ਚੇਤਿਆਂ ਵਿੱਚ ਵਸੀਆਂ ਪੁਰਾਤਨ ਖੇਡਾਂ
(ਲੇਖ )
ਪੁਰਾਤਨ ਸਮਿਆਂ ਵਿੱਚ ਅਜੋਕੇ ਇਟਰਨੈਟ ਵਾਲੀਆਂ ਖੇਡਾਂ ਨਹੀਂ ਸਨ ਸਗੋਂ ਬਹੁਤ ਹੀ ਸਸਤੀਆਂ ਤੇ ਹੁਣ ਤੋਂ ਵੀ ਵੱਧ ਮਨਪ੍ਰਚਾਵੇ ਤੇ ਸੇਧ ਲਈਵਧੀਆ ਖੇਡਾਂ ਸਨ ਜੋ ਕਿ ਬਿਨਾ ਕਿਸੇ ਚੋਖੀ ਰਕਮ ਖਰਚਣ ਤੋਂ ਬਿਨਾ ਖੇਡੀਆਂ ਜਾਂਦੀਆਂ ਰਹੀਆਂ ਹਨ। ਮੁੰਡੇ ਕੁੜੀਆਂ ਇਕੱਠੇ ਵੀ ਤੇ ਅਲੱਗ ਅਲੱਗ ਵੀ ਖੇਡਦੇ ਰਹੇ ਹਨ। ਭੱਜਣ ਨੱਸਣ ਵਾਲੀਆਂ ਉਹਨਾਂ ਖੇਡਾਂ ਨਾਲ ਜਿੱਥੇ ਮਨਪ੍ਰਚਾਵਾ ਹੁੰਦਾ ਸੀ ਉਥੇ ਹੀ ਸਰੀਰ ਦੇ ਵਿਕਾਸ ਲਈਵੀ ਬਹੁਤ ਲਾਭਕਾਰੀ ਸਨ ਹ ਖੇਡਾਂ।
ਕੱਚ ਦੀਆਂ ਗੋਲੀਆਂ ਦੀਆਂ ਖੇਡਾਂ ਕਈਕਿਸਮ ਦੀਆਂ ਸਨ ਜਿੰਨ੍ਹਾਂ ਵਿੱਚ ਪਿੱਲ ਚੋਟ, ਪੂਰ ਨੱਕਾ, ਖੁੱਤੀ ਪਾਉਣੇ, ਦਾਇਰੇ 'ਚੋਂ ਗੋਲੀਆਂ ਕੱਢਣੀਆਂ ਕਾਫ਼ੀ ਮਸ਼ਹੂਰ ਖੇਡਾਂ ਰਹੀਆਂ ਹਨ ਤੇ ਕਈਕਈਦੋਸਤ ਰਲਮਿਲ ਕੇ ਖੇਡਿਆ ਕਰਦੇ ਸਨ। ਇਹ ਕੱਚ ਦੀਆਂ ਗੋਲੀਆਂ ਬਹੁਤ ਸਸਤੀਆਂ ਭਾਵ ਪੱਚੀ ਪੈਸੇ ਦੀਆਂ ਪੱਚੀ ਗੋਲੀਆਂ ਲੈ ਲਈਦੀਆਂ ਸਨ ਤੇ ਪਿੰਡ ਦੀ ਹਰ ਹੱਟੀ ਤੇ ਉਪਲੱਬਧ ਹੁੰਦੀਆਂ ਸਨ। ਦੂਜੀ ਖੇਡ ਗੁੱਲੀ ਡੰਡਾ ਜੋ ਪਿੰਡਾਂ ਵਿੱਚੋਂ ਹੀ ਸੇਪੀ ਵਾਲੇ ਤਰਖ਼ਾਣ ਭਾਵ ਮਿਸਤਰੀ ਤੋਂ ਫ੍ਰੀ ਵਿੱਚ ਬਣਵਾ ਲੈਂਦੇ ਸਾਂ। ਚਾਚਾ ਤਾਇਆ ਜਾਂ ਬਾਬਾ ਕਹਿ ਦੇਣਾ ਤੇ ਉਸਨੇ ਗੁੱਲੀ ਡੰਡਾ ਬਣਾ ਦੇਣਾ ਕਿਉਂਕਿ ਉਹਨਾਂ ਸਮਿਆਂ ਵਿੱਚ ਸੇਪੀ ਤੇ ਕੰਮ ਕਰਵਾਇਆ ਜਾਂਦਾ ਸੀ ਤੇ ਹਾੜੀ ਸਾਉਣੀ ਦਾਣੇ ਦਿਆ ਕਰਦੇ ਸਾਂ। ਭਾਵ ਛੇ ਮਹੀਨੇ ਜੋ ਵੀ ਕੰਮ ਦੀ ਲੋੜ ਹੋਣੀ ਕਰਵਾਈਜਾਣਾ ਤੇ ਹਾੜੀ ਸਾਉਣੀ ਤਰਖਾਣ ਨੂੰ ਦਾਣੇ ਦੇ ਦੇਣੇ। ਇਸੇ ਤਰ੍ਹਾਂ ਕੋਟਲਾ ਛਪਾਕੀ ਜੋ ਪੁਰਾਤਨ ਸਮਿਆਂ ਦੇ ਵਿੱਚ ਸਕੂਲੀ ਖੇਡ ਵੀ ਰਹੀ ਹੈ। ਕੁੜੀ ਤੇ ਮੁੰਡੇ ਰਲਮਿਲ ਕੇ ਖੇਡਦੇ ਰਹੇ ਹਨ। ਟੁੱਟੇ ਘੜਿਆਂ ਦੀਆਂ ਠੀਕਰੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਚਿਣ ਕੇ ਰਬੜ ਦੀ ਗੇਂਦ ਨਾਲ ਨਿਸ਼ਾਨਾਂ ਲਾ ਕੇ ਡੇਗਣਾ ਵੀ ਕਾਫ਼ੀ ਰੌਚਕ ਖੇਡ ਸੀ ਤੇ ਕਈਕਈਦੋਸਤ ਰਲਮਿਲ ਕੇ ਖੇਡਦੇ ਰਹੇ ਹਾਂ ਇਸਨੂੰ ਪਿੱਠ ਸੇਕੂ ਖੇਡ ਵੀ ਕਿਹਾ ਜਾਂਦਾ ਰਿਹਾ ਹੈ। ਸਮੁੰਦਰ ਨਾਮ ਦੀ ਵੀ ਇਕ ਖੇਡ ਹੁੰਦੀ ਸੀ ਜਿਸਨੂੰ ਜਿਆਦਾਤਰ ਕੁੜੀਆਂ ਖੇਡਦੀਆਂ ਰਹੀਆ ਹਨ। ਜ਼ਮੀਨ ਤੇ ਅੱਠ ਖਾਨੇ ਬਣਾ ਕੇ ਵਾਰੀ ਵਾਰੀ ਇਕ ਲੱਤ ਦੇ ਸਹਾਰੇ ਠੀਕਰੀ ਨਾਲ ਉਹਨਾਂ ਖਾਨਿਆਂ ਨੂੰ ਪਾਸ ਕਰਨਾ, ਉਸ ਖੇਡ ਦਾ ਨਾਂਅ ਅੱਡਾ ਖੱਡਾ ਸੀ ਜਿਸਨੂੰ ਮੁੰਡੇ ਤੇ ਕੁੜੀਆਂ ਰਲਕੇ ਖੇਡ ਲਿਆ ਕਰਦੇ ਸਨ ਤੇ ਬਹੁਤ ਰੌਚਕ ਖੇਡ ਸੀ। ਦਾਈਆਂ ਦੂਕੜੇ, ਲੁਕਣ ਮੀਟੀ ਖੇਡਾਂ ਵੀ ਰਲਮਿਲ ਕੇ ਖੇਡੀਆਂ ਜਾਂਦੀਆਂ ਸਨ ਤੇ ਬਹੁਤ ਰੌਚਕ ਖੇਡਾਂ ਸਨ ਕਿਉਂਕਿ ਉਹ ਸਮੇਂ ਅਪਣੱਤ ਭਰੇ, ਆਪਸੀ ਪਿਆਰ ਤੇ ਅਪਣੱਤ ਭਰੇ ਸਨ। ਮਾਪਿਆਂ ਨੂੰ ਆਪਣੇ ਬੱਚਿਆਂ ਤੇ ਪੂਰਨ ਵਿਸਵਾਸ਼ ਹੁੰਦਾ ਸੀ। ਚੰਨ ਚਾਨਣੀ ਰਾਤ ਵਿੱਚ ਵੀ ਰਲਮਿਲ ਕੇ ਮੁੰਡੇ ਕੁੜੀਆਂ ਪੂਰੀ ਜਵਾਨੀ ਭਾਵ ਸਤਾਰਾਂ ਅਠਾਰਾਂ ਸਾਲਾਂ ਦੇ ਵੀ ਖੇਡਦੇ ਰਹੇ ਹਨ ਤੇ ਜਿੱਥੇ ਵੀ ਰਾਤ ਪੈ ਜਾਣੀ ਭਾਵ ਆਂਢ-ਗੁਆਂਢ ਦੇ ਵਿੱਚ ਸੌਂ ਜਾਂਦੇ ਸਾਂ ਮਜ਼ਾਲ ਆ ਕੋਈਗਲਤ ਹਰਕਤ ਕਰਨੀ, ਕਿਉਂਕਿ ਅਜੋਕੇ ਜ਼ਮਾਨਿਆਂ ਵਾਂਗ ਲੜਾਈਝਗੜਾ ਜਾਂ ਕਿਤੇ ਰੰਜਿਸ਼ ਦਾ ਕੋਈਨਾਮੋ ਨਿਸ਼ਾਨ ਨਹੀਂ ਸੀ। ਸਾਰੇ ਬੱਚਿਆਂ ਦੀ ਸਿਹਤਾਂ ਐਸੀਆਂ ਸਰੀਰਕ ਵਿਕਾਸ ਵਾਲੀਆਂ ਖੇਡਾਂ ਤੇ ਭਰਪੂਰ ਖ਼ੁਰਾਕਾਂ ਕਰਕੇ ਵਧੀਆ ਸਨ। ਇਸੇ ਤਰ੍ਹਾਂ ਖਿੱਦੋ ਖੂੰਡੀ ਖੇਡ ਵੀ ਬੜੀ ਰੌਚਕ ਤੇ ਸਰੀਰਕ ਵਿਕਾਸ ਪੱਖੋਂ ਵਧੀਆ ਖੇਡ ਸੀ ਤੇ ਇਸਨੂੰ ਇਕੱਲੇ ਮੁੰਡੇ ਹੀ ਖੇਡਦੇ ਸਨ। ਡੀਟਿਆਂ ਦੀਆਂ ਖੇਡਾਂ ਵੀ ਕਾਫ਼ੀ ਵਧੀਆ ਖੇਡਾਂ ਸਨ ਜਿਸਨੂੰ ਇਕੱਲੀਆਂ ਲੜਕੀਆਂ ਹੀ ਖੇਡਦੀਆਂ ਸਨ। ਜਿੱਥੇ ਇਹ ਪੁਰਾਤਨ ਖੇਡਾਂ ਸਰੀਰਕ ਪੱਖੋਂ ਵਧੀਆ ਅਤੇ ਮਨਪ੍ਰਚਾਵੇ ਦਾ ਸਾਧਨ ਦਾ ਰਹੀਆਂ ਹਨ ਉਥੇ ਇਹ ਆਪਸੀ ਪਿਆਰ ਅਤੇ ਅਪਣੱਤ ਦੇ ਤੌਰ ਤੇ ਵੀ ਭਰਪੂਰ ਸਨ। ਸਕੂਲੋਂ ਆ ਕੇ ਫੱਟੀਆਂ ਬਸਤੇ ਸੁੱਟ ਕੇ ਸਾਰੇ ਦੋਸਤ ਮਿੱਤਰ ਖੇਡਾਂ ਵਿੱਚ ਰੁੱਝ ਜਾਂਦੇ ਸਨ ਤੇ ਸ਼ਾਮਾਂ ਤੱਕ ਖੇਡਦੇ ਰਹਿੰਦੇ ਸਾਂ। ਕਈਵਾਰ ਖੇਡਾਂ ਵਿੱਚ ਐਨੇ ਮਗਨ ਹੋ ਜਾਣਾ ਕਿ ਉਤੇ ਲਿਆ ਖੇਸ, ਟੋਟਾ ਜਾਂ ਕੰਬਲ ਵਗੈਰਾ ਵੀ ਗਵਾ ਲੈਂਦੇ ਸਾਂ ਕਿਉਂਕਿ ਖੇਡ ਦੀ ਖੁਸ਼ੀ ਜਾਂ ਜਿੱਤ ਦੀ ਖੁਸ਼ੀ ਵਿੱਚ ਉਸਨੂੰ ਚੱਕਣ ਦਾ ਧਿਆਨ ਹੀ ਨਹੀਂ ਸੀ ਰਹਿੰਦਾ ਤੇ ਘਰ ਗਿਆਂ ਦੀ ਕਈਵਾਰ ਛਿੱਤਰ ਪਰੇਡ ਵੀ ਹੁੰਦੀ ਸੀ। ਐਸਾ ਦਾਸ ਨਾਲ ਵੀ ਕਈਵਾਰ ਵਾਪਰਦਾ ਰਿਹਾ ਹੈ ਪਰ ਸਮੇਂ ਚੰਗੇ ਸਨ। ਕਈਵਾਰ ਜਿਸਨੇ ਵੀ ਉਹ ਖੇਸ ਵਗੈਰਾ ਚੱਕਿਆ ਹੋਣਾ ਉਸਦੇ ਮਾਂ ਬਾਪ ਘਰ ਆ ਕੇ ਵਾਪਸੀ ਕਰ ਜਾਂਦੇ ਸਨ।
ਹੁਣ ਬਦਲੇ ਸਮੇਂ ਨਾਲ ਜੇਕਰ ਅਜੋਕੀ ਪੀੜ੍ਹੀ ਨੂੰ ਇਹ ਖੇਡਾਂ ਦੀ ਬਾਬਤ ਦੱਸੀ ਦਾ ਵੀ ਹੈ ਤਾਂ ਉਹ ਮਖ਼ੌਲ ਹੀ ਕਰਦੀ ਹੈ ਕਿਉਂਕਿ ਹੁਣ ਪੈਸੇ ਦੇ ਅਤਿਅੰਤ ਫੈਲਾਅ ਤੇ ਇਟਰਨੈਟ ਯੁੱਗ ਨੇ ਉਹ ਸਾਰੀਆਂ ਖੇਡਾਂ ਸਾਥੋਂ ਖੋਹ ਲਈਆਂ ਹਨ। ਅਜੋਕੇ ਕੰਪਿਊਟਰ ਯੁੱਗ ਨੇ ਜਿੱਥੇ ਬੱਚਿਆਂ ਨੂੰ ਆਪਣੇ ਕਲਾਵੇ ਵਿੱਚ ਲਪੇਟ ਲਿਆ ਹੈ ਉਥੇ ਨਿਗ੍ਹਾ ਪੱਖੋਂ ਸਿਹਤ ਪੱਖੋਂ ਤੇ ਸਰੀਰਕ ਵਿਕਾਸ ਪੱਖੋਂ ਅੱਜ ਦੀ ਪੀੜ੍ਹੀ ਸੱਖਣੀ ਹੁੰਦੀ ਜਾ ਰਹੀ ਹੈ ਅਤੇ ਕਿਸੇ ਨਾਲ ਵੀ ਗੱਲ ਕਰਨ ਦੀ ਬਜਾ ੇ ਸਿਰਫ਼ ਤੇ ਸਿਰਫ਼ ਮੋਬਾਇਲਾਂ ਦੇ ਵਿੱਚ ਉਲਝ ਕੇ ਰਹਿ ਗਈਹੈ