ਖੇਤਾਂ ਸੰਗ ਜੋ ਗੀਤ ਲਿਖੇ ਸੀ
(ਗੀਤ )
ਖੇਤਾਂ ਸੰਗ ਜੋ ਗੀਤ ਲਿਖੇ ਸੀ,
ਉਹ ਮਿੱਟੀ ਦੇ ਵਿੱਚ ਮੋਏ।
ਕੁੱਝ ਉੱਡ ਗਏ ਸੰਗ ਹਵਾਂਵਾ ਦੇ,
ਕੁੱਝ ਪਾਣੀ ਵਿੱਚ ਸਮੋਏ।
ਕੁੱਝ ਲਹਿਰਾਉਦੇ ਰਹੇ ਫਸਲਾਂ ਨਾਲ,
ਕੁੱਝ ਪੱਤਿਆਂ ਨਾਲ ਹੀ ਝੜ੍ਹਗੇ।
ਕੁੱਝ ਸਾੜੇ ਗਏ ਪਰਾਲੀ ਨਾਲ,
ਕੁੱਝ ਕੱਖਾਂ ਅੰਦਰ ਵੜ੍ਹਗੇ।
ਕੁੱਝ ਫਿਰ ਤੋਂ ਸੀ ਮੈਂ ਬੀਜਾਂ ਨਾਲ ਬੋਏ.
ਖੇਤਾਂ ਸੰਗ ਜੋ ਗੀਤ ਲਿਖੇ ਸੀ,
ਉਹ ਮਿੱਟੀ ਦੇ ਵਿੱਚ ਮੋਏ।
ਕੁੱਝ ਉੱਡ ਗਏ ਸੰਗ ਹਵਾਂਵਾ ਦੇ,
ਕੁੱਝ ਪਾਣੀ ਵਿੱਚ ਸਮੋਏ।
ਕੁੱਝ ਸੱਧਰਾਂ ਦੀ ਉਡੀਕ 'ਚ,
ਬਣ ਗਏ ਵੀਰਾਨ ਜਿਹੇ।
ਕੁੱਲ ਲਫ਼ਜਾਂ ਦੀ ਮਹਿਫ਼ਲ 'ਚ,
ਆਏ ਵਾਂਗ ਤੂਫਾਨ ਜਿਹੇ
ਕੁੱਝ ਤੁਰ ਗਏ ਵਕਤ ਦੇ ਨਾਲ,
ਕੁੱਝ 'ਪ੍ਰੀਤ' ਦੇ ਇੰਤਜ਼ਾਰ 'ਚ ਖਲੋਏ।
ਖੇਤਾਂ ਸੰਗ ਜੋ ਗੀਤ ਲਿਖੇ ਸੀ,
ਉਹ ਮਿੱਟੀ ਦੇ ਵਿੱਚ ਮੋਏ।
ਕੁੱਝ ਉੱਡ ਗਏ ਸੰਗ ਹਵਾਂਵਾ ਦੇ,
ਕੁੱਝ ਪਾਣੀ ਵਿੱਚ ਸਮੋਏ।