ਦੋ ਕਵਿਤਾਵਾਂ (ਕਵਿਤਾ)

ਸਿਮਰਨਜੀਤ ਜੁਤਲਾ   

Cell: +91 85281 45550
Address:
ਹੁਸ਼ਿਆਰਪੁਰ India
ਸਿਮਰਨਜੀਤ ਜੁਤਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਿਹੜੇ ਹੱਸਦੇ

ਜਿਹੜੇ ਹੱਸਦੇ ਨੇ ਬਹੁਤਾ,
ਓਹ ਦਿਲਾਂ ਦੇ ਭਰੇ ਹੁੰਦੇ ਨੇ,
ਉਹਨਾਂ ਦੁਨੀਆਂ ਦੇ ਫਟ
ਬੜੇ ਜਰੇ ਹੁੰਦੇ ਨੇ।
ਨਿਤ ਮਹਿਫਲਾਂ ਜਮਾਉਂਦੇ,
ਸਾਰੇ ਜਗ ਨੂੰ ਹਸਾਉਂਦੇ,
ਪਰ ਕੌਣ ਜਾਣੇ
ਅੰਦਰੋਂ ਉਹ ਹਰੇ ਹੁੰਦੇ ਨੇ।
ਦਿਨੇ ਖੁਸ਼ੀਆਂ ਮਨਾਉਂਦੇ,
ਰਾਤੀਂ ਡੋਲਦੇ ਨੇ ਹੰਝੂ,
ਬਾਹਰੋਂ ਦਿਸਦੇ ਨੇ ਜਿੰਦਾ,
ਅੰਦਰੋਂ ਮਰੇ ਹੁੰਦੇ ਨੇ।
ਟੋਭੇ-ਛੱਪੜੀਂ ਲਾਈਆਂ
ਉਹਨੀ ਤਾਰੀਆਂ ਨੀ ਹੁੰਦੀਆਂ,
ਉਹ ਤਾਂ ਸੱਤੇ ਹੀ ਸਮੁੰਦਰ
'ਜੁਤਲਾ' ਤਰੇ ਹੁੰਦੇ ਨੇ।


ਜ਼ਬਰ-ਜੁਲਮ

ਜ਼ਬਰ-ਜ਼ੁਲਮ ਦੀ ਜ਼ਾਲਮਾ ਅੱਤ ਚੁੱਕੀ,
ਪਾਪ ਝੁੱਲਿਆ ਸਾਰੇ ਸੰਸਾਰ ਉੱਤੇ ।
ਗਲ ਘੁੱਟਿਆ ਪਿਆ ਮਜ਼ਲੂਮ ਦਾ ਅੱਜ,
ਝੱਪਟੇ ਬਾਜ, ਚਿੜੀਆਂ ਦੀ ਡਾਰ ਉੱਤੇ ।
ਧਰਤੀ ਉੱਤੇ ਪਈ ਕਹਿਰ ਦੀ ਅੱਗ ਵਰ•ਦੀ,
ਤੁਰਨਾ ਪੈਣਾ ਏ ਖ਼ੂਨੀ ਅੰਗਿਆਰ ਉੱਤੇ ।
ਬਾਜਾਂ ਵਾਲਾ ਫਿਰ ਲੈ ਪੈਗਾਮ ਆਊ,
ਹੋਵੇ ਮਾਣ 'ਜੁਤਲਾ' ਇਕ ਓੁਂਕਾਰ ਉੱਤੇ।