ਬੰਦੇ ਕੋਲੋ ਬੰਦਾਂ ਨਫਰਤ ਕਰਦਾ ਕਿਉਂ ।
ਆਪਣਿਆ ਤੋ ਗੈਰਾਂ ਵਾਗੂੰ ਡਰਦਾ ਕਿਉਂ ।
ਮੋਹ, ਮੁਹੱਬਤ ਛੱਡ ਕੇ ਰਿਸਤੇ ਦਾਰੀ ਨੂੰ ,
ਮਾਇਆ ਧਾਰੀ ਦਾ ਹੁੰਗਾਰਾ ਭਰਦਾ ਕਿਉਂ ।
ਰਾਖਾ ਬਣਕੇ ਰਹਿੰਦਾ ਜੇ ਕਰ ਲੋਕਾਂ ਦਾ ,
ਅੱਜ ਦੁਵਾਰਾ ਵੋਟਾ ਦੇ ਵਿੱਚ ਹਰਦਾ ਕਿਉਂ ।
ਜੇ ਸਿੱਖਾਂ ਦੀ ਹਿੰਦੂ ਹੀ ਬਾਂਹ ਸੱਜੀ ਨੇ ,
ਹਿੰਦੂ ਤੇ ਸਿੱਖ ਆਪਸ ਵਿੱਚ ਹੈ ਲੜਦਾ ਕਿਉਂ ।
ਰਾਖੀ ਕਰੇ ਅਦਾਲਤ ਹੱਕ ਤੇ ਸੱਚ ਦੀ ਜੇ ,
ਸ਼ਾਇਰ ਬੋਲਦਾ ਸੱਚ ਚਰਾਹੇ ਮਰਦਾ ਕਿਉਂ ।
ਅੱਗੋਂ ,ਪਿਛੋ ਨਿੰਦਿਆ ਜਿਸ ਦੀ ਕਰਨੀ ਹੈ ,
ਸਿੱਧੂ ਮੂੰਹ ਤੇ ਕਹਿਣਾ ਉਸ ਨੂੰ ਘਰਦਾ ਕਿਉਂ ।