ਬਾਬਾ ਸ਼ੇਖ ਫ਼ਰੀਦ ਜੀ ਗੁਰੂ ਖਵਾਜਾ ਕੁਤਬਦੀਨ ਬਖਤਾਰ ਕਾਕੀ ਦੇ ਸ਼ਗਿਰਦ ਤੇ ਚਿਸ਼ਤੀ ਖਾਨਦਾਨ ਮਹਾਨ 'ਚੋਂ ਮਹਾਨ ਸੂਫ਼ੀ ਮਤ ਦੇ ਪੈਰੋਕਾਰ ਹੋਏ ਹਨ। ਆਪ ਸ਼ੱਕਰਗੰਜ ਪੰਜਾਬੀ ਸੂਫੀ ਕਾਵਿ ਦੇ ਮਹਾਨ ਪ੍ਰਥਿਮ ਕਵੀ, ਸੂਫੀ ਸੰਤ ਹੋਏ ਸਨ ਜਿੰਨ੍ਹਾਂ ਨੇ ਆਪਣੀ ਬਾਣੀ ਨੂੰ ਸੂਫੀ ਕਾਵਿ ਵਿੱਚ ਲਿਖ ਹਰ ਪ੍ਰਾਣੀ ਦੀ ਜਬਾਨ 'ਤੇ ਚਾੜ੍ਹ ਦਿੱਤੀ। ਉਨ੍ਹਾਂ ਦੀ ਲਿਖੀ ਹੋਈ ਬਾਣੀ ਏਨੀ ਸਰਲ ਅਤੇ ਸਪੱਸ਼ਟ ਸ਼ਬਦਾਂ ਵਿੱਚ ਹੈ ਕਿ ਆਮ ਮਨੁੱਖ ਨੂੰ ਪੜ੍ਹਨ ਅਤੇ ਸੁਨਣ ਲੱਗਿਆਂ ਕੋਈ ਵੀ ਮੁਸ਼ਕਿਲ ਨਹੀਂ ਆਉਂਦੀ।
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਸ਼ੇਖ ਫ਼ਰੀਦ ਜੀ ਦੇ 4 ਸ਼ਬਦ ਅਤੇ 130 ਸਲੋਕ ਦਰਜ ਹਨ ਜਿੰਨ੍ਹਾਂ ਵਿੱਚੋਂ 112 ਸਲੋਕ ਸ਼ੇਖ ਫ਼ਰੀਦ ਜੀ ਦੇ ਹਨ ਅਤੇ 18 ਸਲੋਕ ਗੁਰੂ ਸਾਹਿਬਾਨ ਜੀ ਦੇ ਹਨ ਜੋ ਗੁਰੂ ਅਰਜਨ ਦੇਵ ਜੀ ਨੇ ਸੰਪਾਦਨ ਸਮੇਂ ਭਾਵ ਸਪਸ਼ਟਤਾ ਅਤੇ ਗੁਰਮਤਿ ਆਸ਼ੇ ਨੂੰ ਪ੍ਰਗਟਾਉਣ ਲਈ ਬਾਬਾ ਫ਼ਰੀਦ ਜੀ ਦੇ ਸਲੋਕਾਂ ਨਾਲ ਸੰਕਲਿਤ ਕੀਤੇ ਸਨ।
ਬਾਬਾ ਫ਼ਰੀਦ ਜੀ ਸਰਲ ਸੁਭਾਅ, ਤਪਸਵੀ ਅਤੇ ਮਿੱਠ-ਬੋਲੜੇ ਸਨ। ਆਪ ਜੀ ਨੇ ਮਨੁੱਖਾਂ ਨੂੰ ਚੰਗੇ ਅਮਲ ਕਰਨ ਲਈ ਪ੍ਰੇਰਿਤ ਕਰਦਿਆਂ ਸੱਚਾ ਸੁੱਚਾ ਨਸਾਨ ਬਨਣ ਦੀ ਪ੍ਰੇਰਣਾ ਦਿੱਤੀ ਹੈ। ਬਾਬਾ ਸ਼ੇਖ ਫ਼ਰੀਦ ਜੀ ਨੇ ਆਪਣੀ ਬਾਣੀ ਵਿੱਚ ਆਤਮਾ ਨੂੰ ਪਤਨੀ ਦਾ ਰੂਪ ਅਤੇ ਪ੍ਰਮਾਤਮਾ ਨੂੰ ਪਤੀ ਦਾ ਰੂਪ ਦੇ ਕੇ ਸੰਬੋਧਨ ਕੀਤਾ ਹੈ। ਸੋ ਏਸ ਤਰ੍ਹਾਂ ਸ਼ੇਖ ਫ਼ਰੀਦ ਜੀ ਦੀ ਬਾਣੀ ਆਤਮਾ ਦੀ ਪ੍ਰਮਾਤਮਾ ਨਾਲ ਅਤੇ ਪ੍ਰਮਾਤਮਾ ਦੀ ਆਤਮਾਂ ਨਾਲ ਗੱਲਬਾਤ ਨੂੰ ਲਿਖਿਆ ਹੈ। ਸ ਤਰ੍ਹਾਂ ਉਹ ਆਪਣੀ ਬਾਣੀ ਵਿੱਚ ਲਿਖਦੇ ਨੇ ਕਿ :-
''ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ£
ਭਰ ਸਰਵਰੁ ਜਬ ਊਛਲੇ ਤਬੁ ਤਰਣੁ ਦੁਹੇਲਾ£ ੧£
ਹੱਥ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ£੧ ਰਹਾਓ
ਕ ਆਪੀਨੈ ਪਤਲੀ ਸਹ ਕੇਰੇ ਬੇਲਾ£
ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ£੨£
ਕਹੈ ਫਰੀਦੁ ਸਹੇਲੀ ਹੋ ਸਹੁ ਅਲਾਏਸੀ£
ਹੰਸ ਚਲਸੀ ਡੁੰਮਣਾ ਆਹਿ ਤਨੁ ਢੇਰੀ ਥੀਸੀ£ ੩£੨£
ਬਾਬਾ ਫ਼ਰੀਦ ਜੀ ਕਹਿੰਦੇ ਨੇ ਜਦ ਨਾਮ ਜਪਣ ਦਾ ਸਮਾਂ ਸੀ ਉਹ ਤੂੰ ਵਿਸ਼ਿਆਂ ਵਿਕਾਰਾਂ ਵਿੱਚ ਗਵਾ ਲਿਆ ਹੈ। ਜਦ ਵਾਸਨਾਵਾਂ ਦਾ ਹੜ ਰੂਪੀ ਸਰੋਵਰ ਉਛਲਣ ਲੱਗ ਜਾਂਦਾ ਹੈ ਤਾਂ ਤਰਨਾ ਔਖਾ ਹੋ ਜਾਂਦਾ ਹੈ। ਜਿਸ ਤਰ੍ਹਾਂ ਕਸੁੰਭ ਦੇ ਫੁੱਲ ਨੂੰ ਹੱਥ ਲਾਉਣ ਤੇ ਕਮਲਾ ਜਾਂਦਾ ਹੈ। ਏਸ ਤਰ੍ਹਾਂ ਹੀ ਮਾਇਆ ਹੈ ਜਿਹੜੀ ਕਿ ਬਹੁਤੀ ਦੇਰ ਨਹੀਂ ਰਹਿੰਦੀ। ਕਹਿੰਦੇ ਨੇ ਕਿ ਜੀਵ ਰੂਪੀ ਅਬਲਾ ਇਸਤਰੀ ਪ੍ਰਮਾਤਮਾ ਰੂਪੀ ਪਤੀ ਦਾ ਮਿਲਣਾ ਸੰਭਵ ਹੁੰਦਾ ਫੇਰ ਜਦ ਪ੍ਰਮਾਤਮਾ ਦਾ ਸੰਦੇਸ਼ ਆਉਂਦਾ ਹੈ ਤਾਂ ਆਤਮਾਂ ਨੂੰ ਜਾਣਾ ਪਵੇਗਾ ਅਤੇ ਸਰੀਰ ਪਲ ਵਿੱਚ ਹੀ ਮਿੱਟੀ ਦੀ ਢੇਰੀ ਹੋ ਜਾਵੇਗਾ।
ਬਾਬਾ ਫ਼ਰੀਦ ਜੀ ਨੇ ਹਮੇਸ਼ਾਂ ਰੁੱਖੀ ਸੁੱਖੀ ਖਾਣ ਦਾ ਸੰਦੇਸ਼ ਦਿੱਤਾ ਹੈ ਕਿ ਸਾਨੂੰ ਰੁੱਖੀ ਸੁੱਖੀ ਖਾ ਕੇ ਹੀ ਮਾਲਿਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।
''ਰੁਖੀ ਸੁਖੀ ਖਾਇਕੈ, ਠੰਡਾ ਪਾਣੀ ਪੀਓ, ਫ਼ਰੀਦਾ ਦੇਖਿ ਪਰਾਈ ਚੋਪੜੀ, ਨਾ ਤਰਸਾਏ ਜੀਓ।
ੇਸ ਦੇ ਨਾਲ ਹੀ ਫ਼ਰੀਦ ਜੀ ਫਰਮਾਉਂਦੇ ਨੇ :
ਫ਼ਰੀਦਾ ਰੋਈ ਮੇਰੀ ਕਾਠ ਕੀ, ਲਾਵਣੁ ਮੇਰੀ ਭੁੱਖ।
ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ£
ਭਾਵ ਕਿ ਜਿੰਨਾਂ ਵਿਅਕਤੀਆਂ ਨੇ ਪ੍ਰਭੂ ਦਾ ਨਾਮ ਵਿਸਾਰ ਕੇ ਮਨ ਮਾਇਆ ਰੂਪੀ ਰਸਾਂ ਵਿੱਚ ਮਸਤ ਹੋ ਕੇ ਵੱਖ-ਵੱਖ ਰਸ ਭੋਗੇ ਹਨ ਤਾਂ ਉਹਨਾਂ ਨੂੰ ਅੰਤ ਸਮੇਂ ਬਹੁਤ ਦੁੱਖ ਉਠਾਉਣੇ ਪੈਣਗੇ। ਸ਼ੇਖ ਫ਼ਰੀਦ ਜੀ ਨੇ ਜੀਵ ਰੂਪੀ ਆਤਮਾ ਨੂੰ ਪ੍ਰਮਾਤਮਾ ਦਾ ਨਾਮ ਜਪਣ ਲਈ ਕਿਤੇ ਕਿਤੇ ਡਰਾਵਾ ਵੀ ਦਿੱਤਾ ਹੈ ਅਤੇ ਕਿਤੇ ਕਿਤੇ ਪਿਆਰ ਨਾਲ ਵੀ ਸਮਝਾਇਆ ਹੈ ਅਤੇ ਉਹਨਾਂ ਨੇ ਜੀਵ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਇਸ ਸੰਸਾਰ ਵਿੱਚ ਮੋਹ ਨਾ ਪਾ ਕਿਉਂਕਿ ਏਸ ਸੰਸਾਰ ਤੋਂ ਇਕ ਦਿਨ ਜੀਵ ਨੂੰ ਰੁੱਖ ਸੁੱਤ ਹੋਣਾ ਪੈਣਾ ਹੈ ਅਤੇ ਜੀਵ ਦੇ ਨਾਲ ਕੇਵਲ ਚੰਗਿਆਈ ਚੰਗੇ ਕਰਮ, ਪ੍ਰਭੂ ਦੀ ਭਗਤੀ ਨੇ ਹੀ ਨਾਲ ਜਾਣਾ ਹੈ। ਮਨੁੱਖ ਨੂੰ ਭਗਤੀ ਕਰਨ ਦੇ ਲਈ ਕਿਤੇ ਜੰਗਲਾਂ, ਪਹਾੜਾਂ, ਉਜਾੜਾਂ ਆਦਿ ਵਿੱਚ ਨਹੀਂ ਜਾਣਾ ਪੈਂਦਾ। ਅੱਲ੍ਹਾ ਦੀ ਭਗਤੀ ਘਰ ਪਰਿਵਾਰ ਬਾਲ ਬੱਚਿਆਂ ਵਿੱਚ ਰਹਿ ਕੇ ਹੀ ਕੀਤੀ ਜਾ ਸਕਦੀ ਹੈ ਜਿਵੇਂ ਕਿ ਉਹਨਾਂ ਨੇ ਆਪਣੇ ਸਲੋਕਾਂ ਵਿੱਚ ਲਿਖਿਆ ਹੈ ਕਿ :
''ਫ਼ਰੀਦਾ ਜੰਗਲੁ ਜੰਗਲੁ ਕਿਆ ਭਵਹਿ, ਵਣ ਕੰਡਾ ਮੋੜੇਹਿ।
ਵਸੀ ਰਬੁ ਹਿਆਲੀਐ, ਜੰਗਲ ਕਿਆ ਢੂਢੇਹਿ£
ਫ਼ਰੀਦਾ ਜੈ ਤੈ ਮਾਰਨਿ ਮੁਕੀਆਂ, ਤਿਨਾ ਨਾ ਮਾਰੇ ਘੁੰਮਿ।
ਆਪਨੜੈ ਘਰਿ ਜਾਈਐ, ਪੈਰ ਤਿਨਾ ਦੇ ਚੁੰਮਿ£
ਸਮਝਾਉਂਦੇ ਹੋਏ ਫ਼ਰੀਦ ਜੀ ਕਹਿੰਦੇ ਹਨ ਕਿ ਜੋ ਤੈਨੂੰ ਝਿੜਕ ਵੀ ਦਿੰਦੇ ਹਨ ਤੂੰ ਹਮੇਸ਼ਾਂ ਉਸ ਨਾਲ ਵੀ ਨਿਮਰਤਾ ਰੱਖ ਜੋ ਕਿ ਜੀਵਨ ਦਾ ਗਹਿਣਾ ਹੈ।
ਸੋ ਏਸ ਤਰ੍ਹਾਂ ਬਾਬਾ ਫ਼ਰੀਦ ਜੀ ਆਪਣੀ ਬਾਣੀ ਵਿੱਚ ਹਮੇਸ਼ਾਂ ਜੀਵ ਨੂੰ ਸਮਝਾਉਂਦਿਆਂ ਕਹਿੰਦੇ ਨੇ ਕਿ ਅੱਲ੍ਹਾ ਦੀ ਭਗਤੀ ਕਰਨ ਲਈ ਬਾਹਰੀ ਅਡੰਬਰਾਂ ਦੀ ਲੋੜ ਨਹੀਂ ਹੁੰਦੀ ਕੋਈ ਵੱਖਰਾ ਭੇਸ ਨਹੀਂ ਧਾਰਨ ਕਰਨਾ ਪੈਂਦਾ, ਸਾਦਗੀ, ਨਿਮਰਤਾ ਦਾ ਗਹਿਣਾ ਪਹਿਣ ਕੇ ਰੱਖਣਾ ਚਾਹੀਦਾ ਹੈ।
''ਇਕ ਫਿਕਾ ਨਾ ਗਾਲਾਇ, ਸਭਨਾ ਐ ਸਚਾ ਧਣੀ।
ਹਿਆਉ ਨਾ ਕੈਹੀ ਠਾਹਿ ਮਾਣਕ, ਸਭ ਅਮੋਲਵੇ£
ਕਿ ਕਿਸੇ ਨੂੰ ਵੀ ਫਿੱਕਾ ਬਚਨ ਨਾ ਬੋਲੋ ਕਿਉਂਕਿ ਸਾਰਿਆਂ ਵਿੱਚ ਹੀ ਪ੍ਰਭੂ ਅੱਲ੍ਹਾ ਦਾ ਵਾਸਾ ਹੈ।
ਸ ਤਹਿਤ ਹੀ ਸ਼ੇਖ ਫ਼ਰੀਦ ਜੀ ਨੇ ਕਈ ਯਾਤਰਾਵਾਂ ਕੀਤੀਆਂ ਅਤੇ ਸੂਫ਼ੀ ਭਗਤੀ ਦਾ ਪ੍ਰਚਾਰ ਚਾਰੇ ਦਿਸ਼ਾਵਾਂ ਵਿੱਚ ਕੀਤਾ। ਏਸ ਲੜੀ ਤਹਿਤ ਹੀ ਆਪ ਦਿੱਲੀ ਤੋਂ ਪਾਕਿ-ਪਟਨ ਜਾਂ ਦਿਆ ਮੋਕਲਹਰ (ਫ਼ਰੀਦਕੋਟ) ਵਿਖੇ 23 ਸਤੰਬਰ 1215 ਨੂੰ ਪਹੁੰਚੇ ਸਨ ਤਾਂ ਉਸ ਸਮੇਂ ਫ਼ਰੀਦਕੋਟ ਦਾ ਰਾਜਾ ਮੋਕਲਸੀ ਆਪਣੇ ਸ਼ਹਿਰ ਮੋਕਲਹਰ ਵਿਖੇ ਕਿਲੇ ਦੀ ਉਸਾਰੀ ਕਰਵਾ ਰਿਹਾ ਸੀ ਤਾਂ ਉਥੇ ਰਾਜੇ ਵੱਲੋਂ ਕਈਆਂ ਨੂੰ ਜਬਰਦਸਤੀ ਵਗਾਰ ਵਜੋਂ ਫੜ੍ਹ ਕੇ ਕੰਮ ਤੇ ਲਾਇਆ ਜਾਂਦਾ ਸੀ ਅਤੇ ਉਸ ਸਮੇਂ ਰਾਜੇ ਦੇ ਸਿਪਾਹੀਆਂ ਨੇ ਸ਼ੇਖ ਫ਼ਰੀਦ ਜੀ ਨੂੰ ਵੀ ਆਮ ਵਿਅਕਤੀ ਸਮਝਦਿਆਂ ਹੋਇਆਂ ਜਬਰਦਸਤੀ ਫੜ ਕੇ ਵੰਗਾਰ ਵਜੋਂ ਕੰਮ ਤੇ ਲਾ ਲਿਆ। ਬਾਬਾ ਜੀ ਵੀ ਮਜ਼ਦੂਰਾਂ ਵਿੱਚ ਮਜ਼ਦੂਰੀ ਕਰਨ ਲੱਗ ਪਏ ਉਥੇ ਉਹਨਾਂ ਨੇ ਦੇਖਿਆ ਕਿ ਮਜਦੂਰ ਭੁੱਖੇ-ਤਿਹਾਏ ਰੋ-ਕੁਰਲਾ ਰਹੇ ਸਨ ਤੇ ਰਾਜੇ ਦੇ ਸਿਪਾਹੀ ਜਬਰਦਸਤੀ ਡੰਡੇ ਨਾਲ ਕੰਮ ਲੈ ਰਹੇ ਸਨ। ਸੋ ਬਾਬਾ ਜੀ ਵੀ ਉਹਨਾਂ ਮਜ਼ਦੂਰਾਂ ਵਿੱਚ ਗਾਰੇ ਦੀ ਭਰੀ ਟੋਕਰੀ ਚੁੱਕ ਕੇ ਲਿਆਉਣ ਲੱਗੇ ਤਾਂ ਉਥੇ ਮਜਦੂਰਾਂ ਅਤੇ ਸਿਪਾਹੀਆਂ ਨੇ ਇਕ ਕੌਤਕ ਵੇਖਿਆ ਕਿ ਸੂਫ਼ੀ ਫ਼ਕੀਰ ਦੇ ਸਿਰ ਤੇ ਟੋਕਰੀ ਨਹੀਂ ਟਿਕ ਰਹੀ ਉਹ ਹਵਾ ਵਿੱਚ ਉਡਦੀ ਹੀ ਨਾਲ-ਨਾਲ ਜਾ ਰਹੀ ਸੀ ਤਾਂ ਮਜ਼ਦੂਰਾਂ ਨੇ ਅਤੇ ਰਾਜੇ ਦੇ ਸਿਪਾਹੀਆਂ ਨੇ ਇਹ ਕੌਤਕ ਦੇਖ ਬਾਬਾ ਜੀ ਦੇ ਚਰਨੀ ਡਿੱਗ ਪਏ। ਏਸ ਦੀ ਖ਼ਬਰ ਰਾਜਾ ਮੋਕਲਸੀ ਕੋਲ ਵੀ ਪਹੁੰਚ ਗਈ ਤਾਂ ਰਾਜਾ ਖੁਦ ਬਾਬਾ ਜੀ ਦੇ ਦਰਸ਼ਨ ਕਰਨ ਲਈ ਮਜ਼ਦੂਰਾਂ ਵਿੱਚ ਜਿੱਥੇ ਬਾਬਾ ਜੀ ਮਜ਼ਦੂਰੀ ਕਰ ਰਹੇ ਸਨ ਆਏ ਅਤੇ ਆਪਣੀ ਗਲਤੀ ਲਈ ਖਿਮਾ ਮੰਗਣ ਲੱਗੇ। ਬਾਬਾ ਜੀ ਨੇ ਉਸ ਨੂੰ ਕਈ ਇਲਾਹੀ ਬਚਨ ਸੁਣਾਏ ਅਤੇ ਕਿਹਾ ਕਿ ਹਰ ਪ੍ਰਾਣੀ ਵਿੱਚ ਅੱਲ੍ਹਾ ਦਾ ਵਾਸਾ ਹੈ। ਏਸ ਲਈ ਕਿਸੇ ਵੀ ਪ੍ਰਾਣੀ ਤੇ ਜ਼ੁਲਮ ਨਾ ਕਰ। ਮਜ਼ਦੂਰਾਂ ਨੂੰ ਵੰਗਾਰ ਨਹੀਂ ਮਿਹਨਤ ਦੇ ਕੇ ਕੰਮ ਕਰਾ ਤਾਂ ਰਾਜਾ ਮੋਕਲਸੀ ਨੇ ਸਭ ਬਚਨਾਂ ਨੂੰ ਮੰਨਦਿਆਂ ਹੋਇਆਂ ਮਜ਼ਦੂਰਾਂ ਨੂੰ ਮੁਕਤ ਕਰ ਦਿੱਤਾ।
ਉਸ ਸਮੇਂ ਇਹ ਸ਼ਹਿਰ ਵਧਦਾ-ਫੁਲਦਾ ਨਹੀਂ ਸੀ ਕਿਉਂਕਿ ਉਸ ਸਮੇਂ ਸਤਲੁਜ ਦਰਿਆ ਮੋਕਲਹਰ ਦੇ ਲਹਿੰਦੇ-ਉੱਤਰ ਵੱਲ ਵਗਦਾ ਸੀ ਤੇ ਚੋਰ ਧਾੜਵੀ ਆਦਿ ਆ ਕੇ ਇਸ ਨੂੰ ਲੁੱਟ ਕੇ ਲੈ ਜਾਂਦੇ ਸਨ। ਬਾਬਾ ਜੀ ਨੇ ਕਿਹਾ ਕਿ ਤੁਸੀ ਸ਼ਹਿਰ ਦਾ ਨਾਮ ਬਦਲ ਦਿਓ ਤਾਂ ਰਾਜਾ ਮੋਕਲਸੀ ਨੇ ਝੱਟ ਮੋਕਲਹਰ ਸ਼ਹਿਰ ਦਾ ਨਾਮ ਬਦਲ ਕੇ ਸ਼ੇਖ ਫ਼ਰੀਦ ਜੀ ਦੇ ਨਾਮ ਤੇ ਫ਼ਰੀਦਕੋਟ ਰੱਖ ਦਿੱਤਾ। ਬਾਬਾ ਜੀ ਨੇ ਰਾਜੇ ਦੀ ਸੇਵਾ ਭਾਵਨਾ ਤੋਂ ਖੁਸ਼ ਹੁੰਦਿਆਂ ਅਨੇਕਾਂ ਵਰਦਾਨ ਦਿੱਤੇ ਅਤੇ ਅੱਗੇ ਚਲੇ ਗਏ।
ਸੋ, ਅੱਜ ਬਾਬਾ ਫ਼ਰੀਦ ਜੀ ਦੀ ਵਰਸੋਈ ਹੋਈ ਨਗਰੀ ਫ਼ਰੀਦਕੋਟ ਦਾ ਨਾਮ ਵਿਸ਼ਵ ਵਿੱਚ ਜਾਣਿਆ ਜਾਂਦਾ ਹੈ। ਇਹਨਾਂ ਦੀ ਮਿਹਰ ਸਦਕਾਂ ਹੀ ਫ਼ਰੀਦਕੋਟ ਵਿੱਦਿਆ ਦਾ ਧੁਰਾ ਬਣ ਚੁੱਕਿਆ ਹੈ। ਏਥੇ ਉਚ ਵਿੱਦਿਆ ਦੇ ਕਾਲਜਾਂ ਤੋਂ ਇਲਾਵਾ ਸਭ ਤੋਂ ਵੱਡੀ ਉੱਤਰੀ ਭਾਰਤ ਦੀ ਡਾਕਟਰੀ ਤੇ ਖੋਜ ਵਿੱਦਿਆ ਲਈ ਬਾਬਾ ਫ਼ਰੀਦ ਹੈਲਥ ਆਫ਼ ਸਾਇਸ ਯੂਨੀਵਰਸਿਟੀ ਬਣੀ ਹੋਈ ਹੈ ਜਿਹੜੀ ਕਿ ਇਲਾਕੇ ਦੀ ਆਪਣੀ ਵੱਖਰੀ ਪਹਿਚਾਣ ਹੈ। ਏਸ ਤੋਂ ਲਾਵਾ ਬੀ.ਐਡ ਕਾਲਜ, ਲਾਅ ਡੈਂਟਲਿਜ਼ ਕਾਲਜ, ਡਿਗਰੀ ਕਾਲਜ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਪੋਲਟੈਕਨੀਕਲ ਕਾਲਜ ਆਦਿ ਫ਼ਰੀਦਕੋਟ ਸ਼ਹਿਰ ਨੂੰ ਚਾਰ ਚੰਨ ਲਗਾ ਰਹੇ ਹਨ।
ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ ਅੰਤਰ ਰਾਸ਼ਟਰੀ ਪੱਧਰ ਤੇ ਪੁਰਾਤਨ ਵਿਰਾਸਤ ਤੇ ਸੱਭਿਆਚਾਰਕ ਵਿਭਾਗ ਵੱਲੋਂ, ਪੰਜਾਬ ਸਰਕਾਰ ਦੇ ਸਹਿਯੋਗ ਸਦਕਾਂ ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਇਦਰਜੀਤ ਸਿੰਘ ਸੇਖੋਂ ਦੀ ਯੋਗ ਅਗਵਾਈ ਸਦਕਾਂ 5 ਦਿਨਾਂ ਮੇਲਾ 19 ਤੋਂ 23 ਸਤੰਬਰ ਤੱਕ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। 5 ਦਿਨ ਗੁਰਬਾਣੀ ਦਾ ਇਲਾਹੀ ਕੀਰਤਨ ਸਾਰਾ ਦਿਨ ਚਲਦਾ ਰਹਿੰਦਾ ਹੈ। ਖੇਡਾਂ ਵਿੱਚ ਕਬੱਡੀ, ਹਾਕੀ, ਫੁੱਟਬਾਲ, ਕੁਸ਼ਤੀਆਂ, ਬਾਸਕਟਬਾਲ, ਕ੍ਰਿਕਟ ਆਦਿ ਦੇ ਆਲ ਇਡੀਆ ਗੋਲਡ ਕੱਪ ਮੈਚ ਹੁੰਦੇ ਹਨ। ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ਹੁੰਦੇ ਹਨ। ਇਹ ਮੇਲਾ ਕਿਸੇ ਇਕ ਫਿਰਕੇ ਤੱਕ ਸੀਮਿਤ ਨਹੀਂ ਹੁੰਦਾ ਸਗੋਂ ਸਾਰੇ ਧਰਮਾਂ ਦਾ ਸਾਂਝਾ ਮੇਲਾ ਹੁੰਦਾ ਹੈ। ਪ੍ਰਬੰਧਕੀ ਕਮੇਟੀ ਵੱਲੋਂ ਸਭ ਧਰਮਾਂ ਦੇ ਨੁਮਾਇਦਿਆਂ ਨੂੰ ਬਰਾਬਰ ਸਤਿਕਾਰ ਦਿੱਤਾ ਜਾਂਦਾ ਹੈ।