ਹੇ ਭਗਵਾਨ (ਕਾਵਿ ਵਿਅੰਗ )

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੇ ਭਗਵਾਨ ਇਹ ਜੀਵਨ ਤੇਰੇ ਹਵਾਲੇ।
ਇਸ ਵਿੱਚ ਨੇ ਕਈ ਘਪਲੇ ਤੇ ਘੁਟਾਲੇ।।
      ਰੇਤ ਬੱਜਰੀ ਅਤੇ ਖਾ ਲਈਆ ਸੜਕਾਂ
      ਮਾਇਆ ਜੋੜਨ ਦੀਆਂ ਕੱਢ"ਤੀਆ ਰੜਕਾਂ
      ਪੀਤੇ ਬਹਿ ਹੋਟਲਾਂ ਚ ਮਸਤ ਪਿਆਲੇ।
      ਹੇ ਭਗਵਾਨ ਇਹ…….।।
ਖਾਧੀ ਮੈਂ ਕਮੀਸ਼ਨ ਦੇਕੇ ਠੇਕੇ ਸਰਕਾਰੀ
ਬਹੁਤ ਕੁੱਝ ਹਜ਼ਮ ਕਰਨ ਦੀ ਹੈ ਤਿਆਰੀ
ਨਾਲ ਨੇ ਕਈ ਚਮਚੇ ਭਜਨੇ ਤੇ ਦਿਆਲੇ।
ਹੇ ਭਗਵਾਨ ਇਹ ਜੀਵਨ……।।
      ਧਰਮ ਦਾ ਦੇਕੇ ਝਾਂਸਾ ਫਿਰ ਜਿੱਤ ਜਾਵਾਂਗਾ
      ਪੰਜ ਸਾਲ ਬਹਿ ਕੇ ਮਲਾਈ ਵੀ ਖਾਵਾਂਗਾ
      ਜਨਤਾ ਨੂੰ ਲੜਾਓਣ ਦੇ ਨੇ ਮੇਰੇ ਚਾਲੇ।
      ਹੇ ਭਗਵਾਨ ਇਹ………।।
ਲਾਲ ਬੱਤੀ ਵਾਲੀ ਇਹ ਗੱਡੀ ਖੁੱਸ ਨਾ ਜਾਵੇ
ਭੋਲੀ ਭਾਲੀ ਇਹ ਜਨਤਾ ਰੁੱਸ ਨਾ ਜਾਵੇ
ਅਰਜ਼ ਹੈ ਵਿਵੇਕ ਦੀ ਤੂੰਂ ਰੱਖੀ ਖਿਆਲੇ।
ਹੇ ਭਗਵਾਨ ........।।