19ਵਾਂ ਸੰਸਾਰ ਪੱਧਰੀ ਵਿਦਿਆਰਥੀ ਮੇਲਾ (ਲੇਖ )

ਹਰਮਨਦੀਪ "ਚੜ੍ਹਿੱਕ"   

Email: imgill79@ymail.com
Address: 3/7 trewren ave.
Rostrevor Australia 5073
ਹਰਮਨਦੀਪ "ਚੜ੍ਹਿੱਕ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


19ਵਾਂ ਸੰਸਾਰ ਪੱਧਰੀ ਵਿਦਿਆਰਥੀ ਤੇ ਨੌਜਵਾਨ ਮੇਲਾ ਇਸ ਵਾਰ ਰਸ਼ੀਆ ਦੇ ਸ਼ਹਿਰ ਸੋਚੀ ਵਿੱਚ 14 ਤੋਂ 22 ਅਕਤੂਬਰ ਤੱਕ ਹੋਣ ਜਾ ਰਿਹਾ ਹੈ ਜਿਸ ਵਿੱਚ ਕਰੀਬ 150 ਦੇਸਾਂ ਤੋਂ ਲੱਗਭੱਗ 30000 ਦੀ ਗਿਣਤੀ ਤੱਕ ਵਿਦਿਆਰਥੀ ਤੇ ਨੌਜਵਾਨ ਡੈਲੀਗੇਟ ਪਹੁੰਚ ਰਹੇ ਹਨ। ਇਹ ਮੇਲਾ ਰਸ਼ੀਆ ਵਿੱਚ ਤੀਜੀ ਵਾਰ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ 1957 ਤੇ 1985 ਵਿੱਚ ਦੋ ਵਾਰ ਮਾਸਕੋ ਵਿੱਚ ਹੋਇਆ ਸੀ ਜਿਸ ਵਿੱਚ ਦੁਨੀਆਂ ਭਰ ਤੋਂ 20000 ਦੇ ਕਰੀਬ ਨੌਜਵਾਨਾਂ ਨੇ ਹਿੱਸਾ ਲਿਆ ਸੀ। ਇਸ ਮੇਲੇ ਦੀ ਸ਼ੁਰੂਆਤ 1947 ਵਿੱਚ ਵਰਲਡ ਡੈਮੋਕਰੇਟਿਕ ਯੂਥ ਫੈਡਰੇਸ਼ਨ ਨੇ ਕੀਤੀ ਸੀ। ਇਸ ਵਾਰ 7 ਫਰਵਰੀ 2016 ਨੂੰ ਦੋਹਾਂ ਜੱਥੇਬੰਦੀਆਂ ਵਰਲਡ ਡੈਮੋਕਰੇਟਿਕ ਯੂਥ ਫੈਡਰੇਸ਼ਨ ਤੇ ਇੰਟਰਨੈਸ਼ਨਲ ਵਿਦਿਆਰਥੀ ਫੈਡਰੇਸ਼ਨ ਨੇ ਮਿਲ ਕੇ ਇਹ ਮੇਲਾ ਕਰਾਉਣ ਦਾ ਫੈਸਲਾ ਕੀਤਾ ਸੀ 
ਵਰਲਡ ਡੈਮੋਕਰੇਟਿਕ ਯੂਥ ਫੈਡਰੇਸ਼ਨ ਪਹਿਲੀ ਵਾਰ ਲੰਡਨ ਵਿੱਚ 10 ਨਵੰਬਰ 1945 ਨੂੰ ਨੌਜਵਾਨਾਂ ਦੇ ਇੱਕ ਵੱਡੇ ਸਘੰਰਸ਼ ਵਿੱਚੋਂ ਜਨਮੀ ਸੀ ਜਿਸ ਦਾ ਮੁੱਖ ਮਕਸਦ ਸੰਸਾਰ ਪੱਧਰ ਦੇ ਨੌਜਵਾਨਾਂ ਨੂੰ ਸਰਮਾਏਦਾਰੀ ਢਾਂਚੇ ਵਿਰੁੱਧ ਲਾਮਬੰਦ ਕਰਨਾ ਤੇ ਨੌਜਵਾਨਾਂ ਨੂੰ ਭਵਿੱਖ ਵਿੱਚ ਨਵੀਂ ਸੇਧ ਦੇਣਾ ਸੀ ਇਸਦਾ ਮੁੱਖ ਦਫਤਰ ਬੁਦਾਪੈਸਟ, ਹੰਗਰੀ ਵਿੱਚ ਸੀ ਇਸ ਫੈਡਰੇਸ਼ਨ ਸੰਮੇਲਨਾ ਵਿੱਚ ਜਿਆਦਾਤਰ ਸ਼ਾਮਲ ਹੋਣ ਵਾਲੇ ਆਗੂ ਸ਼ਾਂਤੀ ਪਸੰਦ, ਫਿਰਕਾਪ੍ਰਸਤੀ ਵਿਰੋਧੀ ਜਾਂ ਸਰਮਾਏਦਾਰੀ ਢਾਂਚੇ ਦੇ ਵਿਰੋਧੀ, ਸਮਾਜਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਸਨ ਜਿਹਨਾਂ ਵਿੱਚ ਕਿਊਬਨ ਹੀਰੋ ਫੀਡਲ ਕਾਸਤਰੋ,ਮਹਾਨ ਆਗੂ ਨੈਲਸਨ ਮੰਡੇਲਾ, ਐਂਜਿਲਾ ਡੇਵਿਸ(ਆਗੂ ਅਮੈਰੀਕਨ ਕਮਿਉਨਿਸਟ ਪਾਰਟੀ), ਤੇ ਯੂਰੀ ਗਾਗਾਰੀਨ (ਮਸ਼ਹੂਰ ਸੋਵੀਅਤ ਪਾਇਲਟ)ਆਦਿ ਹਨ ਡਬਲਿਊ.ਐਫ.ਵਾਈ.ਡੀ. ਦਾ ਪਹਿਲਾ ਜਰਨਲ ਸਕੱਤਰ ਅਲੈਗਜੇਂਡਰ ਸ਼ੇਲੇਪਿਨ ਸੀ ਜੋ ਦੂਜੀ ਸੰਸਾਰ ਜੰਗ ਵੇਲੇ ''ਯੰਗ ਇੰਟਰਨੈਸ਼ਨਲ ਕਮਿਊਨਿਸਟ ਪਾਰਟੀ'' ਦਾ ਸਰਗਰਮ ਮੈਂਬਰ ਤੇ ਗੁਰੀਲਾ ਯੋਧਾ ਰਿਹਾ ਸੀ ਜਿਸਨੂੰ ਬਾਅਦ ਵਿੱਚ ਰਸ਼ੀਆ ਸਟੇਟ ਸੁਰੱਖਿਆ ਦਾ ਹੈਡ ਸਥਾਪਤ ਕੀਤਾ ਗਿਆ। ਡਬਲਿਊ.ਐਫ.ਵਾਈ.ਡੀ ਨੇ ''ਮਾਰਸ਼ਲ ਯੋਜਨਾ'' ਦੀ ਤਕੜੀ ਅਲੋਚਨਾ ਕੀਤੀ ਸੀ ਤੇ ਕੋਰੀਆ ਜੰਗ ਦੀ ਨਿਖੇਧੀ ਵੀ ਡਟ ਕੇ ਕੀਤੀ ਸੀ। ਮਾਰਸ਼ਲ ਯੋਜਨਾ ਜਿਸ ਤਹਿਤ ਸਯੁੰਕਤ ਰਾਸ਼ਟਰ ਨੇ ਦੂਜੀ ਸੰਸਾਰ ਜੰਗ ਤੋਂ ਬਾਅਦ ਨਿਰਪੱਖ ਤੇ ਤੀਜੀ ਦੁਨੀਆਂ ਦੇ ਦੇਸਾਂ ਵਿੱਚ ਮੁੜ ਸਥਾਪਤੀ ਲਈ ਗਰਾਂਟਾ ਵੰਡੀਆਂ ਸਨ ਜਿਸ ਦਾ ਮੁੱਖ ਮਕਸਦ ਸੰਸਾਰ ਪੱਧਰ ਉੱਤੇ ਕਾਮਿਊਨਿਜਮ ਦੇ ਪ੍ਰਭਾਵ ਨੂੰ ਘੱਟ ਕਰਨਾ ਸੀ।
ਸੰਸਾਰ ਪੱਧਰੀ ਵਿਦਿਆਰਥੀ ਤੇ ਨੌਜਵਾਨ ਮੇਲਾ, ਡਬਲਿਊ.ਐਫ.ਵਾਈ.ਡੀ ਦੀ ਹੀ ਵੱਡੀ ਪ੍ਰਾਪਤੀ ਹੈ ਜੋ ਸੰਸਾਰ ਪੱਧਰ 'ਤੇ ਰਾਜਨੀਤਕ ਤੇ ਸਭਿਆਚਾਰਕ ਸਾਂਝਾ ਕਾਇਮ ਕਰਨ ਦਾ ਤਿਉਹਾਰ ਹੈ। ਜਿਸ ਵਿੱਚ ਦੁਨੀਆਂ ਤੋਂ ਵੱਖ ਵੱਖ ਦੇਸਾਂ ਤੋਂ, ਅਲੱਗ ਅਲੱਗ ਖੇਤਰਾਂ ਚੋਂ ਨੌਜਵਾਨ ਹਿੱਸਾ ਲੈਂਦੇ ਹਨ ਹੁਣ ਤੱਕ ਇਹ ਮੇਲਾ ਯੌਰਪ ਦੇ ਸਮਾਜਵਾਦੀ ਦੇਸਾਂ ਵਿੱਚ ਹੀ ਹੁੰਦਾ ਆਇਆ ਹੈ ਜਿਸ ਦਾ ਮੁੱਖ ਸੁਨੇਹਾ 'ਸੰਸਾਰ ਸ਼ਾਂਤੀ' ਦੀ ਅਪੀਲ ਤੇ ਹਰ ਅਣਮਨੁੱਖੀ ਵਰਤਾਰੇ ਦਾ ਵਿਰੋਧ ਕਰਨਾ ਰਿਹਾ ਹੈ 
ਇਸ ਵਾਰ ਇਹ ਮੇਲਾ ਰਸ਼ੀਆ ਦੇ ਸ਼ਹਿਰ 'ਸੋਚੀ' ਵਿੱਚ ਹੋਣ ਜਾ ਰਿਹਾ ਜੋ ਇੱਕ ਇਤਿਹਾਸਿਕ ਨਦੀ 'ਸੋਚੀ' ਦੇ ਕੰਢੇ ਵਸਿਆ ਹੋਇਆ ਹੈ ਇਹ ਮੇਲਾ ਅਲੱਗ ਅਲੱਗ ਪਾਰਕਾਂ ਤੇ ਟਾਉਨ ਹਾਲਾਂ ਵਿੱਚ ਮਨਾਇਆ ਜਾਵੇਗਾ ਜਿਸ ਦੀ ਸ਼ੁਰੂਆਤ ਇਤਿਹਾਸਕ ਪਰੇਡ ਤੋਂ ਹੋਵੇਗੀ। ਇਸ ਦੇ ਨਾਲ ਇਸ ਵਿੱਚ ਰਾਜਨੀਤਕ ਬਹਿਸਾਂ, ਵਿਰਾਚਧਾਰਿਕ ਬੈਠਕਾਂ, ਵਿਗਿਆਨਕ ਵਿਸ਼ਿਆਂ ਉਪਰ ਬਹਿਸਾਂ,ਸਮਾਜਿਕ ਮਸਲਿਆਂ ਉਪਰ ਬਹਿਸਾਂ ਆਦਿ ਵਿਸ਼ਿਆਂ ਨੂੰ ਇਸ ਮੇਲੇ ਦਾ ਸਿੰਗਾਰ ਬਣਾਇਆ ਜਾਵੇਗਾ। 2017 ਦੇ ਇਸ ਮੇਲੇ ਦਾ ਮੁੱਖ ਮਕਸਦ ਵੀ ਸਾਰੇ ਸੰਸਾਰ ਦੇ ਨੌਜਵਾਨ ਤੇ ਵਿਦਿਆਰਥੀ ਜੱਥੇਬੰਦੀਆਂ ਨੂੰ ਸਾਂਝੇ ਪਲੇਟਫਾਰਮ 'ਤੇ ਇਕੱਠੇ ਕਰਕੇ ਬਰਾਬਰਤਾ ਦਾ ਸਮਾਜ ਸਿਰਜਨ ਲਈ ਸੇਧਤ ਕਰਨਾ ਰਹੇਗਾ।