ਗ਼ਜ਼ਲ (ਗ਼ਜ਼ਲ )

ਭੁਪਿੰਦਰ ਸਿੰਘ ਬੋਪਾਰਾਏ    

Email: bhupinderboparai28.bb@gmail.com
Cell: +91 98550 91442
Address:
ਸੰਗਰੂਰ India
ਭੁਪਿੰਦਰ ਸਿੰਘ ਬੋਪਾਰਾਏ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਯਾਦਾਂ ਜਦ ਵੀ ਝੁਰਮਟ ਪਾਵਣ
ਹੰਝੂ    ਨੈਣੀਂ    ਡੇਰੇ     ਲਾਵਣ

ਬਿਰਹਾ  ਵਾਲੀ  ਚੋਭ  ਬੁਰੀ  ਹੈ 
ਚੰਦਰੇ  ਦੁੱਖ  ਨਾ  ਝੱਲੇ  ਜਾਵਣ

ਬਾਲਣ  ਬਣ ਕੇ  ਬਲ ਗੇ  ਸੁਪਨੇ
ਹੋਠੀਂ    ਹਾਸੇ    ਕਿੱਦਾਂ    ਆਵਣ

ਉੱਜੜੇ  ਜਿਸਦੀ  ਇਸ਼ਕ ਬਗੀਚੀ
ਚੜ੍ਹਦੀ  ਉਮਰੇ  ਉਹ   ਮੁਰਝਾਵਣ

ਦਿਲ   ਦੇ   ਵਿਹੜੇ   ਹੌਕੇ    ਹਾਵੇ
ਹਰ ਪਲ ਗਰਜਣ  ਬਣਕੇ ਰਾਵਣ

ਜੀਵਨ ਹੈ  ਬਨਵਾਸ  ਜਿਹਾ ਫਿਰ 
ਚੁੱਪ   ਉਦਾਸੀ   ਜਦੋਂ    ਸਤਾਵਣ

' ਬੋਪਾਰਾਏ '   ਮਿਲਕੇ    ਵਿਛੜਣ
ਵਿਲਕਣ ਤੜਫਣ ਦਰਦ ਹੰਢਾਵਣ