ਜਿਹੜਾ ਬੋਲੇ ਓਹ ਹੀ ਕੁੰਡਾ ਖੋਲੇ
(ਲੇਖ )
ਕਈ ਵਾਰੀ ਮੇਰੀ ਮਾਂ ਕਿਹਾ ਕਰਦੀ ਸੀ ਅਖੇ ਜਿਹੜਾ ਬੋਲੇ ਉਹ ਹੀ ਕੁੰਡਾ ਖੋਲੇ। ਸੁਣ ਕੇ ਬਹੁਤ ਹੈਰਾਨੀ ਹੁੰਦੀ ਤੇ ਅਜੀਬ ਲੱਗਦਾ। ਇਹ ਕੀ ਗੱਲ ਹੋਈ। ਜਿਹੜਾ ਬਾਹਰੋ ਅਵਾਜ ਮਾਰੂ ਭਲਾਂ ਦੀ ਉਹ ਆਪੇ ਹੀ ਕੰਡਾ ਕਿਵੇ ਖੋਲ ਸਕਦਾ ਹੈ। ਜੇ ਉਹ ਆਪੇ ਹੀ ਕੁੰਡਾ ਖੋਲ ਸਕਦਾ ਹੋਵੇ ਤਾਂ ਉਸ ਨੂੰ ਆਵਾਜ ਮਾਰਨ ਦੀ ਜਰੂਰਤ ਵੀ ਕੀ ਹੈ।ਅਸੀ ਪੁੱਛਦੇ। ਨਹੀ ਬੇਟਾ ਗੱਲ ਇਹ ਨਹੀ। ਜਦੋ ਕੋਈ ਬਾਹਰੋ ਕੁੰਡਾ ਖੋਲਣ ਲਈ ਆਵਾਜ ਮਾਰਦਾ ਹੈ ਤਾਂ ਘਰ ਅੰਦਰ ਬੈਠੇ ਜੀਆਂ ਚੋ ਜ਼ੋ ਵੀ ਬੋਲਦਾ ਉਸ ਨੂੰ ਹੀ ਗੇਟ ਖੋਲਣ ਲਈ ਗੇਟ ਤੱਕ ਜਾਣਾ ਪੈਂਦਾ ਹੈ।ਮੇਰੀ ਮਾਂ ਨੇ ਸਮਝਾਇਆ। ਫਿਰ ਗੱਲ ਦੀ ਪੱਲੇ ਪਈ।ਦਰਅਸਲ ਪੰਜਾਬੀ ਦਾ ਇਹ ਅਖਾਣ ਆਮ ਹੀ ਘਰਾਂ ਵਿੱਚ ਪੁਰਾਣੇ ਬਜੁਰਗਾਂ ਦੁਆਰਾ ਵਰਤਿਆ ਜਾਂਦਾ ਹੈ। ਇਸ ਦੀ ਵਿਆਖਿਆ ਵੀ ਇਹੀ ਹੈ। ਪੜਚੋਲ ਕਰਨ ਤੇ ਇਸ ਦੀ ਹਕੀਕਤ ਸਾਹਮਣੇ ਆਉਂਦੀ ਹੈ।
ਅੱਜ ਦੇ ਯੁੱਗ ਵਿੱਚ ਨਾ ਉਹ ਦਰਵਾਜੇ ਰਹੇ ਤੇ ਨਾ ਹੀ ਆਵਾਜ ਮਾਰਨ ਤੇ ਫਿਰ ਬੋਲਣ ਦਾ ਝੰਜਟ। ਮੁੱਖ ਦਰਵਾਜੇ ਤੇ ਲੱਗੀ ਘੰਟੀ ਦਾ ਬਟਨ ਦਬਾਉਣ ਨਾਲ ਆਵਾਜ ਮਾਰਨ ਦਾ ਟੈLਟਾ ਵੀ ਲੱਗਭਗ ਖਤਮ ਹੋ ਗਿਆ। ਜਿੱਥੇ ਦਰਵਾਜੇ ਤੇ ਘੰਟੀ ਨਹੀ ਲੱਗੀ ਉਥੇ ਆਵਾਜ ਮਾਰਨ ਦਾ ਵੀ ਰਿਵਾਜ ਨਹੀ। ਦਰਅਸਲ ਆਵਾਜ ਵੀ ਤਾਂ ਮਾਰੀ ਜਾਂਦੀ ਸੀ ਕਿ ਘਰ ਵਿੱਚ ਬੈਠੀਆਂ ਨੂੰਹਾਂ ਧੀਆਂ ਸੁਚੇਤ ਹੋ ਜਾਣ ਅਤੇ ਲੋੜ ਅਨੁਸਾਰ ਘੁੰਡ ਕੱਢ ਲੈਣ। ਪਰ ਹੁਣ ਤਾਂ ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆ। ਫਿਰ ਆਵਾਜ ਕੋਣ ਅਤੇ ਕਿਉ ਮਾਰੇ ਕੋਈ ।
ਬੇਸ਼ੱਕ ਆਵਾਜ ਮਾਰਣ ਦਾ ਕੰਮ ਖਤਮ ਹੋ ਗਿਆ।ਪਰ ਇਸ ਮੁਹਾਵਰੇ ਨੇ ਆਪਣੀ ਵੁਕਤ ਬਰਕਰਾਰ ਰੱਖੀ ਹੈ। ਲੋਕਾਂ ਦੇ ਦਿਲਾਂ ਵਿੱਚ ਇਹ ਗੱਲ ਜਰੂਰ ਵੱਸ ਗਈ ਹੈ ਕਿ ਜਿਹੜਾ ਬੋਲੇ ਉਹ ਹੀ ਕੰਡਾ ਖੋਲੇ।
ਬਹੁਤੀ ਪੁਰਾਣੀ ਗੱਲ ਨਹੀ ਮੈ ਕਿਸੇ ਕਰੀਬੀ ਦੇ ਘਰ ਗਿਆ। ਚੰਗਾ ਘਰ ਸੀ। ਰੱਬ ਦਾ ਦਿੱਤਾ ਸਭ ਕੁਝ ਹੈ ਉਹਨਾ ਕੋਲ। ਪਰ ਘਰੇ ਏ ਸੀ ਨਹੀ ਸੀ ਲਗਵਾਇਆ। ਮਖਿਆ ਯਾਰ ਕਿਉਂ ਆਪ ਅਤੇ ਬੱਚਿਆ ਨੂੰ ਬੇਅਰਾਮ ਕਰਦਾ ਹੈ Lਿੰeਕ ਏ ਸੀ ਤਾਂ ਲਗਵਾ ਹੀ ਲੈ ਤੇ ਗਰਮੀ ਤੋ ਨਿਜਾਤ ਪਾ। ਉਹ ਮੇਰੀ ਗੱਲ ਨਾਲ ਸਹਿਮਤ ਤਾਂ ਹੋ ਗਿਆ ਪਰ ਕਹਿੰਦਾ ਯਾਰ ਤੂੰ ਹੀ ਕੁਝ ਉਪਰਾਲਾ ਕਰ। ਫਿਰ ਉਸ ਦੇ ਬੱਚੇ ਵੀ ਮੇਰੇ ਮਗਰ ਪੈ ਗਏ। ਅੰਕਲ ਜੀ ਪਾਪਾ ਨੇ ਮਸਾਂ ਹਾਂ ਕੀਤੀ ਹੈ ਏ ਸੀ। ਬੱਸ ਹੁਣ ਤੁਸੀ ਲਗਵਾ ਹੀ ਦਿਉ।ਫਿਰ ਕੀ ਸੀ ਬਾਜਾਰ ਜਾ ਕੇ ਏ ਸੀ ਖਰੀਦਿਆ ਅਤੇ ਚੰਗਾ ਜਿਹਾ ਮਕੈਨਿਕ ਲੱਭ ਕੇ ਉਹਨਾ ਦੇ ਘਰ ਏ ਸੀ ਫਿੱਟ ਕਰਵਾਇਆ।ਮੁਫਤ ਦਾ ਝੰਜਟ ਮੇਰੇ ਗੱਲ ਪਿਆ।
ਚਲੋ ਇਹ ਤਾਂ ਛੋਟਾ ਕੰਮ ਸੀ ਬਹੁਤ ਪੁਰਾਣੀ ਗੱਲ ਹੈ ਸਾਡੇ ਕਾਲਜ ਵਿੱਚ ਬਣੇ ਹੋਸਟਲ ਵਿੱਚ ਬਹੁਤ ਸਾਰੇ ਦਰਵਾਜੇ ਅਤੇ ਖਿੜਕੀਆਂ ਟੁੱਟੇ ਹੋਏ ਸਨ। ਫਰਸ਼ਾਂ ਦੀ ਹਾਲਤ ਵੀ ਦਿਨ ਬਦਿਨ ਖਸਤਾ ਹੋ ਰਹੀ ਸੀ। ਸਾਡਾ Lਿੰeਕ ਪ੍ਰੋਫੈਸਰ ਜ਼ੋ ਆਪ ਇਮਾਨਦਾਰੀ ਅਤੇ ਮਿਹਨਤ ਵਜੋ ਮਸਹੂਰ ਸੀ ਪਿLੰਸੀਪਲ ਸਾਹਿਬ ਕੋਲੇ ਹੋਸਟਲ ਦੀ ਦੁਰਦਿਸ਼ਾ ਦੀ ਚਰਚਾ ਕਰਨ ਚਲਾ ਗਿਆ। ਪ੍ਰਿੰਸੀਪਲ ਸਾਹਿਬ ਨੇ ਉਸਦੀ ਗੱਲ ਬੜੇ ਪ੍ਰੇਮ ਨਾਲ ਸੁਣੀ ਅਤੇ ਕੰਿਹੰਦੇ ਚੰਗਾ ਕੀਤਾ ਤੁਸੀ ਮੈਨੂੰ ਇਸ ਸਥਿਤੀ ਤੋ ਜਾਣੂ ਕਰਵਾਇਆ। ਤੁਹਾਡੇ ਦਿਲ ਵਿੱਚ ਕਾਲਜ ਪ੍ਰਤੀ ਬਹੁਤ ਹਮਦਰਦੀ ਅਤੇ ਪਿਆਰ ਹੈ। ਪਰ ਹੁਣ ਮੈ ਜਿਸ ਨੂੰ ਵੀ ਇਸ ਮੁਰੰਮਤ ਕਰਵਾਉਣ ਦੀ ਡਿਊਟੀ ਦੇਣ ਬਾਰੇ ਸੋਚਦਾ ਹਾਂ ਮੈਨੂੰ ਪਤਾ ਹੈ ਉਸ ਨੇ ਹੀ ਆਪਣੀ ਜੇਬ ਭਰਨੀ ਹੈ। ਮੇਰੀ ਰਾਇ ਹੈ ਕਿ ਇਹ ਸਾਰਾ ਕੰਮ ਤੁਸੀ ਆਪਣੀ ਦੇਖਰੇਖ ਵਿੱਚ ਹੀ ਕਰਵਾਉ। ਬਿਚਾਰਾ ਪ੍ਰੋਫੈਸਰ ਦੋ ਮਹੀਨੇ ਸ਼ਾਮ ਦੇ ਛੇ ਵਜੇ ਤੱਕ ਕਾਲਜ ਵਿੱਚ ਮਿਸਤਰੀਆਂ ਅਤੇ ਮਜਦੂਰਾਂ ਨਾਲ ਟੱਕਰਾਂ ਮਾਰਦਾ ਰਿਹਾ।ਜਿਹੜਾ ਬੋਲੇ ਉਹੀ ਕੰਡਾ ਖੋਲੇ ਦੀ ਸਜਾ ਭੁਗਤਦਾ ਰਿਹਾ।
ਘਰਾਂ ਵਿੱਚ ਨੂੰਹਾਂ ਧੀਆਂ ਅਤੇ ਸਮਝਦਾਰ ਬੱਚਿਆ ਨਾਲ ਅਕਸਰ ਹੀ ਇਹੀ ਹੁੰਦਾ ਹੈ । ਅਗਰ ਆਪਣੀ ਸੂਝਬੂਝ ਸਦਕਾ ਜੇ ਕੋਈ ਮਸਲਾ ਉਠਾ ਦਿੰਦਾ ਹੈ ਤਾਂ ਉਸ ਨੂੰ ਹੱਲ ਕਰਨ ਦੀ ਜਿੰਮੇਦਾਰੀ ਵੀ ਉਸੇ ਦੀ ਬਣ ਜਾਂਦੀ ਹੈ। ਇਥੇ ਇਮਾਨਦਾਰੀ ਅਤੇ ਚੁਸਤੀ ਭਾਰੀ ਪੈ ਜਾਂਦੀ ਹੈ। ਬਾਹਰੋ ਆਵਾਜ ਆਉਣ ਤੌ ਬਾਅਦ ਜਿਹੜੇ ਘੇਸਲ ਵੱਟ ਕੇ ਜਾ ਮਚਲੇ ਬਣ ਕੇ ਸੁੱਤੇ ਰਹਿੰਦੇ ਹਨ ਉਹ ਉਠਕੇ ਜਾਕੇ ਦਰਵਾਜਾ ਖੋਲਣ ਦੇ ਝੰਜਟ ਤੌ ਮੁਕਤੀ ਪਾ ਲੈਂਦੇ ਹਨ।ਪਰ ਜਿਹੜਾ ਚੁਸਤ ਅਤੇ ਜਾਗਦਾ ਹੋਣ ਕਰਕੇ ਬੋਲ ਪੈਂਦਾ ਹੈ ਉਸਨੂੰ ਦਰਵਾਜਾ ਖੋਲਣਾ ਪੈੰਦਾ ਹੈ। ਇਹੀ ਅੱਜ ਦੀ ਦੁਨੀਆਦਾਰੀ ਦਾ ਅਸੂਲ ਬਣ ਚੁਕਿਆ ਹੈ।ਬੋਲਣ ਵਾਲੇ ਦਾ ਹਾਲ ਆ ਬੈਲ ਮੁਝੇ ਮਾਰ ਵਾਲਾ ਹੋ ਜਾਂਦਾ ਹੈ।ਜਦੋ ਬੋਲਣ ਖਮਿਆਜਾ ਬੋਲਣ ਵਾਲੇ ਨੂੰ ਭੁਗਤਣਾ ਪੈਂਦਾ ਹੈ ਤਾਂ ਹਰ ਕੋਈ ਬੋਲਣ ਤੋ ਗੁਰੇਜ਼ ਕਰਨ ਵਿੱਚ ਹੀ ਭਲਾ ਸਮਝਦਾ ਹੈ। ਇਸੇ ਕਰਕੇ ਤਾਂ ਚਲੋ ਆਪਾਂ ਕੀ ਲੈਣਾ ਹੈ ਦੀ ਪ੍ਰਵਰਿਤੀ ਪਨਪ ਰਹੀ ਹੈ। ਤੇ ਦੜ੍ਹ ਵੱਟਣ ਦਾ ਜਮਾਨਾ ਆ ਗਿਆ ਹੈ। ਕਿਸੇ ਅਣਸੁਖਾਵੀ ਤੇ ਗਲਤ ਗੱਲ ਨੂੰ ਦੇਖਕੇ ਅਣ ਦੇਖਾ ਕਰਨ ਵਾਲੇ ਮਹਾ ਪੁਰਸ਼ਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।ਇਹ ਜਿਹੜਾ ਬੋਲੇ ਉਹ ਹੀ ਕੁੰਡਾ ਖੋਲੇ ਦਾ ਹੀ ਅਸਰ ਹੈ ਕਿ ਸਮਾਜ ਦਾ Lਿੰeਕ ਵੱਡਾ ਹਿੱਸਾ ਆਪਣੀਆਂ ਜਰੂਰੀ ਜਿੰਮੇਵਾਰੀਆਂ ਤੋ ਅਵੇਸਲਾ ਹੋ ਰਿਹਾ ਹੈ।ਸਭ ਕੁਝ ਦੇਖਦੇ ਹੋਏ ਵੀ ਅਣਦੇਖਾ ਕਰ ਰਿਹਾ ਹੈ। ਇਹੀ ਸਾਡੇ ਸਮਾਜ ਦੀ ਤਰਾਸਦੀ ਹੈ।ਜਦੋ ਮੈ ਕਿਸੇ ਨੂੰ ਇਹ ਆਖਦੇ ਹੋਏ ਸੁਣਦਾ ਹਾਂ ਕਿ ਜਿਹੜਾ ਬੋਲੇ ਉਹ ਹੀ ਕੁੰਡਾ ਖੋਲੇ ਤਾਂ ਲੱਗਦਾ ਹੈ ਲੈ ਕੋਈ ਹੋਰ ਬੇਚਾਰਾ ਫਸ ਗਿਆ।