ਹੁਨਰ ਕਿਸੇ ਰੱਬੀ ਦਾਤ ਤੋ ਘੱਟ ਨਹੀਂ ਹੁੰਦਾ , ਇਹ ਧੁਰ ਦਰਗਾਹੋ ਉਤਰਦੇ ਲਾਹੀ ਸੰਗੀਤ ਵਰਗਾ ਹੁੰਦਾ ਹੈ , ਜਿਹੜਾ ਸਾਡੀ ਰੂਹ ਨੂੰ ਸਰਸ਼ਾਰ ਕਰੀ ਰੱਖਦਾ ਹੈ, ਸਾਡੇ ਜਿਹਨ ਵਿੱਚ ਸੁਪਨਿਆਂ ਦੀ ਲੋਅ ਜਗਾਈ ਰੱਖਦਾ ਹੈ ਤੇ ਇਹ ਸੁਪਨੇ ਹੀ ਹਨ ਜਿਹੜੇ ਸਾਡੇ ਜੀਵਨ ਵਿੱਚ ਉਮੰਗ ਬਣਾਈ ਰੱਖਦੇ ਹਨ , ਸਾਡੀ ਹਯਾਤੀ ਨੂੰ ਕੋਈ ਮਕਸਦ ਦਵਾਈ ਰੱਖਦੇ ਹਨ । ਸੁਪਨਿਆਂ ਦੀ ਬੁਨਿਆਦ, ਕਲਾ ਨੂੰ, ਕੋਈ ਧੱਕੇ ਨਾਲ ਆਪਣੇ ਅੰਦਰ ਨਹੀਂ ਵਾੜ ਸਕਦਾ ਤੇ ਨਾ ਹੀ ਕਿਸੇ ਜੁਗਾੜ ਜਰੀਏ ਹੁਨਰ ਨੂੰ ਹਥਿਆ ਿਆ ਜਾ ਸਕਦਾ , ਹਾਂ ਆਪਣੀ ਮਿਹਨਤ ਅਤੇ ਸੁੱਚੀ ਲਗਨ ਸਦਕਾ , ਸਮੇ ਸਮੇ ਤੇ ਆਪਣੀ ਕਲਾ ਜਾਂ ਹੁਨਰ ਨੂੰ ਤਰਾਸ਼ਿਆ ਜਰੂਰ ਜਾ ਸਕਦਾ।
ਹੁਨਰ ਜਾਂ ਕਲਾ ਦੇ ਕਈ ਰੂਪ ਹੋ ਸਕਦੇ ਹਨ , ਮਸਲਨ ਕੋਈ ਚੰਗਾ ਗਵੱਈਆ ਹੋ ਸਕਦਾ , ਕੋਈ ਚੰਗਾ ਲਿਖਾਰੀ ਹੋ ਸਕਦਾ , ਕੋਈ ਵਧੀਆ ਖਿਡਾਰੀ ਹੋ ਸਕਦਾ ,ਕੋਈ ਵਧੀਆ ਵਿਉਪਾਰੀ , ਕੋਈ ਵਧੀਆ ਬੁਲਾਰਾ , ਕੋਈ ਵਧੀਆ ਪਾੜਾ , ਕੋਈ ਚੰਗਾ ਖੋਜੀ , ਕੋਈ ਚੰਗਾ ਕਲਾਕਾਰ, ਕੋਈ ਚੰਗਾ ਨੇਤਾ ਜਾਂ ਸਮਾਜ ਸੇਵਕ ਆਦਿ ਹੋ ਸਕਦਾ ਹੈ । ਸਾਡੇ ਅੰਦਰ ਕਿਹੜਾ ਹੁਨਰ ਉਸਲਵੱਟੇ ਲੈ ਰਿਹਾ , ਇਹ ਵਕਤ, ਵਕਤ ਆਉਣ ਤੇ ਸਾਨੂੰ ਆਪ ਹੀ ਦੱਸ ਦਿੰਦਾ ਹੈ । ਹੁਨਰ ਜਿੱਥੇ ਿੱਕ ਪਾਸੇ ਹੁਨਰਮੰਦ ਦੀ ਰੂਹ ਦਾ ਖੇੜਾ ਹੁੰਦਾ ਹੈ , ਉਥੇ ਸਮਾਜ ਵਿੱਚ ਰੋਜੀ ਰੋਟੀ ਅਤੇ ਸ਼ੋਹਰਤ ਉਪਜਾਉਣ ਦਾ ਜਰੀਆ ਵੀ ਹੋ ਨਿਬੜਦਾ ਹੈ । ਮਿਹਨਤ ਸਦਕਾ ਆਪਣੇ ਅੰਦਰ ਦੀ ਕਲਾ ਨੂੰ ਤਰਾਸ਼ ਕੇ ਖੱਟੀ ਸ਼ੋਹਰਤ ਤਾਂ ਚਿਰ ਸਥਾਈ ਹੁੰਦੀ ਹੈ ਐਪਰ ਜੁਗਾੜਾਂ ਜਰੀਏ ਹਾਸਿਲ ਕੀਤੀ ਸ਼ੋਹਰਤ ਦੀ ਉਮਰ ਪਾਣੀ ਦੇ ਬੁਲਬੁਲੇ ਦੇ ਹਾਣ ਦੀ ਹੁੰਦੀ ਹੈ , ਜਿਹੜੀ ਪਲ ਝੱਟ ਵਿੱਚ ਆਪਣਾ ਵਜੂਦ ਗਵਾ ਪਾਣੀ ਦਾ ਰੂਪ ਹੋ ਜਾਂਦੀ ਹੈ । ਇਸ ਲਈ ਹਥਕੰਢਿਆਂ ਜਰੀਏ ਕਲਾ ਦੇ ਧਰਾਤਲ ਤੇ ਪੁਲਾਂਘਾਂ ਪੁੱਟਣ ਵਾਲੇ ਤਥਾਕਥਿਤ ਫਨਕਾਰ ਚਾਰ ਕੁ ਕਦਮ ਤੁਰਨ ਤੋ ਬਾਅਦ ਵਕਤ ਦੇ ਵਾਵਰੋਲਿਆਂ ਵਿੱਚ ਉੱਡ ਪੁੱਡ ਜਾਦੇ ਹਨ ,ਧਰਤੀ ਦੀ ਕਿਸੇ ਨੁਕਰੇ ਗੁੰਮ ਗੁਆਚ ਜਾਂਦੇ ਹਨ ।
ਇਝ ਵੀ ਨਹੀ ਕਿ ਕੋਈ ਆਪਣੇ ਅੰਦਰ ਦੀ ਕਲਾ ਨੂੰ ਪਛਾਣ ਲਵੇ ਤੇ ਫਿਰ ਉਸਨੂੰ ਆਪਣੀ ਵਿੱਤ ਮੁਤਾਬਿਕ ਤਰਾਸ਼ਕੇ ਰਾਤੋ ਰਾਤ ਕਲਾ ਦੇ ਅੰਬਰ ਵਿੱਚ ਉਡਾਰੀਆਂ ਮਾਰਨ ਲੱਗ ਪਵੇ, ਸਗੋ ਕਲਾ ਨੂੰ ਲੱਭਣ, ਸਾਂਭਣ ਅਤੇ ਤਰਾਸ਼ਣ ਤੋ ਬਾਅਦ ਆਪਣੇ ਹੁਨਰ ਪ੍ਰਤੀ ਸੰਜਮ ਅਤੇ ਸਮਰਪਣ ਕਲਾ ਨੂੰ ਵਿਕਸਤ ਕਰਨ ਦਾ ਮੂਲ ਮੰਤਰ ਹੁੰਦੇ ਹਨ ਤੇ ਵਿਕਸਤ ਹੋਣ ਤੋ ਬਾਅਦ ਹੁਨਰ ਪ੍ਰਦਰਸ਼ਨ ਦੀ ਜੱਦ ਵਿਚ ਆ , ਆਪਣੀ ਹੌਦ ਦਰਜ ਕਰਵਾਉਂਣ ਅਤੇ ਸਥਾਪਤੀ ਵੱਲ ਵਧਣ ਦਾ ਉਪਰਾਲਾ ਕਰਨ ਦੇ ਰਾਹ ਤੁਰ ਪੈਂਦਾ ਹੈ ।
ਆਪਣੀ ਕਲਾ ਦੀ ਪਰਖ ਕਰ , ਹੁਨਰ ਨੂੰ ਸਾਂਭ , ਤਰਾਸ਼ ਕੇ ਸਥਾਪਤੀ ਵੱਲ ਪੁਟਿੱਆ ਕਦਮ ਹੁਨਰਮੰਦ ਦੇ ਸੁਪਨਿਆਂ ਦੀ ਤਾਮੀਰ ਦਾ ਮੁੱਢ ਬੰਨਦਾ ਹੈ । ਉਸਦੇ ਸੁਪਨਿਆਂ ਨੂੰ ਪਰਵਾਜ਼ ਦੇਂਦਾ ਹੈ , ਪਰ ਅਫਸੋਸ ਿਹ ਪਰਵਾਜ਼ ਬਹੁਤੀ ਵਾਰ ਹੁਨਰਮੰਦ ਤੋ ਭਰੀ ਹੀ ਨਹੀਂ ਜਾਂਦੀ , ਕਿਉਂਕਿ ਹ ਉਡਾਣ ਤਾਂ ਹੀ ਮੁਮਕਿਨ ਹੈ ਜੇ ਕਲਾ ਦੇ ਸੱਚੇ ਅਤੇ ਸਥਾਪਿਤ ਜੋਹਰੀ ਆਪਣੇ ਅਹੁਦਿਆਂ ਦੀ ਮਰਿਆਦਾ ਦਾ ਸਤਿਕਾਰ ਕਰਦੇ ਹੋਏ , ਮਾਨਦਾਰੀ ਨਾਲ ਹੁਨਰਮੰਦ ਦੇ ਹੁਨਰ ਦਾ ਨਿਰੀਖਣ ਕਰ,ਉਸਦੇ ਖੰਭਾਂ ਨੂੰ ਪਰਵਾਜ਼ ਭਰਨ ਜੋਗਾ ਅਸਮਾਨ ਬਖਸ਼ਣ , ਉਹ ਅਸਮਾਨ ਜੋ ਅੱਜ ਦਿਆਨਤਦਾਰੀ ਦੇ ਖੂੰਝੇ ਲੱਗਣ ਕਾਰਨ ਆਪਾ ਧਾਪੀ ਅਤੇ ਮੰਡੀਕਰਨ ਦੇ ਦੌਰ ਵਿੱਚ ਸਥਾਪਿਤ ਹੁਨਰਮੰਦਾਂ ਵੱਲੋ ਪੁੰਗਰ ਰਹੇ ਕਲਾਕਾਰਾਂ ਨੂੰ ਇਮਾਨਦਾਰੀ ਨਾਲ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਤੇ ਨਤੀਜਾ ਵਿਗਸਣ ਦੇ ਰਾਹ ਤੁਰਿਆ ਅੱਜ ਹਰ ਨਵਾਂ ਬੂਟਾ ਆਪਣੇ ਹਿੱਸੇ ਦੀ ਧੁੱਪ ਛਾਂ ਤਲਾਸ਼ਦਾ ਜਾਰੋ ਜਾਰ ਵਰਦੇ ਮੀਂਹ ਅਤੇ ਤੇਜ ਝੁਲਦੇ ਝੱਖੜਾਂ ਵਿੱਚ ਆਪਣਾ ਵਜੂਦ ਸੰਭਾਲਦਾ ਕਿਸੇ ਨਾ ਕਿਸੇ ਹੀਲੇ ਆਪਣੀ ਹਸਤੀ ਬਚਾਉਣ ਲਈ ਜੱਦੋ ਜਹਿਦ ਕਰੀ ਜਾ ਰਿਹਾ ਤੇ ਰੁਤਬਿਆਂ ਦੀ ਡੋਰ ਫੜੀ ਬੈਠੇ ਿਹ ਅਖੌਤੀ ਵੱਡ ਵਡੇਰੇ ਅਤੇ ਕਈ ਵਾਰ ਖੁਦ ਦੇ ਹੀ ਸਕੇ ਸਬੰਧੀ ਇਹਨਾਂ ਮਹਾਤੜਾਂ ਦੇ ਸਿਰ ਦਾ ਨਿਰਮਲ , ਸਫਾਫ ਅਕਾਸ਼ ਬਣਨ ਦੀ ਬਜਾਇ , ਇਹਨਾਂ ਨੂੰ ਝੱਖੜਾ ਨੂੰ ਸਹਿਣ ਕਰਨ ਅਤੇ ਵਰਦੇ ਮੀਹਾਂ ਵਿੱਚ ਵਿਗਸਣ ਲਈ ਹੋਰ ਸੰਘਰਸ਼ ਕਰਨ ਲਈ ਆਖ ਆਪਣੇ ਰਸਤੇ ਤੁਰ ਜਾਂਦੇ ਹਨ ।
ਆਪਣੇ ਸੁਪਨਿਆਂ ਦੀ ਤਾਮੀਰ ਲਈ ਸੰਘਰਸ਼ ਕਰਦੀਆਂ ਿਹ ਕਰੂੰਬਲਾਂ ਹਰ ਤਰਾਂ ਦੀ ਜੱਦੋਜਹਿਦ ਲਈ ਤਿਆਰ ਵੀ ਰਹਿੰਦੀਆਂ ਹਨ ਬਸ਼ਰਤੇ ਿਹ ਤਥਾਕਥਿਤ ਸਥਾਪਤ ਦਾਨਿਸ਼ਮੰਦ ਸਭਨਾਂ ਲਈ ਸਥਾਪਤੀ ਦਾ ਿੱਕੋ ਪੈਮਾਨਾ ਰੱਖਣ , ਪਰ ਿੰਝ ਹੁੰਦਾ ਨਹੀ , ਅਕਸਰ ਵੇਖਣ ਪੜ੍ਹਣ ਵਿੱਚ ਆਉਂਦਾ ਹੈ ਕਿ ਸਥਾਪਤ ਆਪਣੇ ਚਹੇਤਿਆਂ ਦਾ ਕੱਦ ਉੱਚਾ ਕਰਨ ਲਈ ਸਾਰੇ ਅਸੂਲਾਂ ਨੂੰ ਛਿੱਕੇ ਟੰਗ , ਉਹਨਾਂ ਲਈ ਵੱਖਰੇ ਮਾਲੀ ਦਾ ਇਤਜਾਮ ਕਰ ਦਿੰਦੇ ਹਨ ਜਾਂ ਕੱਲਮਕਾਰਿਆਂ ਦੇ ਹਿੱਸੇ ਆਇਆ ਮਾਲੀ ਹੀ ਖਰੀਦ ਲੈਂਦੇ ਹਨ ਤੇ ਨਤੀਜਾ ਨਵੀ ਪੌਦ ਫਿਰ ਸੰਘਰਸ਼ ਕਰਨ ਜੋਗੀ ਜਾਂ ਆਪਣੇ ਸੁਪਨਿਆਂ ਦਾ ਮਾਤਮ ਮਨਾਉਣ ਜੋਗੀ ਰਹਿ ਜਾਂਦੀ ਹੈ ।
ਇਥੇ ਇਹ ਸਵਾਲ ਪੁੱਛਣਾ ਵਾਜ਼ਿਬ ਹੈ ਕਿ ਜੇ ਸੱਚੀ ਕਲਾ ਕਿਸੇ ਦੀ ਮੋਹਤਾਜ ਨਹੀਂ , ਆਪਣਾ ਰਸਤਾ ਖੁਦ ਤਲਾਸ਼ਣ ਦੇ ਸਮਰਥ ਹੈ ਤਾਂ ਫਿਰ ਸੁੱਚੇ ਹੁਨਰ ਨੂੰ ਸਥਾਪਿਤਾਂ ਦੇ ਸਹਾਰੇ ਦੀ ਕੀ ਜਰੂਰਤ ? ਤਾਂ ਫਿਰ ਕਲਾ ਨੂੰ ਆਪਣੀ ਪੁਖਤਾਈ ਲਈ ਤਰਸੇਵਾਂ ਝੱਲਣ ਦੀ ਕੀ ਲੋੜ ? ਿੱਕ ਨਾ ਿੱਕ ਦਿਨ ਉਹ ਸਾਹਮਣੇ ਆ ਹੀ ਜਾਵੇਗੀ ਵਗਹੈਰਾ ਵਗਹੈਰਾ ਇਹ ਕੁਝ ਸਵਾਲ ਨੇ ਜਿਹੜੇ ਜਵਾਬ ਮੰਗਦੇ ਨੇ ਤੇ ਅਕਸਰ ਹੁਨਰਮੰਦਾਂ ਨੂੰ ਸਬਰ , ਸੰਤੋਖ ਰੱਖਣ , ਸਹੀ ਵਕਤ ਆਉਣ ਦੀ ਉਡੀਕ ਕਰਨ ਲਈ ਪ੍ਰੇਰਦੇ ਰਹਿੰਦੇ ਹਨ । ਦੂਜੇ ਪਾਸੇ ਿਹ ਅਖੌਤੀ ਧੁਰੰਤਰ ਨਵਿਆਂ ਨੂੰ ਿਹ ਨਸੀਹਤ ਦੇਂਦੇ ਨਹੀ ਥੱਕਦੇ ਕਿ ਚਮਕਣ ਲਈ ਪਹਿਲਾਂ ਘਿਸਣਾ ਪਵੇਗਾ , ਖੁਦ ਨੂੰ ਮਾਂਜਣਾ ਪਵੇਗਾ , ਪਰ ਉਹ ਨਾ ਤਾਂ ਘਿਸਣ ਦੀ ਮਿਆਦ ਦੱਸਦੇ ਹਨ ਤੇ ਨਾ ਹੀ ਮਾਂਝੇ ਜਾਣ ਤੋ ਬਾਅਦ ਭਾਂਡੇ ਦੀ ਹੌਦ ਸਵੀਕਾਰ ਕਰਦੇ ਹਨ ਤੇ ਨਤੀਜਾ ਨਵਾਂ ਪੁੰਗਰਿਆ ਫਨਕਾਰ , ਸਥਾਪਤਾਂ ਦੀ ਲੂਮੜ ਚਾਲਾਂ ਵਿੱਚ ਫਸ ਘਿਸਦਾ ਘਿਸਦਾ ਖੁਦ ਹੀ ਕਿਸੇ ਨੁਕਰੇ ਲੱਗ ਕੇ ਦਿਨ ਕੱਟੀ ਕਰਨ ਤੇ ਮਜ਼ਬੂਰ ਹੋ ਜਾਂਦਾ ਹੈ ।
ਹੁਣ ਸਵਾਲ ਇਹ ਹੈ ਕਿ ਆਖਿਰ ਕਲਾ ਦੇ ਖੇਤਰ ਦਾ ਇਹ ਨਵਾਂ ਪੁੰਗਰਿਆ ਜੀਅ ਕਿੱਧਰ ਜਾਵੇ , ਜੁਗਾੜਬੰਦੀ ਉਹ ਕਰਨੀ ਨਹੀਂ ਜਾਣਦਾ , ਆਰਥਿਕ ਪੱਖੋ ਵੱਡਿਆਂ ਦੇ ਹਾਣ ਦਾ ਨਹੀਂ , ਸਥਾਪਤੀ ਸਿਆਸਤ ਦੀ ਉਸ ਨੂੰ ਸਮਝ ਨਹੀਂ ਤੇ ਰਾਖਵੇਕਰਨ ਦੀ ਸ਼੍ਰੇਣੀ ਵਿੱਚ ਵੀ ਉਹ ਆਉਂਦਾ ਨਹੀਂ , ਤਾਂ ਿਸ ਸੂਰਤ ਵਿੱਚ ਆਪਣ ਅੰਦਰਲੇ ਹੁਨਰ ਨੂੰ ਉਹ ਕਿੱਦਾ ਪਛਾਣ ਦਵਾਵੇ ? ਕਿੱਦਾਂ ਸਥਾਪਤਾਂ ਦੇ ਹਥਕੰਡਿਆਂ ਨੂੰ ਅੱਖੋ ਪਰੋਖੇ ਕਰ ਆਪਣੀ ਕਲਾ ਨੂੰ ਬਣਦਾ ਮਾਣ ਦਵਾਵੇ ? ਸਵਾਲ ਗੰਭੀਰ ਹੈ । ਯਕੀਨਣ ਇਸਦਾ ਉੱਤਰ ਵੀ ਸਰਲ ਨਹੀ ਹੋਵੇਗਾ ।
ਕਲਾ ਨੂੰ ਪਛਾਣ ਦਵਾਉਣ ਦੀ ਜੱਦੋਜਹਿਦ ਵਿੱਚ ਯਕੀਨਣ ਿਹ ਅਨਭੋਲ ਮਨ ਆਪਣਾ ਿੱਕ ਪੁੱਜਦਾ ਰਸਤਾ ਚੁਣੇਗਾ ਤੇ ਡਿੱਕੇ ਡੋਲੇ ਖਾਂਦਿਆਂ , ਡਿੱਗਦਿਆਂ ਢਹਿਦਿਆਂ ਆਪਣੇ ਉਲੀਕੇ ਰਸਤੇ ਤੇ ਤੁਰਨ ਦਾ ਹੀਲਾ ਕਰੇਗਾ । ਜੇ ਰਸਤਾ ਸਿੱਧਾ ਨਿਭਦਾ ਗਿਆ ਤਾਂ ਸ਼ਾ ਿਦ ਕਿਸੇ ਮੁਕਾਮ ਨੂੰ ਹੱਥ ਪਾ ਲਵੇਗਾ ਨਹੀ ਤਾਂ ਅਖੌਤੀ 'ਪਾਰਖੂਆਂ ' ਦੇ ਗਿਆਨ ਜਾਲ ਵਿੱਚ ਫਸ ਕੇ ਰਸਤਾ ਭੁੱਲ ਜਾਵੇਗਾ ਜਾਂ ਕਿਸੇ ਟੋਏ ਟੋਭੇ ਵਿੱਚ ਡਿੱਗ, ਸੱਟ ਲਵਾ ਘਰ ਬੈਠੇ ਰਹਿਣ ਦਾ ਮਨ ਬਣਾ ਲਵੇਗਾ । ਜਦੋ ਘਰ ਬੈਠ ਜਾਵੇਗਾ ਉਦੋ ਿੱਕ ਪਾਸੇ ਤਾਂ ਆਪਣੀ ਦਮ ਤੋੜ ਰਹੀ ਕਲਾ ਦਾ ਸੰਤਾਪ ਹੰਢਾਵੇਗਾ ਤੇ ਦੂਜੇ ਪਾਸੇ ਇਹਨਾਂ ਅਖੌਤੀ ਸਥਾਪਤਾਂ ਦੀ ਤੰਗਦਿਲੀ ਦਾ ਮਾਤਮ ਮਨਾਵੇਗਾ ਤੇ ਦੋਵੇ ਹੀ ਸੂਰਤਾਂ ਵਿੱਚ ਆਪਣੇ ਸੁਪਨਿਆਂ ਦਾ ਕਾਤਲ ਬਣ ਜਾਵੇਗਾ , ਸੁਪਨੇ ਜੋ ਜੀਵਨ ਵਿੱਚ ਉਮੰਗ ਜਗਾਈ ਰੱਖਦੇ ਹਨ , ਹਯਾਤੀ ਨੂੰ ਜਿਉਣ ਦਾ ਮਕਸਦ ਦਵਾਈ ਰੱਖਦੇ ਹਨ , ਪਰ ਜਿਵੇਂ ਪਾਸ਼ ਕਹਿੰਦਾ
'ਸਭ ਤੋ ਖਤਰਨਾਕ ਹੁੰਦਾ ਹੈ / ਮੁਰਦਾ ਸ਼ਾਂਤੀ ਨਾਲ ਭਰ ਜਾਣਾ / ਨਾ ਹੋਣਾ ਤੜਪ ਦਾ , ਸਭ ਸਹਿਣ ਕਰ ਜਾਣਾ /
ਘਰਾਂ ਤੋ ਨਿਕਲਣਾ ਕੰਮ ਤੇ / ਤੇ ਕੰਮ ਤੋ ਘਰ ਜਾਣ / ਸਭ ਤੋ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ ।””
ਸੁਪਨੇ ਮਾਰ ਕੇ ਬੰਦਾ ਅੰਦਰ ਹੀ ਅੰਦਰ ਕਿੰਝ ਝੁਰਦਾ , ਕਿੱਦਾ ਤਿਲ ਤਿਲ ਮਰਦਾ ਿਹ ਲਫ਼ਜਾਂ ਵਿੱਚ ਲਿਖ ਪਾਉਣਾ ਬੇਹੱਦ ਤਕਲੀਫ ਦੇ ਹੈ , ਬੇਹੱਦ ਮੁਸ਼ਿਕਲ ਹੈ । ਿਸ ਲਈ ਲੋੜ ਸੁਪਨਿਆਂ ਨੂੰ ਮਰਨ ਤੋ ਬਚਾਉਣ ਦੀ ਹੈ , ਆਉ ਸੁਪਨਿਆਂ ਨੂੰ ਮਰਨ ਤੋ ਬਚਾਈਏ , ਪੱਖ ਪਾਤ ਤੋ ਉੱਪਰ ਉੱਠ ਸੱਚੇ ਹੁਨਰ ਦੀ ਪਰਖ ਕਰ , ਕਲਾ ਨੂੰ ਧਿਆਈਏ ਤੇ ਹੁਨਰਮੰਦਾਂ ਨੂੰ ਬਣਦਾ ਸਤਿਕਾਰ ਦਵਾਈਏ ।