buy prednisolone eye drops over the counter
buy
prednisolone
ਕਿਰਤੀ ਦੇ ਹਨ ਕੱਚੇ ਢਾਰੇ ਮੇਰੇ ਵਤਨ 'ਚ
ਪਰ ਵਿਹਲੜ ਦੇ ਮਹਿਲ ਮੁਨਾਰੇ ਮੇਰੇ ਵਤਨ 'ਚ
ਹੂਨਰ ਦਾ ਮੁੱਲ ਕੌਡੀ ਪਿਆਰੇ ਮੇਰੇ ਵਤਨ 'ਚ
ਫੁੱਟਪਾਥਾਂ 'ਤੇ ਹੋਣ ਗੁਜ਼ਾਰੇ ਮੇਰੇ ਵਤਨ 'ਚ
ਪੜ੍ਹੇ ਲਿਖੇ ਨੇ ਬੇ- ਰੁਜਗਾਰੇ ਮੇਰੇ ਵਤਨ 'ਚ
ਗੈਂਗਸਟਰ ਤਾਂ ਬਣਨ ਵਿਚਾਰੇ ਮੇਰੇ ਵਤਨ 'ਚ
ਲਾਲਚ ਵਾਲੀ ਬੂਰਕੀ ਪਉਣੀ ਜਿਹੜਾ ਜਾਣੇ
ਉਸਦੇ ਹੀ ਨੇ ਵਾਰੇ ਨਿਆਰੇ ਮੇਰੇ ਵਤਨ 'ਚ
ਉਸਦੀ ਜੈ ਜੈਕਾਰ ਹਮੇਸ਼ਾ ਹੁੰਦੀ ਵੇਖੀ
ਲੋਕਾਂ ਦੇ ਜੋ ਹੱਕ ਡਕਾਰੇ ਮੇਰੇ ਵਤਨ 'ਚ
ਹੱਥਾਂ ਦੇ ਵਿਚ ਧਰਮਾਂ ਵਾਲੇ ਫੱੜ ਕੇ ਝੰਡੇ
ਲਉਂਦੇ ਫ਼ਾਸ਼ੀ- ਵਾਦੀ ਨਾਰ੍ਹੇ ਮੇਰੇ ਵਤਨ 'ਚ
'ਬੋਪਾਰਾਏ ' ਘਟ ਗਿਣਤੀ 'ਤੇ ਜੁਲਮੀਂ ਡੰਡਾ
ਕਰਦਾ ਰਹਿੰਦਾ ਵਾਰ ਕਰਾਰੇ ਮੇਰੇ ਵਤਨ 'ਚ