ਗਮਾਂ ਤੋ ਤੂੰ ਘਬਰਾ ਓ ਯਾਰ ।
ਦਿੱਲ ਨਾਂ ਐਵੇ ਡੁਲਾ ਓ ਯਾਰ ।
ਦੁਸ਼ਮਨ ਹੋਣ ਹਰਾਨ ਦਿੱਲ ਵਿੱਚ ,
ਤੂੰ ਗੀਤ ਖੁਸ਼ੀ ਦੇ ਗਾਅ ਓ ਯਾਰ ।
ਖੂਨ ਨਾਲ ਇਹ ਦੀਪ ਜਗਾਇਆ ,
ਦੇਈ ਨਾ ਇਹਨੂੰ ਬਝਾ ਓ ਯਾਰ ।
ਤੇਰੀ ਖੁਸ਼ੀ ਨੂੰ ਵੇਖ ਕੇ ਮੇਰਾ ,
ਹੋਵੇਗਾ ਖੁਸ਼ ਖੁਦਾ ਓ ਯਾਰ ।
ਸੱਜਣ ਤੇਰੇ ਤੋਂ ਮੰਗੇ ਜੇ ਦਿਲ ,
ਤਾਂ ਹੱਸ ਕੇ ਭੇਟ ਚੜਾ ਓ ਯਾਰ ।
ਸੁਖੀ ਯਾਰ ਨੂੰ ਜੇਕਰ ਰੱਖਣਾ ,
ਦੋਸਤੀ ਗਮ ਨਾਲ ਪਾ ਓ ਯਾਰ ।
ਜੇ ਖੁਸ਼ੀ ਸੱਜਣ ਦੀ ਚੌਨ੍ਹਾਂ ਸਿੱਧੂ,
ਜਿੰਦ ਉਹਦੇ ਨਾਂਮ ਲਾ ਓ ਯਾਰ।