ਬਜੁਰਗਾਂ ਦੀ ਮੋਜੂਦਗੀ ਹੀ ਵਰਦਾਨ
(ਲੇਖ )
ਵੇ ਰਮੇਸ. ਮੈਨੂੰ ਲੈਣ ਨਹੀ ਆਏ ਤੁਸੀ| ਵਿਆਹ ਤੌ ਹਫਤਾ ਕੁ ਪਹਿਲਾਂ ਮਾਸੀ ਵਿਦਿਆ ਦਾ ਫੋਨ ਆਇਆ| ਮਾਸੀ ਵਿਦਿਆ ਹੀ ਬਚੀ ਹੈ ਹੁਣ ਤਾਂ| ਮਾਂ ਸਮੇਤ ਬਾਕੀ ਮਾਸੀਆਂ ਤਾਂ ਤੁਰ ਗਈਆਂ| ਗੱਲ ਮਾਸੀ ਦੀ ਸਹੀ ਸੀ| ਜਦੋ ਵੀ ਮਾਸੀ ਮਿਲਣ ਆਉਂਦੀ ਤਾਂ ਅਸੀ ਹਰ ਵਾਰੀ ਕਹਿੰਦੇ ਮਾਸੀ ਨੂੰ ਵਿਆਹ ਤੇ ਮਹੀਨਾ ਪਹਿਲਾਂ ਬੁਲਾਵਾਂਗੇ| ਪਰ ਅਸੀ ਮਿਸਤਰੀਆਂ ਦੇ ਚੱਕਰ ਚ ਉਲਝ ਗਏ| ਚਿਨਾਈ ਵਾਲੇ ਤੇ ਲੱਕੜ ਵਾਲੇ ਮਿਸਤਰੀਆਂ ਨੇ ਦਿਨ ਦੇ ਦਿਨ ਤੱਕ ਖਹਿੜਾ ਨਹੀ ਛੱਡਿਆ| ਮਾਸੀ ਨੂੰ ਲਾਉਣਾ ਛੱਡ ਮਾਸੀ ਦੀ ਯਾਦ ਹੀ ਨਹੀ ਰਹੀ ਕਿਸੇ ਦੇ |ਵੈਸੇ ਮਾਸੀ ਦੀ ਲੋੜ ਬਹੁਤ ਸੀ| ਫਿਰ ਗਲਤੀ ਮੰਨੀ ਤੇ ਮਾਸੀ ਨੂੰ ਸਿਰਸੇ ਤੋ ਲਿਆਉਣ ਦਾ ਪ੍ਰਬੰਧ ਕੀਤਾ| ਮਾਸੀ ਦੀ ਕਮਰ ਚ ਦਰਦ ਰੰਿੰਹੰਦਾ ਹੈ ਤਾਹੀਓ ਤਾਂ ਉਹ ਲੱਕ ਬੈਲਟ ਲਾਕੇ ਰੱਖਦੀ ਹੈ| ਨਹੀ ਤਾਂ ਮਾਸੀ ਸੁਨੇਹਾ ਮਿਲਣ ਤੇ ਬੱਸ ਤੇ ਹੀ ਆ ਜਾਂਦੀ|
ਮਾਸੀ ਮੇਰੀ ਮਾਂ ਅਤੇ ਬਾਕੀ ਦੇ ਚਾਰ ਪੰਜ ਭੈਣ ਭਰਾਵਾਂ ਤੋ ਵੱਡੀ ਹੈ| ਪਤਲੇ ਜਿਹੇ ਜਿਸਮ ਦੀ ਮਾਸੀ ਜੇ ਜਿਆਦਾ ਕੰਮ ਨਹੀ ਕਰ ਸਕਦੀ ਪਰ ਆਪਣਾ ਆਪ ਸੰਭਾਲ ਸਕਦੀ ਹੈ|ਪਹਿਲਾਂ ਉਂਜ ਵੀ ਮਾਸੀ ਪੰਦਰਾਂ ਪੰਦਰਾਂ ਦਿਨ ਲਾ ਜਾਂਦੀ ਹੈ ਡੱਬਵਾਲੀ|ਦੋ ਭੈਣਾਂ ਅਤੇ ਪੰਜ ਭਰਾਵਾਂ ਦੇ ਪਰਿਵਾਰ ਰਹਿੰਦੇ ਹਨ ਇੱਥੇ ਜਦੋ ਆਉਂਦੀ ਹੈ ਸਾਰੇ ਭਰਾ ਭਤੀਜਿਆਂ ਨੂੰ ਮਿਲਕੇ ਜਾਂਦੀ ਹੈ| ਪੇਕੇ ਜੋ ਹੋਏ| ਮਾਸੀ ਭਤੀਜਿਆਂ ਭਣੇਵਿਆਂ ਤੇ ਖੂਬ ਮਾਣ ਕਰਦੀ ਹੈ| ਤੇ ਉਹ ਵੀ ਸਾਰੇ ਬਣਦਾ ਮਾਣ ਤਾਣ ਦਿੰਦੇ ਹਨ| ਉਹ ਅਕਸਰ ਦਿਨੇ ਕਿਸੇ ਨਾ ਕਿਸੇ ਨੂੰ ਮਿਲਣ ਚਲੀ ਜਾਂਦੀ ਤੇ ਰਾਤ ਆਕੇ ਮੇਰੀ ਮਾਂ ਕੋਲੇ ਹੀ ਠਹਿਰਦੀ| ਮਾਸੀ ਦਾ ਪੱਕਾ ਠਿਕਾਣਾ ਸਾਡੇ ਘਰੇ ਹੀ ਹੁੰਦਾ ਹੈ| ਮੇਰੇ ਪਾਪਾ ਜੀ ਵੀ ਆਪਣੀ ਵੱਡੀ ਸਾਲੀ ਦੀ ਖੂਬ ਇੱਜਤ ਕਰਦੇ| ਏਸੇ ਲਈ ਤਾਂ ਮਾਸੀ ਸਾਨੂੰ ਹੀ ਚੰਗੀ ਨਹੀ ਲੱਗਦੀ ਸਗੋ ਸਾਡੇ ਬੱਚੇ ਅਤੇ ਘਰ ਦੀਆਂ ਮਾਲਕਿਣਾ ਵੀ ਆਪਣੀ ਸੱਸ ਦੀ ਭੈਣ ਦੀ ਪੂਰੀ ਇੱਜਤ ਕਰਦੀਆਂ ਹਨ|
ਮਾਸੀ ਵਿਦਿਆ ਦੇ ਆਉਣ ਨਾਲ ਸਾਡਾ ਘਰ ਵੀ ਵਿਆਹ ਵਾਲੇ ਘਰ ਵਿੱਚ ਬਦਲ ਗਿਆ| ਵੱਡਿਆਂ ਦਾ ਕਿੰਨਾ ਆਸਰਾ ਹੁੰਦਾ ਹੈ| ਹਰ ਕੰਮ ਵਿੱਚ ਮਾਸੀ ਦੀ ਰਾਇ ਲੈਣੀ| ਕਈ ਵਾਰੀ ਤਾਂ ਮਾਸੀ ਆਪਣੇ ਆਪ ਹੀ ਕੋਈ ਵੱਡਮੁੱਲਾ ਮਸਵਰਾ ਦੇ ਦਿੰਦੀ| ਜਿੰਨੇ ਦਿਨ ਵੀ ਮਾਸੀ ਰਹੀ ਮਾਂ ਦੀ ਕਮੀ ਘੱਟ ਮਹਿਸੂਸ ਹੋਈ| ਬੱਸ ਇੱਕ ਫੁਲਕਾ ਹੀ ਹੋਰ ਲਵਾਂਗੀ| ਮਾਸੀ ਬੱਸ ਦੋ ਫੁਲਕੇ ਹੀ ਖਾਂਦੀ| ਬੱਸ ਬੱਸ ਅੱਧਾ ਕੱਪ ਹੀ ਚਾਹ ਦਾ| ਮਾਸੀ ਕਿਸੇ ਤੋ ਸੇਵਾ ਕਰਾਉਣ ਤੌ ਹਮੇਸ.ਾ ਝਿਜਕਦੀ ਰਹਿੰਦੀ ਹੈ | ਆਪਣੇ ਝੂਠੇ ਭਾਂਡੇ ਵੀ ਆਪ ਰਸੋਈ ਵਿੱਚ ਰੱਖ ਆਉਂਦੀ ਹੈ | ਜੇ ਕੋਈ ਘਰ ਦਾ ਜੀਅ ਜਾ ਕੰਮ ਵਾਲੀ ਮਾਸੀ ਦੇ ਜੂਠੇ ਭਾਂਡੇ ਚੁੱਕਣ ਦੀ ਕੋਸਿ.ਸ ਕਰਦਾ ਤਾਂ ਮਾਸੀ ਨਾ ਨਾ ਦਾ ਰੋਲਾ ਪਾ ਦਿੰਦੀ ਏ | ਪਰ ਮਾਸੀ ਹਰ ਗੱਲ ਦੀ ਨਿਗ੍ਹਾ ਰੱਖਦੀ| ਸਾਡੇ ਤੇ ਵੀ ਤੇ ਕੰਮ ਵਾਲਿਆਂ ਤੇ ਵੀ| ਲੰਘਦੀ ਟੱਪਦੀ ਕੋਈ ਨਾ ਕੋਈ ਕੰਮ ਸੰਵਾਰ ਦਿੰਦੀ ਹੈ | ਨਹੀ ਤਾਂ ਕੰਮ ਵਾਲੀਆਂ ਨੂੰ ਨਿਰਦੇਸ. ਦੇ ਹੀ ਦਿੰਦੀ ਹੈ| ਕੋਈ ਸਵਾ ਕੁ ਮਹੀਨਾ ਮਾਸੀ ਸਾਡੇ ਘਰੇ ਲਾ ਗਈ| ਪਰ ਮੈਨੂੰ ਲੱਗਿਆ ਠੀਕ ਹੈ ਮਾਸੀ ਕਿਸੇ ਭਾਰੀ ਕੰਮ ਵਿੱਚ ਹੱਥ ਨਹੀ ਵਟਾ ਸਕਦੀ ਪਰ ਮਾਸੀ ਤਾਂ ਵਿਹੜੇ ਵਿੱਚ ਲੱਗਿਆ ਚਲਦਾ ਫਿਰਦਾ ਸੀ ਸੀ ਟੀ ਕੈਮਰਾ ਹੈ| ਮਾਸੀ ਦੇ ਹੁੰਦਿਆਂ ਸਾਨੂੰ ਕਿਸੇ ਚੋਰੀ ਚਕਾਰੀ ਜਾ ਕਿਸੇ ਸਮਾਨ ਦੇ ਆਸੇ ਪਾਸੇ ਹੋਣ ਦਾ ਡਰ ਨਹੀ ਸੀ| ਸਭ ਤੋ ਵੱਡੀ ਗੱਲ ਜਿੰਨੇ ਦਿਨ ਵੀ ਮਾਸੀ ਘਰੇ ਰਹੀ ਸਾਨੂੰ ਘਰੇ ਤਾਲਾ ਲਾਉਣ ਦੀ ਨੋਬਤ ਨਹੀ ਆਈ| ਜਦੋ ਵੀ ਕਿਸੇ ਕੰਮ ਮਤਲਬ ਅਸੀ ਬਾਹਰ ਜਾਣਾ ਹੁੰਦਾ , ਮਾਸੀ ਅਸੀ ਕੰਮ ਚੱਲੇ ਹਾਂ ਬੱਸ ਅੱਧੇ ਘੰਟੇ ਚ ਹੀ ਆਏ, ਕਹਿਕੇ ਤੁਰ ਜਾਂਦੇ| ਘਰ ਦੀ ਜਿੰਮੇਦਾਰੀ ਮਾਸੀ ਦੇ ਸਿਰ| ਮਾਸੀ ਘਰ ਦੀ ਚੋਕੀਦਾਰ ਹੀ ਨਹੀ ਮਾਸੀ ਤਾਂ ਘਰ ਦੀ ਵੱਡੀ ਵਡੇਰੀ ਵੀ ਸੀ| ਹਰ ਸ.ਗਨ ਵਿਹਾਰ ਵੇਲੇ ਮਾਸੀ ਅਸ.ੀਸ.ਾਂ ਦੀ ਝੜੀ ਲਾ ਦਿੰਦੀ| ਚਾਹੇ ਮਾਸੜ ਦੇ ਜਾਣ ਮਗਰੋ ਮਾਸੀ ਦਾ ਹੱਥ ਤੰਗ ਹੀ ਰਹਿੰਦਾ ਹੈ ਪਰ ਮਾਸੀ ਨੇ ਦੇਣ ਲੈਣ ਦੇ ਮਾਮਲੇ ਵਿੱਚ ਕਦੇ ਕੁਤਾਹੀ ਨਹੀ ਕੀਤੀ ਤੇ ਨਾ ਹੀ ਬਹੁਤਾ ਮਰੂ ਮਰੂ ਕਰਦੀ ਹੈ | ਅਸੀ ਮਾਸੀ ਤੋ ਲੈਣ ਤੋ ਗੁਰੇਜ ਕਰਦੇ ਪਰ ਮਾਸੀ ਨਾ ਬੇਟਾ ਇਹ ਤਾਂ ਮੇਰਾ ਫਰਜ. ਹੈ ਕਹਿ ਕੇ ਸਾਨੂੰ ਚੁੱਪ ਕਰਵਾ ਦਿੰਦੀ| ਬਜੁਰਗਾਂ ਦੀ ਮੋਜੂਦਗੀ ਹੀ ਬਹੁਤ ਵੱਡਾ ਵਰਦਾਨ ਹੁੰਦੀ ਹੈ| ਕਈ ਵਾਰੀ ਤਾਂ ਮਾਸੀ ਮੈਨੂੰ ਮੀਂਹ ਵਿੱਚ ਤਾਣੀ ਛੱਤਰੀ ਵਰਗੀ ਲੱਗਦੀ ਹੈ |
ਗੱਲ ਇਕੱਲੀ ਮਾਸੀ ਦੀ ਹੀ ਨਹੀ| ਵਿਆਹ ਵਿੱਚ ਮੇਰੀ ਹਮਸਫਰ ਦੀ ਤਾਈ ਨੇ ਵੀ ਆਪਣੇ ਵੱਡਿਆਂ ਵਾਲੇ ਫਰਜ. ਨਿਭਾਉਦੇ ਹੋਏ ਸਾਨੂੰ ਦਿਲੀ ਦੁਆਵਾਂ ਨਾਲ ਨਿਵਾਜਿਆ| ਤਾਈ ਸੀਤਾ ਦੇਵੀ ਅਤੇ ਉਸਦੇ ਪਰਿਵਾਰ ਨੇ ਰੀਤੀ ਰਿਵਾਜਾਂ ਅਤੇ ਵਿਆਹ ਦੀਆਂ ਰਸਮਾਂ ਨੂੰ ਮੂਹਰੇ ਹੋ ਕੇ ਨਿਭਾਇਆ| ਨਾਨਕੇ ਮੇਲ ਦੀਆਂ ਸਿੱਠਣੀਆਂ ਗਾਕੇ ਮਾਹੋਲ ਨੂੰ ਰੰਗੀਨ ਕਰ ਦਿੱਤਾ ਤਾਂ ਕਰਨਾਲ ਤੋ ਆਈਆਂ ਮੇਰੀਆਂ ਚਾਚੀਆਂ ਤਾਈਆਂ ਨੇ ਦਾਦਕਾ ਪੱਖ ਲੈ ਕੇ ਮੋੜਮੀਆਂ ਸਿਠਣੀਆਂ ਨਾਲ ਖੂਬ ਮੁਕਾਬਲਾ ਕੀਤਾ| ਅੱਜ ਦੀ ਪੀੜ੍ਹੀ ਜੋ ਡੀ ਜੇ ਦੀ ਗੁਲਾਮ ਹੈ ਮੋਹ ਦੀਆਂ ਤੰਦਾ ਨਾਲ ਜਕੜੀਆਂ ਸਿੱਠਣੀਆਂ ਦੇ ਆਨੰਦ ਤੋ ਵਾਂਝੀ ਹੈ| ਸਿੱਠਣੀਆਂ ਦਾ ਸਰਮਾ-ਇਆਂ ਤਾਂ ਪੁਰਾਣੇ ਬਜੁਰਗਾਂ ਕੋਲ ਹੀ ਹੁੰਦਾ ਹੈ|ਪਤਾ ਨਹੀ ਲੋਕ ਬਜੁਰਗਾਂ ਦੀ ਹੌਂਦ ਨੂੰ ਕਿਵੇ ਦਰਕਿਨਾਰ ਕਰ ਦਿੰਦੇ ਹਨ| ਘਰ ਵਿੱਚ ਵੱਡਿਆਂ ਦੀ ਹਾਜਰੀ ਹੀ ਘਰ ਦੀ ਅਸਲੀ ਸੰਪਤੀ ਹੁੰਦੀ ਹੈ| ਪਰ ਇਸ ਦੀ ਅਸਲੀ ਕਦਰ ਉਸਨੂੰ ਹੁੰਦੀ ਹੈ ਜੋ ਇਸ ਅਨਮੋਲ ਖਜਾਨੇ ਤੌ ਵਾਂਝਾ ਹੁੰਦਾ ਹੈ|ਬਦਕਿਸਮਤ ਲੋਕ ਬਜੁਰਗ ਮਾਂ ਪਿਉ ਦੇ ਹੁੰਦਿਆਂ ਉਹਨਾ ਦੀ ਉਹ ਕਦਰ ਨਹੀ ਕਰਦੇ ਜਿਸਦੇ ਉਹ ਹੱਕਦਾਰ ਹੁੰਦੇ ਹਨ| ਤੇ ਉਹਨਾ ਦੇ ਜਾਣ ਤੋ ਬਾਦ ਹੀ ਵੱਡਿਆ ਦੀ ਅਹਿਮੀਅਤ ਪਤਾ ਚੱਲਦੀ ਹੇ|ਇਹਨਾਂ ਵੱਡਿਆਂ ਦੀ ਹਾਜਰੀ ਨਾਲ ਸਾਡੀਆਂ ਖੁਸ.ੀਆਂ ਦੁਗਣੀਆਂ ਹੋ ਜਾਂਦੀਆਂ ਹਨ ਅਤੇ ਗਮੀਆਂ ਦਾ ਬੋਝ ਤਾਂ ਇਹ ਹਮੇਸ.ਾ ਆਪਣੇ ਸਿਰ ਲੈ ਲੈਂਦੇ ਹਨ| ਇਹਨਾ ਦੀ ਮੋਜੂਦਗੀ ਸਾਡੇ ਲਈ ਵਰਦਾਨ ਹੁੰਦੀ ਹੈ| ਕਈ ਲੋਕ ਬਜੁਰਗਾਂ ਨੂੰ ਘਰ ਦਾ ਤਾਲਾ ਆਖਦੇ ਹਨ ਪਰ ਇਹ ਤਾਲਾ ਨਹੀ ਘਰ ਲਈ ਕਿਸੇ ਦੇਵਤੇ ਦੇ ਵਰਦਾਨ ਤੋ ਘੱਟ ਨਹੀ ਹੁੰਦੇ|