ਦੇਖੋ ਕੇਹੀ ਰੁੱਤ ਕਲਿੱਹਣੀ ਆਈ ਹੈ ।
ਬਾਗਾਂ ਅੰਦਰ ਘੋਰ ਉਦਾਸੀ ਛਾਈ ਹੈ ।
ਝੜ ਝੜ ਪੈਦੇ ਪੱਤੇ ਅੱਜ ਗੁਲਾਬਾਂ ਦੇ ,
ਰੁੱਤ ਅਨੋਖੀ ਕਿੱਦਾਂ ਦੀ ਇਹ ਆਈ ਹੈ ।
ਫੁੱਲ ਕਲੀਆਂ ਦਾ ਲਗਦੈ ਪੀਤਾ ਖ਼ੂਨ ਤੁਸੀਂ,
ਤੁਹਾਡੇ ਮੂੰਹ ਤੇ ਜਿਹੜੀ ਲਾਲੀ ਛਾਈ ਹੈ ।
ਉਲੂ , ਬਗਲੇ ,ਗਿਰਜਾਂ, ਬਾਜਾਂ ਤੇ ਕਾਵਾਂ ,
ਇਕੱਠੇ ਹੋ ਕੇ ਕਿੰਨੀ ਲੁੱਡੀ ਪਾਈ ਹੈ ।
ਕੀ ਕਰਨੀ ਹੈ ਰਾਖੀ ਉਸ ਨੇ ਫਸਲਾਂ ਦੀ ,
ਵਾੜ ਖੇਤ ਨੂੰ ਜਿੱਥੇ ਜਾਦੀ ਖਾਈ ਹੈ ।
ਐ ਸਿੱਧੂ ਇਹ ਵੇਖ ਸਲੀਕਾ ਮਾਲੀ ਦਾ ,
ਬਾਗਾਂ ਵਿੱਚੋਂ ਭੌਰ ਉਡਰੀ ਲਾਈ ਹੈ ।