buy amitriptyline uk
buy amitriptyline
london ਦੁਨੀਆਂ ਇਹ ਤਮਾਸ਼ਾ ਵੇਖੀਏ
ਬਹਿ ਲਈਏ ਇਕ ਪਾਸੇ
ਕਾਹਲੀ ਦੇ ਵਿਚ ਹਰ ਕੋਈ ਭੱਜਦਾ
ਚਿਹਰੇ ਸਭ ਉਦਾਸੇ
ਭਰੇ ਬਜ਼ਾਰ ਨਾ ਰੌਣਕ ਦਿਸਦੀ
ਤੁਰਦੇ ਸਭ ਨਿਰਾਸ਼ੇ
ਲੁੱਟੇ ਜਾਣ ਤੋਂ ਹਰ ਕੋਈ ਡਰਦਾ
ਲੁਟੇਰੇ ਆਸੇ ਪਾਸੇ
ਹਮਦਰਦੀ ਨਾ ਕਿਧਰੇ ਮਿਲਦੀ
ਦੇਵੇ ਨਾ ਕੋਈ ਦਿਲਾਸੇ
ਵਿਸਵਾਸ਼ ਨਾ ਕੋਈ ਕਿਸੇ ਤੇ ਕਰਦਾ
ਉੱਡ ਗਏ ਸਭ ਭਰਵਾਸੇ
ਉਮਰ ਨਹੀਂ, ਕੈਦ ਹਾਂ ਕੱਟਦੇ
ਜਿੰਦਗੀ ਪਈ ਬਨਵਾਸੇ
ਬੰਦੇ ਕੋਲੋਂ ਬੰਦਾ ਬਚਦਾ
ਲੰਘਦਾ ਹੋ ਕੇ ਪਾਸੇ
ਤਰੱਕੀ ਅਸਾਂ ਬਥੇਰੀ ਕਰ ਲਈ
ਉਡ ਗਏ ਮੂੰਹ ਤੋਂ ਹਾਸੇ
ਫਿਕਰਾਂ ਨੇ ਸਭ ਬੁੱਤ ਬਣਾਏ
ਨਾ ਜਿਓਣ ਦੇ ਰੰਗ ਤਮਾਸ਼ੇ
ਬੰਦੇ ਆਪ ਵਧਾਈਆਂ ਉਲਝਣਾਂ
“ਮਾਵੀ “ ਕਿਸ ਨੂੰ ਆਖੇ