ਡੌਨਲ ਟਰੰਪ ਤੇ ਕਿਮ ਯੌਗ ਉਨ ,ਦੋ ਦੇਸ਼ਾਂ ਦੇ ਆਗੂ
ਦੋਵਾਂ ਹਥ ਤੀਲਾਂ ਦੀ ਡਬੀ ਦੋਵੇਂ ਹਨ ਬੇ ਕਾਬੂ
ਮਿਕ ਮਿਕ ਦੋਵੇਂ ਛਾਤੀ ਠੋਕ ਕੇ ਬਿਆਨ ਬਾਜੀ ਜੋ ਕਰਦੇ
ਹਸਦੇ ਵਸਦੇ ਇਸ ਸੰਸਾਰ ਨੂੰ ਲਗ ਸਕਦਾ ਹੈ ਲਾਂਬੂ
ਡੋਨਲ ਟਰੰਪ ਅਮਰੀਕਾ ਦਾ ਆਗੂ ਮੂੰਹ ਦਾ ਹੈ ਬੜਬੋਲਾ
ਉਸ ਦਾ ਹਰ ਬਿਆਨ ਹੀ ਹੁੰਦਾ ਗਰਮ ਹਵਾ ਦਾ ਬਾਂਬਰੋਲਾ
ਮਲੀਆ ਮੇਟ ਕੋਰੀਆ ਦਾ ਕਰ ਦਊਂ ਜੇ ਆਈ ਤੇ ਆਇਆ
ਤਾਕਤ ਦਾ ਹੈ ਮਾਣ ਉਸਨੂੰ ਇਸ ਵਿਚ ਕੋਈ ਨਾ ਉਹਲਾ
ਕਿਮ ਯੌਂਗ ਉਨ ਕੋਰੀਆ ਵਾਲਾ ਉਹ ਵੀ ਘਟ ਨਾ ਕੋਈ
ਕੋਣ ਉਹਨੂੰ ਸਮਝਾ ਸਕਦਾ ਹੈ ਜਿਨ ਲਾਹ ਦਿਤੀ ਲੋਈ
ਦੂਰ ਦੁਰਾਡੇ ਮਾਰ ਕਰਨਗੀਆਂ ਮੇਰੀਆਂ ਇਹ ਮਿਜ਼ਾਇਲਾਂ
ਦੂਰ ਦੁਰੇਡੇ ਮਾਰੂ ਬੰਬ ਲੈ ਪੁਜਣਗੀਆਂ ਮੇਰੀਆਂ ਇੱਲਾਂ
ਮੇਰੇ ਉਤੇ ਲਾਉਣ ਪਾਬੰਦੀਆ ਜਿਹਨਾਂ ਦੇਸ਼ਾਂ ਦੇ ਆਗੂ
ਇਕ ਇਕ ਬੰਬ ਦਾ ਤੋਹਫਾ ਦੇ ਕੇ ਕਰ ਲਊਂ ਸਭ ਨੂੰ ਕਾਬੂ
ਜੰਗ ਛਿੋੜੇ ਤਾਂ ਫੋਜੀ ਮਰਨੇ ਜਾਂ ਮਰਨੇ ਲੋਕ ਵਿਚਾਰੇ
ਪਹਿਰਿਆਂ ਪਿਛੇ ਆਗੂ ਬੈਠ ਕੇ ਲਾਉਣਗੇ ਜੰਗ ਦੇ ਨਾਹਰੇ
ਦੋਨਾ ਪਾਸਿਓਂ ਬੰਬ ਜਾਂ ਚਲੇ ਘਰ ਘਰ ਪੈਣ ਸਿਆਪੇ
ਮਾ ਬਾਪ ਤੋਂ ਬਚੇ ਖੁਸਣੇ ਬਚਿਆਂ ਕੋਲੋਂ ਮਾਪੇ
ਆਓ ਲੋਕੋ ਜੰਗਜੂ ਆਗੂਆਂ ਨੂੰ ਰਲ ਕੇ ਕਾਬੂ ਕਰੀਏ
ਅੱਗ ਉਗਲਦੀ ਜੀਭ ਦੇ ਉਤੇ ਡਲੀ ਬਰਫ ਦੀ ਧਰੀਏ
ਸੁਲਾਹ ਸਫਾਈ ਜੇ ਹੋ ਜਾਏ ਜੰਗ ਦਾ ਹੋ ਜਾਊ ਟਾਲਾ
ਛਣ ਜਾਣਗੇ ਜੰਗ ਦੇ ਬਦਲ ਹੋ ਜਾਊ ਫੇਰ ਉਜਿਆਲਾ