ਗੁਰੂ ਨਾਨਕ ਦੇਵ ਜੀ (ਕਵਿਤਾ)

ਐਸ. ਸੁਰਿੰਦਰ   

Address:
Italy
ਐਸ. ਸੁਰਿੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੁਲ ਉਮਤ ਦਾ ਪੀਰ ਨਾਨਕ
ਆਲਮ ਫਾਜ਼ਲ ਮੀਰ ਨਾਨਕ ।।

ਮਾਂ ਤ੍ਰਿਪਤਾ ਦਾ ਰਾਜ ਦੁਲਾਰਾ 
ਨਾਨਕੀ  ਦਾ ਹੈ  ਵੀਰ ਨਾਨਕ ।

ਇਕ ਖ਼ੁਦਾ ਦਾ ਨਾਮ ਜਪਾਵੇ
ਮਨ ਨੂੰ ਬਖਸ਼ੇ ਧੀਰ ਨਾਨਕ ।

ਲਾਲੋ ਦੀ ਕਿਰਤ ਵਡਿਆਵੇ
ਭਾਗੋ ਦੇ ਕੱਸੇ ਤੀਰ ਨਾਨਕ ।

ਜ਼ਾਲਮ ਨੂੰ ਵੰਗਾਰਾਂ ਪਾਉਂਦਾ
ਦੁੱਖੀ ਨੂੰ ਦੇਂਦਾ ਧੀਰ ਨਾਨਕ ।

ਊਚ ਨੀਚ ਦਾ ਫਰਕ ਮਿਟਾਵੇ
ਦੁੱਖੀਆਂ ਦਾ ਹੈ ਸੀਰ ਨਾਨਕ ।

ਸੁਰਿੰਦਰ ਲੱਖ ਚੌਰਾਸੀ ਕੱਟੇ
ਮੁਸ਼ਕਿਲ ਦਿੰਦਾ ਚੀਰ ਨਾਨਕ ।