ਇਹੋ ਜਿਹੀਆਂ ਖੁਸ਼ੀਆਂ ਲਿਆਈਂ ਬਾਬਾ (ਲੇਖ )

ਰਮੇਸ਼ ਸੇਠੀ ਬਾਦਲ   

Email: rameshsethibadal@gmail.com
Cell: +9198766 27233
Address: Opp. Santoshi Mata Mandir, Shah Satnam Ji Street
Mandi Dabwali, Sirsa Haryana India 125104
ਰਮੇਸ਼ ਸੇਠੀ ਬਾਦਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਖੁਸ਼ੀ ਤੇ ਗਮੀ ਸਾਡੇ ਜੀਵਨ ਦਾ ਅੰਗ ਹਨ। ਇਹ ਜੀਵਨ ਦੇ ਦਿਨ ਤੇ ਰਾਤ ਵਾਂਗੂ ਹਨ। ਕਦੇ ਖੁਸ਼ੀ ਦਾ ਮੌਕਾ ਆਉਂਦਾ ਹੈ ਤੇ ਕਦੇ ਗਮੀ ਦਾ। ਹਰ ਕੋਈ  ਖੁਸੀ ਦੇ ਮੋਕੇ ਨੂੰ ਧੂਮ ਧਾਮ ਨਾਲ ਮਨਾaਂਦਾ ਹੈ ਤੇ ਵੱਧ ਤੌ ਵੱਧ ਖੁਸ਼ੀ ਮਨਾਉਣ ਦੀ ਕੋਸਿਸ ਕਰਦਾ  ਹੈ। ਹੈਸੀਅਤ ਨਾਲੋ ਵੀ ਵੱਧ ਖਰਚ ਕਰਕੇ ਖੁਸ਼ੀ ਨੁੰ ਜਾਹਿਰ ਕਰਦਾ ਹੈ। ਅਤੇ ਗਮੀ ਦੇ ਮੋਕੇ ਤੇ  ਵੀ  ਅਫਸੋਸ ਕਰਦਾ ਹੈ। ਇਹ ਸਿਲਸਿਲਾ ਸਦੀਆਂ ਤੌ ਚਲਿਆ ਆ ਰਿਹਾ ਹੈ। ਸਮਾਜਿਕ ਪ੍ਰਾਣੀ ਹੋਣ ਕਰਕੇ ਮਨੁੱਖ ਖੁਸ਼ੀ ਅਤੇ ਗਮੀ ਤੋ ਰਹਿਤ ਨਹੀ ਹੋ ਸਕਦਾ। ਜਿੱਥੇ ਖੁਸ਼ੀ ਇਨਸਾਨ ਨੂੰ ਜਿਉਣ ਦੀ ਪ੍ਰਰੇਨਾ ਦਿੰਦੀ ਹੈ ਉਥੇ ਗਮੀ ਨਿਰਾਸਾ ਦਾ ਆਲਮ ਅਤੇ ਢਹਿੰਦੀ ਕਲਾ ਵੱਲ ਲੈ ਜਾਂਦੀ ਹੈ। ਗਮ ਬੰਦੇ ਦਾ ਲੱਕ ਤੋੜ ਦਿੰਦਾ ਹੈ । ਖੁਸ਼ੀ ਤੰਦਰੁਸਤੀ ਵਲ ਲੈਕੇ ਜਾਂਦੀ ਹੈ ਗਮੀ ਬੀਮਾਰੀ ਵੱਲ ਧਕੇਲਦੀ ਹੈ।
ਸੰਤ ਮਹਾਤਮਾ ਇਸ ਮਾਮਲੇ ਵਿੱਚ ਸੰਤੁਲਣ ਜੀਵਨ ਜਿਉਂਦੇ ਹਨ। ਉਹ ਖੁਸ਼ੀ ਨੂੰ ਵੀ ਪ੍ਰਮਾਤਮਾ ਦੀ ਦੇਣ ਸਮਝਦੇ ਹਨ ਤੇ ਗਮੀ ਨੂੰ ਵੀ ਉਸੇ ਰੱਬ ਦੀ ਦਿੱਤੀ ਦਾਤ ਸਮਝਦੇ ਹਨ। ਉਹਨਾ ਵਿੱਚ  ਉਸਦੇ  ਭਾਣੇ ਵਿੱਚ ਜੀaLੁਣ ਦੀ ਕਲਾ ਹੁੰਦੀ ਹੈ। ਉਹ ਖੁਸ਼ੀ ਵੇਲੇ ਉਡਾਰੀਆਂ ਨਹੀ ਮਾਰਦੇ ਤੇ ਨਾ ਹੀ ਗਮੀ ਵੇਲੇ ਧਰਤੀ ਪਕੜ ਕੇ ਬੈਠਦੇ ਹਨ। ਆਮ ਮਨੁੱਖ ਅਤੇ ਸੰਤ ਮਹਾਤਮਾਂ ਫਕੀਰਾਂ ਵਿੱਚ ਇਹੀ ਫਰਕ ਹੁੰਦਾ ਹੈ।ਉਹਨਾ ਵਿੱਚ  ਪ੍ਰਮਾਤਮਾਂ ਦੇ ਭਾਣੇ ਨੂੰ ਮੰਨਣ ਦੀ ਅਥਾਹ ਸ਼ਕਤੀ ਹੁੰਦੀ ਹੈ। ਕਈ ਵਾਰੀ ਤਾਂ ਉਹ ਦੁੱਖ ਜਾ ਗਮ ਨੂੰ ਪ੍ਰਮਾਤਮਾਂ ਨੂੰ  ਯਾਦ ਕਰਨ ਦਾ ਜ਼ਰੀਆਂ ਮੰਨਦੇ ਹਨ। ਕਿਉਕਿ ਗਮ ਦੁੱਖ ਵੇਲੇ ਇਨਸਾਨ ਪ੍ਰਮਾਤਮਾ ਨੂੰ ਜਿਆਦਾ ਯਾਦ ਕਰਦਾ ਹੈ।ਦੁੱਖ ਨੂੰ ਦਾਰੂ ਮੰਨਿਆ ਜਾਂਦਾ ਹੈ। ਪਰ ਹਰ ਮਨੁੱਖ ਪੂਰਨ ਫਕੀਰ ਤਾਂ ਨਹੀ ਹੋ ਸਕਦਾ।ਖੁਸ਼ੀ ਅਤੇ ਗਮੀ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਹੀ ਜਿੰਦਗੀ ਹੈ। ਹਰ ਇਹ ਹਰੇਕ ਦੇ ਵੱਸ ਵਿੱਚ ਨਹੀ। 
ਘਰ  ਵਿੱਚ ਕੋਈ ਸ਼ਾਦੀ ਵਿਆਹ ਹੋਵੇ ਜਾ ਕਿਸੇ ਦੇ ਮੁੰਡਾ ਹੋਇਆ ਹੋਵੇ ਬੇਟਾ ਪੋਤਾ ਭਾਣਜਾ ਭਤੀਜਾ ਦੋਹਤਾ ਯਾਨਿ ਬੱਚੇ ਹੋਣ ਦੀ ਖੁਸ਼ੀ। ਉਸ ਸਮੇ ਬੰਦੇ ਦੀ  ਖੁਸ਼ੀ ਦਾ ਠਿਕਾਣਾ ਨਹੀ ਰਹਿੰਦਾ। ਫਿਰ ਨਵੇ ਮਕਾਨ ਦੀ ਖੁਸ਼ੀ, ਪੇਪਰਾਂ ਚੋ ਪਾਸ ਹੋਣ ਦੀ ਖੁLਸੀ, ਨੋਕਰੀ ਮਿਲਣ ਦੀ ਖੁਸ਼ੀ, ਲਾਟਰੀ ਨਿਕਲਣ ਦੀ ਖੁਸ਼ੀ ਅਲੱਗ ਅਲੱਗ ਖੁਸ਼ੀਆਂ ਜਿੰਦਗੀ ਦਾ ਹਿੱਸਾ ਬਣਦੀਆਂ ਹੀ ਰਹਿੰਦੀਆਂ ਹਨ। ਬੰਦਾ ਵੱਸ ਲਗਦਾ ਖੁਸ਼ੀ ਨੂੰ ਮਨਾਉਂਦਾ ਹੈ। ਇਸ ਲਈ ਸਮਰਥਾ ਤੋ ਬਾਹਰ ਜਾਕੇ ਵੀ ਖੁਸੀ ਜਾਹਿਰ ਕਰਦਾ ਹੈ। ਇਸ ਮੇਕੇ ਤੇ ਧਾਰਮਿਕ ਰੀਤੀ ਰਿਵਾਜ ਪੁੰਨ ਦਾਨ ਵੀ ਕੇਤੇ ਜਾਂਦੇ ਹਨ। ਇਹ ਸਭ ਖੁਸ਼ੀ ਮਨਾਉਣ ਵਿੱਚ ਹੀ ਸ਼ਮਿਲ ਹਨ। ਇਸੇ ਤਰਾਂ ਕਿਸੇ ਦੀ ਅਚਾਨਕ ਮੌਤ ਦਾ ਗਮ, ਫੇਲ ਹੋਣ, ਨੋਕਰੀ ਖੁਸਣ, ਚੋਰੀ ਚਕਾਰੀ ਕਿਸੇ ਗੰਭੀਰ ਬਿਮਾਰੀ ਅਤੇ ਅਚਾਨਕ ਆਈ ਬਿਪਤਾ ਦਾ ਗਮ ਬੰਦੇ ਨੂੰ ਨਿਰਾਸ਼ਾ ਦਿੰਦਾ ਹੈ। ਇਸ ਵਿੱਚ  ਕਿਸੇ ਕਰੀਬੀ ਦੀ ਮੋਤ ਦਾ ਗਮ ਦੁੱਖ ਵਧੇਰੇ ਹੁੰਦਾ ਹੈ। ਕਈ ਇਨਸ਼ਾਨ ਅਜਿਹੇ ਦੁੱਖ ਵਿੱਚੋ ਤਾਂ ਉਮਰ ਬਾਹਰ ਨਹੀ ਨਿਕਲਦੇ।  ਮਾਂ ਪਿਉ ਲਈ ਜਵਾਨ ਬੱਚੇ ਦੀ ਮੋਤ ਦਾ ਸਦਮਾਂ ਸਦੀਵੀਂ ਹੁੰਦਾ ਹੈ।  ਇਸੇ ਤਰਾਂ ਬੱਚਿਆਂ ਲਈ ਮਾਂ ਪਿਉ ਦੇ ਜਾਣ ਦਾ ਦੁੱਖ ਅਸਹਿ ਹੁੰਦਾ ਹੈ। ਕਈ ਕਈ ਸਾਲ ਉਹ ਦੁੱਖ ਮਨ ਵਿਚੋ  ਨਿਕਲਦਾ ਹੀ  ਨਹੀ। ਮੇਰੀ ਮਾਂ 2012 ਵਿੱਚ ਮੈਨੂੰ ਵਿਛੋੜਾ ਦੇ  ਗਈ ਸੀ। ਮਾਂ ਦੇ ਦੁੱਖ ਵਿਚੋ ਮੈ ਕਈ ਸਾਲ ਬਾਹਰ ਨਹੀ ਨਿਕਲ ਸਕਿਆ। ਪੰਜ ਸਾਲ ਮੈ ਕੋਈ ਕਪੜਾ ਨਹੀ ਸੁਆਇਆ। ਹੁਣ ਵੀ ਹਰ ਖੁਸ਼ੀ ਗਮੀ ਦੇ ਮੋਕੇ ਤੇ ਮੈ ਦੀ ਯਾਦ ਆਉਂਦੀ ਹੈ। ਜਦੋ ਮੈ ਖੁਦ ਇਸ ਗਮੀ ਨੂੰ ਭੁਲਾ ਨਹੀ ਸਕਿਆ ਤਾਂ ਦੂਸਿਆਂ ਨੂੰ ਨਸੀਅਤ ਦੇਣੀ ਗਲਤ ਹੈ। ਪਰ ਕਹਿੰਦੇ ਹਨ ਇਨਸਾਨ ਦੀ ਫਿਤਰਤ ਸੰਤ ਮਹਾਤਮਾਂ ਵਰਗੀ ਹੋਣੀ ਚਾਹੀਦੀ ਹੈ। ਆਪਣੀ ਜਿੰਦਗੀ ਨੂੰ ਖੁਸ਼ੀ ਖੁਸੀ ਗੁਜਾਰਨਾ ਚਾਹੀਦਾ ਹੈ। ਕਿਸੇ ਗਮ ਨੂੰ ਲੈਕੇ ਜਿੰਦਗੀ ਕੱਟਣੀ ਨਹੀ ਚਾਹੀਦੀ। ਗਮ ਦੇ ਸਮੇ ਨੂੰ ਘੱਟੋ ਘੱਟ ਕਰਨਾ ਚਾਹੀਦਾ  ਹੈ। ਦੁੱਖ ਮਨਾਉਣ ਦੇ ਸਮੇ ਦੀ ਸੀਮਾ ਹੋਣੀ ਚਾਹੀਦੀ ਹੈ ਤੇ ਖੁਸ਼ੀ ਮਨਾਉਣ ਦੇ ਸਮੇ ਦੀ ਕੋਈ ਸੀਮਾ ਨਹੀ ਹੋਣੀ ਚਾਹੀਦੀ। ਅਕਸਰ ਵੇਖਣ ਵਿਚ ਆਇਆ ਹੈ ਕਿ ਕਿਸੇ ਪਰਿਵਾਰ ਵਿੱਚ ਕਿਸੇ ਦੀ ਮੋਤ ਹੋਣ ਤੇ ਦੁੱਖ ਮਨਾਇਆ ਜਾਂਦਾ ਹੈ। ਉਸ ਦਾ ਸੋਗ ਰੀਤੀ ਅਨੁਸਾਰ ਹਫਤਾ ਦਸ ਦਿਨ ਜਾ ਤੇਰਵੀਂ ਤੱਕ ਮਨਾਇਆ ਜਾਂਦਾ ਹੈ। ਧਾਰਮਿਕ ਰੀਤਾਂ ਅਨੁਸਾਰ ਉਸ ਦੀ ਅੰਤਿਮ ਅਰਦਾਸ ਕੀਤੀ ਜਾਂਦੀ ਹੈ ਉਸਦਾ ਭੋਗ ਪਾਇਆ ਜਾਂਦਾ ਹੈ। ਪਰਿਵਾਰ ਦੀਆਂ  ਰਸਮਾਂ ਅਨੁਸਾਰ ਹਰ ਸਾਲ ਉਸਦੀ ਬਰਸੀ ਵੀ  ਮਨਾਈ ਜਾਂਦੀ ਹੈ। ਪਰ ਅਕਸਰ ਦੇਖਣ ਵਿੱਚ ਆਇਆ ਹੈ ਕਿ ਕਈ ਵਾਰੀ  ਇਸ ਦੁੱਖ ਜਾ ਗਮ ਨੂੰ  ਪੂਰਾ ਸਾਲ  ਮਨਾਇਆ ਜਾਂਦਾ ਹੈ । ਪੂਰਾ ਸਾਲ ਕੋਈ ਤਿਓਹਾਰ ਨਹੀ ਮਨਾਇਆ ਜਾਂਦਾ।ਕੋਈ ਖੁਸ਼ੀ ਨਹੀ ਕੀਤੀ ਜਾਂਦੀ।  ਕਈ ਵਾਰੀ ਤਾਂ ਇਹ ਗਮ ਇੱਕ ਪਰਿਵਾਰ ਦਾ ਨਹੀ ਕਈ ਪਰਿਵਾਰਾਂ ਦਾ ਗਮ  ਹੁੰਦਾ ਹੈ। ਫਿਰ ਉਹ ਸਾਰੇ ਪਰਿਵਾਰ ਹੀ ਤਿਓਹਾਰ ਨਹੀ ਮਨਾਉਂਦੇ । ਇਹ ਠੀਕ ਹੈ ਕਿ ਗਮ ਹੀ ਇੰਨਾ ਹੁੰਦਾ ਹੈ ਕਿ ਆਦਮੀ ਦੇ ਦਿਲ ਵਿੱਚ ਖੁਸ਼ੀ ਨਹੀ ਆਉਂਦੀ। ਪਰ ਜੇ ਇਸ ਨੂੰ ਧਾਰਮਿਕ ਲਹਿਜੇ ਨਾਲ ਸੋਚਿਆ ਜਾਵੇ ਤਾਂ ਅਸੀ ਦੁੱਖਾਂ ਤੌ ਨਿਜਾਤ ਪਾ ਸਕਦੇ ਹਾਂ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਖੁਸ਼ੀ ਦੇ ਪਲਾਂ ਨੂੰ ਲੰਬਾ ਖਿੱਚਿਆ ਜਾਵੇ ਅਤੇ ਦੁੱਖ ਅਤੇ ਗਮੀ ਦੇ ਸਮੇ ਨੂੰ ਛੋਟਾ ਕਰਨ ਦੀ ਕੋਸਿਸ ਕੀਤੀ  ਜਾਵੇ। ਇਹ ਵੀ ਠੀਕ ਹੈ ਕਿ ਸਮਾਜ ਦਾ ਇੱਕ ਤਬਕਾ ਸਾਨੂੰ ਮੇਹਣੇ ਮਾਰੇਗਾ। ਲੋਕ ਚਰਚਾ ਕਰਨਗੇ । ਕਿ ਕਲ੍ਹ ਤਾਂ ਇਹਨਾ ਦੇ ਆਹ ਮਰਗਤ (ਮੋਤ)  ਹੋਕੇ ਹਟੀ ਹੈ ਅੱਜ ਇਹ ਆਹ ਖੁਸ਼ੀ ਮਨਾ ਰਹੇ ਹਨ। ਆਪਣੇ ਮਨ ਤੇ ਵੀ  ਪੱਥਰ ਰੱਖਣਾ ਪੈੰਦਾ ਹੈ  ਫਿਰ ਹੀ ਆਪਣੀਆਂ ਤੇ ਲੋਕਾਂ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਹੋਇਆ ਜਾ ਸਕਦਾ ਹੈ। ਇਹ ਹੈ ਤਾਂ ਥੋੜਾ ਮੁਸਕਿਲ ਪਰ ਇਸ ਨਾਲ ਅਸੀ ਗਮਾਂ ਦੇ ਸਮੰਦਰ ਤੋ ਜਲਦੀ ਨਿਕਲ ਸਕਦੇ ਹਾਂ ਤੇ ਖੁਸ਼ੀਆਂ ਭਰੀ ਜਿਦਗੀ ਜੀ ਸਕਦੇ ਹਾਂ। ਇਹ ਸੰਸਾਰ ਹੱਸਦਿਆਂ ਦਾ ਹੈ ਰੋਂਦਿਆਂ ਦਾ ਕੋਈ ਸਾਥ ਨਹੀ ਦਿੰਦਾ ।ਕਹਿੰਦੇ ਹਨ ਹੱਸਣ ਵੇਲੇ ਸਾਰਾ ਜੱਗ ਨਾਲ ਹੁੰਦਾ ਹੈ ਪਰ ਰੋਣਾ ਇਕੱਲੇ ਨੂੰ ਹੀ ਪੈੰਦਾ ਹੈ। ਇਸੇ ਤਰ੍ਹਾਂ ਹੀ ਅਸੀ ਖੁਸ਼ੀ ਦੇ ਪਲਾਂ ਨੂੰ ਵੱਡਾ ਕਰਕੇ ਜਿਆਦਾ ਵਧੀਆਂ ਜਿੰਦਗੀ ਜੀ ਸਕਦੇ ਹਾਂ। ਫਿਰ ਇਹ ਬੋਲ ਵਧੀਆਂ ਲੱਗਦੇ ਹਨ। ਇਹੋ ਜਿਹੀਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ।ਕਿੰਨਾ ਵਧੀਆ ਲੱਗੇਗਾ ਜਦੋ ਅਸੀ ਖੁਸ਼ ਸਾਡੇ ਆਂਢੀ ਗੁਆਂਢੀ ਖੁਸ਼। ਮਤਲਬ ਸਾਨੂੰ ਸਾਰਾ ਸੰਸਾਰ ਖੁਸ਼ ਨਜਰ ਆਵੇਗਾ।