ਓਫ ! ਆਹ ਦਿਨ ਵੀ ਦੇਖਣੇ ਸਨ। ਕਿੱਥੇ ਆਹ ਦਿਨ ਤੇ ਕਿੱਥੇ ੳਹ ਦਿਨ। ਜਦੋਂ ਬਿੱਕਰ ਸਿੰਘ ਦੇ ਪਿੰਡ ਦੀ ਜਮੀਨ ਕਿਸੇ ਕੰਪਨੀ ਦੇ ਲਈ ਸਰਕਾਰ ਕੁਰਕ ਕਰ ਰਹੀ ਸੀ ਤਾਂ ਬਿੱਕਰ ਸਿੰਘ ਸਭ ਤੋ ਮੁਰਲੀ ਕਤਾਰ ਵਿਚ ਇਸੇ ਗੁਰਦੁਆਰਾ ਸਾਹਿਬ ਤੋ ਖੜਾ ਅਰਦਾਸ ਕਰਦਾ ਸੀ, “ਸੱਚੇ ਪਾਤਸ਼ਾਹ ਸਾਨੂੰ ਸ਼ਕਤੀ ਬਖਸ਼ੀ ਅਸੀ ਇਹਨਾ ਜਾਲਮਾਂ ਤੋ ਆਪਣੀ ਜਮੀਨ ਬਚਾ ਲਈਏ”।ਇਹ ਅਰਦਾਸ ਕਰਕੇ ਬਿੱਕਰ ਸਿੰਘ ਲੋਕਾਂ ਨੂੰ ਕਿਸਾਨ ਯੂਨੀਅਨ ਦੇ ਝੰਡੇ ਹੇਠ ਲਾਮਬੰਦ ਕਰਕੇ ਉਹਨਾਂ ਨਾਲ ਮੋਰਚੇ ਤੇ ਬੇਠਾ ਸੀ ਤੇ ਅੱਜ ਉਹੀ ਬਿੱਕਰ ਸਿੰਘ ਉਹਨਾਂ ਲੋਕਾਂ ਤੋ ਚੋਰੀ-ਚੋਰੀ ਅਰਦਾਸ ਕਰਨ ਆਇਆ ਸੀ ਕਿ ਸੱਚੇ ਪਾਤਸ਼ਾਹ ਸਾਡੇ ਪਿੰਡ ਦੇ ਲੋਕ ਦੀ ਲੰਘਣ ਵਾਲੀ ਰੇਲ ਗੱਡੀ ਦੀ ਲਾਇਨ ਮੇਰੇ ਖੇਤ ਵਿੱਚ ਦੀ ਜਰੂਰ ਲੰਘੇ ਨਾਲੇ ਤਾਂ ਸਾਰਾ ਕਰਜਾ ਲਹਿ ਜਾਵੇਗਾ ਨਾਲੇ ਲੋਕ ਇਹ ਨਾ ਕਹਿਣਗੇ ਬਈ ਬਿੱਕਰ ਸਿੰਘ ਨੇ ਜਮੀਨ ਵੇਚ ਦਿੱਤੀ ਐ ਸੱਚੇ ਪਾਤਸ਼ਾਹ ਮੇਰੀ ਇੱਜ਼ਤ ਜਰੂਰ ਰੱਖਣਾ।