ਜੰਨਾਂ ਦਾ ਧਨ ਸੀ ਕਾਲਾ ਉਹ ਸਫੈਦ ਹੋ ਗਿਆ ਹੈ
ਚਿੱਟੇ ਧਨ ਦਾ ਮਾਲਕ ਬੈੰਕ ਦੀ ਕੈਦ ਹੋ ਗਿਆ ਹੈ
ਦੇਖੋ ਕ੍ਰਿਸਮਾ ਉਸ ਦਾ ਲੋਕਾਂ ਨੂੰ ਬਿਮਾਰ ਕਰ ਕੇ
ਗੰਢੀ ਸੁੰਢ ਦੀ ਰੱਖ ਕੇ ਬਦ ਵੈਦ ਹੋ ਗਿਆ ਹੈ
ਅੱਛੇ ਦਿਨਾਂ ਦੇ ਝਾਸੇ ਕੀਤੇ ਸੀ ਵੱਡੇ ਵਾਅਦੇ
ਬੰਦਾ ਉਸ ਬੰਦੇ ਚੋਂ ਹੁਣ ਗੈਬ ਹੋ ਗਿਆ ਹੈ
ਸਰਕਾਰ ਨਵੇਂ ਤੋਹਫੇ ਲੋਕਾਂ ਨੂੰ ਥੋਕ ਚ ਦਿੱਤੇ
ਝੂਠ ਫਰੇਬ ਕਤਲ ਧੱਕਾ ਸੱਭ ਜਾਇਜ਼ ਹੋ ਗਿਆ ਹੈ
ਭਾਰਤ ਦੀ ਪਰਮ ਖਲਕਤ ਨੂੰ ਸਮਝਣ ਜੀਵ ਜੰਤੂ
ਭਗਵਾਂ ਹਰੇਕ ਬੰਦਾ ਵੇਖੋ ਨੈਬ ਹੋ ਗਿਆ ਹੈ
ਮੰਗਦੇ ਸੀ ਦੇਸ ਦੇ ਵਾਸੀ ਊਚ ਨੀਛ ਨੂੰ ਛੱਡ ਦੇਣਾ
ਸੁਪਣਾ ਸ਼ਹੀਦਾਂ ਦਾ ਹੁਣ ਸ਼ਾਇਦ ਹੋ ਗਿਆ ਹੈ
ਸਿਤਮ ਜ਼ਬਰ ਨੂੰ ਤੱਕ ਕੇ ਸੀਨੇ ਚ ਉਬਾਲ ਉਠਣ
ਜਨਤਾ ਦਾ ਤੈਸ਼ 'ਚ ਔਣਾ ਉਮੈਦ ਹੋ ਗਿਆ ਹੈ
ਖਬਰਾਂ ਤੇ ਲਾ ਪਾਬੰਦੀ ਬੋਲਣ ਦਾ ਗਲਾ ਘੁਟਣਾ
ਗੈਰਾਂ ਤੋਂ ਬਦ ਮਨਸ਼ਾ ਦੀ ਤੈਦ ਹੋ ਗਿਆ ਹੈ