ ਨੇ ਆਪਣੀ ਪੜਾਈ ਬੰਦ ਨਹੀਂ ਕੀਤੀ ਰਮਨ ਚੋਰੀ ਛੁੱਪੇ ਪੜਦੀ ਰਹਿੰਦੀ ਸੀ । 
 ਇੱਕ ਦਿਨ ਸੰਤੋ ਬੰਤੋ ਆਪਣੇ ਨਾਲ ਦੇ ਸ਼ਹਿਰ ਬਜ਼ਾਰ ਗਈਆਂ ਗਰਮੀ ਦੇ ਦਿਨ ਸੀ ਉਹਨਾਂ ਦਾ ਗਰਮੀ ਨਾਲ ਬੂਰਾ ਹਾਲ ਹੋ ਗਿਆ ਪਾਣੀ ਦੀ ਤਲਾਸ਼ ਲਈ ਇੱਧਰ ਉੱਧਰ ਘੁੰਮ ਰਹੀਆਂ ਉਹਨਾਂ ਨੇ ਇੱਕ ਕੋਠੀ ਦੀ ਘੰਟੀ ਬਜਾਈ ਤਾਂ ਅੰਦਰੋਂ ਨੌਕਰ ਆਇਆ ਦੇਖਿਆ ਦੋ ਬਜ਼ੁਰਗ ਅੌਰਤਾਂ 
ਪਾਣੀ ਮੰਗ ਰਹੀਆਂ ਨੇ ਅੰਦਰ ਆ ਕੇ ਦੱਸਿਆ ਰਮਨ ਨੇ ਅੰਦਰ ਆਉਣ ਲਈ ਕਿਹਾ ਜਦੋਂ ਸੰਤੋ ਬੰਤੋ ਅੰਦਰ ਆਈਆਂ ਤਾਂ ਕੀ ਦੇਖ ਰਹੀਆਂ ਨੇ ਇਹ ਤਾ ਬਲਦੇਵ ਸਿੰਘ ਦੀ ਕੁੜੀ ਰਮਨ    ਏ ਉਹਨਾਂ ਨੇ ਰਮਨ ਨੂੰ ਪੁੱਛਿਆ ਤੂੰ ਬਲਦੇਵ ਸਿੰਘ ਦੀ ਕੁੜੀ ਆ਼ ਹਾ ਤਾਈ ਜੀ ਤੁਸੀਂ ਸੁਣਾਓ ਪਿੰਡ ਦਾ ਕੀ ਹਾਲ ਚਾਲ ਨਾਲੇ ਪਾਪਾ ਅਤੇ ਮੰਮੀ ਦਾ ਕੀ ਹਾਲ ਹੈ ਮੇਰੀ ਭੈਣ ਜੋਤੀ ਦਾ ਕੀ ਹਾਲ ਹੈ   ਸੰਤੋ ਬੰਤੋ ਕਹਿਣ ਲੱਗੀਆਂ ਕਿ ਪਾਪਾ ਮੰਮੀ ਤੇਰੇ ਬਿਮਾਰ ਰਹਿੰਦੇ ਨੇ ਜੋਤੀ   ਨੇ ਤੇਰੇ ਵਿਆਹ ਤੋਂ ਬਾਅਦ  ਪਿੰਡ ਦੇ ਮੁੰਡਾ ਨਾਲ ਕੋਰਟ ਮੈਂਰਿਜ਼ ਕਰ ਲਈ ਸੀ ਉਹ ਹੁਣ ਪਤਾ ਨੀ ਕਿੱਥੇ ਰਹਿੰਦੀ ਹੈ ਚੰਗਾ ਹੁਣ ਅਸੀਂ ਚਲਦੀਆਂ ਹਾਂ ਆਪਣਾ ਤਾਂ ਪਿੰਡ ਵੀ ਦੂਰ ਹੈ
  ਰਮਨ -- ਤਾਈ ਜੀ ਕੱਲ ਨੂੰ ਹਸਪਤਾਲ ਵਿੱਚ ਕੈਂਪ ਲੱਗਣਾ ਹੈ ਫਰੀ ਦਵਾਈ ਮਿਲਣੀ ਹੈ ਜੇ ਕਿਸੇ ਨੇ ਦਵਾਈ ਲੈਣੀ ਹੋਈ ਭੇਜ ਦਿਓ ਨਾਲੇ ਪਾਪਾ ਤੇ ਮੰਮੀ ਨੂੰ ਮੇਰਾ ਸੁਨੇਹਾ ਦੇ ਦੇਣਾ ਜੇ ਜਿਆਦੇ ਅੌਖੇ ਨੇ ਮੇਰੇ ਕੋਲ ਆ ਜਾਣ ਸੰਤੋ ਬੰਤੋ ਕਹਿਣ ਲੱਗੀਆਂ ਰਮਨ ਨੂੰ ਤੂੰ ਕੀ ਕਰਵਾਉਣਾ ਆਪਣੀ ਮਤਰੇਈ ਮਾਂ ਤੋਂ ਰਮਨ ਕਹਿਣ ਲੱਗੀ ਚਾਹੇ ਮਤਰੇਈ ਹੈ ਲੈ ਕਿਨ ਹੈਂ ਤਾਂ ਮੇਰੀ ਮਾਂ ਕੋਈ ਗੱਲ ਨੀ ਜੋ ਕੁੱਝ ਹੋਇਆ ਉਹ ਮੇਰੀ ਕਿਸਮਤ ਵਿੱਚ ਲਿਖਿਆ ਸੀ ਤੁਸੀਂ ਮੇਰਾ ਸੁਨੇਹਾ ਦੇ ਦਿਓ ਚੰਗਾ ਧੀਏ ਜਰੂਰ ਸੁਨੇਹਾ ਦੇ ਦਿਆਗੇ। ਸੰਤੋ ਬੰਤੋ ਆਪਣੇ ਪਿੰਡ ਵੱਲ ਨੂੰ ਚੱਲ ਪਈਆਂ ।
      ਦੂਸਰੇ ਦਿਨ ਰਮਨ ਹਸਪਤਾਲ ਵਿਚ ਆਪਣੀ ਡਿਊਟੀ ਤੇ ਗਈ ਕੀ ਦੇਖ ਰਹੀ ਹੈਂ ਕਿ ਮਰੀਜ਼ਾਂ ਦੀਆਂ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੋਈ ਸਨ , ਕਿਉਂਕਿ ਅੱਜ  ਹਸਪਤਾਲ ਵਿੱਚ ਫਰੀ ਕੈਂਪ ਸੀ , ਰਮਨ ਆਪਣੇ ਕਮਰੇ ਅੰਦਰ ਗਈ ਆਪਣੀ ਕੁਰਸੀ ਤੇ ਬੈਠ ਕੇ ਮਰੀਜ਼ਾਂ ਦਾ ਚੈਂਕਅਪ ਸੁਰੂ ਕਰ ਦਿੱਤਾ ਅਜੇ ਸੱਤ ਅੱਠ ਮਰੀਜ਼ ਚੈਂਕ ਕੀਤੇ ਉਸ ਤੋਂ ਬਾਅਦ ਬਲਦੇਵ ਸਿੰਘ ਆਪਣੀ ਦੂਸਰੀ ਪਤਨੀ ਭੋਲੀ ਨੂੰ ਲੈ ਕੇ ਕਮਰੇ ਅੰਦਰ ਦਾਖਲ ਹੋਇਆ ਤੇ ਇੱਕ ਦਮ ਚੋਕ ਗਿਆ ਰਮਨ ਨੂੰ ਡਾਕਟਰ ਦੀ ਕੁਰਸੀ ਤੇ ਬੈਠੀ ਦੇਖ ਕੇ ਰਮਨ ਨੇ ਅੱਗੇ ਆਉਣ ਦਾ ਇਸ਼ਾਰਾ ਕੀਤਾ ਹੁਣ ਬਲਦੇਵ ਸਿੰਘ ਅਤੇ ਉਸਦੀ ਪਤਨੀ ਭੋਲੀ ਆਪਣੀ ਗਲਤੀ ਮਹਿਸੂਸ ਕਰਦੇ ਹੋਇਆ ਕਿਹਾ ਰਮਨ ਧੀਏ ਸਾਨੂੰ ਕੋਈ ਬਿਮਾਰੀ ਨਹੀ ਤੈਨੂੰ ਦੇਖ ਦਿਆ ਹੀ ਸਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਗਈਆਂ । ਰਮਨ ਦੀ ਦੂਸਰੀ ਮਾਂ ਭੋਲੀ ਕਹਿਣ ਲੱਗੀ ਧੀਏ ਇੱਕ ਬਿਮਾਰੀ ਸੀ ਜਿਹਡ਼ਾ ਮੈਂ ਤੇਰੇ ਤੇ ਨਜ਼ਾਈਜ ਅੱਤਿਆਚਾਰ ਕਰਦੀ ਰਹੀ ਮਾੜੇ ਚੰਗੇ ਸ਼ਬਦ ਬੋਲਦੀ ਰਹੀ ਹੁਣ ਮੇਰੀਆਂ ਅੱਖਾਂ ਖੁਲੀਆਂ ਨੇ ਕਿ ਦੁਨੀਆਂ ਵਿੱਚ ਮਾਂ ਪਿਓ ਦਾ ਨਾਂ ਮਿੱਟੀ ਚ ਮਲਾਉਂਣ ਵਾਲੇ ਕਿਹਡ਼ੇ ਹੁੰਦੇ ਨੇ ਅਤੇ ਚਮਕੋਣ ਵਾਲੇ ਕਿਹਡ਼ੇ ਹੁੰਦੇ ਨੇ  ਤੂੰ ਤਾਂ ਦੁਨੀਆਂ ਦੀ ਮਿਸਾਲ ਕਾਈਮ ਕਰ ਦਿੱਤੀ ਇੱਕ ਮਤਰੇਈ ਮਾਂ ਦੇ ਤਸ਼ੀਹੇ ਝੱਲ ਦੀ ਹੋਈ ਨੇ ਵੀ ਮਾਂ ਦਾ ਸੁਪਨਾ ਡਾਕਟਰ ਬਣ ਕੇ ਪੂਰਾ ਕਰ ਦਿੱਤਾ ।
  ਬਲਦੇਵ ਸਿੰਘ ਅਤੇ ਉਸਦੀ ਪਤਨੀ ਭੋਲੀ ਨੇ ਆਪਣੀ ਗਲਤੀ ਦੀ ਮੁਆਫ਼ੀ ਮੰਗੀ ਅਤੇ ਰਮਨ ਕਹਿਣ ਲੱਗੀ ਇਹਦੇ ਵਿੱਚ ਮੁਆਫ਼ੀ ਵਾਲੀ ਕਿਹਡ਼ੀ ਗੱਲ ਹੈ ਇਹ ਸਭ ਕੁੱਝ ਮੇਰੀ ਕਿਸਮਤ ਵਿੱਚ ਲਿਖਿਆ ਸੀ ,ਤੂੰ ਮੇਰੀ ਮਤਰੇਈ ਮਾਂ ਨਹੀਂ ਇੱਕ ਮੇਰੀ ਧਰਮ ਦੀ ਮਾਂ ਹੈ ।
 ਬਸ ਇੱਕ ਪਹਿਚਾਣ ਕਰਨੀ ਅੌਖੀ ਏ । ਕੋਈ ਪਹਿਲਾਂ ਪਹਿਚਾਣ ਕਰ ਲੈਂਦਾ , ਕੋਈ ਪਹਿਚਾਣ ਬਾਅਦ ਵਿੱਚ ਕਰਦਾ , ਬਸ ਇਹੀ ਫਰਕ ਹੈ ।
ਹੁਣ ਸਾਰਾ ਪਰਿਵਾਰ ਰਮਨ ਕੋਲ ਹੀ ਖੁਸ਼ੀ ਖੁਸ਼ੀ ਰਹਿਣ ਲੱਗਿਆ ।