ਗ਼ਜ਼ਲ (ਗ਼ਜ਼ਲ )

ਬਲਦੇਵ ਸਿੰਘ ਜਕੜੀਆ   

Email: dev.2006@hotmail.com
Address:
India
ਬਲਦੇਵ ਸਿੰਘ ਜਕੜੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਮ ਜਿਹਾ ਇਕ ਪਲ ਕਿੰਨਾ ਹੋ ਖ਼ਾਸ ਗਿਆ |
ਸਾਲ ਨਵੇਂ ਨੇ ਪੈਰ ਦਹਿਲੀਜ਼ੀ ਜਦ ਧਰਿਆ |

ਕਿਤੇ ਕਰੋੜਾਂ ਵਿੱਚੋਂ ਇਕ ਪਲ ਦੇ ਲੇਖੀਂ ,
ਏਨੀ ਅਭਿਨੰਦਨ ਤੇ ਏਨੀ ਜੀ-ਆਇਆਂ |

ਸਾਲ-ਨਵੇਂ ਦੀ ਆਮਦ 'ਤੇ ਨੇ ਜਸ਼ਨ ਬੜੇ ,
ਘਟਨਾਵਾਂ ਦਾ ਜਿਕਰ ਛਿੜੇਗਾ ਜਦ ਮੁਕਿਆ |

ਦੰਗੇ, ਕਤਲ, ਸਕੈਂਡਲ, ਘਪਲੇ, ਆਤਮਘਾਤ ,
ਬੀਤੇ ਸਾਲ ਨੇ ਕੀ ਕੀ ਨੰਗੇ ਤਨ ਝਲਿਆ |

ਛਡਕੇ ਸਭ ਬੁਰਿਆਈਆਂ , ਧਾਰਕੇ ਚੰਗਿਆਈਆਂ ,
ਆਪਾਂ ਨੇ ਵੀ ਨਵਾਂ ਸਾਲ ਇੰਝ ਨਵਿਆਇਆ |